Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਦਾ 32ਵੇਂ ਦਿਨ ਵੀ ਦਬਦਬਾ, ਤਾਲਿਬਾਨ ਨੇ ਅਮਿਤਾਭ ਬੱਚਨ ਦੀ ਕੀਤੀ ਤਾਰੀਫ, ਪੜ੍ਹੋ ਮਨੋਰੰਜਨ ਦੀਆ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
Raj Kundra Bollywood Debut: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ਿਲਪਾ ਸ਼ੈੱਟੀ ਦੇ ਪਤੀ ਬਿਜ਼ਨੈੱਸਮੈਨ ਰਾਜ ਕੁੰਦਰਾ ਲਈ ਸਾਲ 2021 ਬਹੁਤ ਮਾੜਾ ਸਾਬਤ ਹੋਇਆ। 'ਐਡਲਟ ਫਿਲਮ ਸਕੈਂਡਲ' ਮਾਮਲੇ 'ਚ ਜੇਲ ਜਾ ਚੁੱਕੇ ਰਾਜ ਕੁੰਦਰਾ ਕਾਫੀ ਸੁਰਖੀਆਂ 'ਚ ਰਹੇ। ਜੇਲ ਤੋਂ ਬਾਹਰ ਆਉਣ ਤੋਂ ਬਾਅਦ ਰਾਜ ਕੁੰਦਰਾ ਹਮੇਸ਼ਾ ਮੀਡੀਆ ਦੇ ਸਾਹਮਣੇ ਆਪਣਾ ਚਿਹਰਾ ਛੁਪਾਉਂਦੇ ਰਹਿੰਦੇ ਹਨ। ਕੋਈ ਵੀ ਜਨਤਕ ਸਮਾਗਮ ਹੋਵੇ ਜਾਂ ਏਅਰਪੋਰਟ ਲੁੱਕ, ਰਾਜ ਕੁੰਦਰਾ ਨੇ ਹਮੇਸ਼ਾ ਆਪਣੇ ਅਜੀਬ ਮਾਸਕ ਨਾਲ ਆਪਣਾ ਚਿਹਰਾ ਛੁਪਾਇਆ ਹੈ।
Read More: Shilpa Shetty: ਸ਼ਿਲਪਾ ਸ਼ੈੱਟੀ ਦਾ ਪਤੀ ਰਾਜ ਕੁੰਦਰਾ ਬਾਲੀਵੁੱਡ ਡੈਬਿਊ ਲਈ ਤਿਆਰ, ਫਰਾਹ ਖਾਨ ਨੇ ਫਿਲਮ ਦੀ ਜ਼ਿੰਮੇਵਾਰੀ ਤੋਂ ਕੀਤਾ ਇਨਕਾਰ
Jasmine Sandlas New Song Jhumka Teaser: ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਸੰਗੀਤ ਜਗਤ ਦੀਆਂ ਟੌਪ ਗਾਇਕਾਂ ਵਿੱਚੋਂ ਇੱਕ ਹੈ। ਜਿਸਨੇ ਆਪਣੀ ਗਾਇਕੀ ਦਾ ਜਲਵਾ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪ੍ਰਸ਼ੰਸਕਾਂ ਨੂੰ ਵੀ ਵਿਖਾਇਆ ਹੈ। ਦੱਸ ਦੇਈਏ ਕਿ ਜੈਸਮੀਨ ਵੱਲੋਂ ਆਪਣੇ ਨਵੇਂ ਗੀਤ ਝੂਮਕਾ ਦਾ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਜੈਸਮੀਨ ਇਸ ਵਿੱਚ ਆਪਣੇ ਵੱਖਰੇ ਅੰਦਾਜ਼ ਵਿੱਚ ਵਿਖਾਈ ਦੇ ਰਹੀ ਹੈ। ਉਸਦਾ ਬਲੈਕ ਪੰਜਾਬੀ ਸੂਟ ਵਿੱਚ ਲੁੱਕ ਹਰ ਕਿਸੇ ਨੂੰ ਦੀਵਾਨਾ ਬਣਾ ਰਿਹਾ ਹੈ। ਵੇਖੋ ਗਾਇਕਾ ਵੱਲੋਂ ਸ਼ੇਅਰ ਕੀਤਾ ਗਿਆ ਗੀਤ ਝੂਮਕਾ ਦਾ ਟੀਜ਼ਰ...
Read More: Jasmine Sandlas: ਜੈਸਮੀਨ ਸੈਂਡਲਾਸ ਨੇ ਨਵੇਂ ਗੀਤ Jhumka ਦਾ ਟੀਜ਼ਰ ਕੀਤਾ ਰਿਲੀਜ਼, ਗਾਇਕਾ ਨੇ ਪੰਜਾਬੀ ਲੁੱਕ 'ਚ ਜਿੱਤਿਆ ਦਿਲ
Simar Doraha Youtuber Karan Dutta Fight: ਪੰਜਾਬੀ ਗਾਇਕ ਸਿਮਰ ਦੋਰਾਹਾ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਆਪਣੇ ਗੀਤਾਂ ਨਾਲ ਪ੍ਰਸ਼ੰਸਕਾਂ ਦਾ ਲੰਬੇ ਸਮੇਂ ਤੋਂ ਮਨੋਰੰਜਨ ਕਰਦਾ ਆ ਰਿਹਾ ਹੈ। ਪੰਜਾਬੀ ਗਾਇਕ ਦੇ ਖਿਲਾਫ ਇਨ੍ਹੀਂ ਦਿਨੀਂ ਇੱਕ ਹੋਰ ਵਿਵਾਦ ਸਾਹਮਣੇ ਆਇਆ ਹੈ। ਦਰਅਸਲ, ਹਾਲ ਹੀ ਵਿੱਚ ਯੂਟਿਊਬਰ ਕਰਨ ਦੱਤਾ ਵੱਲੋਂ ਸਿਮਰ ਦੋਰਾਹਾ ਉੱਪਰ ਕਈ ਦੋਸ਼ ਲਗਾਏ ਗਏ ਸੀ। ਇਨ੍ਹਾਂ ਵਿੱਚ ਕਰਨ ਦੱਤਾ ਨੇ ਕਿਹਾ ਕਿ ਸਿਮਰ ਦੋਰਾਹਾ ਇੱਕ ਗਾਇਕ ਹੋਣ ਦੇ ਨਾਲ ਕੁੜੀਆਂ ਨੂੰ ਮੈਸਜ ਕਰਦਾ ਹੈ ਅਤੇ ਮਿਲਣ ਲਈ ਬੁਲਾਉਂਦਾ ਹੈ, ਇਹੀ ਨਹੀਂ ਯੂਟਿਊਬਰ ਨੇ ਕਿਹਾ ਕਿ ਗਾਇਕ ਕੁੜੀਆਂ ਕੋਲੋਂ ਪੈਸਿਆਂ ਦੀ ਵੀ ਮੰਗ ਕਰਦਾ ਹੈ। ਹਾਲਾਂਕਿ ਪੰਜਾਬੀ ਗਾਇਕ ਵੱਲੋਂ ਇਨ੍ਹਾਂ ਸਾਰੇ ਦੋਸ਼ਾਂ ਨੂੰ ਗਲਤ ਦੱਸਿਆ ਗਿਆ। ਇਸਦੇ ਨਾਲ ਹੀ ਸਿਮਰ ਵੱਲੋਂ ਇੱਕ ਪੋਸਟ ਸਾਂਝੀ ਕਰ ਕਰਨ ਦੱਤਾ ਨੂੰ ਖੁੱਲ੍ਹੀ ਚੇਤਾਵਨੀ ਦਿੱਤੀ ਗਈ, ਕਿ ਬਾਅਦ ਵਿੱਚ ਮੇਰੇ ਖਿਲਾਫ ਅਜਿਹਾ ਕੁਝ ਵੀ ਪੋਸਟ ਨਾਲ ਕਰੇ।
Read More: Simar Doraha: ਸਿਮਰ ਦੋਰਾਹਾ ਨੇ ਕਰਨ ਦੱਤਾ ਨੂੰ ਦਿੱਤੀ ਚੇਤਾਵਨੀ, ਗਾਇਕ ਨੇ ਯੂਟਿਊਬਰ ਨੂੰ ਗਾਲ੍ਹਾਂ ਕੱਢ ਸੁਣਾਈਆਂ ਕਰਾਰੀਆਂ ਗੱਲਾਂ
Nimrat Khaira Album Maanmatti Release: ਪੰਜਾਬੀ ਅਦਾਕਾਰਾ ਅਤੇ ਗਾਇਕਾ ਨਿਮਰਤ ਖਹਿਰਾ ਇਨ੍ਹੀਂ ਦਿਨੀਂ ਆਪਣੀ ਨਵੀਂ ਐਲਬਮ ਮਾਣਮੱਤੀ ਨੂੰ ਲੈ ਸੁਰਖੀਆਂ ਬਟੋਰ ਰਹੀ ਹੈ।
Read More: Nimrat Khaira: ਨਿਮਰਤ ਖਹਿਰਾ ਦੀ ਐਲਬਮ ਮਾਣਮੱਤੀ ਰਿਲੀਜ਼, ਗਾਇਕਾ ਨੇ ਗਾਣਿਆਂ ਰਾਹੀਂ ਬੰਨ੍ਹੇ ਪੰਜਾਬੀ ਸੱਭਿਆਚਾਰ ਦੇ ਰੰਗ
Parineeti Chopra: ਪਰਿਣੀਤੀ ਚੋਪੜਾ ਦਾ ਵਿਆਹ ਰਾਘਵ ਚੱਢਾ ਨਾਲ 24 ਸਤੰਬਰ ਨੂੰ ਉਦੈਪੁਰ ਦੇ ਦਿ ਲੀਲਾ ਪੈਲੇਸ 'ਚ ਧੂਮ-ਧਾਮ ਨਾਲ ਹੋਇਆ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈਆਂ। ਵਿਆਹ ਤੋਂ ਬਾਅਦ ਪਰਿਣੀਤੀ ਇਨ੍ਹੀਂ ਦਿਨੀਂ ਦਿੱਲੀ 'ਚ ਆਪਣੇ ਸਹੁਰੇ ਘਰ ਰਹਿ ਰਹੀ ਹੈ।
Read More: Parineeti Chopra: ਪਰਿਣੀਤੀ ਚੋਪੜਾ ਸਹੁਰੇ ਘਰ ਇੰਝ ਬਤੀਤ ਕਰ ਰਹੀ ਖਾਸ ਪਲ, ਅਦਾਕਾਰਾ ਨੇ ਤਸਵੀਰ ਸ਼ੇਅਰ ਕਰ ਦਿਖਾਈ ਝਲਕ
Shah Rukh Khan Song In Mohd Rafi Vocals: ਮੁਹੰਮਦ ਰਫੀ ਆਪਣੇ ਜ਼ਮਾਨੇ ਦੇ ਲੈਜੇਂਡ ਗਾਇਕ ਸਨ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਸਦਾਬਹਾਰ ਹਨ। ਰਫੀ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਦੀ ਆਵਾਜ਼ ਨੂੰ ਮਿੱਸ ਕਰਦੇ ਹਨ। ਪਰ ਹੁਣ ਏਆਈ ਯਾਨਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਫੈਨਜ਼ ਦਾ ਇਹ ਸੁਪਨਾ ਵੀ ਪੂਰਾ ਕਰ ਦਿੱਤਾ ਹੈ।
Read More: AI ਦਾ ਕਮਾਲ, ਮੁਹੰਮਦ ਰਫੀ ਦੀ ਆਵਾਜ਼ 'ਚ ਸ਼ਾਹਰੁਖ ਖਾਨ ਦਾ ਗਾਣਾ 'ਹੌਲੇ-ਹੌਲੇ' ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ
Sargun Mehta Trolled Because Of Singer Shubh: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਸਰਗੁਣ ਮਹਿਤਾ ਪਹਿਲੀ ਵਾਰ 2015 'ਚ 'ਅੰਗਰੇਜ' ਫਿਲਮ 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਸਰਗੁਣ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਇਸ ਤੋਂ ਬਾਅਦ ਸਰਗੁਣ ਹੁਣ ਪਾਲੀਵੁੱਡ ਕੁਈਨ ਬਣ ਗਈ ਹੈ।
Read More: Sargun Mehta: ਸਰਗੁਣ ਮਹਿਤਾ ਨੇ ਕੀਤਾ ਸ਼ੁਭ ਦਾ ਸਮਰਥਨ, ਬੋਲੀ- 'ਸ਼ੁਭ ਦੇ ਗਾਣੇ ਮੈਨੂੰ ਪ੍ਰੇਰਿਤ ਕਰਦੇ', ਭੜਕੇ ਲੋਕ ਬੋਲੇ- 'ਇਹ ਵੀ ਖਾਲਿਸਤਾਨੀ ਨਿਕਲੀ'
Who Is This Punjabi Celebrity: ਪੰਜਾਬੀ ਮਿਊਜ਼ਿਕ ਦੀ ਪੂਰੀ ਦੁਨੀਆ 'ਚ ਦੀਵਾਨਗੀ ਹੈ। ਜਿਸ ਤਰ੍ਹਾਂ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਨੇ ਪਿਛਲੇ ਕੁੱਝ ਸਮੇਂ 'ਚ ਤਰੱਕੀ ਕੀਤੀ ਹੈ, ਉਹ ਕਾਬਿਲੇ ਤਾਰੀਫ ਹੈ। ਪੰਜਾਬੀ ਇੰਡਸਟਰੀ 'ਚ ਕਈ ਅਜਿਹੇ ਵੀ ਦਿੱਗਜ ਗਾਇਕ ਹਨ, ਜਿਨ੍ਹਾਂ ਦੇ ਅੰਦਰ ਅਜਿਹਾ ਟੈਲੇਂਟ ਸੀ ਕਿ ਉਨ੍ਹਾਂ ਨੇ ਆਪਣੇ ਟੈਲੇਂਟ ਰਾਹੀਂ ਪੂਰੀ ਦੁਨੀਆ 'ਤੇ ਰਾਜ ਕੀਤਾ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਹੀ ਫੀਮੇਲ ਸਿੰਗਰ ਬਾਰੇ ਪੁੱਛਣ ਜਾ ਰਹੇ ਹਾਂ।
Read More: ਇਹ ਹੈ ਮਸ਼ਹੂਰ ਪੰਜਾਬੀ ਗਾਇਕਾ ਦੇ ਬਚਪਨ ਦੀ ਤਸਵੀਰ, ਇਸ ਗਾਇਕਾ ਨੂੰ ਕਿਸੇ ਸਮੇਂ ਗੀਤਾਂ ਦੀ ਮਸ਼ੀਨ ਕਿਹਾ ਜਾਂਦਾ ਸੀ, ਕੀ ਤੁਸੀਂ ਪਛਾਣਿਆ?
Israel-Hamas war: ਇਜ਼ਰਾਈਲ ਅਤੇ ਫਲਸਤੀਨ ਵਿਚਾਲੇ ਜੰਗ ਪੁਰਾਣੀ ਹੈ ਪਰ ਇਸ ਵਾਰ ਮਾਮਲਾ ਜ਼ਿਆਦਾ ਗੰਭੀਰ ਨਜ਼ਰ ਆ ਰਿਹਾ ਹੈ। ਦੋਵਾਂ ਦੇਸ਼ਾਂ ਵਿਚਾਲੇ ਸ਼ਨੀਵਾਰ ਨੂੰ ਸ਼ੁਰੂ ਹੋਈ ਜੰਗ ਅਜੇ ਵੀ ਜਾਰੀ ਹੈ। ਕੌਣ ਜਾਣਦਾ ਹੈ ਕਿ ਇਸ ਹਮਲੇ ਵਿੱਚ ਕਿੰਨੇ ਬੇਕਸੂਰ ਲੋਕਾਂ ਦੀ ਜਾਨ ਗਈ ਹੈ। ਇਸ ਜੰਗ ਵਿੱਚ ਬੁਰੀ ਤਰ੍ਹਾਂ ਫਸੀ ਹੋਈ ਬਾਲੀਵੁੱਡ ਅਦਾਕਾਰਾ ਨੁਰਸਤ ਭਰੂਚਾ ਕੱਲ੍ਹ ਸੁਰੱਖਿਅਤ ਭਾਰਤ ਪਰਤ ਆਈ ਹੈ।
Read More: Israel-Hamas war: ਇਜ਼ਰਾਈਲ-ਹਮਾਸ ਦੀ ਜੰਗ ਵੇਖ ਕੰਬਿਆ ਦੇਸ਼, ਨੁਸਰਤ ਭਰੂਚਾ ਤੋਂ ਬਾਅਦ ਇਸ ਟੀਵੀ ਅਦਾਕਾਰਾ ਦੀ ਬਚੀ ਜਾਨ, ਬੋਲੀ- 'ਮੈਂ ਅਜੇ ਵੀ ਕੰਬ ਰਹੀ...'
Shah Rukh Khan Death Threat: ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਇਸ ਸਮੇਂ ਬਾਕਸ ਆਫਿਸ ਦੇ ਬਾਦਸ਼ਾਹ ਹਨ। ਉਸ ਦੀਆਂ ਦੋ ਬੈਕ ਟੂ ਬੈਕ ਫਿਲਮਾਂ 'ਪਠਾਨ' ਅਤੇ ਹੁਣ 'ਜਵਾਨ' ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਨ੍ਹਾਂ ਦੋਵਾਂ ਫਿਲਮਾਂ ਕਾਰਨ ਸ਼ਾਹਰੁਖ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਹੁਣ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਦਿੱਤੀ ਹੈ।
Read More: Shah Rukh Khan: ਸ਼ਾਹਰੁਖ ਨੂੰ ਮਿਲ ਰਹੀਆਂ ਜਾਨੋਂ ਮਾਰਨ ਦੀਆਂ ਧਮਕੀਆਂ, ਸਰਕਾਰ ਵਧਾਈ ਸੁਰੱਖਿਆ, SRK ਖੁਦ ਚੁੱਕਣਗੇ ਇਸਦਾ ਖਰਚ
Akshay Kumar Pan Masal Ad: 'ਮਿਸ਼ਨ ਰਾਣੀਗੰਜ' ਦੇ ਅਭਿਨੇਤਾ ਅਕਸ਼ੈ ਕੁਮਾਰ ਨੇ ਇੱਕ ਵਾਰ ਫਿਰ ਵਿਮਲ ਦੇ ਬ੍ਰਾਂਡ ਅੰਬੈਸਡਰ ਵਜੋਂ ਵਾਪਸੀ ਕੀਤੀ ਹੈ। ਇੱਕ ਨਵੇਂ ਇਸ਼ਤਿਹਾਰ ਨੇ ਪੁਸ਼ਟੀ ਕੀਤੀ ਹੈ ਕਿ ਅਕਸ਼ੈ ਇੱਕ ਵਾਰ ਫਿਰ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਦੇ ਨਾਲ ਬ੍ਰਾਂਡ ਅੰਬੈਸਡਰ ਹੋਣਗੇ। ਇਸ ਤੋਂ ਪਹਿਲਾਂ ਵੀ ਇਨ੍ਹਾਂ ਤਿੰਨਾਂ ਸਿਤਾਰਿਆਂ ਨੇ ਤੰਬਾਕੂ ਪਾਨ ਮਸਾਲਾ ਦਾ ਵਿਗਿਆਪਨ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਖਿਲਾੜੀ ਕੁਮਾਰ ਨੇ ਵੀ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਸੀ। ਪਰ ਹੁਣ ਇੱਕ ਵਾਰ ਫਿਰ ਅਜੇ ਦੇਵਗਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਪਾਨ ਮਸਾਲਾ ਦੀ ਮਸ਼ਹੂਰੀ ਕਰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫਿਰ ਤੋਂ ਕਾਫੀ ਆਲੋਚਨਾ ਹੋ ਰਹੀ ਹੈ।
Read More: Akshay Kumar: ਅਜੇ-ਸ਼ਾਹਰੁਖ ਨਾਲ ਫਿਰ ਪਾਨ ਮਸਾਲੇ ਦੇ ਇਸ਼ਤਿਹਾਰ 'ਚ ਨਜ਼ਰ ਆਏ ਅਕਸ਼ੈ ਕੁਮਾਰ, ਲੋਕਾਂ ਨੇ ਸੋਸ਼ਲ ਮੀਡੀਆ 'ਤੇ ਰੱਜ ਕੇ ਲਾਈ ਕਲਾਸ
Akshay Kumar Pan Masal Ad: 'ਮਿਸ਼ਨ ਰਾਣੀਗੰਜ' ਦੇ ਅਭਿਨੇਤਾ ਅਕਸ਼ੈ ਕੁਮਾਰ ਨੇ ਇੱਕ ਵਾਰ ਫਿਰ ਵਿਮਲ ਦੇ ਬ੍ਰਾਂਡ ਅੰਬੈਸਡਰ ਵਜੋਂ ਵਾਪਸੀ ਕੀਤੀ ਹੈ। ਇੱਕ ਨਵੇਂ ਇਸ਼ਤਿਹਾਰ ਨੇ ਪੁਸ਼ਟੀ ਕੀਤੀ ਹੈ ਕਿ ਅਕਸ਼ੈ ਇੱਕ ਵਾਰ ਫਿਰ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਦੇ ਨਾਲ ਬ੍ਰਾਂਡ ਅੰਬੈਸਡਰ ਹੋਣਗੇ। ਉਹ ਇਸ ਤੋਂ ਪਹਿਲਾਂ ਵੀ ਇਨ੍ਹਾਂ ਤਿੰਨਾਂ ਸਿਤਾਰਿਆਂ ਨੇ ਤੰਬਾਕੂ ਪਾਨ ਮਸਾਲਾ ਦਾ ਵਿਗਿਆਪਨ ਕੀਤਾ ਸੀ, ਜਿਸ ਲਈ ਉਨ੍ਹਾਂ ਨੂੰ ਕਾਫੀ ਟ੍ਰੋਲ ਵੀ ਕੀਤਾ ਗਿਆ ਸੀ। ਖਿਲਾੜੀ ਕੁਮਾਰ ਨੇ ਵੀ ਇਸ ਸਬੰਧੀ ਸਪੱਸ਼ਟੀਕਰਨ ਦਿੱਤਾ ਸੀ। ਪਰ ਹੁਣ ਇੱਕ ਵਾਰ ਫਿਰ ਅਜੇ ਦੇਵਗਨ, ਸ਼ਾਹਰੁਖ ਖਾਨ ਅਤੇ ਅਕਸ਼ੈ ਕੁਮਾਰ ਪਾਨ ਮਸਾਲਾ ਦੀ ਮਸ਼ਹੂਰੀ ਕਰਦੇ ਨਜ਼ਰ ਆ ਰਹੇ ਹਨ। ਜਿਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਫਿਰ ਤੋਂ ਕਾਫੀ ਆਲੋਚਨਾ ਹੋ ਰਹੀ ਹੈ।
Anushka Sharma Post On India's Win: ਕੱਲ੍ਹ ਪੂਰੇ ਦੇਸ਼ ਵਿੱਚ ਜਸ਼ਨ ਦਾ ਮਾਹੌਲ ਸੀ। ਵਿਸ਼ਵ ਕੱਪ 2023 ਦੇ ਪੰਜਵੇਂ ਮੈਚ ਵਿੱਚ ਭਾਰਤ ਨੇ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ। ਟੀਮ ਇੰਡੀਆ ਦੀ ਇਸ ਜਿੱਤ 'ਚ ਵਿਰਾਟ ਕੋਹਲੀ ਨੇ ਅਹਿਮ ਭੂਮਿਕਾ ਨਿਭਾਈ। ਪ੍ਰਸ਼ੰਸਕ ਵਿਰਾਟ ਨੂੰ ਬਹੁਤ-ਬਹੁਤ ਵਧਾਈਆਂ ਦੇ ਰਹੇ ਹਨ। ਕੋਹਲੀ ਦੀ ਪਤਨੀ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਵੀ ਇਸ ਜਿੱਤ ਦਾ ਜਸ਼ਨ ਮਨਾਇਆ।
ਗੁਰਦਾਸ ਮਾਨ ਦੇ ਫੈਨਜ਼ ਲਈ ਇੱਕ ਨਿਰਾਸ਼ਾਜਨਕ ਖਬਰ ਸਾਹਮਣੇ ਆ ਰਹੀ ਹੈ। ਗੁਰਦਾਸ ਮਾਨ ਦਾ ਕੈਨੇਡਾ 'ਚ 'ਅੱਖੀਆਂ ਉਡੀਕਦੀਆਂ' ਨਾਮ ਦਾ ਲਾਈਵ ਕੰਸਰਟ ਹੋਣਾ ਸੀ, ਪਰ ਹੁਣ ਮਾਨ ਸਾਬ੍ਹ ਦੇ ਕੈਨੇਡਾ 'ਚ ਵੱਸਦੇ ਫੈਨਜ਼ ਦੀਆਂ ਅੱਖੀਆਂ ਉਨ੍ਹਾਂ ਨੂੰ ਉਡੀਕਦੀਆਂ ਹੀ ਰਹਿ ਜਾਣਗੀਆਂ, ਕਿਉਂਕਿ ਗਾਇਕ ਦਾ ਕੈਨੇਦਾ ਟੂਰ ਰੱਦ ਹੋ ਗਿਆ ਹੈ।
Gurdas Maan: ਗੁਰਦਾਸ ਮਾਨ ਦਾ ਕੈਨੇਡਾ 'ਚ ਹੋਣ ਵਾਲਾ ਲਾਈਵ ਸ਼ੋਅ ਹੋਇਆ ਰੱਦ, ਭਾਰਤ-ਕੈਨੇਡਾ ਵਿਚਾਲੇ ਵਿਵਾਦ ਬਣੀ ਵਜ੍ਹਾ
Alia Bhatt And Raha Video: ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਪਿਆਰੀ ਧੀ ਰਾਹਾ ਕਪੂਰ ਨੂੰ ਲੈ ਕੇ ਆਏ ਦਿਨ ਸੁਰਖੀਆਂ ਵਿੱਚ ਰਹਿੰਦੇ ਹਨ। ਜਲਦ ਹੀ ਰਣਬੀਰ-ਆਲੀਆ ਦੀ ਬੇਟੀ ਅਗਲੇ ਮਹੀਨੇ ਨਵੰਬਰ 'ਚ 1 ਸਾਲ ਦੀ ਹੋ ਜਾਵੇਗੀ। ਹਾਲਾਂਕਿ ਜੋੜੇ ਨੇ ਅਜੇ ਤੱਕ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਇਸ ਦੌਰਾਨ ਆਲੀਆ ਭੱਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
Alia Bhatt: ਆਲੀਆ ਭੱਟ ਦੀ ਧੀ ਰਾਹਾ ਕਪੂਰ ਦੀ ਪਹਿਲੀ ਝਲਕ ਆਈ ਸਾਹਮਣੇ, ਮਿੰਟਾਂ 'ਚ ਵਾਇਰਲ ਹੋਈ ਰਾਹਾ ਦੀ ਕਿਊਟ ਵੀਡੀਓ
Shah Rukh Khan Death Threat: ਬਾਲੀਵੁੱਡ ਸਟਾਰ ਸ਼ਾਹਰੁਖ ਖਾਨ ਇਸ ਸਮੇਂ ਬਾਕਸ ਆਫਿਸ ਦੇ ਬਾਦਸ਼ਾਹ ਹਨ। ਉਸ ਦੀਆਂ ਦੋ ਬੈਕ ਟੂ ਬੈਕ ਫਿਲਮਾਂ 'ਪਠਾਨ' ਅਤੇ ਹੁਣ 'ਜਵਾਨ' ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇਸ ਸਭ ਦੇ ਵਿਚਕਾਰ ਖਬਰਾਂ ਆ ਰਹੀਆਂ ਹਨ ਕਿ ਸ਼ਾਹਰੁਖ ਖਾਨ ਦੀ ਜਾਨ ਨੂੰ ਖਤਰਾ ਹੈ। ਅਜਿਹੇ 'ਚ ਕਿੰਗ ਖਾਨ 'ਤੇ ਮੰਡਰਾ ਰਹੇ ਖਤਰੇ ਨੂੰ ਦੇਖਦੇ ਹੋਏ ਮੁੰਬਈ ਪੁਲਿਸ ਨੇ ਸ਼ਾਹਰੁਖ ਖਾਨ ਨੂੰ Y+ ਸੁਰੱਖਿਆ ਦਿੱਤੀ ਹੈ।
Jawan Box Office Collection Day 32: ਸ਼ਾਹਰੁਖ ਖਾਨ ਦੀ 'ਜਵਾਨ' ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ, ਫਿਲਮ ਦੀ ਕਮਾਈ ਦੀ ਰਫਤਾਰ ਰੁਕ ਨਹੀਂ ਰਹੀ ਹੈ ਅਤੇ ਇਹ ਲਗਾਤਾਰ ਨਵੇਂ ਰਿਕਾਰਡ ਬਣਾ ਰਹੀ ਹੈ। ਇੱਥੋਂ ਤੱਕ ਕਿ ਕਿੰਗ ਖਾਨ ਦੀ ਇਸ ਫਿਲਮ ਨੇ ਹਾਲ ਹੀ ਵਿੱਚ ਰਿਲੀਜ਼ ਹੋਈਆਂ ਸਾਰੀਆਂ ਫਿਲਮਾਂ ਦੀ ਕਮਾਈ ਨੂੰ ਰੋਕ ਦਿੱਤਾ ਹੈ। ਹਾਲਾਤ ਇਹ ਹਨ ਕਿ ਰਿਲੀਜ਼ ਦੇ ਇਕ ਮਹੀਨੇ ਬਾਅਦ ਵੀ 'ਜਵਾਨ' ਤੇਜ਼ੀ ਨਾਲ ਪੈਸੇ ਛਾਪ ਰਹੀ ਹੈ। ਆਓ ਜਾਣਦੇ ਹਾਂ 'ਜਵਾਨ' ਨੇ ਆਪਣੀ ਰਿਲੀਜ਼ ਦੇ 32ਵੇਂ ਦਿਨ ਯਾਨੀ ਪੰਜਵੇਂ ਐਤਵਾਰ ਕਿੰਨੇ ਕਰੋੜ ਦਾ ਕਾਰੋਬਾਰ ਕੀਤਾ ਹੈ?
Shah Rukh Khan: ਸ਼ਾਹਰੁਖ ਖਾਨ ਦੀ 'ਜਵਾਨ' ਇੱਕ ਮਹੀਨੇ ਬਾਅਦ ਵੀ ਕਰ ਰਹੀ ਜ਼ਬਰਦਸਤ ਕਮਾਈ, ਜਾਣੋ 32ਵੇਂ ਦਿਨ ਦਾ ਕਲੈਕਸ਼ਨ
Amitabh Bachchan Praised By Taliban: ਅਫਗਾਨਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕੇ ਤਾਲਿਬਾਨ ਨੇ ਅਮਿਤਾਭ ਬੱਚਨ ਦੀ ਖੂਬ ਤਾਰੀਫ ਕੀਤੀ ਹੈ। ਇਹ ਸੁਣ ਕੇ ਤੁਹਾਨੂੰ ਜ਼ਰੂਰ ਹੈਰਾਨੀ ਹੋ ਰਹੀ ਹੋਵੇਗੀ ਕਿ ਆਖਰ ਅੱਤਵਾਦੀ ਸੰਗਠਨ ਨੇ ਇਹ ਕਿਉਂ ਕੀਤਾ ਹੋਵੇਗਾ, ਪਰ ਇਹੀ ਸੱਚ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਅਮਿਤਾਭ ਬੱਚਨ ਨੇ 80ਆਂ ਦੇ ਦਹਾਕਿਆਂ 'ਚ 'ਖੁਦਾ ਗਵਾਹ' ਨਾਮ ਦੀ ਇੱਕ ਫਿਲਮ 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਅਮਿਤਾਭ ਨੇ ਅਫਗਾਨੀ ਪਠਾਨ ਦੀ ਭੂਮਿਕਾ ਨਿਭਾਈ ਸੀ। ਫਿਲਮ ਦੀ ਸ਼ੂਟਿੰਗ ਅਫਗਾਨਿਸਤਾਨ 'ਚ ਹੋਈ ਸੀ। ਇਸੇ ਨੂੰ ਤਾਲਿਬਾਨ ਨੇ ਯਾਦ ਕੀਤਾ ਹੈ ਕਿ ਅਮਿਤਾਭ ਨੇ ਕਿਵੇਂ 80 ਦੇ ਦਹਾਕੇ 'ਚ ਅਫਗਾਨਿਸਤਾਨ ਦਾ ਦੌਰਾ ਕੀਤਾ ਸੀ।
Amitabh Bachchan: ਤਾਲੀਬਾਨ ਨੇ ਅਮਿਤਾਭ ਬੱਚਨ ਦੀ ਰੱਜ ਕੇ ਕੀਤੀ ਤਾਰੀਫ, ਟਵੀਟ ਕਰ ਕਹੀ ਇਹ ਗੱਲ
ਪਿਛੋਕੜ
Entertainment News Today Latest Updates 9 October: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਤਾਲੀਬਾਨ ਨੇ ਅਮਿਤਾਭ ਬੱਚਨ ਦੀ ਰੱਜ ਕੇ ਕੀਤੀ ਤਾਰੀਫ, ਟਵੀਟ ਕਰ ਕਹੀ ਇਹ ਗੱਲ
Amitabh Bachchan Praised By Taliban: ਅਮਿਤਾਭ ਬੱਚਨ ਬਾਲੀਵੁੱਡ ਦੇ ਸ਼ਹਿਨਸ਼ਾਹ ਹਨ। ਅਮਿਤਾਭ ਬੱਚਨ ਨੇ ਆਪਣੀ ਸ਼ਾਨਦਾਰ ਪਰਸਨੈਲਟੀ ਤੇ ਦਮਦਾਰ ਐਕਟਿੰਗ ਦੇ ਨਾਲ ਪੂਰੀ ਦੁਨੀਆ 'ਚ ਨਾਮ ਕਮਾਇਆ ਹੈ। ਦੁਨੀਆ ਭਰ ਵਿੱਚ ਸਦੀ ਦੇ ਮਹਾਨਾਇਕ ਬਿੱਗ ਬੀ ਦੀ ਜ਼ਬਰਦਸਤ ਫੈਨ ਫਾਲੋਇੰਗ ਹੈ। ਇਸ ਦਰਮਿਆਨ ਅਮਿਤਾਭ ਬੱਚਨ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਆ ਗਏ ਹਨ।
ਦਰਅਸਲ, ਅਫਗਾਨਿਸਤਾਨ ਦੇ ਅੱਤਵਾਦੀ ਸੰਗਠਨ ਤਹਿਰੀਕੇ ਤਾਲਿਬਾਨ ਨੇ ਅਮਿਤਾਭ ਬੱਚਨ ਦੀ ਖੂਬ ਤਾਰੀਫ ਕੀਤੀ ਹੈ। ਇਹ ਸੁਣ ਕੇ ਤੁਹਾਨੂੰ ਜ਼ਰੂਰ ਹੈਰਾਨੀ ਹੋ ਰਹੀ ਹੋਵੇਗੀ ਕਿ ਆਖਰ ਅੱਤਵਾਦੀ ਸੰਗਠਨ ਨੇ ਇਹ ਕਿਉਂ ਕੀਤਾ ਹੋਵੇਗਾ, ਪਰ ਇਹੀ ਸੱਚ ਹੈ। ਇਹ ਤਾਂ ਤੁਹਾਨੂੰ ਪਤਾ ਹੀ ਹੋਵੇਗਾ ਕਿ ਅਮਿਤਾਭ ਬੱਚਨ ਨੇ 80ਆਂ ਦੇ ਦਹਾਕਿਆਂ 'ਚ 'ਖੁਦਾ ਗਵਾਹ' ਨਾਮ ਦੀ ਇੱਕ ਫਿਲਮ 'ਚ ਕੰਮ ਕੀਤਾ ਸੀ। ਇਸ ਫਿਲਮ 'ਚ ਅਮਿਤਾਭ ਨੇ ਅਫਗਾਨੀ ਪਠਾਨ ਦੀ ਭੂਮਿਕਾ ਨਿਭਾਈ ਸੀ। ਫਿਲਮ ਦੀ ਸ਼ੂਟਿੰਗ ਅਫਗਾਨਿਸਤਾਨ 'ਚ ਹੋਈ ਸੀ। ਇਸੇ ਨੂੰ ਤਾਲਿਬਾਨ ਨੇ ਯਾਦ ਕੀਤਾ ਹੈ ਕਿ ਅਮਿਤਾਭ ਨੇ ਕਿਵੇਂ 80 ਦੇ ਦਹਾਕੇ 'ਚ ਅਫਗਾਨਿਸਤਾਨ ਦਾ ਦੌਰਾ ਕੀਤਾ ਸੀ।
ਤਾਲਿਬਾਨ ਦੇ ਲੋਕ ਸੰਪਰਕ ਵਿਭਾਗ ਨੇ ਆਪਣੇ ਐਕਸ (ਪਹਿਲਾਂ ਟਵਿੱਟਰ) ਅਕਾਊਂਟ 'ਤੇ ਹੈਂਡਲ 'ਤੇ ਅਦਾਕਾਰ ਦੀ ਤਾਰੀਫ ਕਰਦੇ ਹੋਏ ਇੱਕ ਪੋਸਟ ਕੀਤਾ ਹੈ। ਆਪਣੀ ਪੋਸਟ 'ਚ ਉਨ੍ਹਾਂ ਨੇ ਅਮਿਤਾਭ ਬੱਚਨ ਦੀ ਐਕਟਿੰਗ ਅਤੇ ਸ਼ਖਸੀਅਤ ਦੀ ਤਾਰੀਫ ਕੀਤੀ ਹੈ। ਨਾਲ ਹੀ ਇਸ ਪੋਸਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਸਾਲ 1980 ਵਿੱਚ ਅਮਿਤਾਭ ਬੱਚਨ ਨੂੰ ਅਫਗਾਨੀ ਨਾਗਰਿਕਤਾ ਨਾਲ ਸਨਮਾਨਤ ਕੀਤਾ ਗਿਆ ਸੀ।
ਤਾਲਿਬਾਨ ਜਨਸੰਪਰਕ ਵਿਭਾਗ ਨੇ ਆਪਣੇ ਐਕਸ ਹੈਂਡਲ 'ਤੇ ਲਿਖਿਆ ਹੈ, “ਅਮਿਤਾਭ ਬੱਚਨ ਇੱਕ ਭਾਰਤੀ ਅਭਿਨੇਤਾ ਅਤੇ ਮਰਦਾਨਾ ਇਨਸਾਨ ਹੈ ਜਿਸ ਨੂੰ ਅਫਗਾਨਿਸਤਾਨ ਵਿੱਚ ਬਹੁਤ ਪਸੰਦ ਕੀਤਾ ਜਾਂਦਾ ਹੈ। ਬਹੁਤ ਘੱਟ ਲੋਕ ਜਾਣਦੇ ਹਨ ਕਿ ਉਹ ਆਨਰੇਰੀ ਅਫਗਾਨ ਨਾਗਰਿਕ ਹੈ। ਜਦੋਂ ਉਹ 1980 ਦੇ ਦਹਾਕੇ ਵਿੱਚ ਸਾਡੇ ਸ਼ਾਨਦਾਰ ਦੇਸ਼ ਦਾ ਦੌਰਾ ਕੀਤਾ ਤਾਂ ਰਾਸ਼ਟਰਪਤੀ ਨਜੀਬੁੱਲ੍ਹਾ ਨੇ ਉਨ੍ਹਾਂ ਨੂੰ ਇਹ ਵਿਸ਼ੇਸ਼ ਸਨਮਾਨ ਦਿੱਤਾ।
ਇਸ ਪੋਸਟ ਤੋਂ ਬਾਅਦ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਹਲਚਲ ਮਚ ਗਈ ਹੈ। ਇਸ ਪੋਸਟ 'ਤੇ ਪ੍ਰਸ਼ੰਸਕ ਵੱਖ-ਵੱਖ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ। ਕਈ ਪ੍ਰਸ਼ੰਸਕਾਂ ਨੇ ਤਾਲਿਬਾਨ ਦੇ ਇਸ ਅਕਾਊਂਟ ਨੂੰ ਫਰਜ਼ੀ ਕਰਾਰ ਦਿੱਤਾ ਹੈ ਜਦਕਿ ਕਈ ਪ੍ਰਸ਼ੰਸਕ ਇਸ 'ਤੇ ਮਜ਼ਾਕੀਆ ਟਿੱਪਣੀਆਂ ਕਰ ਰਹੇ ਹਨ। ਹਾਲਾਂਕਿ, ਅਕਸਰ ਆਪਣੇ ਟਵੀਟ ਅਤੇ ਪੋਸਟਾਂ ਨਾਲ ਸੋਸ਼ਲ ਮੀਡੀਆ 'ਤੇ ਹਾਵੀ ਰਹਿਣ ਵਾਲੇ ਅਮਿਤਾਭ ਬੱਚਨ ਨੇ ਅਜੇ ਤੱਕ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।
ਕਾਬਿਲੇਗ਼ੌਰ ਹੈ ਕਿ ਅਮਿਤਾਭ ਬੱਚਨ ਲਗਭਗ 6 ਦਹਾਕਿਆਂ ਤੋਂ ਬਾਲੀਵੁੱਡ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੇ ਕਰੀਅਰ ਅਜਿਹੇ ਯਾਦਗਾਰੀ ਕਿਰਦਾਰ ਨਿਭਾਏ ਕਿ ਉਨ੍ਹਾਂ ਨੂੰ ਸਦੀ ਦਾ ਮਹਾਨਾਇਕ ਕਿਹਾ ਜਾਂਦਾ ਹੈ। ਵਰਕਫਰੰਟ ਦੀ ਗੱਲ ਕਰੀਏ ਤਾਂ ਬਿੱਗ ਬੀ ਇੰਨੀਂ ਦਿਨੀਂ 'ਕੌਨ ਬਣੇਗਾ ਕਰੋੜਪਤੀ 15' 'ਚ ਨਜ਼ਰ ਆ ਰਹੇ ਹਨ। ਇਹ ਸ਼ੋਅ ਸੋਨੀ ਟੀਵੀ 'ਤੇ ਟੈਲੀਕਾਸਟ ਹੋ ਰਿਹਾ ਹੈ।
- - - - - - - - - Advertisement - - - - - - - - -