Alia Bhatt: ਆਲੀਆ ਭੱਟ ਦੀ ਧੀ ਰਾਹਾ ਕਪੂਰ ਦੀ ਪਹਿਲੀ ਝਲਕ ਆਈ ਸਾਹਮਣੇ, ਮਿੰਟਾਂ 'ਚ ਵਾਇਰਲ ਹੋਈ ਰਾਹਾ ਦੀ ਕਿਊਟ ਵੀਡੀਓ
Alia Bhatt And Raha Video: ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਦਾ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਆਪਣੀ ਧੀ ਰਾਹਾ ਨੂੰ ਗੋਦ ਵਿੱਚ ਫੜੀ ਹੋਈ ਨਜ਼ਰ ਆ ਰਹੀ ਹੈ। ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਉਹ ਆਪਣੀ ਧੀ ਨਾਲ ਬਾਹਰ ਜਾ ਰਹੀ ਹੈ।
Alia Bhatt And Raha Video: ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੀ ਪਿਆਰੀ ਧੀ ਰਾਹਾ ਕਪੂਰ ਨੂੰ ਲੈ ਕੇ ਆਏ ਦਿਨ ਸੁਰਖੀਆਂ ਵਿੱਚ ਰਹਿੰਦੇ ਹਨ। ਜਲਦ ਹੀ ਰਣਬੀਰ-ਆਲੀਆ ਦੀ ਬੇਟੀ ਅਗਲੇ ਮਹੀਨੇ ਨਵੰਬਰ 'ਚ 1 ਸਾਲ ਦੀ ਹੋ ਜਾਵੇਗੀ। ਹਾਲਾਂਕਿ ਜੋੜੇ ਨੇ ਅਜੇ ਤੱਕ ਆਪਣੀ ਬੇਟੀ ਦਾ ਚਿਹਰਾ ਨਹੀਂ ਦਿਖਾਇਆ ਹੈ। ਇਸ ਦੌਰਾਨ ਆਲੀਆ ਭੱਟ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਬੇਟੀ ਰਾਹਾ ਨਾਲ ਆਊਟਿੰਗ 'ਤੇ ਗਈ ਸੀ ਆਲੀਆ ਭੱਟ
ਵੀਡੀਓ 'ਚ ਆਲੀਆ ਆਪਣੀ ਪਿਆਰੀ ਬੇਟੀ ਰਾਹਾ ਨੂੰ ਗੋਦ 'ਚ ਲੈ ਕੇ ਕਾਰ 'ਚ ਬੈਠਦੀ ਨਜ਼ਰ ਆ ਰਹੀ ਹੈ। ਇਸ ਦੌਰਾਨ ਆਲੀਆ ਦੀ ਬੇਟੀ ਦੋ ਛੋਟੀਆਂ ਗੁੱਤਾਂ ਤੇ ਸਫੇਦ ਫਰੌਕ 'ਚ ਬੇਹੱਦ ਕਿਊਟ ਨਜ਼ਰ ਆ ਰਹੀ ਹੈ। ਪਰ ਵੀਡੀਓ 'ਚ ਰਾਹਾ ਦਾ ਚਿਹਰਾ ਛੁਪਾਇਆ ਗਿਆ ਹੈ। ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਦੋਵੇਂ ਮਾਂ-ਧੀ ਐਤਵਾਰ ਨੂੰ ਆਊਟਿੰਗ ਲਈ ਨਿਕਲੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਰਾਹਾ 'ਤੇ ਪ੍ਰਸ਼ੰਸਕ ਦਿਲੋਂ ਪਿਆਰ ਦੀ ਵਰਖਾ ਕਰ ਰਹੇ ਹਨ। ਹਾਲਾਂਕਿ ਇਸ ਦੌਰਾਨ ਰਾਹਾ ਦੇ ਪਿਤਾ ਰਣਬੀਰ ਕਪੂਰ ਗਾਇਬ ਸਨ।
View this post on Instagram
ਜੋੜੇ ਨੇ ਪੱਤਰਕਾਰਾਂ ਨੂੰ ਕੀਤੀ ਸੀ ਅਪੀਲ
ਤੁਹਾਨੂੰ ਦੱਸ ਦਈਏ ਕਿ ਬੇਟੀ ਰਾਹਾ ਦੇ ਜਨਮ ਦੇ ਕੁਝ ਮਹੀਨੇ ਬਾਅਦ ਹੀ ਰਣਬੀਰ ਅਤੇ ਆਲੀਆ ਨੇ ਸਾਰੇ ਪਾਪਰਾਜ਼ੀ ਨਾਲ ਖਾਸ ਮੁਲਾਕਾਤ ਕੀਤੀ ਅਤੇ ਆਪਣੀ ਬੇਟੀ ਦੀ ਤਸਵੀਰ ਵੀ ਦਿਖਾਈ। ਇਸ ਦੌਰਾਨ ਜੋੜੇ ਨੇ ਉਨ੍ਹਾਂ ਨੂੰ ਬੇਨਤੀ ਕੀਤੀ ਸੀ ਕਿ ਕੋਈ ਵੀ ਉਨ੍ਹਾਂ ਦੀ ਬੇਟੀ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਨਾ ਕਰੇ।
'ਜਿਗਰਾ' 'ਚ ਨਜ਼ਰ ਆਵੇਗੀ ਆਲੀਆ
ਆਲੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਅਭਿਨੇਤਰੀ ਜਲਦੀ ਹੀ 'ਜਿਗਰਾ' ਵਿੱਚ ਨਜ਼ਰ ਆਵੇਗੀ। ਹਾਲ ਹੀ 'ਚ ਇਸ ਫਿਲਮ ਦਾ ਫਰਸਟ ਲੁੱਕ ਰਿਲੀਜ਼ ਹੋਇਆ ਹੈ, ਜਿਸ ਨੂੰ ਆਲੀਆ ਵੀ ਕਰਨ ਜੌਹਰ ਦੇ ਧਰਮਾ ਪ੍ਰੋਡਕਸ਼ਨ ਨਾਲ ਮਿਲ ਕੇ ਪ੍ਰੋਡਿਊਸ ਕਰ ਰਹੀ ਹੈ।
ਇਹ ਵੀ ਪੜ੍ਹੋ: ਸ਼ਾਹਰੁਖ ਖਾਨ ਦੀ 'ਜਵਾਨ' ਇੱਕ ਮਹੀਨੇ ਬਾਅਦ ਵੀ ਕਰ ਰਹੀ ਜ਼ਬਰਦਸਤ ਕਮਾਈ, ਜਾਣੋ 32ਵੇਂ ਦਿਨ ਦਾ ਕਲੈਕਸ਼ਨ