Entertainment News LIVE: ਅਜੇ ਦੇਵਗਨ ਦੀ 'ਸ਼ੈਤਾਨ' ਦੀ ਧਮਾਕੇਦਾਰ ਓਪਨਿੰਗ, ਬੱਬੂ ਮਾਨ ਦੇ ਨਵੇਂ ਗਾਣੇ 'ਧਰਨੇ ਵਾਲੇ' ਨੇ ਪਾਈ ਧੱਕ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ABP Sanjha Last Updated: 09 Mar 2024 05:45 PM
Entertainment News Live: ਸਾਗਰ ਠਾਕੁਰ ਨਾਲ ਕੁੱਟਮਾਰ ਤੋਂ ਬਾਅਦ ਸਾਹਮਣੇ ਆਇਆ ਐਲਵਿਸ਼ ਯਾਦਵ ਦਾ ਬਿਆਨ, ਬੋਲਿਆ- 'ਮੇਰੀ ਸਾਈਡ ਵੀ...'

Elvish Yadav Controversy: ਬਿੱਗ ਬੌਸ OTT 2 ਦੇ ਵਿਜੇਤਾ ਐਲਵਿਸ਼ ਯਾਦਵ ਨੂੰ ਯੂਟਿਊਬਰ ਸਾਗਰ ਠਾਕੁਰ ਨਾਲ ਲੜਾਈ ਤੋਂ ਬਾਅਦ ਦੇਸ਼ ਭਰ ਵਿੱਚ ਟ੍ਰੋਲ ਕੀਤਾ ਜਾ ਰਿਹਾ ਹੈ। ਉਸ ਦੇ ਖਿਲਾਫ 'ਅਰੇਸਟ ਐਲਵਿਸ਼' ਨਾਂ ਦਾ ਦਾ ਹੈਸ਼ਟੈਗ ਵੀ ਟਰੈਂਡਿੰਗ 'ਚ ਚੱਲ ਰਿਹਾ ਹੈ। ਹਰ ਕੋਈ ਉਸ ਨੂੰ ਖਰੀਆਂ-ਖਰੀਆਂ ਸੁਣਾ ਰਿਹਾ ਹੈ। ਸਾਗਰ ਠਾਕੁਰ ਨੇ ਵੀਡੀਓ ਜਾਰੀ ਕਰਕੇ ਆਪਣੀ ਕਹਾਣੀ ਦਾ ਪੂਰਾ ਪੱਖ ਪ੍ਰਸ਼ੰਸਕਾਂ ਨੂੰ ਦੱਸਿਆ। ਐਲਵਿਸ਼ ਨੇ ਵੀ ਆਪਣੇ ਪੱਖ ਤੋਂ ਸਾਰਾ ਮਾਮਲਾ ਦੱਸ ਦਿੱਤਾ ਹੈ।  


Elvish Yadav: ਸਾਗਰ ਠਾਕੁਰ ਨਾਲ ਕੁੱਟਮਾਰ ਤੋਂ ਬਾਅਦ ਸਾਹਮਣੇ ਆਇਆ ਐਲਵਿਸ਼ ਯਾਦਵ ਦਾ ਬਿਆਨ, ਬੋਲਿਆ- 'ਮੇਰੀ ਸਾਈਡ ਵੀ...'

Entertainment News Live Today: ਰਾਧਿਕਾ ਮਰਚੈਂਟ ਨੇ ਇੰਝ ਦਿੱਤੀ ਪ੍ਰੈਗਨੈਂਟ ਦੀਪਿਕਾ ਪਾਦੂਕੋਣ ਨੂੰ ਵਧਾਈ, ਰਣਵੀਰ ਸਿੰਘ ਨੇ ਜੋੜੇ ਹੱਥ, ਵੀਡੀਓ ਵਾਇਰਲ

Anant Ambani Radhika Merchant: ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦਾ ਪ੍ਰੀ-ਵੈਡਿੰਗ ਫੰਕਸ਼ਨ ਹੁਣ ਖਤਮ ਹੋ ਗਿਆ ਹੈ। ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਨੇ ਆਪਣੇ ਛੋਟੇ ਬੇਟੇ ਦੇ ਵਿਆਹ ਤੋਂ ਪਹਿਲਾਂ ਪ੍ਰੀ-ਵੈਡਿੰਗ ਫੰਕਸ਼ਨ ਬਹੁਤ ਧੂਮਧਾਮ ਨਾਲ ਮਨਾਇਆ ਸੀ, ਇਸ ਸਮਾਰੋਹ ਵਿੱਚ ਦੇਸ਼-ਵਿਦੇਸ਼ ਦੀਆਂ ਕਈ ਵੱਡੀਆਂ ਹਸਤੀਆਂ ਨੂੰ ਸੱਦਾ ਦਿੱਤਾ ਗਿਆ ਸੀ। ਬਾਲੀਵੁੱਡ ਸਿਤਾਰਿਆਂ ਨੇ ਵੀ ਇਸ ਜਸ਼ਨ ਦਾ ਖੂਬ ਆਨੰਦ ਮਾਣਿਆ।  


Deepika Padukone: ਰਾਧਿਕਾ ਮਰਚੈਂਟ ਨੇ ਇੰਝ ਦਿੱਤੀ ਪ੍ਰੈਗਨੈਂਟ ਦੀਪਿਕਾ ਪਾਦੂਕੋਣ ਨੂੰ ਵਧਾਈ, ਰਣਵੀਰ ਸਿੰਘ ਨੇ ਜੋੜੇ ਹੱਥ, ਵੀਡੀਓ ਵਾਇਰਲ

Entertainment News Live: ਸਿੱਧੂ ਮੂਸੇਵਾਲਾ ਨੇ ਆਪਣੀ ਪਹਿਲੀ ਕਮਾਈ ਨਾਲ ਕੀ ਖਰੀਦਿਆ ਸੀ, ਜਾਣਨ ਲਈ ਦੇਖੋ ਇਹ ਵੀਡੀਓ

Sidhu Moose Wala First Salary: ਸਿੱਧੂ ਮੂਸੇਵਾਲਾ ਦੀ ਮੌਤ ਨੂੰ 2 ਸਾਲ ਹੋਣ ਵਾਲੇ ਹਨ। ਪਰ ਉਹ ਅੱਜ ਵੀ ਆਪਣੇ ਗੀਤਾਂ ਰਾਹੀਂ ਚਾਹੁਣ ਵਾਲਿਆਂ ਦੇ ਦਿਲਾਂ 'ਚ ਜ਼ਿੰਦਾ ਹੈ। ਇਸ ਦੇ ਨਾਲ ਨਾਲ ਮੂਸੇਵਾਲਾ ਦੇ ਕਈ ਵੀਡੀਓਜ਼ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ। ਹਾਲ ਹੀ 'ਚ ਮੂਸੇਵਾਲਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ, ਜਿਸ ਵਿੱਚ ਉਹ ਮਾਡਲ ਤੇ ਅਦਾਕਾਰਾ ਸਵੀਤਾਜ ਬਰਾੜ ਨਾਲ ਨਜ਼ਰ ਆ ਰਿਹਾ ਹੈ। ਸਵੀਤਾਜ ਬਰਾੜ ਉਸ ਦੀ ਇੰਟਰਵਿਊ ਲੈ ਰਹੀ ਹੈ ਅਤੇ ਮੂਸੇਵਾਲਾ ਉਸ ਦੇ ਸਵਾਲਾਂ ਦੇ ਜਵਾਬ ਦੇ ਰਿਹਾ ਹੈ।      Sidhu Moose Wala: ਸਿੱਧੂ ਮੂਸੇਵਾਲਾ ਨੇ ਆਪਣੀ ਪਹਿਲੀ ਕਮਾਈ ਨਾਲ ਕੀ ਖਰੀਦਿਆ ਸੀ, ਜਾਣਨ ਲਈ ਦੇਖੋ ਇਹ ਵੀਡੀਓ

Entertainment News Live Today: ਹਾਲੀਵੁੱਡ ਸਟਾਰ ਸੇਲੇਨਾ ਗੋਮੇਜ਼ ਨੇ ਮਿਊਜ਼ਿਕ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ? ਜਲਦ ਰਿਲੀਜ਼ ਕਰੇਗੀ ਆਖਰੀ ਐਲਬਮ!

Selena Gomez Retirement From Music: ਸੇਲੇਨਾ ਗੋਮੇਜ਼ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਹਾਲੀਵੁੱਡ ਸਟਾਰ ਦੀ ਦੁਨੀਆ ਭਰ 'ਚ ਕਰੋੜਾਂ ਦੀ ਗਿਣਤੀ 'ਚ ਫੈਨ ਫਾਲੋੋਇੰਗ ਹੈ। ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਸੇਲੇਨਾ ਗੋਮੇਜ਼ ਮਿਊਜ਼ਿਕ ਤੋਂ ਜਲਦ ਹੀ ਸੰਨਿਆਸ ਲੈ ਲਵੇਗੀ ਅਤੇ ਉਸ ਦੀ ਆਖਰੀ ਐਲਬਮ ਜਲਦ ਹੀ ਰਿਲੀਜ਼ ਹੋਵੇਗੀ। ਇਸ ਖਬਰ ਨੇ ਦੁਨੀਆ ਭਰ 'ਚ ਸੇਲੇਨਾ ਦੇ ਫੈਨ ਨੂੰ ਪਰੇਸ਼ਾਨ ਕੀਤਾ ਸੀ। ਤਾਂ ਹੁਣ ਖੁਦ ਪੌਪ ਸਟਾਰ ਨੇ ਅੱਗੇ ਆ ਕੇ ਸਾਰੀ ਸੱਚਾਈ ਦੱਸੀ ਹੈ।    


Selena Gomez: ਹਾਲੀਵੁੱਡ ਸਟਾਰ ਸੇਲੇਨਾ ਗੋਮੇਜ਼ ਨੇ ਮਿਊਜ਼ਿਕ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ? ਜਲਦ ਰਿਲੀਜ਼ ਕਰੇਗੀ ਆਖਰੀ ਐਲਬਮ!

Entertainment News Live: ਦਾਰਾ ਸਿੰਘ ਦੇ ਦੇਹਾਂਤ ਤੋਂ ਸ਼ਰਾਬ ਪੀ ਰਿਹਾ ਸੀ ਪਰਿਵਾਰ, ਅਮਿਤਾਭ ਬੱਚਨ ਦੇਖ ਕੇ ਰਹਿ ਗਏ ਸੀ ਹੈਰਾਨ, ਜਾਣੋ ਕੀ ਸੀ ਵਜ੍ਹਾ

Dara Singh Demise: ਬਾਲੀਵੁਡ ਵਿੱਚ ਕਈ ਅਜਿਹੇ ਦਿੱਗਜ ਕਲਾਕਾਰ ਹੋਏ ਹਨ, ਜੋ ਦੁਨੀਆ ਤੋਂ ਚਲੇ ਜਾਣ ਤੋਂ ਬਾਅਦ ਵੀ ਆਪਣੇ ਕੰਮ ਕਰਕੇ ਯਾਦ ਕੀਤੇ ਜਾਂਦੇ ਹਨ। ਉਨ੍ਹਾਂ ਵਿੱਚੋਂ ਇੱਕ ਦਾਰਾ ਸਿੰਘ ਹੈ, ਜਿਸ ਨੇ ਕਈ ਫਿਲਮਾਂ ਅਤੇ ਟੀਵੀ ਸੀਰੀਅਲਾਂ ਵਿੱਚ ਕੰਮ ਕੀਤਾ ਹੈ। ਸਾਲ 2012 ਵਿੱਚ ਦਾਰਾ ਸਿੰਘ ਦੀ ਮੌਤ ਹੋ ਗਈ ਸੀ ਪਰ ਉਸ ਦੇ ਕੁਝ ਕਿਰਦਾਰ ਸਨ ਜੋ ਅੱਜ ਵੀ ਯਾਦਗਾਰੀ ਹਨ। ਇੱਕ ਖਬਰ ਵਿੱਚ ਹੈ ਕਿ ਦਾਰਾ ਸਿੰਘ ਦੀ ਮੌਤ ਤੋਂ ਬਾਅਦ ਜਦੋਂ ਅਮਿਤਾਭ ਬੱਚਨ ਪਰਿਵਾਰ ਨੂੰ ਮਿਲਣ ਗਏ ਤਾਂ ਉਹ ਹੈਰਾਨ ਰਹਿ ਗਏ। ਖ਼ਬਰ ਹੈ ਕਿ ਦਾਰਾ ਸਿੰਘ ਦਾ ਪਰਿਵਾਰ ਉਸ ਰਾਤ 'ਸ਼ੈਂਪੇਨ' ਪੀ ਰਿਹਾ ਸੀ। , 


Dara Singh: ਦਾਰਾ ਸਿੰਘ ਦੇ ਦੇਹਾਂਤ ਤੋਂ ਸ਼ਰਾਬ ਪੀ ਰਿਹਾ ਸੀ ਪਰਿਵਾਰ, ਅਮਿਤਾਭ ਬੱਚਨ ਦੇਖ ਕੇ ਰਹਿ ਗਏ ਸੀ ਹੈਰਾਨ, ਜਾਣੋ ਕੀ ਸੀ ਵਜ੍ਹਾ

Entertainment News Live Today: 10 ਮਾਰਚ ਨੂੰ ਹੋਵੇਗੀ ਆਸਕਰ 2024 ਦੀ ਲਾਈਵ ਸਟ੍ਰੀਮਿੰਗ, ਜਾਣੋ ਕਦੋਂ ਤੇ ਕਿੱਥੇ ਦੇਖ ਸਕਦੇ ਹੋ ਬਿਲਕੁਲ ਫਰੀ

Oscars 2024 Live Streaming: ਜਿਵੇਂ-ਜਿਵੇਂ 96ਵੇਂ ਅਕੈਡਮੀ ਅਵਾਰਡ ਨੇੜੇ ਆ ਰਹੇ ਹਨ, ਦਰਸ਼ਕਾਂ ਦਾ ਉਤਸ਼ਾਹ ਵੀ ਵਧਦਾ ਜਾ ਰਿਹਾ ਹੈ। ਅਮਰੀਕਾ ਦੇ ਲਾਸ ਏਂਜਲਸ ਵਿੱਚ ਹਾਲੀਵੁੱਡ ਦੇ ਵੱਕਾਰੀ ਡਾਲਬੀ ਥੀਏਟਰ ਵਿੱਚ 10 ਮਾਰਚ ਨੂੰ ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਐਵਾਰਡ ਸਮਾਰੋਹ ਆਯੋਜਿਤ ਕੀਤਾ ਜਾ ਰਿਹਾ ਹੈ। ਚੌਥੀ ਵਾਰ, ਕਾਮੇਡੀਅਨ ਜਿੰਮੀ ਕਿਮਲ ਆਸਕਰ 2024 ਦੀ ਗਲੈਮਰ ਨਾਲ ਭਰੀ ਸ਼ਾਮ ਦੀ ਮੇਜ਼ਬਾਨੀ ਕਰੇਗਾ।  


Oscars 2024: 10 ਮਾਰਚ ਨੂੰ ਹੋਵੇਗੀ ਆਸਕਰ 2024 ਦੀ ਲਾਈਵ ਸਟ੍ਰੀਮਿੰਗ, ਜਾਣੋ ਕਦੋਂ ਤੇ ਕਿੱਥੇ ਦੇਖ ਸਕਦੇ ਹੋ ਬਿਲਕੁਲ ਫਰੀ

Entertainment News Live: ਐਲਵਿਸ਼ ਯਾਦਵ ਦੀ ਘਟੀਆ ਹਰਕਤ, ਗੈਂਗ ਨਾਲ ਮਿਲ ਕੇ ਯੂਟਿਊਬਰ ਸਾਗਰ ਠਾਕੁਰ ਨੂੰ ਕੁੱਟਿਆ, FIR ਹੋਈ ਦਰਜ

FIR on Elvish Yadav: ਬਿੱਗ ਬੌਸ OTT 2 ਦੇ ਜੇਤੂ ਅਤੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲ ਹੀ 'ਚ ਉਸ ਦਾ ਇਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਉਹ ਇਕ ਹੋਰ ਯੂਟਿਊਬਰ 'ਤੇ ਹਮਲਾ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਹੁਣ ਯੂਟਿਊਬਰ ਸਾਗਰ ਠਾਕੁਰ ਨੇ ਬਿੱਗ ਬੌਸ ਓਟੀਟੀ 2 ਦੇ ਜੇਤੂ ਐਲਵਿਸ਼ ਯਾਦਵ ਦੇ ਖਿਲਾਫ ਐਫਆਈਆਰ ਦਰਜ ਕਰਵਾਈ ਹੈ। 


Elvish Yadav: ਐਲਵਿਸ਼ ਯਾਦਵ ਦੀ ਘਟੀਆ ਹਰਕਤ, ਗੈਂਗ ਨਾਲ ਮਿਲ ਕੇ ਯੂਟਿਊਬਰ ਸਾਗਰ ਠਾਕੁਰ ਨੂੰ ਕੁੱਟਿਆ, FIR ਹੋਈ ਦਰਜ

Entertainment News Live Today: ਅਜੇ ਦੇਵਗਨ ਦੀ 'ਸ਼ੈਤਾਨ' ਦੀ ਹੋਈ ਧਮਾਕੇਦਾਰ ਓਪਨਿੰਗ, ਪਹਿਲੇ ਦਿਨ ਤੋੜਿਆ ਇਨ੍ਹਾਂ ਫਿਲਮਾਂ ਦਾ ਰਿਕਾਰਡ, ਜਾਣੋ ਕਲੈਕਸ਼ਨ

Shaitaan Box Office Collection Day 1: ਅਜੇ ਦੇਵਗਨ ਅਤੇ ਆਰ ਮਾਧਵਨ ਦੀ ਸਾਲ 2024 ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਸ਼ੈਤਾਨ' ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ 'ਸ਼ੈਤਾਨ' ਨੂੰ ਲੈ ਕੇ ਕਾਫੀ ਚਰਚਾ ਸੀ ਅਤੇ ਪ੍ਰਸ਼ੰਸਕ ਇਸ ਦੇ ਸਿਨੇਮਾਘਰਾਂ 'ਚ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਮਹਾਸ਼ਿਵਰਾਤਰੀ ਦੇ ਮੌਕੇ 'ਤੇ ਨਿਰਮਾਤਾਵਾਂ ਨੇ 'ਸ਼ੈਤਾਨ' ਨੂੰ ਦਰਸ਼ਕਾਂ ਦੇ ਹਵਾਲੇ ਕੀਤਾ ਅਤੇ ਦਰਸ਼ਕ ਇਸ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਇਕੱਠੇ ਹੋਏ। ਇਸ ਨਾਲ 'ਸ਼ੈਤਾਨ' ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਆਓ ਜਾਣਦੇ ਹਾਂ ਕਿ ਅਜੇ ਦੇਵਗਨ ਸਟਾਰਰ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਕਿੰਨੇ ਕਰੋੜ ਦੀ ਕਮਾਈ ਕੀਤੀ?      


Shaitaan: ਅਜੇ ਦੇਵਗਨ ਦੀ 'ਸ਼ੈਤਾਨ' ਦੀ ਹੋਈ ਧਮਾਕੇਦਾਰ ਓਪਨਿੰਗ, ਪਹਿਲੇ ਦਿਨ ਤੋੜਿਆ ਇਨ੍ਹਾਂ ਫਿਲਮਾਂ ਦਾ ਰਿਕਾਰਡ, ਜਾਣੋ ਕਲੈਕਸ਼ਨ

Entertainment News Live: ਪੰਜਾਬੀ ਗਾਇਕ ਬੱਬੂ ਮਾਨ ਦੇ ਨਵੇਂ ਗਾਣੇ ਨੇ ਪਾਈ ਧੱਕ, ਕਿਸਾਨ ਅੰਦੋਲਨ 2.0 'ਤੇ ਗਾਇਆ ਗੀਤ, ਬੋਲੇ- 'ਜਿਹੜੇ ਨੱਥ ਦਿੱਲੀ ਨੂੰ ਪਾਉਂਦੇ...'

Babbu Maan New Song On Kisan Andolan 2.0: ਪੰਜਾਬੀ ਗਾਇਕ ਬੱਬੂ ਮਾਨ ਅਕਸਰ ਹੀ ਸੁਰਖੀਆਂ 'ਚ ਰਹਿੰਦੇ ਹਨ। ਉਹ ਆਪਣੇ ਗਾਣਿਆਂ ਤੋਂ ਜ਼ਿਆਦਾ ਵਿਵਾਦਾਂ ਕਰਕੇ ਚਰਚਾ 'ਚ ਰਹਿੰਦੇ ਹਨ। ਪਹਿਲੇ ਕਿਸਾਨ ਅੰਦੋਲਨ 'ਚ ਬੱਬੂ ਮਾਨ ਨੇ ਵਧ ਚੜ੍ਹ ਕੇ ਹਿੱਸਾ ਲਿਆ ਸੀ। ਉਨ੍ਹਾਂ ਨੇ ਕਿਸਾਨਾਂ ਦੀ ਮਾਲੀ ਸਹਾਇਤਾ ਕੀਤੀ ਸੀ ਅਤੇ ਨਾਲ ਹੀ ਕਿਸਾਨਾਂ ਦੇ ਹੱਕ 'ਚ ਖੁੱਲ੍ਹ ਕੇ ਬੋਲੇ ਸੀ। ਪਰ ਇਸ ਵਾਰ ਫੈਨਜ਼ ਵੀ ਹੈਰਾਨ ਸਨ ਕਿ ਆਖਰ ਬੱਬੂ ਮਾਨ ਨੇ ਹੁਣ ਤੱਕ ਕਿਸਾਨ ਅੰਦੋਲਨ 2.0 ਬਾਰੇ ਕੋਈ ਗੱਲ ਕਿਉਂ ਨਹੀਂ ਕੀਤੀ, ਪਰ ਹੁਣ ਮਾਨ ਨੇ ਆਪਣੇ ਹੇਟਰਜ਼ ਦਾ ਮੂੰਹ ਬੰਦ ਕਰ ਦਿੱਤਾ ਹੈ। 


Babbu Maan: ਪੰਜਾਬੀ ਗਾਇਕ ਬੱਬੂ ਮਾਨ ਦੇ ਨਵੇਂ ਗਾਣੇ ਨੇ ਪਾਈ ਧੱਕ, ਕਿਸਾਨ ਅੰਦੋਲਨ 2.0 'ਤੇ ਗਾਇਆ ਗੀਤ, ਬੋਲੇ- 'ਜਿਹੜੇ ਨੱਥ ਦਿੱਲੀ ਨੂੰ ਪਾਉਂਦੇ...'

ਪਿਛੋਕੜ

Entertainment News Today Latest Updates 9 March: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:


Shaitaan: ਅਜੇ ਦੇਵਗਨ ਦੀ 'ਸ਼ੈਤਾਨ' ਦੀ ਹੋਈ ਧਮਾਕੇਦਾਰ ਓਪਨਿੰਗ, ਪਹਿਲੇ ਦਿਨ ਤੋੜਿਆ ਇਨ੍ਹਾਂ ਫਿਲਮਾਂ ਦਾ ਰਿਕਾਰਡ, ਜਾਣੋ ਕਲੈਕਸ਼ਨ


Shaitaan Box Office Collection Day 1: ਅਜੇ ਦੇਵਗਨ ਅਤੇ ਆਰ ਮਾਧਵਨ ਦੀ ਸਾਲ 2024 ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਸ਼ੈਤਾਨ' ਇਸ ਸ਼ੁੱਕਰਵਾਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਇਸ ਫਿਲਮ ਦੇ ਟ੍ਰੇਲਰ ਦੇ ਰਿਲੀਜ਼ ਹੋਣ ਤੋਂ ਬਾਅਦ 'ਸ਼ੈਤਾਨ' ਨੂੰ ਲੈ ਕੇ ਕਾਫੀ ਚਰਚਾ ਸੀ ਅਤੇ ਪ੍ਰਸ਼ੰਸਕ ਇਸ ਦੇ ਸਿਨੇਮਾਘਰਾਂ 'ਚ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਮਹਾਸ਼ਿਵਰਾਤਰੀ ਦੇ ਮੌਕੇ 'ਤੇ ਨਿਰਮਾਤਾਵਾਂ ਨੇ 'ਸ਼ੈਤਾਨ' ਨੂੰ ਦਰਸ਼ਕਾਂ ਦੇ ਹਵਾਲੇ ਕੀਤਾ ਅਤੇ ਦਰਸ਼ਕ ਇਸ ਨੂੰ ਦੇਖਣ ਲਈ ਸਿਨੇਮਾਘਰਾਂ 'ਚ ਇਕੱਠੇ ਹੋਏ। ਇਸ ਨਾਲ 'ਸ਼ੈਤਾਨ' ਨੇ ਰਿਲੀਜ਼ ਦੇ ਪਹਿਲੇ ਦਿਨ ਹੀ ਬਾਕਸ ਆਫਿਸ 'ਤੇ ਧਮਾਲ ਮਚਾ ਦਿੱਤੀ ਹੈ। ਆਓ ਜਾਣਦੇ ਹਾਂ ਕਿ ਅਜੇ ਦੇਵਗਨ ਸਟਾਰਰ ਫਿਲਮ ਨੇ ਰਿਲੀਜ਼ ਦੇ ਪਹਿਲੇ ਦਿਨ ਕਿੰਨੇ ਕਰੋੜ ਦੀ ਕਮਾਈ ਕੀਤੀ?


ਰਿਲੀਜ਼ ਦੇ ਪਹਿਲੇ ਦਿਨ 'ਸ਼ੈਤਾਨ' ਨੇ ਕਿੰਨੀ ਕਮਾਈ ਕੀਤੀ?
ਡਰਾਉਣੀ ਡਰਾਮਾ 'ਸ਼ੈਤਾਨ' ਦੀ ਰਿਲੀਜ਼ ਤੋਂ ਪਹਿਲਾਂ ਹੀ ਕਾਫੀ ਕ੍ਰੇਜ਼ ਦੇਖਣ ਨੂੰ ਮਿਲ ਰਿਹਾ ਸੀ। SACNILC ਦੀ ਰਿਪੋਰਟ ਮੁਤਾਬਕ ਫਿਲਮ ਦੇ ਪਹਿਲੇ ਦਿਨ 1.76 ਲੱਖ ਟਿਕਟਾਂ ਦੀ ਪ੍ਰੀ-ਸੇਲ ਹੋਈ ਸੀ ਅਤੇ ਇਸ ਨੇ ਐਡਵਾਂਸ ਬੁਕਿੰਗ 'ਚ ਹੀ 4.14 ਕਰੋੜ ਰੁਪਏ ਕਮਾਏ, ਅਤੇ ਜਿਵੇਂ ਹੀ ਇਹ ਸਿਨੇਮਾਘਰਾਂ 'ਚ ਪਹੁੰਚੀ, 'ਸ਼ੈਤਾਨ' ਨੇ ਦਰਸ਼ਕਾਂ ਦਾ ਮਨ ਮੋਹ ਲਿਆ ਅਤੇ ਫਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਪਹਿਲੇ ਦਿਨ 'ਸ਼ੈਤਾਨ' ਨੂੰ ਦੇਖਣ ਵਾਲੇ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵੀ ਇਸ ਦੀ ਤਾਰੀਫ ਕੀਤੀ ਹੈ ਅਤੇ ਇਸ ਨੂੰ ਇਸ ਸਾਲ 2024 ਦੀ ਬਲਾਕਬਸਟਰ ਫਿਲਮ ਵੀ ਕਿਹਾ ਹੈ। ਹਾਲਾਂਕਿ, ਇਸ ਨੂੰ ਆਲੋਚਕਾਂ ਤੋਂ ਮਿਲੀ-ਜੁਲੀ ਸਮੀਖਿਆ ਮਿਲੀ ਹੈ। ਹੁਣ ਇਸ ਫਿਲਮ ਦੀ ਰਿਲੀਜ਼ ਦੇ ਪਹਿਲੇ ਦਿਨ ਦੀ ਕਮਾਈ ਦੇ ਅੰਕੜੇ ਆ ਗਏ ਹਨ।


ਸਕਨਿਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 'ਸ਼ੈਤਾਨ' ਨੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 14.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ।


ਹਾਲਾਂਕਿ ਇਹ ਸ਼ੁਰੂਆਤੀ ਅੰਦਾਜ਼ਾ ਹੈ, ਪਰ ਅਧਿਕਾਰਤ ਅੰਕੜੇ ਆਉਣ ਤੋਂ ਬਾਅਦ ਇਸ ਵਿੱਚ ਮਾਮੂਲੀ ਬਦਲਾਅ ਹੋ ਸਕਦਾ ਹੈ।


'ਸ਼ੈਤਾਨ' ਨੇ ਪਹਿਲੇ ਹੀ ਦਿਨ ਤੋੜਿਆ 'ਡ੍ਰੀਮ ਗਰਲ 2' ਦਾ ਰਿਕਾਰਡ
'ਸ਼ੈਤਾਨ' ਨੇ ਰਿਲੀਜ਼ ਦੇ ਪਹਿਲੇ ਦਿਨ 14.50 ਕਰੋੜ ਦੀ ਕਮਾਈ ਕੀਤੀ ਹੈ ਅਤੇ ਇਸ ਦੇ ਨਾਲ ਹੀ ਫਿਲਮ ਨੇ ਅਜੇ ਦੇਵਗਨ ਦੀ 'ਭੋਲਾ' ਅਤੇ ਆਯੁਸ਼ਮਾਨ ਖੁਰਾਨਾ ਦੀ 'ਡ੍ਰੀਮ ਗਰਲ 2' ਦਾ ਰਿਕਾਰਡ ਤੋੜ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ 'ਭੋਲਾ' ਨੇ ਰਿਲੀਜ਼ ਦੇ ਪਹਿਲੇ ਦਿਨ 11.20 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦੋਂ ਕਿ 'ਡ੍ਰੀਮ ਗਰਲ 2' ਨੇ ਰਿਲੀਜ਼ ਦੇ ਪਹਿਲੇ ਦਿਨ 10.69 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਉਮੀਦ ਕੀਤੀ ਜਾ ਰਹੀ ਹੈ ਕਿ ਵੀਕੈਂਡ 'ਤੇ ਫਿਲਮ ਦੀ ਕਮਾਈ 'ਚ ਉਛਾਲ ਆਵੇਗਾ ਅਤੇ ਇਹ ਕਈ ਰਿਕਾਰਡ ਤੋੜ ਸਕਦੀ ਹੈ।


ਸਾਲ 2024 ਦੀ ਬਲਾਕਬਸਟਰ ਫਿਲਮ ਬਣ ਸਕਦੀ ਹੈ 'ਸ਼ੈਤਾਨ' 
'ਸ਼ੈਤਾਨ' ਦੋਹਰੇ ਅੰਕਾਂ ਵਿੱਚ ਖੁੱਲ੍ਹਿਆ ਹੈ। ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ 'ਸ਼ੈਤਾਨ' ਦਾ ਬਜਟ 60 ਤੋਂ 65 ਕਰੋੜ ਰੁਪਏ ਹੈ। ਅਜਿਹੇ 'ਚ ਫਿਲਮ ਨੇ ਪਹਿਲੇ ਹੀ ਦਿਨ 10 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਅਜਿਹੇ 'ਚ ਫਿਲਮ ਲਈ ਆਪਣਾ ਬਜਟ ਰਿਕਵਰ ਕਰਨਾ ਬਹੁਤ ਮੁਸ਼ਕਲ ਨਹੀਂ ਹੋਵੇਗਾ, ਜਦਕਿ ਜੇਕਰ ਇਹ ਫਿਲਮ ਵੀਕੈਂਡ 'ਤੇ ਜ਼ਿਆਦਾ ਕਮਾਈ ਕਰਦੀ ਹੈ ਤਾਂ ਉਮੀਦ ਕੀਤੀ ਜਾ ਸਕਦੀ ਹੈ ਕਿ ਇਹ ਸਾਲ 2024 ਦੀ ਬਲਾਕਬਸਟਰ ਫਿਲਮ ਬਣ ਸਕਦੀ ਹੈ।


ਮਾਧਵਨ ਅਤੇ ਜਾਨਕੀ ਦੀ ਐਕਟਿੰਗ ਨੇ ਜਿੱਤਿਆ ਲੋਕਾਂ ਦਾ ਦਿਲ
'ਸ਼ੈਤਾਨ' 'ਚ ਅਜੇ ਦੇਵਗਨ ਦੀ ਐਕਟਿੰਗ ਦੀ ਕਾਫੀ ਤਾਰੀਫ ਹੋ ਰਹੀ ਹੈ, ਪਰ ਮਾਧਵਨ ਨੇ ਫਿਲਮ 'ਚ ਆਪਣਾ ਡਰਾਉਣਾ ਲੁੱਕ ਦਿਖਾ ਕੇ ਸਭ ਨੂੰ ਆਪਣੀ ਐਕਟਿੰਗ ਦਾ ਮੁਰੀਦ ਬਣਾ ਲਿਆ ਹੈ। ਜਾਨਕੀ ਬਾਡੀਵਾਲਾ ਨੇ ਆਪਣੀ ਦਮਦਾਰ ਅਦਾਕਾਰੀ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਫਿਲਮ 'ਚ ਜੋਤਿਕਾ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। 'ਸ਼ੈਤਾਨ' ਦਾ ਨਿਰਦੇਸ਼ਨ ਵਿਕਾਸ ਬਹਿਲ ਨੇ ਕੀਤਾ ਹੈ। 'ਸ਼ੈਤਾਨ' ਗੁਜਰਾਤੀ ਫਿਲਮ 'ਵਸ਼' ਦਾ ਹਿੰਦੀ ਰੀਮੇਕ ਹੈ। ਅਸਲ ਫਿਲਮ ਦੇਖਣ ਵਾਲਿਆਂ ਨੇ ਪਹਿਲਾਂ ਹੀ ਦਾਅਵਾ ਕੀਤਾ ਸੀ ਕਿ ਇਹ ਫਿਲਮ ਹੁਣ ਤੱਕ ਦੀ ਸਭ ਤੋਂ ਡਰਾਉਣੀ ਫਿਲਮ ਹੈ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.