Sunny Deol on Nepotism: ਸੰਨੀ ਦਿਓਲ ਨੇ 'ਨੈਪੋਟਿਜ਼ਮ' 'ਤੇ ਤੋੜੀ ਚੁੱਪੀ, ਅਦਾਕਾਰ ਬੋਲਿਆ- 'ਮੈਨੂੰ ਇਸਦਾ ਮਤਲਬ ਬਾਅਦ 'ਚ ਸਮਝ ਆਇਆ'
Sunny Deol on Nepotism: 'ਨੈਪੋਟਿਜ਼ਮ' ਖਾਸ ਕਰਕੇ ਬਾਲੀਵੁੱਡ ਵਿੱਚ ਸਭ ਤੋਂ ਨਕਾਰਾਤਮਕ ਸ਼ਬਦਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਦਾ ਮੁੱਦਾ ਅਕਸਰ ਚਰਚਾ ਵਿੱਚ ਰਿਹਾ ਹੈ।
Sunny Deol on Nepotism: 'ਨੈਪੋਟਿਜ਼ਮ' ਖਾਸ ਕਰਕੇ ਬਾਲੀਵੁੱਡ ਵਿੱਚ ਸਭ ਤੋਂ ਨਕਾਰਾਤਮਕ ਸ਼ਬਦਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਬਾਲੀਵੁੱਡ ਵਿੱਚ ਭਾਈ-ਭਤੀਜਾਵਾਦ ਦਾ ਮੁੱਦਾ ਅਕਸਰ ਚਰਚਾ ਵਿੱਚ ਰਿਹਾ ਹੈ। ਭਾਈ-ਭਤੀਜਾਵਾਦ ਬਾਲੀਵੁੱਡ ਇੰਡਸਟਰੀ ਦਾ ਸਭ ਤੋਂ ਚਰਚਿਤ ਅਤੇ ਗੰਭੀਰ ਮੁੱਦਾ ਹੈ ਜਿਸ 'ਤੇ ਹਰ ਦਿਨ ਕੁਝ-ਨਾ-ਕੁਝ ਸਾਹਮਣੇ ਆਉਂਦਾ ਰਹਿੰਦਾ ਹੈ। ਹੁਣ ਗਦਰ 2 ਸਟਾਰ ਸੰਨੀ ਦਿਓਲ ਨੇ ਹਾਲ ਹੀ 'ਚ ਇਸ 'ਤੇ ਖੁੱਲ੍ਹ ਕੇ ਆਪਣੀ ਰਾਏ ਜ਼ਾਹਰ ਕੀਤੀ ਹੈ।
ਭਾਈ-ਭਤੀਜਾਵਾਦ ਨੂੰ ਲੈ ਸੰਨੀ ਦਿਓਲ ਬੋਲੇ
ਅਭਿਨੇਤਾ ਸੰਨੀ ਦਿਓਲ ਸਭ ਤੋਂ ਪਸੰਦੀਦਾ ਫਿਲਮ ਪਰਿਵਾਰਾਂ ਵਿੱਚੋਂ ਇੱਕ ਹਨ, ਹਾਲ ਹੀ ਵਿੱਚ ਸੰਨੀ ਦੇ ਦੂਜੇ ਬੇਟੇ ਰਾਜਵੀਰ ਦਿਓਲ ਦੀ ਡੈਬਿਊ ਫਿਲਮ 'Dono' 5 ਅਕਤੂਬਰ ਨੂੰ ਬਾਕਸ ਆਫਿਸ 'ਤੇ ਰਿਲੀਜ਼ ਹੋਈ ਹੈ। ਇਸ ਦੌਰਾਨ ਇੱਕ ਇੰਟਰਵਿਊ 'ਚ ਸੰਨੀ ਨੇ ਭਾਈ-ਭਤੀਜਾਵਾਦ ਬਾਰੇ ਦੱਸਿਆ ਕਿ ਲੰਬੇ ਸਮੇਂ ਤੋਂ ਉਨ੍ਹਾਂ ਨੂੰ ਭਤੀਜਾਵਾਦ ਸ਼ਬਦ ਦਾ ਮਤਲਬ ਸਮਝ ਨਹੀਂ ਆਇਆ। ਗਦਰ 2 ਸਟਾਰ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਲੋਕ ਭਾਈ-ਭਤੀਜਾਵਾਦ ਦੀ ਗੱਲ ਕਿਉਂ ਕਰ ਰਹੇ ਹਨ।
ਸੰਨੀ ਦਿਓਲ ਨੇ ਕਿਹਾ ਕਿ ਉਨ੍ਹਾਂ ਨੂੰ 'ਭਾਈ-ਭਤੀਜਾਵਾਦ ਦਾ ਮਤਲਬ ਬਾਅਦ 'ਚ ਸਮਝ ਆਇਆ, ਪਰ ਉਸ ਨੂੰ ਲੱਗਦਾ ਹੈ ਕਿ ਇਸ ਬਾਰੇ ਅਜੇ ਵੀ ਕੁਝ ਕੰਨਫਿਊਜਨ ਹੈ। ਹਰ ਪਿਤਾ ਆਪਣੇ ਬੱਚੇ ਦੇ ਭਵਿੱਖ ਬਾਰੇ ਸੋਚੇਗਾ। ਜੇਕਰ ਪਿਤਾ ਆਪਣੇ ਬੱਚੇ ਲਈ ਨਹੀਂ ਕਰਦਾ ਤਾਂ ਉਹ ਕਿਸ ਲਈ ਕਰਦਾ ਹੈ? ਇਹ ਗੱਲ ਸਿਰਫ਼ ਬਾਲੀਵੁੱਡ ਦੀ ਨਹੀਂ ਸਗੋਂ ਹਰ ਖੇਤਰ ਦੀ ਹੈ।
ਸੰਨੀ ਦਿਓਲ ਬੋਲੇ - ਬੱਚਿਆਂ ਨੂੰ ਸਪੋਰਟ ਕਰਨਾ ਜ਼ਰੂਰੀ
ਹਾਲ ਹੀ 'ਚ ਸੰਨੀ ਦਿਓਲ ਨੇ ਫਿਲਮ 'Dono' ਦੀ ਗ੍ਰੈਂਡ ਸਕ੍ਰੀਨਿੰਗ 'ਚ ਸ਼ਿਰਕਤ ਕੀਤੀ। ਪਿਤਾ ਹੋਣ ਦੇ ਨਾਤੇ ਸੰਨੀ ਨੇ ਰਾਜਵੀਰ ਦਾ ਬਹੁਤ ਸਾਥ ਦਿੱਤਾ। ਇਸ ਦੌਰਾਨ ਗਦਰ 2 ਸਟਾਰ ਨੇ ਸਾਂਝਾ ਕੀਤਾ ਕਿ ਬੱਚਿਆਂ ਦਾ ਸਮਰਥਨ ਕਰਨਾ ਅਤੇ ਭਵਿੱਖ ਲਈ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਬਹੁਤ ਜ਼ਰੂਰੀ ਹੈ।
ਦੱਸ ਦੇਈਏ ਕਿ ਸੰਨੀ ਦਿਓਲ ਦਿੱਗਜ ਅਭਿਨੇਤਾ ਧਰਮਿੰਦਰ ਦੇ ਬੇਟੇ ਹਨ। ਉਹ ਦੇਸ਼ ਦੇ ਸਭ ਤੋਂ ਪਸੰਦੀਦਾ ਸੈਲੇਬਸ ਵਿੱਚੋਂ ਇੱਕ ਹੈ। ਸੰਨੀ ਦੇ ਭਰਾ ਬੌਬੀ ਦਿਓਲ ਅਤੇ ਅਭੈ ਦਿਓਲ ਵੀ ਬਾਲੀਵੁੱਡ ਇੰਡਸਟਰੀ ਵਿੱਚ ਹਨ। ਉਨ੍ਹਾਂ ਦੀ ਭੈਣ ਈਸ਼ਾ ਦਿਓਲ ਵੀ ਫਿਲਮਾਂ 'ਚ ਹੈ। ਸੰਨੀ ਨੇ ਆਪਣੇ ਬੇਟੇ ਕਰਨ ਦਿਓਲ ਨੂੰ ਫਿਲਮ 'ਪਲ ਪਲ ਦਿਲ ਕੇ ਪਾਸ' ਨਾਲ ਲਾਂਚ ਕੀਤਾ ਸੀ ਅਤੇ ਹੁਣ ਰਾਜਵੀਰ ਨੇ ਫਿਲਮ 'ਡੋਨੋ' ਨਾਲ ਡੈਬਿਊ ਕੀਤਾ ਹੈ। ਜਿਸ ਦਾ ਨਿਰਦੇਸ਼ਨ ਸੂਰਜ ਬੜਜਾਤਿਆ ਦੇ ਬੇਟੇ ਅਵਨੀਸ਼ ਬੜਜਾਤਿਆ ਨੇ ਕੀਤਾ ਹੈ।