AI on Shah Rukh Khan: AI ਦਾ ਕਮਾਲ, ਮੁਹੰਮਦ ਰਫੀ ਦੀ ਆਵਾਜ਼ 'ਚ ਸ਼ਾਹਰੁਖ ਖਾਨ ਦਾ ਗਾਣਾ 'ਹੌਲੇ-ਹੌਲੇ' ਸੁਣ ਤੁਸੀਂ ਵੀ ਹੋ ਜਾਓਗੇ ਹੈਰਾਨ, ਵੀਡੀਓ ਵਾਇਰਲ
Shah Rukh Khan: ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ਼ਾਹਰੁਖ ਖਾਨ ਦਾ ਸੁਪਰਹਿੱਟ ਗਾਣਾ 'ਹੌਲੇ ਹੌਲੇ ਹੋ ਜਾਏਗਾ ਪਿਆਰ' ਮੁਹੰਮਦ ਰਫੀ ਦੀ ਆਵਾਜ਼ 'ਚ ਸੁਣਿਆ ਜਾ ਸਕਦਾ ਹੈ।
Shah Rukh Khan Song In Mohd Rafi Vocals: ਮੁਹੰਮਦ ਰਫੀ ਆਪਣੇ ਜ਼ਮਾਨੇ ਦੇ ਲੈਜੇਂਡ ਗਾਇਕ ਸਨ। ਉਨ੍ਹਾਂ ਦੇ ਗਾਏ ਗਾਣੇ ਅੱਜ ਵੀ ਸਦਾਬਹਾਰ ਹਨ। ਰਫੀ ਦੇ ਪ੍ਰਸ਼ੰਸਕ ਅੱਜ ਵੀ ਉਨ੍ਹਾਂ ਦੀ ਆਵਾਜ਼ ਨੂੰ ਮਿੱਸ ਕਰਦੇ ਹਨ। ਪਰ ਹੁਣ ਏਆਈ ਯਾਨਿ ਆਰਟੀਫੀਸ਼ੀਅਲ ਇੰਟੈਲੀਜੈਂਸ ਨੇ ਫੈਨਜ਼ ਦਾ ਇਹ ਸੁਪਨਾ ਵੀ ਪੂਰਾ ਕਰ ਦਿੱਤਾ ਹੈ।
ਹਾਲ ਹੀ 'ਚ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਸ਼ਾਹਰੁਖ ਖਾਨ ਦਾ ਸੁਪਰਹਿੱਟ ਗਾਣਾ 'ਹੌਲੇ ਹੌਲੇ ਹੋ ਜਾਏਗਾ ਪਿਆਰ' ਮੁਹੰਮਦ ਰਫੀ ਦੀ ਆਵਾਜ਼ 'ਚ ਸੁਣਿਆ ਜਾ ਸਕਦਾ ਹੈ। ਇਹ ਕਮਾਲ ਦੀ ਵੀਡੀਓ ਦੇਖ ਬਾਲੀਵੁੱਡ ਇੰਡਸਟਰੀ ਵੀ ਹੈਰਾਨ ਪਰੇਸ਼ਾਨ ਹੈ। ਸੋਨੂੰ ਨਿਗਮ ਤੋਂ ਲੈਕੇ ਹੋਰ ਕਈ ਦਿੱਗਜ ਗਾਇਕਾਂ ਤੇ ਸੰਗੀਤਕਾਰਾਂ ਨੇ ਇਸ ਵੀਡੀਓ 'ਤੇ ਆਪਣੀ ਪ੍ਰਤੀਕਿਿਰਿਆ ਦਿੱਤੀ ਹੈ। ਤੁਸੀਂ ਵੀ ਇਹ ਗਾਣਾ ਸੁਣ ਹੋ ਜਾਓਗੇ ਹੈਰਾਨ:
View this post on Instagram
ਇਨ੍ਹਾਂ ਦੋ ਸ਼ਖਸ ਦੀ ਮੇਹਨਤ ਲਿਆਈ ਰੰਗ
ਦੱਸ ਦਈਏ ਕਿ ਵੀਡੀਓ 'ਚ ਇਹ ਜੋ ਦੋ ਲੜਕੇ ਨਜ਼ਰ ਆ ਰਹੇ ਹਨ, ਇਨ੍ਹਾਂ ਦੀ ਸਖਤ ਮੇਹਨਤ ਕਰਕੇ ਹੀ ਇਹ ਵੀਡੀਓ ਬਣ ਪਾਇਆ ਹੈ। ਇਨ੍ਹਾਂ ਦੋਵਾਂ ਨੇ ਹੀ ਇਸ ਗਾਣੇ ਨੂੰ ਰਫੀ ਦੀ ਆਵਾਜ਼ 'ਚ ਏਆਈ ਦੀ ਮਦਦ ਨਾਲ ਰੀਕ੍ਰਿਏਟ ਕੀਤਾ ਹੈ।
ਬਾਲੀਵੁੱਡ ਦੇ ਦਿੱਗਜ ਗਾਇਕ ਹੈਰਾਨ
ਸੋਨੂੰ ਨਿਗਮ ਨੇ ਇਸ ਵੀਡੀਓ 'ਤੇ ਕਮੈਂਟ ਕਰ ਲਿਿਖਿਆ, 'ਵਿਸ਼ਵਾਸ ਨਹੀਂ ਹੋ ਰਿਹਾ। ਕਮਾਲ ਹੀ ਹੋ ਗਿਆ। ਤੁਸੀਂ ਦੋਵਾਂ ਨੇ ਸ਼ਾਨਦਾਰ ਕੰਮ ਕੀਤਾ।' ਮਸ਼ਹੂਰ ਸੰਗੀਤਕਾਰ ਵਿਸ਼ਾਲ ਡਡਲਾਨੀ ਨੇ ਲਿਿਖਿਆ, 'ਮੈਂ ਪਾਗਲ ਹੋ ਰਿਹਾ ਹਾਂ, ਇਹ ਤਾਂ ਬਿਲਕੁਲ ਉਹੀ ਆਵਾਜ਼ ਹੈ।' ਪੜ੍ਹੋ ਇਹ ਕਮੈਂਟਸ:
'ਰਬ ਨੇ ਬਨਾਦੀ ਜੋੜੀ' ਦਾ ਇਹ ਹੈ ਇਹ ਗਾਣਾ
ਦੱਸ ਦਈਏ ਕਿ ਇਹ ਗਾਣਾ ਸ਼ਾਹਰੁਖ ਖਾਨ ਅਨੁਸ਼ਕਾ ਸ਼ਰਮਾ ਸਟਾਰਰ ਫਿਲਮ 'ਰਬ ਨੇ ਬਨਾਦੀ ਜੋੜੀ' ਦਾ ਹੈ। ਇਸ ਗਾਣੇ ਨੂੰ ਗਾਇਕ ਸੁਖਵਿੰਦਰ ਨੇ ਆਪਣੀ ਆਵਾਜ਼ ਦਿੱਤੀ ਸੀ। ਇਹ ਗਾਣਾ ਅੱਜ ਤੱਕ ਵੀ ਲੋਕਾਂ ਦੀ ਜ਼ੁਬਾਨ 'ਤੇ ਹੈ।