Entertainment News LIVE: ਜੈਸਮੀਨ ਸੈਂਡਲਾਸ ਨੂੰ ਜਾਨੋਂ ਮਾਰਨ ਦੀ ਮਿਲੀ ਧਮਕੀ, ਮਿਥੁਨ ਚੱਕਰਵਰਤੀ ਨੇ ਸ਼ਕਤੀ ਕਪੂਰ ਨਾਲ ਕੀਤੀ ਹਰਕਤ ਸਣੇ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ
Entertainment News LIVE Today: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਗਾਇਕੀ ਦਾ ਜਲਵਾ ਦਿਖਾਉਣ ਵਾਲੀ ਜੈਸਮੀਨ ਸੈਂਡਲਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸ ਦੇਈਏ ਕਿ ਜੈਸਮੀਨ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ
LIVE
Background
Entertainment News LIVE Today: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਗਾਇਕੀ ਦਾ ਜਲਵਾ ਦਿਖਾਉਣ ਵਾਲੀ ਜੈਸਮੀਨ ਸੈਂਡਲਾਸ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਦੱਸ ਦੇਈਏ ਕਿ ਜੈਸਮੀਨ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ 'ਤੇ ਇੱਕ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣ ਤੋਂ ਬਾਅਦ ਤਹਿਲਕਾ ਮੱਚ ਗਿਆ। ਦਰਅਸਲ, ਜਿਵੇਂ ਹੀ ਗਾਇਕਾ ਦਿੱਲੀ ਏਅਰਪੋਰਟ 'ਤੇ ਪੁੱਜੀ ਤਾਂ ਉਸ ਨੂੰ ਵਿਦੇਸ਼ੀ ਨੰਬਰ ਤੋਂ ਜਾਨੋਂ ਮਾਰਨ ਦੀ ਧਮਕੀ ਮਿਲੀ। ਪੂਰੀ ਖਬਰ ਪੜ੍ਹੋ ਅਤੇ ਜਾਣੋ ਮਾਮਲਾ...
ਦੱਸ ਦੇਈਏ ਕਿ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਜੈਸਮੀਨ ਦਾ ਇੱਕ ਲਾਈਵ ਪ੍ਰੋਗਰਾਮ ਸੀ। ਇੱਥੇ ਹੀ ਗਾਇਕਾ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਦੋਂ ਉਹ ਅਮਰੀਕਾ ਤੋਂ ਦਿੱਲੀ ਏਅਰਪੋਰਟ ਪਹੁੰਚੀ ਤਾਂ ਉਹਨਾਂ ਨੂੰ ਧਮਕੀ ਭਰੇ ਫੋਨ ਆਏ। ਜ਼ਿਕਰਯੋਗ ਹੈ ਕਿ ਜੈਸਮੀਨ ਪੰਜਾਬੀ ਮੂਲ ਦੀ ਹੈ, ਪਰ ਹੁਣ ਅਮਰੀਕਾ ਵਿੱਚ ਰਹਿੰਦੀ ਹੈ। ਇਸਦੇ ਨਾਲ ਹੀ ਦਿੱਲੀ ਪੁਲਿਸ ਐਕਸ਼ਨ ਮੋਡ ਵਿੱਚ ਆ ਗਈ ਹੈ। ਪੁਲਿਸ ਸੂਤਰਾਂ ਮੁਤਾਬਕ ਜੈਸਮੀਨ ਨੂੰ ਕਰੀਬ 10 ਤੋਂ 12 ਕਾਲਾਂ ਆਈਆਂ। ਇਸ ਦੌਰਾਨ ਕਾਫੀ ਬਦਸਲੂਕੀ ਵੀ ਕੀਤੀ ਗਈ। ਧਮਕੀ ਦੇਣ ਵਾਲੇ ਵਿਅਕਤੀ ਨੇ ਦੱਸਿਆ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਗੈਂਗ ਦਾ ਮੈਂਬਰ ਹਾਂ।
ਦਿੱਲੀ ਪੁਲਿਸ ਨੇ ਵਧਾਈ ਸੁਰੱਖਿਆ
ਇਸਦੇ ਨਾਲ ਹੀ ਜੈਸਮੀਨ ਨੂੰ ਧਮਕੀ ਭਰੇ ਕਾੱਲ ਆਉਣ ਤੋਂ ਬਾਅਦ ਜੈਸਮੀਨ ਨੇ ਸੁਰੱਖੀਆ ਵਧਾ ਦਿੱਤੀ ਹੈ। ਦਰਅਸਲ, ਦਿੱਲੀ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਹਰਕਤ ਵਿੱਚ ਆ ਗਈਆਂ। ਜੈਸਮੀਨ ਦੀ ਸੁਰੱਖਿਆ ਤੁਰੰਤ ਵਧਾ ਦਿੱਤੀ ਗਈ। ਦਿੱਲੀ ਦੇ ਜਿਸ ਪੰਜ ਤਾਰਾ ਹੋਟਲ ਵਿੱਚ ਉਹ ਠਹਿਰੀ ਹੈ, ਉੱਥੇ ਵੀ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਹਾਲਾਂਕਿ ਗਾਇਕਾ ਵੱਲੋਂ ਇਸ ਉੱਪਰ ਖੁਦ ਕੋਈ ਟਿੱਪਣੀ ਸਾਹਮਣੇ ਨਹੀਂ ਆਈ। ਜੈਸਮੀਨ ਵੱਲੋਂ ਆਪਣੇ ਸ਼ੋਅ ਦੇ ਕਈ ਕਲਿੱਪਸ ਸੋਸ਼ਲ ਮੀਡੀਆ ਹੈਂਡਲ ਉੱਪਰ ਸਾਂਝੇ ਕੀਤੇ ਗਏ ਹਨ। ਜਿਸ ਵਿੱਚ ਉਹ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੇ ਹੋਏ ਵਿਖਾਈ ਦੇ ਰਹੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
Entertainment News Live: Sunny Deol on Nepotism: ਸੰਨੀ ਦਿਓਲ ਨੇ 'ਨੈਪੋਟਿਜ਼ਮ' 'ਤੇ ਤੋੜੀ ਚੁੱਪੀ, ਅਦਾਕਾਰ ਬੋਲਿਆ- 'ਮੈਨੂੰ ਇਸਦਾ ਮਤਲਬ ਬਾਅਦ 'ਚ ਸਮਝ ਆਇਆ'
Sunny Deol on Nepotism: 'ਨੈਪੋਟਿਜ਼ਮ' ਖਾਸ ਕਰਕੇ ਬਾਲੀਵੁੱਡ ਵਿੱਚ ਸਭ ਤੋਂ ਨਕਾਰਾਤਮਕ ਸ਼ਬਦਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਦਾ ਮੁੱਦਾ ਅਕਸਰ ਚਰਚਾ ਵਿੱਚ ਰਿਹਾ ਹੈ। ਭਾਈ-ਭਤੀਜਾਵਾਦ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਚਰਚਿਤ ਅਤੇ ਗੰਭੀਰ ਮੁੱਦਾ ਹੈ ਜਿਸ 'ਤੇ ਹਰ ਦਿਨ ਕੁਝ-ਨਾ-ਕੁਝ ਸਾਹਮਣੇ ਆਉਂਦਾ ਰਹਿੰਦਾ ਹੈ। ਹੁਣ ਗਦਰ 2 ਸਟਾਰ ਸੰਨੀ ਦਿਓਲ ਨੇ ਹਾਲ ਹੀ 'ਚ ਇਸ 'ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕੀਤੀ ਹੈ।
Read More: Sunny Deol on Nepotism: ਸੰਨੀ ਦਿਓਲ ਨੇ 'ਨੈਪੋਟਿਜ਼ਮ' 'ਤੇ ਤੋੜੀ ਚੁੱਪੀ, ਅਦਾਕਾਰ ਬੋਲਿਆ- 'ਮੈਨੂੰ ਇਸਦਾ ਮਤਲਬ ਬਾਅਦ 'ਚ ਸਮਝ ਆਇਆ'
Entertainment News Live Today: Israel Hamas Attack: ਯੁੱਧ ਵਿਚਾਲੇ ਸਾਹਮਣੇ ਆਈ ਨੁਸਰਤ ਭਰੂਚਾ ਦੀ ਅਪਡੇਟ, ਅਦਾਕਾਰਾ ਜਲਦ ਪਰਤੇਗੀ ਭਾਰਤ
Israel Hamas Attack: ਬਾਲੀਵੁੱਡ ਅਭਿਨੇਤਰੀ ਨੁਸਰਤ ਭਰੂਚਾ ਬਾਰੇ ਕੁਝ ਸਮਾਂ ਪਹਿਲਾਂ ਖਬਰ ਆਈ ਸੀ ਕਿ ਉਹ ਇਜ਼ਰਾਈਲ 'ਚ ਫਸ ਗਈ ਹੈ। ਨਾਲ ਹੀ, ਉਸ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਪਰ ਹੁਣ ਤਾਜ਼ਾ ਅਪਡੇਟ ਦੇ ਅਨੁਸਾਰ, ਇਜ਼ਰਾਈਲ ਵਿੱਚ ਫਸੀ ਨੁਸਰਤ ਭਰੂਚਾ ਨੂੰ ਅੰਬੈਸੀ ਨੇ ਲੱਭ ਲਿਆ ਹੈ। ਅਦਾਕਾਰਾ ਜਲਦੀ ਹੀ ਕੁਨੈਕਟ ਫਲਾਈਟ ਰਾਹੀਂ ਭਾਰਤ ਪਰਤੇਗੀ।
Read More: Israel Hamas Attack: ਯੁੱਧ ਵਿਚਾਲੇ ਸਾਹਮਣੇ ਆਈ ਨੁਸਰਤ ਭਰੂਚਾ ਦੀ ਅਪਡੇਟ, ਅਦਾਕਾਰਾ ਜਲਦ ਪਰਤੇਗੀ ਭਾਰਤ
Entertainment News Live: Ammy Virk: ਐਮੀ ਵਿਰਕ ਨੇ ਬਰਮਿੰਘਮ 'ਚ ਜਲਵਾ ਦਿਖਾਉਣ ਤੋਂ ਬਾਅਦ ਲੰਡਨ ਦੀ ਫੜ੍ਹੀ ਤਿਆਰੀ, ਜਾਣੋ ਕਿਉਂ ਕੰਸਰਟ ਨੂੰ ਲੈ ਮੱਚਿਆ ਤਹਿਲਕਾ
Ammy Virk Birmingham concert: ਪੰਜਾਬੀ ਗਾਇਕ ਅਤੇ ਅਦਾਕਾਰ ਐਮੀ ਵਿਰਕ ਦਾ ਬਰਮਿੰਘਮ ਵਿੱਚ ਹਾਲ ਹੀ ਵਿੱਚ ਹੋਇਆ ਕੰਸਰਟ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
Read More: Ammy Virk: ਐਮੀ ਵਿਰਕ ਨੇ ਬਰਮਿੰਘਮ 'ਚ ਜਲਵਾ ਦਿਖਾਉਣ ਤੋਂ ਬਾਅਦ ਲੰਡਨ ਦੀ ਫੜ੍ਹੀ ਤਿਆਰੀ, ਜਾਣੋ ਕਿਉਂ ਕੰਸਰਟ ਨੂੰ ਲੈ ਮੱਚਿਆ ਤਹਿਲਕਾ
Entertainment News Live Today: Israel-Palestine Crisis: ਇਜ਼ਰਾਈਲ 'ਚ ਫਸੀ ਬਾਲੀਵੁੱਡ ਦੀ ਇਹ ਮਸ਼ੂਹਰ ਅਦਾਕਾਰਾ, ਟੀਮ ਬੋਲੀ - 'ਨਹੀਂ ਕਰ ਪਾ ਰਹੇ ਸੰਪਰਕ'
Israel Hamas Attack: ਹਮਾਸ ਵੱਲੋਂ ਕੀਤੇ ਜਾ ਰਹੇ ਰਾਕੇਟ ਹਮਲਿਆਂ ਤੋਂ ਬਾਅਦ ਇਜ਼ਰਾਈਲ ਅਤੇ ਫਲਸਤੀਨ ਵਿਚਕਾਰ ਜੰਗ ਛਿੜੀ ਹੋਈ ਹੈ। ਹਮਲੇ ਦੇ ਬਾਅਦ ਤੋਂ ਇਜ਼ਰਾਈਲ ਵਿੱਚ ਹਾਲਾਤ ਖਰਾਬ ਹਨ। ਇਸ ਦੌਰਾਨ ਖਬਰਾਂ ਆ ਰਹੀਆਂ ਹਨ ਕਿ ਬਾਲੀਵੁੱਡ ਅਦਾਕਾਰਾ ਨੁਸਰਤ ਭਰੂਚਾ ਇਜ਼ਰਾਈਲ 'ਚ ਫਸ ਗਈ ਹੈ।
Read More: Israel-Palestine Crisis: ਇਜ਼ਰਾਈਲ 'ਚ ਫਸੀ ਬਾਲੀਵੁੱਡ ਦੀ ਇਹ ਮਸ਼ੂਹਰ ਅਦਾਕਾਰਾ, ਟੀਮ ਬੋਲੀ - 'ਨਹੀਂ ਕਰ ਪਾ ਰਹੇ ਸੰਪਰਕ'
Entertainment News Live: Singer Kamal Khan: ਗਾਇਕ ਕਮਲ ਖਾਨ ਨੂੰ ਲੈ ਭੱਖਿਆ ਵਿਵਾਦ, ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਬੋਲੇ- 'ਹਰ ਸਮਾਗਮ 'ਚ ਕਰਾਂਗੇ ਵਿਰੋਧ'
Punjabi singer Kamal Khan Controversy: ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਗਾਇਕੀ ਦਾ ਜਾਦੂ ਬਿਖੇਰਨ ਵਾਲੇ ਗਾਇਕ ਕਮਲ ਖਾਨ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਨ੍ਹਾਂ ਦੀ ਗਾਇਕੀ ਨੂੰ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਇਨ੍ਹੀਂ ਦਿਨੀਂ ਕਮਲ ਖਾਨ ਸੁਰਖੀਆਂ ਦਾ ਵਿਸ਼ਾ ਬਣੇ ਹੋਏ ਹਨ। ਇਸਦੀ ਵਜ੍ਹਾ ਗਾਇਕ ਦਾ ਕੋਈ ਗੀਤ ਨਹੀਂ, ਸਗੋਂ ਵਿਵਾਦਿਤ ਮਾਮਲਾ ਹੈ। ਆਖਿਰ ਇਹ ਮਾਮਲਾ ਕੀ ਹੈ, ਜਾਣਨ ਲਈ ਪੜ੍ਹੋ ਪੂਰੀ ਖਬਰ...
Read More: Singer Kamal Khan: ਗਾਇਕ ਕਮਲ ਖਾਨ ਨੂੰ ਲੈ ਭੱਖਿਆ ਵਿਵਾਦ, ਸ਼ਿਵ ਸੈਨਾ ਪੰਜਾਬ ਦੇ ਚੇਅਰਮੈਨ ਬੋਲੇ- 'ਹਰ ਸਮਾਗਮ 'ਚ ਕਰਾਂਗੇ ਵਿਰੋਧ'