Entertainment News LIVE: ਬਾਲੀਵੁੱਡ ਮੂਵੀ '12ਵੀਂ ਫੇਲ੍ਹ' ਨੇ ਰਚਿਆ ਇਤਿਹਾਸ, ਸਿਨੇਮਾਘਰਾਂ 'ਚ ਦੁਬਾਰਾ ਰਿਲੀਜ਼ ਹੋਈ ਫਿਲਮ 'ਕਿਸਮਤ', ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ABP Sanjha Last Updated: 09 Feb 2024 03:54 PM
Entertainment News Live Today: ਅਨੁਸ਼ਕਾ ਸ਼ਰਮਾ ਦੂਜੀ ਵਾਰ ਨਹੀਂ ਬਣਨ ਵਾਲੀ ਹੈ ਮਾਂ, ਇਸ ਕ੍ਰਿਕੇਟਰ ਨੇ ਗਲਤ ਜਾਣਕਾਰੀ ਦੇਣ ਲਈ ਮੰਗੀ ਮੁਆਫੀ

Anushka Sharma Second Child False News: ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਸ਼ਰਮਾ ਦੇ ਪ੍ਰੈਗਨੈਂਟ ਹੋਣ ਦੀ ਦੀ ਖਬਰ ਸਾਹਮਣੇ ਆਈ ਹੈ। ਅਨੁਸ਼ਕਾ ਦੇ ਪ੍ਰਸ਼ੰਸਕ ਉਸ ਦੀ ਪ੍ਰੈਗਨੈਂਸੀ ਬਾਰੇ ਸੁਣ ਕੇ ਕਾਫੀ ਖੁਸ਼ ਹੋਏ। ਅਨੁਸ਼ਕਾ ਅਤੇ ਵਿਰਾਟ ਦੇ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਏਬੀ ਡਿਵਿਲੀਅਰਸ ਨੇ ਦਿੱਤੀ ਸੀ। ਉਨ੍ਹਾਂ ਨੇ ਆਪਣੇ ਯੂਟਿਊਬ ਚੈਨਲ 'ਤੇ ਅਨੁਸ਼ਕਾ ਦੇ ਪ੍ਰੈਗਨੈਂਸੀ ਨੂੰ ਲੈ ਕੇ ਗਲਤ ਖਬਰ ਦਿੱਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਅਨੁਸ਼ਕਾ ਮਾਂ ਬਣਨ ਵਾਲੀ ਹੈ, ਇਸ ਲਈ ਵਿਰਾਟ ਇੰਗਲੈਂਡ ਦੇ ਖਿਲਾਫ ਦੋ ਟੈਸਟ ਮੈਚ ਛੱਡ ਕੇ ਆਪਣੀ ਪਤਨੀ ਨਾਲ ਸਮਾਂ ਬਿਤਾ ਰਹੇ ਹਨ। ਹੁਣ ਏਬੀ ਡਿਵਿਲੀਅਰਸ ਨੇ ਗਲਤ ਖਬਰ ਦੇਣ ਲਈ ਪ੍ਰਸ਼ੰਸਕਾਂ ਤੋਂ ਮਾਫੀ ਮੰਗੀ ਹੈ। ਉਹ ਆਪਣਾ ਬਿਆਨ ਵਾਪਸ ਲੈ ਲਿਆ ਹੈ।    


Anushka Sharma: ਅਨੁਸ਼ਕਾ ਸ਼ਰਮਾ ਦੂਜੀ ਵਾਰ ਨਹੀਂ ਬਣਨ ਵਾਲੀ ਹੈ ਮਾਂ, ਇਸ ਕ੍ਰਿਕੇਟਰ ਨੇ ਗਲਤ ਜਾਣਕਾਰੀ ਦੇਣ ਲਈ ਮੰਗੀ ਮੁਆਫੀ

Entertainment News Live: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹਲਦੀ ਰਸਮ ਦੀਆਂ ਤਸਵੀਰਾਂ ਹੋਈਆਂ ਵਾਇਰਲ

ਪੰਜਾਬੀ ਅਦਾਕਾਰਾ ਮੈਂਡੀ ਤੱਖਰ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੀ ਹੋਈ ਹੈ। ਅਦਾਕਾਰਾ ਦਾ ਜਲਦ ਹੀ ਵਿਆਹ ਹੋਣ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਸ ਦੇ ਵਿਆਹ ਦੇ ਫੰਕਸ਼ਨ ਵੀ ਸ਼ੁਰੂ ਹੋ ਗਏ ਹਨ। 


Mandy Takhar: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੇ ਵਿਆਹ ਦੀਆਂ ਰਸਮਾਂ ਸ਼ੁਰੂ, ਹਲਦੀ ਰਸਮ ਦੀਆਂ ਤਸਵੀਰਾਂ ਹੋਈਆਂ ਵਾਇਰਲ

Entertainment News Live Today: ਲੁਧਿਆਣਾ DMC ਹਸਪਤਾਲ ਦੇ ਡਾਕਟਰ ਅਨਮੋਲ ਕਵਾਤਰਾ ਦੀ NGO ਪਹੁੰਚੇ, ਕੀਤੀ ਸੇਵਾ, ਬੋਲੇ- 'ਅਸੀਂ ਤੁਹਾਡੇ ਸਾਰੇ...'

Anmol Kwatra Video: ਅਨਮੋਲ ਕਵਾਤਰਾ ਦਾ ਨਾਮ ਸੁਰਖੀਆਂ 'ਚ ਬਣਿਆ ਰਹਿੰਦਾ ਹੈ। ਉਹ ਤਨਦੇਹੀ ਨਾਲ ਮਨੁੱਖਤਾ ਦੀ ਸੇਵਾ ਕਰ ਰਿਹਾ ਹੈ। ਇਸ ਦੇ ਨਾਲ ਨਾਲ ਉਸ ਨੂੰ ਆਪਣੇ ਬੇਬਾਕ ਅੰਦਾਜ਼ ਲਈ ਵੀ ਜਾਣਿਆ ਜਾਂਦਾ ਹੈ। ਉਹ ਅਕਸਰ ਹੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਮਾੜੇ ਸਿਹਤ ਸਿਸਟਮ 'ਤੇ ਕਰਾਰੇ ਤੰਜ ਕੱਸਦਾ ਰਹਿੰਦਾ ਹੈ। ਇਸ ਦੇ ਨਾਲ ਨਾਲ ਅਨਮੋਲ ਦੀ ਕਾਫੀ ਵਧੀਆ ਫੈਨ ਫਾਲੋਇੰਗ ਹੈ। ਇਸ ਦਰਮਿਆਨ ਅਨਮੋਲ ਕਵਾਤਰਾ ਨੇ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ, ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ।     


Anmol Kwatra: ਲੁਧਿਆਣਾ DMC ਹਸਪਤਾਲ ਦੇ ਡਾਕਟਰ ਅਨਮੋਲ ਕਵਾਤਰਾ ਦੀ NGO ਪਹੁੰਚੇ, ਕੀਤੀ ਸੇਵਾ, ਬੋਲੇ- 'ਅਸੀਂ ਤੁਹਾਡੇ ਸਾਰੇ...'

Entertainment News Live: ਪੰਜਾਬੀ ਗਾਇਕ ਜੱਸੀ ਗਿੱਲ ਦੀ ਧੀ ਰੂਜਸ ਕੌਰ ਬਣੀ ਗਾਇਕਾ, ਪਿਤਾ ਨਾਲ ਗਾਣਾ ਗਾਉਂਦੀ ਆਈ ਨਜ਼ਰ, ਦੇਖੋ ਵੀਡੀਓ

Jassie Gill Daughter Roojas Kaur Singing: ਪੰਜਾਬੀ ਗਾਇਕ ਜੱਸੀ ਗਿੱਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਨਵੀਂ ਈਪੀ 'ਜਾਦੂਗਰੀਆਂ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਐਲਬਮ ਨੇ ਰਿਲੀਜ਼ ਹੁੰਦੇ ਹੀ ਧਮਾਲਾਂ ਪਾ ਦਿੱਤੀਆਂ ਹਨ। ਐਲਬਮ ਦੇ ਗਾਣਿਆਂ ਨੂੰ ਲੋਕ ਰੱਜ ਕੇ ਪਿਆਰ ਦੇ ਰਹੇ ਹਨ। ਇਸ ਦਰਮਿਆਨ ਜੱਸੀ ਗਿੱਲ ਦਾ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਧੀ ਰੂਜਸ ਕੌਰ ਗਿੱਲ ਦੇ ਨਾਲ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।  


Jassie Gill: ਪੰਜਾਬੀ ਗਾਇਕ ਜੱਸੀ ਗਿੱਲ ਦੀ ਧੀ ਰੂਜਸ ਕੌਰ ਬਣੀ ਗਾਇਕਾ, ਪਿਤਾ ਨਾਲ ਗਾਣਾ ਗਾਉਂਦੀ ਆਈ ਨਜ਼ਰ, ਦੇਖੋ ਵੀਡੀਓ

Entertainment News Live Today: ਸਰਗੁਣ ਮਹਿਤਾ ਤੇ ਐਮੀ ਵਿਰਕ ਦੀ 'ਕਿਸਮਤ' ਫਿਰ ਸਿਨੇਮਾਘਰਾਂ 'ਚ ਹੋਈ ਰਿਲੀਜ਼, ਵੈਲੇਨਟਾਈਨ ਵੀਕ ਮੌਕੇ ਫੈਨਜ਼ ਨੂੰ ਮਿਲਿਆ ਸਰਪ੍ਰਾਈਜ਼

Qismat Film Re-Released On Valentine Week: ਸਰਗੁਣ ਮਹਿਤਾ ਤੇ ਐਮੀ ਵਿਰਕ ਸਟਾਰਰ ਫਿਲਮ 'ਕਿਸਮਤ' ਨੂੰ ਪੰਜਾਬੀ ਸਿਨੇਮਾ ਦੀ ਕਲਟ ਕਲਾਸਿਕ ਫਿਲਮ ਮੰਨਿਆ ਜਾਂਦਾ ਹੈ। ਇਸ ਫਿਲਮ 'ਚ ਰੋਮਾਂਸ, ਕਾਮੇਡੀ ਤੇ ਟਰੈਜਡੀ ਦਾ ਫੁੱਲ ਤੜਕਾ ਹੈ। ਇਹ ਫਿਲਮ ਤੁਹਾਨੂੰ ਹਸਾਉਂਦੀ ਵੀ ਹੈ ਤੇ ਰੁਆਉਂਦੀ ਵੀ ਹੈ। ਇਹ ਫਿਲਮ 2018 'ਚ ਰਿਲੀਜ਼ ਹੋਈ ਤਾਂ ਫਿਲਮ ਜ਼ਬਰਦਸਤ ਹਿੱਟ ਰਹੀ ਸੀ। ਹੁਣ ਫਿਰ ਤੋਂ ਫਿਲਮ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਗਿਆ ਹੈ। ਆਓ ਤੁਹਾਨੂੰ ਦੱਸਦੇ ਹਾਂ ਕਿਉਂ:     


Qismat Movie: ਸਰਗੁਣ ਮਹਿਤਾ ਤੇ ਐਮੀ ਵਿਰਕ ਦੀ 'ਕਿਸਮਤ' ਫਿਰ ਸਿਨੇਮਾਘਰਾਂ 'ਚ ਹੋਈ ਰਿਲੀਜ਼, ਵੈਲੇਨਟਾਈਨ ਵੀਕ ਮੌਕੇ ਫੈਨਜ਼ ਨੂੰ ਮਿਲਿਆ ਸਰਪ੍ਰਾਈਜ਼

Entertainment News Live: ਬਾਲੀਵੁੱਡ ਫਿਲਮ '12ਵੀਂ ਫੇਲ੍ਹ' ਨੇ ਰਚਿਆ ਇਤਿਹਾਸ, ਦੁਨੀਆ ਦੀਆਂ ਬੈਸਟ 250 ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋਣ ਵਾਲੀ ਇਕਲੌਤੀ ਹਿੰਦੀ ਫਿਲਮ

12th Fail Movie Created History: ਵਿਕਰਾਂਤ ਮੈਸੀ ਅਤੇ ਮੇਧਾ ਸ਼ੰਕਰ ਸਟਾਰਰ ਫਿਲਮ '12ਵੀਂ ਫੇਲ' ਇਕ ਵਾਰ ਫਿਰ ਸੁਰਖੀਆਂ 'ਚ ਹੈ। ਸਿਨੇਮਾਘਰਾਂ 'ਚ ਹਿੱਟ ਰਹੀ ਇਹ ਫਿਲਮ ਹੁਣ OTT 'ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ। ਹੁਣ ਖਬਰ ਹੈ ਕਿ ਇਹ ਦੁਨੀਆ ਭਰ ਦੀਆਂ ਟਾਪ ਹਾਲੀਵੁੱਡ ਫਿਲਮਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਸਫਲ ਹੋ ਗਈ ਹੈ।      


12th Fail: ਬਾਲੀਵੁੱਡ ਫਿਲਮ '12ਵੀਂ ਫੇਲ੍ਹ' ਨੇ ਰਚਿਆ ਇਤਿਹਾਸ, ਦੁਨੀਆ ਦੀਆਂ ਬੈਸਟ 250 ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋਣ ਵਾਲੀ ਇਕਲੌਤੀ ਹਿੰਦੀ ਫਿਲਮ

ਪਿਛੋਕੜ

Entertainment News Today Latest Updates 9 February: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


12th Fail: ਬਾਲੀਵੁੱਡ ਫਿਲਮ '12ਵੀਂ ਫੇਲ੍ਹ' ਨੇ ਰਚਿਆ ਇਤਿਹਾਸ, ਦੁਨੀਆ ਦੀਆਂ ਬੈਸਟ 250 ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋਣ ਵਾਲੀ ਇਕਲੌਤੀ ਹਿੰਦੀ ਫਿਲਮ


12th Fail Movie Created History: ਵਿਕਰਾਂਤ ਮੈਸੀ ਅਤੇ ਮੇਧਾ ਸ਼ੰਕਰ ਸਟਾਰਰ ਫਿਲਮ '12ਵੀਂ ਫੇਲ' ਇਕ ਵਾਰ ਫਿਰ ਸੁਰਖੀਆਂ 'ਚ ਹੈ। ਸਿਨੇਮਾਘਰਾਂ 'ਚ ਹਿੱਟ ਰਹੀ ਇਹ ਫਿਲਮ ਹੁਣ OTT 'ਤੇ ਲੋਕਾਂ ਦਾ ਦਿਲ ਜਿੱਤ ਰਹੀ ਹੈ। ਹੁਣ ਖਬਰ ਹੈ ਕਿ ਇਹ ਦੁਨੀਆ ਭਰ ਦੀਆਂ ਟਾਪ ਹਾਲੀਵੁੱਡ ਫਿਲਮਾਂ 'ਚ ਆਪਣੀ ਜਗ੍ਹਾ ਬਣਾਉਣ 'ਚ ਸਫਲ ਹੋ ਗਈ ਹੈ।  


ਜੀ ਹਾਂ, ਇਹ ਬਾਲੀਵੁੱਡ ਫਿਲਮ ਗਲੋਬਲ IMDB ਦੀਆਂ ਚੋਟੀ ਦੀਆਂ ਫਿਲਮਾਂ ਦੀ ਸੂਚੀ ਵਿੱਚ ਸਾਰੀਆਂ ਵੱਡੀਆਂ ਹਾਲੀਵੁੱਡ ਫਿਲਮਾਂ ਵਿੱਚ ਇਕੱਲੀ ਹਿੰਦੀ ਫਿਲਮ ਹੈ। ਗਲੋਬਲ ਆਈਐਮਡੀਬੀ ਦੀਆਂ ਟਾਪ 250 ਫਿਲਮਾਂ ਦੀ ਸੂਚੀ ਵਿੱਚ ਵਿਕਰਾਂਤ ਦੀ ਇਹ ਇਕਲੌਤੀ ਬਾਲੀਵੁੱਡ ਫਿਲਮ ਹੈ, ਜੋ 50ਵੇਂ ਨੰਬਰ 'ਤੇ ਮਾਣ ਨਾਲ ਖੜ੍ਹੀ ਦਿਖਾਈ ਦੇ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਫਿਲਮ ਸਿਰਫ 20 ਕਰੋੜ ਦੇ ਬਜਟ ਨਾਲ ਬਣੀ ਸੀ, ਜਿਸ ਨੇ ਸਿਨੇਮਾਘਰਾਂ 'ਚ 66.55 ਕਰੋੜ ਰੁਪਏ ਕਮਾਏ ਸਨ ਅਤੇ ਸੁਪਰਹਿੱਟ ਐਲਾਨੀ ਗਈ ਸੀ।


'ਓਪਨਹਾਈਮਰ', 'ਸਪਾਈਡਰਮੈਨ' ਅਤੇ 'ਟੌਏ ਸਟੋਰੀ' ਵਰਗੀਆਂ ਫਿਲਮਾਂ ਲਿਸਟ 'ਚ ਸ਼ਾਮਲ
'12ਵੀਂ ਫੇਲ' ਆਈਐਮਡੀਬੀ ਦੀਆਂ 250 ਚੋਟੀ ਦੀਆਂ ਫਿਲਮਾਂ ਦੀ ਸੂਚੀ ਵਿੱਚ ਬਹੁਤ ਉੱਪਰ ਹੈ, ਜਿੱਥੇ 'ਓਪਨਹਾਈਮਰ', 'ਸਪਾਈਡਰਮੈਨ: ਐਕਰੋਸ ਦਾ ਸਪਾਈਡਰ ਵਰਸ', 'ਗਲੇਡੀਏਟਰ', 'ਦਿ ਲਾਇਨ ਕਿੰਗ', 'ਟੌਏ ਸਟੋਰੀ' ਵਰਗੀਆਂ ਕਈ ਸ਼ਾਨਦਾਰ ਫਿਲਮਾਂ ਹਨ।


ਡਕਸ਼ਨ ਕੰਪਨੀ ਨੇ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਖ਼ਬਰ
ਇਹ ਖੁਸ਼ਖਬਰੀ ਨਿਰਦੇਸ਼ਕ ਦੀ ਪ੍ਰੋਡਕਸ਼ਨ ਕੰਪਨੀ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ। ਇੰਸਟਾਗ੍ਰਾਮ 'ਤੇ ਲਿਖਿਆ ਹੈ, 'ਵਿਧੂ ਵਿਨੋਦ ਚੋਪੜਾ ਨੇ ਆਪਣੀ ਜ਼ਿੰਦਗੀ ਦੌਰਾਨ ਸਾਰਿਆਂ ਨੂੰ ਦੱਸਿਆ ਹੈ ਕਿ ਉਹ ਫਿਲਮ ਸਿਨੇਮਾ ਪੈਰਾਡਾਈਜ਼ ਦੀ ਕਿੰਨੀ ਪ੍ਰਸ਼ੰਸਾ ਕਰਦੇ ਹਨ ਅਤੇ ਹੁਣ 12ਵੀਂ ਫੇਲ ਨੇ ਦੁਨੀਆ ਭਰ ਦੀਆਂ 250 ਬੈਸਟ ਫਿਲਮਾਂ ਦੀ ਸੂਚੀ 'ਚ 50ਵਾਂ ਰੈਂਕ ਹਾਸਲ ਕਰ ਲਿਆ ਹੈ ਅਤੇ ਉਨ੍ਹਾਂ ਦੀ ਇਹ ਫਿਲਮ ਉਨ੍ਹਾਂ ਦੀ ਮਨਪਸੰਦ ਫਿਲਮ ਹੈ। 







ਸੱਚੀ ਘਟਨਾ 'ਤੇ ਆਧਾਰਿਤ ਹ '12ਵੀਂ ਫੇਲ' 
ਤੁਹਾਨੂੰ ਦੱਸ ਦੇਈਏ ਕਿ '12ਵੀਂ ਫੇਲ' ਉਨ੍ਹਾਂ ਲੱਖਾਂ ਵਿਦਿਆਰਥੀਆਂ ਦੇ ਸੰਘਰਸ਼ ਅਤੇ ਮਿਹਨਤ ਦੀ ਕਹਾਣੀ ਹੈ, ਜੋ ਕਈ ਸੁਪਨੇ ਲੈ ਕੇ ਯੂਪੀਐੱਸਸੀ ਦੀ ਪ੍ਰੀਖਿਆ 'ਚ ਬੈਠਦੇ ਹਨ। ਇਸ ਫਿਲਮ ਦੀ ਕਹਾਣੀ ਚੰਬਲ ਦੇ ਰਹਿਣ ਵਾਲੇ ਆਈਪੀਐਸ ਅਫਸਰ ਮਨੋਜ ਸ਼ਰਮਾ ਦੀ ਸੱਚੀ ਕਹਾਣੀ ਹੈ, ਜੋ ਪਿੰਡ ਦੇ ਹਾਲਾਤਾਂ ਵਿੱਚ ਵੱਡਾ ਹੋਇਆ ਅਤੇ ਕਿਸੇ ਕਾਰਨ 12ਵੀਂ ਵਿੱਚ ਫੇਲ ਹੋ ਜਾਂਦਾ ਹੈ। ਅਚਾਨਕ ਉਸ ਦੀ ਜ਼ਿੰਦਗੀ ਵਿਚ ਯੂ-ਟਰਨ ਆਉਂਦਾ ਹੈ ਅਤੇ ਉਹ ਆਈਪੀਐਸ ਬਣਨ ਦਾ ਸੁਪਨਾ ਦੇਖਣ ਲੱਗ ਪੈਂਦਾ ਹੈ। ਇਸ ਤੋਂ ਬਾਅਦ ਕਾਫੀ ਜੱਦੋ-ਜਹਿਦ ਤੋਂ ਬਾਅਦ ਆਖਿਰਕਾਰ ਉਨ੍ਹਾਂ ਨੂੰ ਸਫਲਤਾ ਮਿਲਦੀ ਹੈ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.