Selena Gomez: ਹਾਲੀਵੁੱਡ ਸਟਾਰ ਸੇਲੇਨਾ ਗੋਮੇਜ਼ ਨੇ ਮਿਊਜ਼ਿਕ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ? ਜਲਦ ਰਿਲੀਜ਼ ਕਰੇਗੀ ਆਖਰੀ ਐਲਬਮ!
Selena Gomez Retirement: ਦੱਸ ਦਈਏ ਕਿ ਸੇਲੇਨਾ ਗੋਮੇਜ਼ ਨੇ ਜਨਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਜਦੋਂ ਉਸਦੀ ਆਉਣ ਵਾਲੀ ਐਲਬਮ ਰਿਲੀਜ਼ ਹੋਈ ਤਾਂ ਉਹ ਸੰਗੀਤ ਛੱਡ ਸਕਦੀ ਹੈ, ਉਸ ਦਾ ਇਹ ਬਿਆਨ ਵਾਇਰਲ ਹੋ ਗਿਆ।

Selena Gomez Retirement From Music: ਸੇਲੇਨਾ ਗੋਮੇਜ਼ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਹਾਲੀਵੁੱਡ ਸਟਾਰ ਦੀ ਦੁਨੀਆ ਭਰ 'ਚ ਕਰੋੜਾਂ ਦੀ ਗਿਣਤੀ 'ਚ ਫੈਨ ਫਾਲੋੋਇੰਗ ਹੈ। ਹਾਲ ਹੀ 'ਚ ਖਬਰਾਂ ਆਈਆਂ ਸੀ ਕਿ ਸੇਲੇਨਾ ਗੋਮੇਜ਼ ਮਿਊਜ਼ਿਕ ਤੋਂ ਜਲਦ ਹੀ ਸੰਨਿਆਸ ਲੈ ਲਵੇਗੀ ਅਤੇ ਉਸ ਦੀ ਆਖਰੀ ਐਲਬਮ ਜਲਦ ਹੀ ਰਿਲੀਜ਼ ਹੋਵੇਗੀ। ਇਸ ਖਬਰ ਨੇ ਦੁਨੀਆ ਭਰ 'ਚ ਸੇਲੇਨਾ ਦੇ ਫੈਨ ਨੂੰ ਪਰੇਸ਼ਾਨ ਕੀਤਾ ਸੀ। ਤਾਂ ਹੁਣ ਖੁਦ ਪੌਪ ਸਟਾਰ ਨੇ ਅੱਗੇ ਆ ਕੇ ਸਾਰੀ ਸੱਚਾਈ ਦੱਸੀ ਹੈ।
ਦੱਸ ਦਈਏ ਕਿ ਸੇਲੇਨਾ ਗੋਮੇਜ਼ ਨੇ ਜਨਵਰੀ ਵਿੱਚ ਘੋਸ਼ਣਾ ਕੀਤੀ ਸੀ ਕਿ ਜਦੋਂ ਉਸਦੀ ਆਉਣ ਵਾਲੀ ਐਲਬਮ ਰਿਲੀਜ਼ ਹੋਈ ਤਾਂ ਉਹ ਸੰਗੀਤ ਛੱਡ ਸਕਦੀ ਹੈ, ਬਿਆਨ ਵਾਇਰਲ ਹੋ ਗਿਆ। ਉਸ ਨੇ ਇਹ ਸੁਝਾਅ ਪਹਿਲਾਂ ਵੀ ਲਿਆ ਸੀ। ਹੁਣ, ਹਾਲਾਂਕਿ, ਗੋਮੇਜ਼ ਨੇ ਰੋਲਿੰਗ ਸਟੋਨ ਨਾਲ ਇੱਕ ਤਾਜ਼ਾ ਇੰਟਰਵਿਊ ਵਿੱਚ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਉਸਦਾ ਆਪਣੇ ਸੰਗੀਤ ਕੈਰੀਅਰ ਨੂੰ ਪੂਰੀ ਤਰ੍ਹਾਂ ਛੱਡਣ ਦਾ ਕੋਈ ਇਰਾਦਾ ਨਹੀਂ ਹੈ। ਫਿਲਹਾਲ, ਹਾਲਾਂਕਿ, ਅਦਾਕਾਰੀ ਉਸਦੀ ਪ੍ਰਮੁੱਖ ਤਰਜੀਹ ਬਣੀ ਹੋਈ ਹੈ।
ਸੇਲੇਨਾ ਨਹੀਂ ਲੈ ਰਹੀ ਹੈ ਸੰਨਿਆਸ
ਸੇਲੇਨਾ ਗੋਮੇਜ਼ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਦੱਸਿਆ ਕਿ ਉਸ ਦੀ ਨਵੀਂ ਐਲਬਮ 2024 'ਚ ਵੀ ਰਿਲੀਜ਼ ਹੋਵੇਗੀ, ਪਰ ਕਦੋਂ ਹੋਵੇਗੀ ਇਹ ਉਸ ਨੇ ਹਾਲੇ ਤੈਅ ਨਹੀਂ ਕੀਤਾ ਹੈ। ਪਰ ਯਕੀਨੀ ਤੌਰ 'ਤੇ ਉਹ ਮਿਊਜ਼ਿਕ ਛੱਡ ਨਹੀਂ ਰਹੀ ਹੈ, ਪਰ ਪਹਿਲ ਐਕਟਿੰਗ ਨੂੰ ਦੇ ਰਹੀ ਹੈ। ਟੀਵੀ ਤੇ ਫਿਲਮੀ ਦੁਨੀਆ ਉਸ ਨੂੰ ਬਹੁਤ ਪਸੰਦ ਹੈ, ਪਰ ਮਿਊਜ਼ਿਕ ਉਸ ਦੀ ਜ਼ਿੰਦਗੀ ਦਾ ਅਹਿਮ ਤੱਤ ਹੈ, ਜਿਸ ਦੇ ਬਿਨਾਂ ਉਹ ਆਪਣੀ ਜ਼ਿੰਦਗੀ ਨੂੰ ਜਿਉਣ ਬਾਰੇ ਸੋਚ ਵੀ ਨਹੀਂ ਸਕਦੀ। ਸੇਲੇਨਾ ਨੇ ਕਿਹਾ ਕਿ ਮੈਂ ਮਿਊਜ਼ਿਕ ਤੋਂ ਥੋੜਾ ਬਰੇਕ ਲੈਣਾ ਚਾਹੁੰਦੀ ਹੈ, ਜੋ ਕਿ ਇੱਕ ਸੁਭਾਵਕ ਗੱਲ ਹੈ। ਪਰ ਇਸ ਨੂੰ ਪੂਰੀ ਤਰ੍ਹਾਂ ਨਹੀਂ ਛੱਡਾਂਗੀ, ਕਿਉਂਕਿ ਇਹ ਮੇਰੀ ਰੂਹ 'ਚ ਵੱਸਿਆ ਹੋਇਆ ਹੈ।
View this post on Instagram
ਅਰਬਾਂ ਜਾਇਦਾਦ ਦੀ ਮਾਲਕਣ ਹੈ ਸੇਲੇਨਾ ਗੋਮੇਜ਼
ਦੱਸ ਦਈਏ ਕਿ ਸੇਲੇਨਾ ਗੋਮੇਜ਼ 800 ਮਿਲੀਅਨ ਡਾਲਰ ਯਾਨਿ 7000 ਕਰੋੜ ਜਾਇਦਾਦ ਦੀ ਮਾਲਕਣ ਹੈ। ਇਹੀ ਨਹੀਂ ਉਹ ਸੋਸ਼ਲ ਮੀਡੀਆ ਤੋਂ ਵੀ ਵਧੀਆ ਕਮਾਈ ਕਰਦੀ ਹੈ। ਰਿਪੋਰਟਾਂ ਮੁਤਾਬਕ ਸੇਲੇਨਾ ਇਕ ਸੋਸ਼ਲ ਮੀਡੀਆ ਪੋਸਟ ਦਾ 14 ਕਰੋੜ ਰੁਪਏ ਲੈਂਦੀ ਹੈ। ਇਹੀ ਨਹੀਂ ਸੇਲੇਨਾ ਗੋਮੇਜ਼ 'ਰੇਅਰ ਬਿਊਟੀ' ਨਾਮ ਦੀ ਇੱਕ ਮੇਕਅੱਪ ਕੰਪਨੀ ਦੀ ਵੀ ਮਾਲਕਣ ਹੈ। ਇਸ ਕੰਪਨੀ ਤੋਂ ਉਹ ਅਰਬਾਂ ਰੁਪਏ ਦੀ ਸਾਲਾਨਾ ਕਮਾਈ ਕਰ ਰਹੀ ਹੈ। ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਉਸ ਦੇ ਮੇਕਅੱਪ ਬਰਾਂਡ ਨੇ ਉਸ ਨੂੰ ਅਰਬਪਤੀ ਬਣਾਇਆ ਹੈ।
ਇਕੱਲੇ ਇੰਸਟਾਗ੍ਰਾਮ 'ਤੇ 42 ਕਰੋੜ ਫਾਲੋਅਰਸ
ਦੱਸ ਦਈਏ ਕਿ ਸੇਲੇਨਾ ਗੋਮੇਜ਼ ਦੁਨੀਆ ਭਰ ਦੀਆਂ ਉਨ੍ਹਾਂ ਮਸ਼ਹੂਰ ਹਸਤੀਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦੇ ਇੰਸਟਾਗ੍ਰਾਮ 'ਤੇ ਜ਼ਬਰਦਸਤ ਫਾਲੋਅਰਜ਼ ਹਨ। ਦੱਸ ਦਈਏ ਕਿ ਗੋਮੇਜ਼ ਦੇ ਇੰਸਟਾਗ੍ਰਾਮ 'ਤੇ 429 ਮਿਲੀਅਨ ਯਾਨਿ 42 ਕਰੋੜ ਫਾਲੋਅਰਜ਼ ਹਨ।






















