ਪੜਚੋਲ ਕਰੋ

Entertainment News LIVE: ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਕੁੜੀ ਦੀ ਅਦਾਕਾਰ ਨੇ ਬਚਾਈ ਜਾਨ, ਪੰਜਾਬੀ ਮਾੱਡਲ ਸਰੁਸ਼ਟੀ ਮਾਨ ਦੇ ਵਿਆਹ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News LIVE: ਖੁਦਕੁਸ਼ੀ ਦੀ ਕੋਸ਼ਿਸ਼ ਕਰ ਰਹੀ ਕੁੜੀ ਦੀ ਅਦਾਕਾਰ ਨੇ ਬਚਾਈ ਜਾਨ, ਪੰਜਾਬੀ ਮਾੱਡਲ ਸਰੁਸ਼ਟੀ ਮਾਨ ਦੇ ਵਿਆਹ ਸਣੇ ਅਹਿਮ ਖਬਰਾਂ

Background

Entertainment News Live Today: ਰਣਬੀਰ ਕਪੂਰ ਦੀ ਫਿਲਮ 'ਐਨੀਮਲ' ਨੇ ਦੁਨੀਆ ਭਰ ਵਿਚ ਆਪਣੀ ਪਛਾਣ ਬਣਾਈ ਹੈ ਅਤੇ 900 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ। ਫਿਲਮ ਨੂੰ ਲੈ ਕੇ ਕਈ ਦਰਸ਼ਕ ਪਹਿਲਾਂ ਹੀ ਆਪਣੇ ਇਤਰਾਜ਼ ਪ੍ਰਗਟ ਕਰ ਚੁੱਕੇ ਹਨ। ਪਰ ਹੁਣ ਇਸ ਲਿਸਟ 'ਚ ਜਾਵੇਦ ਅਖਤਰ ਦਾ ਨਵਾਂ ਨਾਂ ਵੀ ਜੁੜ ਗਿਆ ਹੈ।

ਜਾਵੇਦ ਅਖਤਰ ਨੇ ਹਾਲ ਹੀ 'ਚ ਫਿਲਮ 'ਐਨੀਮਲ' ਦਾ ਨਾਂ ਲਏ ਬਿਨਾਂ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਅਜਿਹੀ ਫਿਲਮ ਸੁਪਰਹਿੱਟ ਹੋ ਜਾਂਦੀ ਹੈ ਤਾਂ ਇਹ ਬਹੁਤ ਖਤਰਨਾਕ ਗੱਲ ਹੈ। ਜਾਵੇਦ ਅਖਤਰ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਔਰੰਗਾਬਾਦ 'ਚ 'ਅਜੰਤਾ ਇਲੋਰਾ ਇੰਟਰਨੈਸ਼ਨਲ ਫਿਲਮ ਫੈਸਟੀਵਲ' 'ਚ ਹਿੱਸਾ ਲਿਆ, ਜਿੱਥੇ ਜਾਵੇਦ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਦਰਸ਼ਕਾਂ ਦੇ ਰੂਬਰੂ ਵੀ ਕੀਤਾ।

ਜਾਵੇਦ ਨੇ ਕੀ ਕਿਹਾ?

ਜਾਵੇਦ ਨੇ ਸੰਦੀਪ ਰੈਡੀ ਵਾਂਗਾ ਦੀ ਫਿਲਮ 'ਐਨੀਮਲ' ਦਾ ਨਾਂ ਲਏ ਬਿਨਾਂ ਫਿਲਮ ਦੀ ਸਫਲਤਾ ਨੂੰ ਖਤਰਨਾਕ ਦੱਸਦੇ ਹੋਏ ਕਿਹਾ, ''ਜੇਕਰ ਕੋਈ ਅਜਿਹੀ ਫਿਲਮ ਜਿਸ 'ਚ ਕੋਈ ਮਰਦ ਔਰਤ ਨੂੰ ਕਹੇ 'ਤੁੰ ਮੇਰੇ ਜੁੱਤੇ ਚਾਟ', ਜੇਕਰ ਕੋਈ ਮਰਦ ਕਹੇ 'ਇਸ ਔਰਤ ਨੂੰ ਥੱਪੜ ਮਾਰਨ ਵਿੱਚ ਕੀ ਖਰਾਬੀ ਹੈ?'' ਜੇਕਰ ਉਹ ਫਿਲਮ ਸੁਪਰਹਿੱਟ ਹੋ ਜਾਂਦੀ ਹੈ ਤਾਂ ਇਹ ਬਹੁਤ ਖਤਰਨਾਕ ਹੈ।''

ਅਸਲ 'ਚ ਜਾਵੇਦ ਅਖਤਰ ਨੇ 'ਐਨੀਮਲ' 'ਚ ਔਰਤਾਂ ਨੂੰ ਲੈ ਕੇ ਫਿਲਮ ਦੇ ਮੁੱਖ ਕਿਰਦਾਰ ਦੀ ਸੋਚ ਬਾਰੇ ਗੱਲ ਕੀਤੀ। ਜਿਸ ਦ੍ਰਿਸ਼ ਨੂੰ ਉਸ ਨੇ ਯਾਦ ਕੀਤਾ ਉਹ ਤ੍ਰਿਪਤੀ ਢੀਮਰੀ ਅਤੇ ਰਣਬੀਰ ਕਪੂਰ ਵਿਚਕਾਰ ਫਿਲਮਾਇਆ ਗਿਆ ਸੀ।

ਉਨ੍ਹਾਂ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਅੱਜ ਦੇ ਲੇਖਕਾਂ ਵਿੱਚ ਇੱਕ ਸਮੱਸਿਆ ਹੈ। ਉਸ ਆਦਮੀ ਨੂੰ ਹੀਰੋ ਕਿਵੇਂ ਬਣਾਇਆ ਗਿਆ? ਇਹ ਉਲਝਣ ਇਸ ਲਈ ਹੈ ਕਿਉਂਕਿ ਸਮਾਜ ਵਿੱਚ ਭੰਬਲਭੂਸਾ ਹੈ। ਜਦੋਂ ਤੁਸੀਂ ਸਹੀ ਅਤੇ ਗਲਤ ਵਿੱਚ ਫਰਕ ਜਾਣਦੇ ਹੋ, ਤਾਂ ਤੁਹਾਨੂੰ ਕਹਾਣੀਆਂ ਵਿੱਚ ਮਹਾਨ ਪਾਤਰ ਮਿਲਦੇ ਹਨ।

ਨੌਜਵਾਨ ਫਿਲਮ ਮੇਕਰਸ ਨੂੰ ਵੀ ਬਣਾਇਆ ਨਿਸ਼ਾਨਾ

ਸਮਾਜ ਪ੍ਰਤੀ ਜਿੰਮੇਵਾਰੀ ਤੈਅ ਕਰਦੇ ਹੋਏ ਉਨ੍ਹਾਂ ਨੇ ਨੌਜਵਾਨ ਫਿਲਮ ਮੇਕਰਸ ਨੂੰ ਵੀ ਆੜੇ ਹੱਥੀਂ ਲਿਆ ਅਤੇ ਕਿਹਾ ਕਿ ਇਹ ਸਮਾਂ ਨੌਜਵਾਨ ਫਿਲਮ ਮੇਕਰਸ ਲਈ ਇਮਤਿਹਾਨ ਦਾ ਹੈ ਕਿ ਆਪਣੇ ਕਿਰਦਾਰ ਨੂੰ ਕਿਵੇਂ ਪੇਸ਼ ਕਰਨਾ ਹੈ।

'ਚੋਲੀ ਕੇ ਪੀਛੇ ਕਿਆ ਹੈ' ਗੀਤ ਦਾ ਹਵਾਲਾ ਵੀ ਦਿੱਤਾ ਗਿਆ 

'ਚੋਲੀ ਕੇ ਪੀਛੇ ਕਿਆ ਹੈ' ਗੀਤ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਜਦੋਂ ਇਹ ਗੀਤ ਆਇਆ ਤਾਂ ਕਰੋੜਾਂ ਲੋਕਾਂ ਨੇ ਇਸ ਨੂੰ ਪਸੰਦ ਕੀਤਾ। ਇਹ ਗੀਤ ਆਇਆ ਤੇ ਹਿੱਟ ਹੋ ਗਿਆ, ਇਹ ਬਹੁਤ ਡਰਾਉਣੀ ਗੱਲ ਹੈ। ਇਸ ਲਈ ਇਹ ਤੈਅ ਕਰਨਾ ਸਿਨੇਮਾ ਦੇਖਣ ਵਾਲਿਆਂ ਦੀ ਵੱਡੀ ਜ਼ਿੰਮੇਵਾਰੀ ਹੈ ਕਿ ਕਿਸ ਤਰ੍ਹਾਂ ਦੀਆਂ ਫ਼ਿਲਮਾਂ ਬਣਨੀਆਂ ਚਾਹੀਦੀਆਂ ਹਨ। ਤੁਸੀਂ ਫੈਸਲਾ ਕਰੋਗੇ ਕਿ ਫਿਲਮ ਵਿੱਚ ਕਿਹੜੀਆਂ ਕਦਰਾਂ-ਕੀਮਤਾਂ ਹੋਣੀਆਂ ਚਾਹੀਦੀਆਂ ਹਨ।

14:09 PM (IST)  •  07 Jan 2024

Entertainment News LIVE Update: B Praak: ਬੀ ਪ੍ਰਾਕ ਦੇ ਸ਼ੋਅ ’ਚ ਭੂਤਰੀ ਮੰਡੀਰ ਨੇ ਕੀਤੀ ਅਜਿਹੀ ਹਰਕਤ, ਗਾਇਕ ਨੇ ਅੱਧ ਵਿਚਾਲੇ ਪ੍ਰੋਗਰਾਮ ਕੀਤਾ ਬੰਦ

B Praak Etawah Concert: ਪੰਜਾਬੀ ਗਾਇਕ ਅਤੇ ਗੀਤਕਾਰ ਬੀ ਪ੍ਰਾਕ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਿਸ ਨੂੰ ਸੁਣ ਹਰ ਪਾਸੇ ਹੰਗਾਮਾ ਮੱਚ ਗਿਆ ਹੈ। ਦਰਅਸਲ, ਗਾਇਕ ਬੀ ਪ੍ਰਾਕ ਸ਼ਨੀਵਾਰ ਸ਼ਾਮ ਨੂੰ ਉੱਤਰ ਪ੍ਰਦੇਸ਼ ਦੇ ਇਟਾਵਾ ਮਹਾਉਤਸਵ ’ਚ ਪਰਫਾਰਮ ਕਰਨ ਪੁੱਜੇ। ਰਿਪੋਰਟ ਦੀ ਮੰਨੀਏ 15 ਹਜ਼ਾਰ ਦੇ ਕਰੀਬ ਦਰਸ਼ਕ ਇਸਦਾ ਹਿੱਸਾ ਬਣੇ।  ਹਾਲਾਂਕਿ ਇਸ ਪ੍ਰੋਗਰਾਮ ਵਿੱਚ ਅਸਲ ਸਮਰੱਥਾ 5 ਹਜ਼ਾਰ ਲੋਕਾਂ ਨੂੰ ਰੱਖਣ ਦੀ ਸੀ। ਇਸ ਦੌਰਾਨ ਭੀੜ ਨੂੰ ਦੇਖਦੇ ਹੋਏ ਸ਼ੋਅ ਨੂੰ ਕਿਸੇ ਤਰ੍ਹਾਂ ਦੀ ਵੀ ਘਟਨਾ ਤੋਂ ਬਚਣ ਲਈ ਡੇਢ ਘੰਟੇ ਦੇ ਅੰਦਰ ਹੀ ਖ਼ਤਮ ਕਰ ਦਿੱਤਾ ਗਿਆ।

Read More: B Praak: ਬੀ ਪ੍ਰਾਕ ਦੇ ਸ਼ੋਅ ’ਚ ਭੂਤਰੀ ਮੰਡੀਰ ਨੇ ਕੀਤੀ ਅਜਿਹੀ ਹਰਕਤ, ਗਾਇਕ ਨੇ ਅੱਧ ਵਿਚਾਲੇ ਪ੍ਰੋਗਰਾਮ ਕੀਤਾ ਬੰਦ

13:41 PM (IST)  •  07 Jan 2024

Entertainment News LIVE: Gurpeet Ghuggi: ਗੁਰਪ੍ਰੀਤ ਘੁੱਗੀ ਨੂੰ ਲੱਗੀ ਡੂੰਘੀ ਸੱਟ, ਫਿਲਮ 'ਇੱਟਾਂ ਦਾ ਘਰ' ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ

Gurpreet Ghuggi Injured: ਪੰਜਾਬੀ ਅਦਾਕਾਰ ਗੁਰਪ੍ਰੀਤ ਘੁੱਗੀ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫਿਲਮ 'ਇੱਟਾਂ ਦਾ ਘਰ' ਦੀ ਸ਼ੂਟਿੰਗ ਦੇ ਚੱਲਦੇ ਵਿਅਸਤ ਚੱਲ ਰਹੇ ਹਨ। ਇਸ ਵਿਚਾਲੇ ਫਿਲਮ ਦੇ ਸੈੱਟ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਫਿਲਮ ਦੀ ਸ਼ੂਟਿੰਗ ਦੌਰਾਨ ਅਦਾਕਾਰ ਗੁਰਪ੍ਰੀਤ ਘੁੱਗੀ ਨੂੰ ਡੂੰਘੀ ਸੱਟ ਲੱਗੀ ਹੈ। ਜਿਸ ਦੀਆਂ ਕੁਝ ਤਸਵੀਰਾਂ ਸੋਸ਼ਲ਼ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਵੇਖਣ ਤੋਂ ਬਾਅਦ ਪ੍ਰਸ਼ੰਸਕ ਵੀ ਚਿੰਤਾ ਜ਼ਾਹਿਰ ਕਰ ਰਹੇ ਹਨ। ਦੱਸ ਦੇਈਏ ਕਿ ਇਹ ਤਸਵੀਰਾਂ Punjabi Grooves ਇੰਸਟਾਗ੍ਰਾਮ ਤੋਂ ਸਾਹਮਣੇ ਆਈਆਂ ਹਨ। ਜਿਨ੍ਹਾਂ ਨੇ ਪ੍ਰਸ਼ੰਸਕਾਂ ਨੂੰ ਵੀ ਪਰੇਸ਼ਾਨੀ ਵਿੱਚ ਪਾ ਦਿੱਤਾ ਹੈ।

Read More: Gurpeet Ghuggi: ਗੁਰਪ੍ਰੀਤ ਘੁੱਗੀ ਨੂੰ ਲੱਗੀ ਡੂੰਘੀ ਸੱਟ, ਫਿਲਮ 'ਇੱਟਾਂ ਦਾ ਘਰ' ਦੀ ਸ਼ੂਟਿੰਗ ਦੌਰਾਨ ਵਾਪਰਿਆ ਹਾਦਸਾ

12:05 PM (IST)  •  07 Jan 2024

Entertainment News LIVE Update: Abhishek Bachchan: ਅਭਿਸ਼ੇਕ ਦੀ ਕਬੱਡੀ ਟੀਮ ਨੂੰ ਸਪੋਰਟ ਕਰਨ ਪੁੱਜਿਆ ਬੱਚਨ ਪਰਿਵਾਰ, ਅਮਿਤਾਭ- ਐਸ਼ਵਰਿਆ 'ਤੇ ਆਰਾਧਿਆ ਚੀਅਰ ਕਰਦੇ ਆਏ ਨਜ਼ਰ

Aishwarya Rai with Abhishek and Aradhya: ਅਦਾਕਾਰਾ ਐਸ਼ਵਰਿਆ ਰਾਏ ਬੱਚਨ ਅਤੇ ਅਭਿਸ਼ੇਕ ਬੱਚਨ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੁਰਖੀਆਂ 'ਚ ਹਨ। ਖਬਰਾਂ ਆਈਆਂ ਸਨ ਕਿ ਦੋਵੇਂ ਵੱਖ ਹੋ ਗਏ ਹਨ। ਹਾਲਾਂਕਿ ਹੁਣ ਇਸ ਜੋੜੇ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਇਨ੍ਹਾਂ ਅਫਵਾਹਾਂ ਨੂੰ ਪੂਰੀ ਤਰ੍ਹਾਂ ਨਕਾਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ ਪ੍ਰੋ ਕਬੱਡੀ ਲੀਗ ਦੀ ਹੈ। ਇਸ ਵੀਡੀਓ 'ਚ ਐਸ਼ਵਰਿਆ ਰਾਏ ਆਪਣੇ ਪਤੀ ਅਭਿਸ਼ੇਕ ਬੱਚਨ ਅਤੇ ਬੇਟੀ ਆਰਾਧਿਆ ਨਾਲ ਨਜ਼ਰ ਆ ਰਹੀ ਹੈ। ਵੀਡੀਓ 'ਚ ਅਮਿਤਾਭ ਬੱਚਨ ਨੂੰ ਵੀ ਦੇਖਿਆ ਜਾ ਸਕਦਾ ਹੈ।

Read More: Abhishek Bachchan: ਅਭਿਸ਼ੇਕ ਦੀ ਕਬੱਡੀ ਟੀਮ ਨੂੰ ਸਪੋਰਟ ਕਰਨ ਪੁੱਜਿਆ ਬੱਚਨ ਪਰਿਵਾਰ, ਅਮਿਤਾਭ- ਐਸ਼ਵਰਿਆ 'ਤੇ ਆਰਾਧਿਆ ਚੀਅਰ ਕਰਦੇ ਆਏ ਨਜ਼ਰ

11:45 AM (IST)  •  07 Jan 2024

Entertainment News LIVE: Aamir Khan: ਆਮਿਰ ਖਾਨ ਨੇ ਪਿਤਾ ਹੋਣ ਦਾ ਨਿਭਾਇਆ ਫਰਜ਼, ਸੁਪਰਸਟਾਰ ਨੇ ਜਵਾਈ ਦੇ ਪਰਿਵਾਰ ਦਾ ਇੰਝ ਰੱਖਿਆ ਖਿਆਲ

Ira Khan-Nupur Shikhare Wedding: ਬਾਲੀਵੁੱਡ ਦੇ ਮਿਸਟਰ ਪਰਫੈਕਸ਼ਨਿਸਟ ਆਮਿਰ ਖਾਨ ਦੀ ਲਾਡਲੀ ਈਰਾ ਖਾਨ ਨੇ 3 ਜਨਵਰੀ ਨੂੰ ਆਪਣੀ ਮੰਗੇਤਰ ਨੂਪੁਰ ਸ਼ਿਖਾਰੇ ਨਾਲ ਕੋਰਟ 'ਚ ਵਿਆਹ ਕਰ ਲਿਆ। ਜੋੜੇ ਨੇ ਮੁੰਬਈ ਦੇ ਤਾਜ ਲੈਂਡਸ ਐਂਡ 'ਤੇ ਵਿਆਹ ਕੀਤਾ। ਈਰਾ ਖਾਨ ਦੇ ਵਿਆਹ ਦੌਰਾਨ ਪ੍ਰਸ਼ੰਸਕਾਂ ਨੂੰ ਆਮਿਰ ਖਾਨ ਦਾ ਵੱਖਰਾ ਰੂਪ ਦੇਖਣ ਨੂੰ ਮਿਲਿਆ।

Read More: Aamir Khan: ਆਮਿਰ ਖਾਨ ਨੇ ਪਿਤਾ ਹੋਣ ਦਾ ਨਿਭਾਇਆ ਫਰਜ਼, ਸੁਪਰਸਟਾਰ ਨੇ ਜਵਾਈ ਦੇ ਪਰਿਵਾਰ ਦਾ ਇੰਝ ਰੱਖਿਆ ਖਿਆਲ  

08:28 AM (IST)  •  07 Jan 2024

Entertainment News LIVE Update: Sruishty Mann: ਸਰੁਸ਼ਟੀ ਮਾਨ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਸ਼ਨ ਦਾ ਹਿੱਸਾ ਬਣੇ ਇਹ ਪੰਜਾਬੀ ਕਲਾਕਾਰ

Sruishty Mann Arsh Bal Wedding: ਬਾਲੀਵੁੱਡ ਤੋਂ ਬਾਅਦ ਪੰਜਾਬੀ ਸਿਨੇਮਾ ਜਗਤ ਵਿੱਚ ਵੀ ਅਜਿਹੇ ਕਈ ਸਿਤਾਰੇ ਹਨ ਜੋ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ।

Read More: Sruishty Mann: ਸਰੁਸ਼ਟੀ ਮਾਨ ਦੇ ਵਿਆਹ ਦੀਆਂ ਤਸਵੀਰਾਂ ਆਈਆਂ ਸਾਹਮਣੇ, ਜਸ਼ਨ ਦਾ ਹਿੱਸਾ ਬਣੇ ਇਹ ਪੰਜਾਬੀ ਕਲਾਕਾਰ

Load More
New Update
Advertisement
Advertisement
Advertisement

ਟਾਪ ਹੈਡਲਾਈਨ

ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ
ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ
Punjab Weather: ਪੰਜਾਬ ਦੇ 17 ਜ਼ਿਲ੍ਹਿਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Punjab Weather: ਪੰਜਾਬ ਦੇ 17 ਜ਼ਿਲ੍ਹਿਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Power Cut In Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਕਈ ਘੰਟੇ ਬੱਤੀ ਰਹੇਗੀ ਗੁੱਲ
Power Cut In Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਕਈ ਘੰਟੇ ਬੱਤੀ ਰਹੇਗੀ ਗੁੱਲ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 11-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 11-12-2024
Advertisement
ABP Premium

ਵੀਡੀਓਜ਼

Ranjeet Singh Dadrianwala| ਕਤਲ ਤੇ ਬਲਾਤਕਾਰ ਦੇ ਆਰੋਪਾਂ 'ਚ ਘਿਰਿਆ ਸੰਤ ਰਣਜੀਤ ਸਿੰਘ ਢੱਡਰੀਆਂ ਵਾਲਾRanjeet Singh Dadrianwala | ਰਣਜੀਤ ਸਿੰਘ ਢੱਡਰੀਆਂ ਵਾਲਾ ਖਿਲਾਫ ਮਾਮਲਾ ਦਰਜ | Abp sanjha|Jagjit Singh Dhallewal ਹੋਏ ਬੇਸੁੱਧ, ਸ਼ਰੀਰ ਦੇ ਅੰਗ ਦੇ ਰਹੇ ਜਵਾਬ, ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾਬਿਕਰਮ ਮਜੀਠੀਆ ਨੇ ਕੱਡ ਲਿਆਂਦੇ ਸਾਰੇ ਸਬੂਤ, ਪੁਲਿਸ ਨੇ ਕੀਤੀ 'ਅੱਤਵਾਦੀਆਂ' ਦੀ ਮਦਦ ?

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ
ਭਾਰਤ ਨੇ ਸੀਰੀਆ ਤੋਂ ਆਪਣੇ 75 ਨਾਗਰਿਕ ਕੱਢੇ, ਲੇਬਨਾਨ ਦੇ ਰਸਤੇ ਹੋਵੇਗੀ ਘਰ ਵਾਪਸੀ, ਜਾਣੋ ਤਾਜ਼ਾ ਅਪਡੇਟ
Punjab Weather: ਪੰਜਾਬ ਦੇ 17 ਜ਼ਿਲ੍ਹਿਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Punjab Weather: ਪੰਜਾਬ ਦੇ 17 ਜ਼ਿਲ੍ਹਿਆਂ 'ਚ ਪਵੇਗੀ ਹੱਡ ਚੀਰਵੀਂ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ
Power Cut In Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਕਈ ਘੰਟੇ ਬੱਤੀ ਰਹੇਗੀ ਗੁੱਲ
Power Cut In Punjab: ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਲੱਗੇਗਾ ਲੰਬਾ ਬਿਜਲੀ ਕੱਟ, ਕਈ ਘੰਟੇ ਬੱਤੀ ਰਹੇਗੀ ਗੁੱਲ
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 11-12-2024
Hukamnama Sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 11-12-2024
ਬ੍ਰੇਕਫਾਸਟ ਜਾਂ ਡੀਨਰ Skip ਕਰਦੇ ਹੋ? ਤਾਂ ਜਾਣ ਲਓ ਆਪਣੀ ਸਿਹਤ ਨੂੰ ਵਧੀਆ ਰੱਖਣ ਦਾ ਤਰੀਕਾ
ਬ੍ਰੇਕਫਾਸਟ ਜਾਂ ਡੀਨਰ Skip ਕਰਦੇ ਹੋ? ਤਾਂ ਜਾਣ ਲਓ ਆਪਣੀ ਸਿਹਤ ਨੂੰ ਵਧੀਆ ਰੱਖਣ ਦਾ ਤਰੀਕਾ
ਤੁਸੀਂ ਵੀ ਠੰਡ ਤੋਂ ਬਚਣ ਲਈ ਚਲਾਉਂਦੇ ਰੂਮ ਹੀਟਰ, ਤਾਂ ਅੱਜ ਤੋਂ ਹੀ ਕਰ ਦਿਓ ਬੰਦ, ਸਿਹਤ ਲਈ ਹੋ ਸਕਦਾ ਬੇਹੱਦ ਖਤਰਨਾਕ
ਤੁਸੀਂ ਵੀ ਠੰਡ ਤੋਂ ਬਚਣ ਲਈ ਚਲਾਉਂਦੇ ਰੂਮ ਹੀਟਰ, ਤਾਂ ਅੱਜ ਤੋਂ ਹੀ ਕਰ ਦਿਓ ਬੰਦ, ਸਿਹਤ ਲਈ ਹੋ ਸਕਦਾ ਬੇਹੱਦ ਖਤਰਨਾਕ
ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ
ਬੇਟੀ ਦੇ ਵਿਆਹ 'ਤੇ 1 ਲੱਖ ਰੁਪਏ, 10 ਲੱਖ ਰੁਪਏ ਤੱਕ ਦਾ ਸਿਹਤ ਬੀਮਾ, ਆਟੋ ਚਾਲਕਾਂ 'ਤੇ ਮਿਹਰਬਾਨ ਹੋਏ ਕੇਜਰੀਵਾਲ
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Punjab News: ਡਿਬਰੂਗੜ੍ਹ ਜੇਲ੍ਹ 'ਚ ਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਨੂੰ ਮਿਲੀ 3 ਦਿਨਾਂ ਦੀ ਪੈਰੋਲ, ਪਿੰਡ 'ਚ ਪੁਲਿਸ ਦਾ ਸਖ਼ਤ ਪਹਿਰਾ, ਕਿਸੇ ਨੂੰ ਮਿਲਣ ਦੀ ਨਹੀਂ ਇਜਾਜ਼ਤ
Embed widget