ਪੜਚੋਲ ਕਰੋ

Entertainment News Live: 'ਗਦਰ 2' ਦੀ ਕਮਾਈ 8ਵੇਂ ਦਿਨ 300 ਕਰੋੜ ਤੋਂ ਪਾਰ, ਐਲਵਿਸ਼ ਯਾਦਵ 'ਤੇ ਕਿਉਂ ਭੜਕੀ ਰਾਖੀ ਸਾਵੰਤ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

LIVE

Key Events
Entertainment News Live: 'ਗਦਰ 2' ਦੀ ਕਮਾਈ 8ਵੇਂ ਦਿਨ 300 ਕਰੋੜ ਤੋਂ ਪਾਰ, ਐਲਵਿਸ਼ ਯਾਦਵ 'ਤੇ ਕਿਉਂ ਭੜਕੀ ਰਾਖੀ ਸਾਵੰਤ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Background

Entertainment News Today Latest Updates 19 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:  

ਐਲਵਿਸ਼ ਯਾਦਵ ਨੇ 'ਬਿੱਗ ਬੌਸ OTT 2' ਜਿੱਤਣ ਤੋਂ ਬਾਅਦ ਹਰਿਆਣਾ ਦੇ CM ਖੱਟੜ ਨਾਲ ਕੀਤੀ ਮੁਲਾਕਾਤ, ਟਵੀਟ ਕਰ ਜਤਾਈ ਖੁਸ਼ੀ

ਗੁਰੂਗ੍ਰਾਮ, ਹਰਿਆਣਾ ਦੇ ਰਹਿਣ ਵਾਲੇ ਐਲਵਿਸ਼ ਯਾਦਵ ਨੇ ਹਾਲ ਹੀ ਵਿੱਚ 'ਬਿੱਗ ਬੌਸ OTT 2' ਦਾ ਖਿਤਾਬ ਜਿੱਤਿਆ ਹੈ। ਜਿੱਤ ਤੋਂ ਬਾਅਦ ਆਪਣੇ ਸ਼ਹਿਰ ਪਰਤਣ ਵਾਲੇ ਐਲਵਿਸ਼ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਜਿੱਤ ਲਈ ਵਧਾਈ ਦਿੱਤੀ।  

ਹਰ ਖੇਤਰ 'ਚ ਹਰਿਆਣਵੀਆਂ ਦਾ ਦਬਦਬਾ ਬਰਕਰਾਰ- ਸੀ.ਐਮ ਖੱਟੜ
ਸੀਐਮ ਮਨੋਹਰ ਲਾਲ ਖੱਟੜ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਐਲਵਿਸ਼ ਯਾਦਵ ਨਾਲ ਇਸ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ CM ਨੇ ਲਿਖਿਆ - 'ਹਰ ਖੇਤਰ ਵਿੱਚ ਹਰਿਆਣਵੀਆਂ ਦਾ ਦਬਦਬਾ ਜਾਰੀ ਹੈ... ਬਿੱਗ ਬੌਸ OTT-2 ਦੇ ਜੇਤੂ ਐਲਵਿਸ਼ ਯਾਦਵ ਨਾਲ ਅੱਜ ਸੰਤ ਕਬੀਰ ਕੁਟੀਰ (ਮੁੱਖ ਮੰਤਰੀ ਨਿਵਾਸ) ਵਿਖੇ ਭੇਟ ਕੀਤੀ... ਸ਼ੋਅ ਜਿੱਤਣ ਲਈ ਉਨ੍ਹਾਂ ਨੂੰ ਦਿਲੋਂ ਵਧਾਈਆਂ। ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ..' ਇਸ ਤਸਵੀਰ 'ਚ ਐਲਵਿਸ਼ ਯਾਦਵ ਬਹੁਤ ਹੀ ਸਾਧਾਰਨ ਲੁੱਕ 'ਚ ਨਜ਼ਰ ਆ ਰਹੇ ਹਨ। ਉਸ ਨੇ ਨੀਲੇ ਰੰਗ ਦਾ ਟਰੈਕ ਸੂਟ ਪਾਇਆ ਹੋਇਆ ਹੈ ਅਤੇ ਉਹ ਸੀਐੱਮ ਖੱਟੜ ਤੋਂ ਗੁਲਦਸਤੇ ਲੈਂਦੇ ਨਜ਼ਰ ਆ ਰਹੇ ਹਨ।

[blurb]

[/blurb]

ਬਿੱਗ ਬੌਸ ਵਿੱਚ ਪਹਿਲੀ ਵਾਰ ਵਾਈਲਡ ਕਾਰਡ ਜਿੱਤਿਆ
ਐਲਵਿਸ਼ ਯਾਦਵ ਨੇ 'ਬਿੱਗ ਬੌਸ ਓਟੀਟੀ 2' ਦੇ ਘਰ ਵਿੱਚ ਵਾਈਲਡ ਕਾਰਡ ਦੇ ਰੂਪ ਵਿੱਚ ਐਂਟਰੀ ਕੀਤੀ ਸੀ। ਪਰ ਉਸ ਦੇ ਸ਼ੋਅ 'ਚ ਜਾਂਦੇ ਹੀ ਰੌਣਕਾਂ ਲੱਗ ਗਈਆਂ। ਐਲਵਿਸ਼ ਦੀ ਐਂਟਰੀ ਤੋਂ ਬਾਅਦ ਇਸ ਸ਼ੋਅ ਦੀ ਚਾਰੇ ਪਾਸੇ ਚਰਚਾ ਹੋਣ ਲੱਗੀ। ਸ਼ੋਅ 'ਚ ਐਲਵਿਸ਼ ਦੇ ਸਿਸਟਮ ਅਤੇ ਗੇਮ ਨੂੰ ਦਰਸ਼ਕਾਂ ਨੇ ਇੰਨਾ ਪਸੰਦ ਕੀਤਾ ਕਿ ਵਾਈਲਡ ਕਾਰਡ ਹੋਣ ਦੇ ਬਾਵਜੂਦ ਉਹ ਸ਼ੋਅ ਦਾ ਜੇਤੂ ਬਣ ਗਿਆ ਅਤੇ ਨਵਾਂ ਇਤਿਹਾਸ ਰਚ ਦਿੱਤਾ। ਹਾਲਾਂਕਿ ਸ਼ੋਅ 'ਚ ਯੂਟਿਊਬਰ ਫੁਕਰਾ ਇੰਸਾਨ ਯਾਨੀ ਅਭਿਸ਼ੇਕ ਨੇ ਉਨ੍ਹਾਂ ਨੂੰ ਸਖਤ ਟੱਕਰ ਦਿੱਤੀ। ਇਸ ਦੇ ਨਾਲ ਹੀ ਮਨੀਸ਼ਾ ਰਾਣੀ ਨੂੰ ਵੀ ਟਾਪ 3 ਵਿੱਚ ਪਹੁੰਚਣ ਤੋਂ ਬਾਅਦ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ।

21:11 PM (IST)  •  19 Aug 2023

Punjabi Singer Ninja: ਪੰਜਾਬੀ ਗਾਇਕ ਨਿੰਜਾ ਨੇ ਬਦਲਿਆ ਆਪਣਾ ਲੁੱਕ, ਨਵੀਂ ਫਿਲਮ 'ਚ ਨਿਭਾਉਣਗੇ ਇਹ ਕਿਰਦਾਰ

FER MAMLA GADBAD HAI Release Date: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਵੱਲੋਂ ਇੱਕ ਤੋਂ ਬਾਅਦ ਇੱਕ ਵੱਡਾ ਧਮਾਕਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨਿੰਜਾ ਵੱਲੋਂ ਬੈਕ-ਟੂ-ਬੈਕ ਕਈ ਫਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜ਼ਿੰਦਗੀ ਜ਼ਿੰਦਾਬਾਦ ਤੋਂ ਬਾਅਦ ਕਲਾਕਾਰ ਫਿਲਮ ਫੇਰ ਮਾਮਲਾ ਗੜਬੜ ਹੈ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ। ਇਸ ਵਿਚਾਲੇ ਫਿਲਮ ਫੇਰ ਮਾਮਲਾ ਗੜਬੜ ਤੋਂ ਨਿੰਜਾ ਦਾ ਲੁੱਕ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੋਗੇ। ਪੰਜਾਬੀ ਗਾਇਕ ਨਿੰਜਾ ਨੂੰ ਤੁਸੀ ਵੀ ਕਦੇ ਅਜਿਹੀ ਲੁੱਕ ਵਿੱਚ ਨਹੀਂ ਦੇਖਿਆ ਹੋਵੇਗਾ। ਪਰ ਜੋ ਵੀ ਹੈ ਨਿੰਜਾ ਦੇ ਇਸ ਲੁੱਕ ਨੇ ਫਿਲਮ ਨੂੰ ਲੈ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। 

Read More: Punjabi Singer Ninja: ਪੰਜਾਬੀ ਗਾਇਕ ਨਿੰਜਾ ਨੇ ਬਦਲਿਆ ਆਪਣਾ ਲੁੱਕ, ਨਵੀਂ ਫਿਲਮ 'ਚ ਨਿਭਾਉਣਗੇ ਇਹ ਕਿਰਦਾਰ

20:27 PM (IST)  •  19 Aug 2023

Entertainment News Live Today: SHEHZADA SONG OUT: ਫਿਲਮ ਮਸਤਾਨੇ ਤੋਂ ਪਹਿਲਾ ਗੀਤ ਸ਼ਹਿਜ਼ਾਦਾ ਰਿਲੀਜ਼, ਗੁਰਪ੍ਰੀਤ ਘੁੱਗੀ ਸਣੇ ਹਰ ਕਲਾਕਾਰ ਦੇ ਲੁੱਕ ਨੇ ਖਿੱਚਿਆ ਧਿਆਨ

SHEHZADA SONG OUT From The Movie Mastaney: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਮਲਟੀਸਟਾਰਰ  ਫਿਲਮ 'ਮਸਤਾਨੇ' ਦਾ ਪਹਿਲਾ ਗੀਤ ਸ਼ਹਿਜ਼ਾਦਾ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਗੀਤ ਵਿੱਚ ਹਰ ਕਲਾਕਾਰ ਦੀ ਅਦਾਕਾਰੀ ਤੁਹਾਡਾ ਧਿਆਨ ਆਪਣੇ ਵੱਚ ਖਿੱਚੇਗੀ। ਦਰਸ਼ਕਾਂ ਵੱਲੋਂ ਫਿਲਮ ਦੇ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

Read More: SHEHZADA SONG OUT: ਫਿਲਮ ਮਸਤਾਨੇ ਤੋਂ ਪਹਿਲਾ ਗੀਤ ਸ਼ਹਿਜ਼ਾਦਾ ਰਿਲੀਜ਼, ਗੁਰਪ੍ਰੀਤ ਘੁੱਗੀ ਸਣੇ ਹਰ ਕਲਾਕਾਰ ਦੇ ਲੁੱਕ ਨੇ ਖਿੱਚਿਆ ਧਿਆਨ

19:46 PM (IST)  •  19 Aug 2023

Entertainment News Live: Master Saleem: ਮਾਸਟਰ ਸਲੀਮ ਨੇ ਦੂਜੀ ਵਾਰ ਹਾਸਿਲ ਕੀਤੀ ਇਹ ਉਪਲੱਬਧੀ, ਸਚਿਨ ਅਹੂਜਾ ਨੇ ਇੰਝ ਦਿੱਤੀ ਵਧਾਈ

Master saleem Got another Doctorate Degree in Music: ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਮਾਸਟਰ ਸਲੀਮ (master Saleem) ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਵਿੱਚ ਵੀ ਵੱਖਰੀ ਪਛਾਣ ਬਣਾਈ ਹੈ। ਇਸ ਵਿਚਾਲੇ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਨਾਂਅ ਦੂਜੀ ਵਾਰ ਸਭ ਤੋਂ ਵੱਡੀ ਉਪਲੱਬਧੀ ਕੀਤੀ ਹੈ। ਜਿਸ ਉੱਪਰ ਖੁਸ਼ ਹੋ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਵੱਲੋਂ ਸਲੀਮ ਨੂੰ ਵਧਾਈ ਦਿੱਤੀ ਗਈ ਹੈ। 

Read More: Master Saleem: ਮਾਸਟਰ ਸਲੀਮ ਨੇ ਦੂਜੀ ਵਾਰ ਹਾਸਿਲ ਕੀਤੀ ਇਹ ਉਪਲੱਬਧੀ, ਸਚਿਨ ਅਹੂਜਾ ਨੇ ਇੰਝ ਦਿੱਤੀ ਵਧਾਈ

18:58 PM (IST)  •  19 Aug 2023

Entertainment News Live Today: Raghav Chadha: ਰਾਘਵ ਚੱਢਾ ਨਾਲ ਮੰਗਣੀ ਤੋਂ ਬਾਅਦ ਪੰਜਾਬੀ ਗੀਤਾਂ 'ਚ ਪਰਿਣੀਤੀ ਦੀ ਵੱਧ ਰਹੀ ਦਿਲਚਸਪੀ, ਕੀ ਤੁਹਾਨੂੰ ਆਇਆ ਪਸੰਦ ?

Parineeti chopra Sing Amrinder Gill Song: ਅਦਾਕਾਰਾ ਪਰਿਣੀਤੀ ਚੋਪੜਾ ਆਪਣੀ ਮੰਗਣੀ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਰਾਘਵ ਚੱਢਾ ਨਾਲ ਆਪਣੇ ਰਿਸ਼ਤੇ ਤੋਂ ਬਾਅਦ ਹੀ ਪਰੀ ਦਾ ਪੰਜਾਬ ਅਤੇ ਪੰਜਾਬੀ ਗੀਤਾਂ ਪ੍ਰਤੀ ਵੀ ਝੁਕਾਅ ਵੱਧ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬਾਲੀਵੁੱਡ ਅਦਾਕਾਰਾ ਨੇ ਹਾਲ ਹੀ ਵਿੱਚ ਪੰਜਾਬੀ ਗਾਇਕ ਅਮਰਿੰਦਰ ਗਿੱਲ ਦਾ ਗੀਤ ਦਿਲਦਾਰੀਆਂ ਗਾਇਆ ਹੈ। ਪਰੀ ਵੱਲੋਂ ਗਾਏ ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਕਈ ਪ੍ਰਸ਼ੰਸਕ ਅਦਾਕਾਰਾ ਨੂੰ ਕੁਝ ਸ਼ਬਦਾਂ ਲਈ ਟ੍ਰੋਲ ਵੀ ਕਰ ਰਹੇ ਹਨ। 

Read More: Raghav Chadha: ਰਾਘਵ ਚੱਢਾ ਨਾਲ ਮੰਗਣੀ ਤੋਂ ਬਾਅਦ ਪੰਜਾਬੀ ਗੀਤਾਂ 'ਚ ਪਰਿਣੀਤੀ ਦੀ ਵੱਧ ਰਹੀ ਦਿਲਚਸਪੀ, ਕੀ ਤੁਹਾਨੂੰ ਆਇਆ ਪਸੰਦ ?

18:16 PM (IST)  •  19 Aug 2023

Entertainment News Live: Deepika Padukone Video: ਪਾਪਰਾਜ਼ੀ ਨੇ ਹੱਦ ਕੀਤੀ ਪਾਰ, ਦੀਪਿਕਾ ਪਾਦੁਕੋਣ ਨੂੰ ਆਇਆ ਗੁੱਸਾ ਬੋਲੀ- ਇੱਥੇ Allowed ਨਹੀਂ...

Deepika Padukone Viral Video: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਪਤੀ ਰਣਵੀਰ ਸਿੰਘ ਦੀ ਤਾਰੀਫ ਕਰਨ ਦਾ ਮੌਕਾ ਨਹੀਂ ਛੱਡਦੀ। ਉਹ ਉਸਦਾ ਸਮਰਥਨ ਕਰਨ ਲਈ ਹਰ ਜਗ੍ਹਾ ਜਾਂਦੀ ਹੈ। ਹਾਲ ਹੀ 'ਚ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ 'ਚ ਰਣਵੀਰ ਸਿੰਘ ਨੇ ਰੈਂਪ ਵਾਕ ਕੀਤਾ। ਰਣਵੀਰ ਨੇ ਆਪਣੀ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀ ਕੋ-ਸਟਾਰ ਆਲੀਆ ਭੱਟ ਨਾਲ ਰੈਂਪ ਵਾਕ ਕੀਤਾ। ਫੈਸ਼ਨ ਸ਼ੋਅ 'ਚ ਰਣਵੀਰ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਪਹੁੰਚਿਆ ਸੀ। ਰਣਵੀਰ ਦੀ ਮਾਂ ਵੀ ਦੀਪਿਕਾ ਪਾਦੁਕੋਣ ਦੇ ਨਾਲ ਉੱਥੇ ਗਈ ਸੀ। ਇਸ ਇਵੈਂਟ ਦੌਰਾਨ ਦੀਪਿਕਾ ਪਾਪਰਾਜ਼ੀ 'ਤੇ ਗੁੱਸੇ 'ਚ ਭੜਕਦੀ ਹੋਈ ਨਜ਼ਰ ਆਈ। ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Read More: Deepika Padukone Video: ਪਾਪਰਾਜ਼ੀ ਨੇ ਹੱਦ ਕੀਤੀ ਪਾਰ, ਦੀਪਿਕਾ ਪਾਦੁਕੋਣ ਨੂੰ ਆਇਆ ਗੁੱਸਾ ਬੋਲੀ- ਇੱਥੇ Allowed ਨਹੀਂ...

Load More
New Update
Advertisement
Advertisement
Advertisement

ਟਾਪ ਹੈਡਲਾਈਨ

Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
Advertisement
ABP Premium

ਵੀਡੀਓਜ਼

Jagjit Singh Dhallewal | ਸਰਵਨ ਸਿੰਘ ਪੰਧੇਰ ਦੀ ਦਹਾੜ, ਕੇਂਦਰ ਸਰਕਾਰ ਕਿਉਂ ਸੁੱਤੀ ਪਈਕੇਂਦਰ ਸਰਕਾਰ ਦਾ ਨਵਾਂ ਪੰਜਾਬ ਮਾਰੂ ਫੈਸਲਾ, ਚੰਡੀਗੜ੍ਹ 'ਚ ਨਵਾਂ ਅਫ਼ਸਰ ਲਾਉਂਣ ਦੀ ਤਿਆਰੀਪੁਲਿਸ ਤੇ ਬਦਮਾਸ਼ਾਂ ਵਿਚਾਲੇ ਮੁਕਾਬਲਾ, Bambiha Gang ਦੇ 2 ਗੈਂਗਸਟਰ ਗ੍ਰਿਫਤਾਰPunjab Weather Update | ਚੰਡੀਗੜ੍ਹ ਤੇ ਪੰਜਾਬ ਦੇ 23 ਜਿਲ੍ਹਿਆਂ ਲਈ ਮੋਸਮ ਵਿਭਾਗ ਨੇ ਜਾਰੀ ਕੀਤਾ ਔਰੇਂਜ ਅਲਰਟ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Farmers Protest: ਕਿਸਾਨਾਂ ਦਾ 26 ਜਨਵਰੀ ਨੂੰ ਵੱਡਾ ਐਕਸ਼ਨ! ਦੇਸ਼ ਭਰ ਦੀਆਂ ਸੜਕਾਂ 'ਤੇ ਆਏਗਾ ਟਰੈਕਟਰਾਂ ਦਾ ਹੜ੍ਹ
Punjab News: ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੰਜਾਬ 'ਚ ਸਕੂਲਾਂ ਦਾ ਬਦਲੇਗਾ ਸਮਾਂ ? ਜਾਣੋ ਅਧਿਆਪਕਾਂ ਵੱਲੋਂ ਕਿਉਂ ਕੀਤੀ ਗਈ ਇਹ ਮੰਗ! ਪੜ੍ਹੋ ਖਬਰ...
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਜ਼ਬਰਦਸਤ ਮੁਕਾਬਲਾ, ਬੰਬੀਹਾ ਗੈਂਗ ਦੇ 2 ਗੁਰਗੇ ਜ਼ਖ਼ਮੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
NIA ਨੇ ਅੱਤਵਾਦੀ ਪਾਸੀਆ 'ਤੇ ਐਲਾਨਿਆ 5 ਲੱਖ ਦਾ ਇਨਾਮ, ਈਮੇਲ-ਵਾਟਸਐਪ ਰਾਹੀਂ ਦੇ ਸਕਦੇ ਜਾਣਕਾਰੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 44 ਦਿਨ, ਹਾਲਤ ਬਹੁਤ ਨਾਜ਼ੁਕ , ਬੋਲਣ 'ਚ ਵੀ ਹੋ ਰਹੀ ਪਰੇਸ਼ਾਨੀ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ 40 ਸਾਲਾਂ ਬਾਅਦ ਪ੍ਰਸ਼ਾਸਨਿਕ ਢਾਂਚੇ 'ਚ ਹੋਇਆ ਵੱਡਾ ਬਦਲਾਅ, ਐਡਵਾਈਜ਼ਰ ਦਾ ਅਹੁਦਾ ਖਤਮ, ਹੁਣ ਹੋਵੇਗਾ ਮੁੱਖ ਸਕੱਤਰ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਚੰਡੀਗੜ੍ਹ 'ਚ ਇੰਨੀ ਤਰੀਕ ਨੂੰ ਹੋਣਗੀਆਂ ਮੇਅਰ ਦੀਆਂ ਚੋਣਾਂ, ਨੋਟੀਫਿਕੇਸ਼ਨ ਹੋਇਆ ਜਾਰੀ, ਦੇਖੋ ਪੂਰਾ ਸ਼ਡਿਊਲ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ, ਇਨ੍ਹਾਂ ਜ਼ਿਲ੍ਹਿਆਂ ਲਈ ਅਲਰਟ ਹੋਇਆ ਜਾਰੀ, ਲੋਕਾਂ ਨੂੰ ਦਿੱਤੀ ਸਖ਼ਤ ਚਿਤਾਵਨੀ
Embed widget