Jassie Gill: ਪੰਜਾਬੀ ਗਾਇਕ ਜੱਸੀ ਗਿੱਲ ਦੀ ਧੀ ਰੂਜਸ ਕੌਰ ਬਣੀ ਗਾਇਕਾ, ਪਿਤਾ ਨਾਲ ਗਾਣਾ ਗਾਉਂਦੀ ਆਈ ਨਜ਼ਰ, ਦੇਖੋ ਵੀਡੀਓ
Punjabi Singer Jassie Gill: ਜੱਸੀ ਗਿੱਲ ਦਾ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਧੀ ਰੂਜਸ ਕੌਰ ਗਿੱਲ ਦੇ ਨਾਲ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।
Jassie Gill Daughter Roojas Kaur Singing: ਪੰਜਾਬੀ ਗਾਇਕ ਜੱਸੀ ਗਿੱਲ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣੇ ਹੋਏ ਹਨ। ਉਨ੍ਹਾਂ ਦੀ ਨਵੀਂ ਈਪੀ 'ਜਾਦੂਗਰੀਆਂ' ਹਾਲ ਹੀ 'ਚ ਰਿਲੀਜ਼ ਹੋਈ ਹੈ। ਇਸ ਐਲਬਮ ਨੇ ਰਿਲੀਜ਼ ਹੁੰਦੇ ਹੀ ਧਮਾਲਾਂ ਪਾ ਦਿੱਤੀਆਂ ਹਨ। ਐਲਬਮ ਦੇ ਗਾਣਿਆਂ ਨੂੰ ਲੋਕ ਰੱਜ ਕੇ ਪਿਆਰ ਦੇ ਰਹੇ ਹਨ। ਇਸ ਦਰਮਿਆਨ ਜੱਸੀ ਗਿੱਲ ਦਾ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਉਹ ਆਪਣੀ ਧੀ ਰੂਜਸ ਕੌਰ ਗਿੱਲ ਦੇ ਨਾਲ ਗਾਣਾ ਗਾਉਂਦੇ ਨਜ਼ਰ ਆ ਰਹੇ ਹਨ।
ਜੱਸੀ ਗਿੱਲ ਨੂੰ ਰੂਜਸ ਦੇ ਨਾਲ ਗਾਉਂਦੇ ਦੇਖਿਆ ਜਾ ਸਕਦਾ ਹੈ। ਇਹ ਗਾਣਾ 'ਇੱਕ ਤੇਰਾ ਪਿਆਰ' ਗਿੱਲ ਦੀ ਐਲਬਮ 'ਜਾਦੂਗਰੀਆਂ' ਦਾ ਹੀ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਖੈਰ ਇਸ ਗਾਣੇ ਨੂੰ ਰੂਜਸ ਨੇ ਆਪਣੀ ਆਵਾਜ਼ ਤਾਂ ਨਹੀਂ ਦਿੱਤੀ ਹੈ, ਪਰ ਜੱਸੀ ਗਿੱਲ ਨਾਲ ਉਸ ਨੇ ਇਹ ਗਾਣਾ ਰੀਲ 'ਚ ਗਾਇਆ ਹੈ। ਇਹ ਵੀਡੀਓ ਜੱਸੀ ਗਿੱਲ ਨੇ ਸਟੂਡੀਓ ਤੋਂ ਸ਼ੇਅਰ ਕੀਤਾ ਸੀ, ਜਿਸ ਵਿੱਚ ਉਹ ਆਪਣੀ ਧੀ ਦੇ ਨਾਲ ਨਜ਼ਰ ਆ ਰਹੇ ਹਨ। ਗਾਇਕ ਨੇ ਇਸ ਵੀਡੀਓ ਨੂੰ ਸ਼ੇਅਰ ਕਰਦਿਆਂ ਕੈਪਸ਼ਨ ਲਿਖੀ, 'ਇਹ ਰੂਜਸ ਦਾ ਪਹਿਲਾ ਸਟੂਡੀਓ ਐਕਸਪੀਰੀਅੰਸ ਹੈ।' ਦੇਖੋ ਵੀਡੀਓ:
View this post on Instagram
ਦੇਖੋ ਪੂਰਾ ਗਾਣਾ:
ਦੱਸ ਦਈਏ ਕਿ ਵੀਡੀਓ 'ਚ ਰੂਜਸ ਕਾਫੀ ਕਿਊਟ ਲੱਗ ਰਹੀ ਹੈ। ਉਸ ਨੇ ਆਪਣੇ ਕਿਊਟ ਅੰਦਾਜ਼ ਨਾਲ ਸਭ ਦਾ ਦਿਲ ਜਿੱਤ ਲਿਆ ਹੈ। ਇਸ ਵੀਡੀਓ 'ਤੇ ਕਈ ਸੈਲੇਬਸ ਨੇ ਵੀ ਕਮੈਂਟ ਕੀਤਾ ਹੈ। ਨੀਰੂ ਬਾਜਵਾ ਨੇ ਇਸ ਵੀਡੀਓ 'ਤੇ ਕਮੈਂਟ 'ਚ ਦਿਲ ਵਾਲੀ ਇਮੋਜੀ ਬਣਾਈ।