Entertainment News Live: 'ਗਦਰ 2' ਦੀ ਕਮਾਈ 8ਵੇਂ ਦਿਨ 300 ਕਰੋੜ ਤੋਂ ਪਾਰ, ਐਲਵਿਸ਼ ਯਾਦਵ 'ਤੇ ਕਿਉਂ ਭੜਕੀ ਰਾਖੀ ਸਾਵੰਤ, ਪੜ੍ਹੋ ਮਨੋਰੰਜਨ ਦੀਆਂ ਅਹਿਮ ਖਬਰਾਂ

Entertainment News Live Today: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।

ABP Sanjha Last Updated: 19 Aug 2023 09:11 PM
Punjabi Singer Ninja: ਪੰਜਾਬੀ ਗਾਇਕ ਨਿੰਜਾ ਨੇ ਬਦਲਿਆ ਆਪਣਾ ਲੁੱਕ, ਨਵੀਂ ਫਿਲਮ 'ਚ ਨਿਭਾਉਣਗੇ ਇਹ ਕਿਰਦਾਰ

FER MAMLA GADBAD HAI Release Date: ਪੰਜਾਬੀ ਗਾਇਕ ਅਤੇ ਅਦਾਕਾਰ ਨਿੰਜਾ ਵੱਲੋਂ ਇੱਕ ਤੋਂ ਬਾਅਦ ਇੱਕ ਵੱਡਾ ਧਮਾਕਾ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਨਿੰਜਾ ਵੱਲੋਂ ਬੈਕ-ਟੂ-ਬੈਕ ਕਈ ਫਿਲਮਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜ਼ਿੰਦਗੀ ਜ਼ਿੰਦਾਬਾਦ ਤੋਂ ਬਾਅਦ ਕਲਾਕਾਰ ਫਿਲਮ ਫੇਰ ਮਾਮਲਾ ਗੜਬੜ ਹੈ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ। ਇਸ ਵਿਚਾਲੇ ਫਿਲਮ ਫੇਰ ਮਾਮਲਾ ਗੜਬੜ ਤੋਂ ਨਿੰਜਾ ਦਾ ਲੁੱਕ ਸਾਹਮਣੇ ਆਇਆ ਹੈ। ਜਿਸ ਨੂੰ ਦੇਖ ਤੁਸੀ ਵੀ ਹੈਰਾਨ ਰਹਿ ਜਾਵੋਗੇ। ਪੰਜਾਬੀ ਗਾਇਕ ਨਿੰਜਾ ਨੂੰ ਤੁਸੀ ਵੀ ਕਦੇ ਅਜਿਹੀ ਲੁੱਕ ਵਿੱਚ ਨਹੀਂ ਦੇਖਿਆ ਹੋਵੇਗਾ। ਪਰ ਜੋ ਵੀ ਹੈ ਨਿੰਜਾ ਦੇ ਇਸ ਲੁੱਕ ਨੇ ਫਿਲਮ ਨੂੰ ਲੈ ਦਰਸ਼ਕਾਂ ਦਾ ਉਤਸ਼ਾਹ ਵਧਾ ਦਿੱਤਾ ਹੈ। 

Read More: Punjabi Singer Ninja: ਪੰਜਾਬੀ ਗਾਇਕ ਨਿੰਜਾ ਨੇ ਬਦਲਿਆ ਆਪਣਾ ਲੁੱਕ, ਨਵੀਂ ਫਿਲਮ 'ਚ ਨਿਭਾਉਣਗੇ ਇਹ ਕਿਰਦਾਰ

Entertainment News Live Today: SHEHZADA SONG OUT: ਫਿਲਮ ਮਸਤਾਨੇ ਤੋਂ ਪਹਿਲਾ ਗੀਤ ਸ਼ਹਿਜ਼ਾਦਾ ਰਿਲੀਜ਼, ਗੁਰਪ੍ਰੀਤ ਘੁੱਗੀ ਸਣੇ ਹਰ ਕਲਾਕਾਰ ਦੇ ਲੁੱਕ ਨੇ ਖਿੱਚਿਆ ਧਿਆਨ

SHEHZADA SONG OUT From The Movie Mastaney: ਪੰਜਾਬੀ ਗਾਇਕ ਅਤੇ ਅਦਾਕਾਰ ਤਰਸੇਮ ਜੱਸੜ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਮਲਟੀਸਟਾਰਰ  ਫਿਲਮ 'ਮਸਤਾਨੇ' ਦਾ ਪਹਿਲਾ ਗੀਤ ਸ਼ਹਿਜ਼ਾਦਾ ਰਿਲੀਜ਼ ਕਰ ਦਿੱਤਾ ਗਿਆ ਹੈ। ਇਸ ਗੀਤ ਨੇ ਰਿਲੀਜ਼ ਹੁੰਦੇ ਹੀ ਤਹਿਲਕਾ ਮਚਾ ਦਿੱਤਾ ਹੈ। ਖਾਸ ਗੱਲ ਇਹ ਹੈ ਕਿ ਗੀਤ ਵਿੱਚ ਹਰ ਕਲਾਕਾਰ ਦੀ ਅਦਾਕਾਰੀ ਤੁਹਾਡਾ ਧਿਆਨ ਆਪਣੇ ਵੱਚ ਖਿੱਚੇਗੀ। ਦਰਸ਼ਕਾਂ ਵੱਲੋਂ ਫਿਲਮ ਦੇ ਗੀਤ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। 

Read More: SHEHZADA SONG OUT: ਫਿਲਮ ਮਸਤਾਨੇ ਤੋਂ ਪਹਿਲਾ ਗੀਤ ਸ਼ਹਿਜ਼ਾਦਾ ਰਿਲੀਜ਼, ਗੁਰਪ੍ਰੀਤ ਘੁੱਗੀ ਸਣੇ ਹਰ ਕਲਾਕਾਰ ਦੇ ਲੁੱਕ ਨੇ ਖਿੱਚਿਆ ਧਿਆਨ

Entertainment News Live: Master Saleem: ਮਾਸਟਰ ਸਲੀਮ ਨੇ ਦੂਜੀ ਵਾਰ ਹਾਸਿਲ ਕੀਤੀ ਇਹ ਉਪਲੱਬਧੀ, ਸਚਿਨ ਅਹੂਜਾ ਨੇ ਇੰਝ ਦਿੱਤੀ ਵਧਾਈ

Master saleem Got another Doctorate Degree in Music: ਪੰਜਾਬੀ ਸੰਗੀਤ ਜਗਤ ਦੇ ਨਾਮੀ ਗਾਇਕ ਮਾਸਟਰ ਸਲੀਮ (master Saleem) ਕਿਸੇ ਪਛਾਣ ਦੇ ਮੋਹਤਾਜ ਨਹੀਂ ਹਨ। ਉਨ੍ਹਾਂ ਆਪਣੀ ਗਾਇਕੀ ਦੇ ਦਮ ਤੇ ਪੰਜਾਬੀ ਦੇ ਨਾਲ-ਨਾਲ ਹਿੰਦੀ ਸੰਗੀਤ ਜਗਤ ਵਿੱਚ ਵੀ ਵੱਖਰੀ ਪਛਾਣ ਬਣਾਈ ਹੈ। ਇਸ ਵਿਚਾਲੇ ਪੰਜਾਬੀ ਗਾਇਕ ਮਾਸਟਰ ਸਲੀਮ ਦੇ ਨਾਂਅ ਦੂਜੀ ਵਾਰ ਸਭ ਤੋਂ ਵੱਡੀ ਉਪਲੱਬਧੀ ਕੀਤੀ ਹੈ। ਜਿਸ ਉੱਪਰ ਖੁਸ਼ ਹੋ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਸਚਿਨ ਅਹੂਜਾ ਵੱਲੋਂ ਸਲੀਮ ਨੂੰ ਵਧਾਈ ਦਿੱਤੀ ਗਈ ਹੈ। 

Read More: Master Saleem: ਮਾਸਟਰ ਸਲੀਮ ਨੇ ਦੂਜੀ ਵਾਰ ਹਾਸਿਲ ਕੀਤੀ ਇਹ ਉਪਲੱਬਧੀ, ਸਚਿਨ ਅਹੂਜਾ ਨੇ ਇੰਝ ਦਿੱਤੀ ਵਧਾਈ

Entertainment News Live Today: Raghav Chadha: ਰਾਘਵ ਚੱਢਾ ਨਾਲ ਮੰਗਣੀ ਤੋਂ ਬਾਅਦ ਪੰਜਾਬੀ ਗੀਤਾਂ 'ਚ ਪਰਿਣੀਤੀ ਦੀ ਵੱਧ ਰਹੀ ਦਿਲਚਸਪੀ, ਕੀ ਤੁਹਾਨੂੰ ਆਇਆ ਪਸੰਦ ?

Parineeti chopra Sing Amrinder Gill Song: ਅਦਾਕਾਰਾ ਪਰਿਣੀਤੀ ਚੋਪੜਾ ਆਪਣੀ ਮੰਗਣੀ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਰਾਘਵ ਚੱਢਾ ਨਾਲ ਆਪਣੇ ਰਿਸ਼ਤੇ ਤੋਂ ਬਾਅਦ ਹੀ ਪਰੀ ਦਾ ਪੰਜਾਬ ਅਤੇ ਪੰਜਾਬੀ ਗੀਤਾਂ ਪ੍ਰਤੀ ਵੀ ਝੁਕਾਅ ਵੱਧ ਰਿਹਾ ਹੈ। ਖਾਸ ਗੱਲ ਇਹ ਹੈ ਕਿ ਬਾਲੀਵੁੱਡ ਅਦਾਕਾਰਾ ਨੇ ਹਾਲ ਹੀ ਵਿੱਚ ਪੰਜਾਬੀ ਗਾਇਕ ਅਮਰਿੰਦਰ ਗਿੱਲ ਦਾ ਗੀਤ ਦਿਲਦਾਰੀਆਂ ਗਾਇਆ ਹੈ। ਪਰੀ ਵੱਲੋਂ ਗਾਏ ਇਸ ਗੀਤ ਨੂੰ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਹਾਲਾਂਕਿ ਕਈ ਪ੍ਰਸ਼ੰਸਕ ਅਦਾਕਾਰਾ ਨੂੰ ਕੁਝ ਸ਼ਬਦਾਂ ਲਈ ਟ੍ਰੋਲ ਵੀ ਕਰ ਰਹੇ ਹਨ। 

Read More: Raghav Chadha: ਰਾਘਵ ਚੱਢਾ ਨਾਲ ਮੰਗਣੀ ਤੋਂ ਬਾਅਦ ਪੰਜਾਬੀ ਗੀਤਾਂ 'ਚ ਪਰਿਣੀਤੀ ਦੀ ਵੱਧ ਰਹੀ ਦਿਲਚਸਪੀ, ਕੀ ਤੁਹਾਨੂੰ ਆਇਆ ਪਸੰਦ ?

Entertainment News Live: Deepika Padukone Video: ਪਾਪਰਾਜ਼ੀ ਨੇ ਹੱਦ ਕੀਤੀ ਪਾਰ, ਦੀਪਿਕਾ ਪਾਦੁਕੋਣ ਨੂੰ ਆਇਆ ਗੁੱਸਾ ਬੋਲੀ- ਇੱਥੇ Allowed ਨਹੀਂ...

Deepika Padukone Viral Video: ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੁਕੋਣ ਪਤੀ ਰਣਵੀਰ ਸਿੰਘ ਦੀ ਤਾਰੀਫ ਕਰਨ ਦਾ ਮੌਕਾ ਨਹੀਂ ਛੱਡਦੀ। ਉਹ ਉਸਦਾ ਸਮਰਥਨ ਕਰਨ ਲਈ ਹਰ ਜਗ੍ਹਾ ਜਾਂਦੀ ਹੈ। ਹਾਲ ਹੀ 'ਚ ਮਨੀਸ਼ ਮਲਹੋਤਰਾ ਦੇ ਫੈਸ਼ਨ ਸ਼ੋਅ 'ਚ ਰਣਵੀਰ ਸਿੰਘ ਨੇ ਰੈਂਪ ਵਾਕ ਕੀਤਾ। ਰਣਵੀਰ ਨੇ ਆਪਣੀ ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦੀ ਕੋ-ਸਟਾਰ ਆਲੀਆ ਭੱਟ ਨਾਲ ਰੈਂਪ ਵਾਕ ਕੀਤਾ। ਫੈਸ਼ਨ ਸ਼ੋਅ 'ਚ ਰਣਵੀਰ ਲਈ ਉਨ੍ਹਾਂ ਦਾ ਪੂਰਾ ਪਰਿਵਾਰ ਪਹੁੰਚਿਆ ਸੀ। ਰਣਵੀਰ ਦੀ ਮਾਂ ਵੀ ਦੀਪਿਕਾ ਪਾਦੁਕੋਣ ਦੇ ਨਾਲ ਉੱਥੇ ਗਈ ਸੀ। ਇਸ ਇਵੈਂਟ ਦੌਰਾਨ ਦੀਪਿਕਾ ਪਾਪਰਾਜ਼ੀ 'ਤੇ ਗੁੱਸੇ 'ਚ ਭੜਕਦੀ ਹੋਈ ਨਜ਼ਰ ਆਈ। ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

Read More: Deepika Padukone Video: ਪਾਪਰਾਜ਼ੀ ਨੇ ਹੱਦ ਕੀਤੀ ਪਾਰ, ਦੀਪਿਕਾ ਪਾਦੁਕੋਣ ਨੂੰ ਆਇਆ ਗੁੱਸਾ ਬੋਲੀ- ਇੱਥੇ Allowed ਨਹੀਂ...

Entertainment News Live Today: Sunny Deol: ਸੰਨੀ ਦਿਓਲ ਪ੍ਰਸ਼ੰਸਕ ਨੂੰ ਚੀਕਦੇ ਹੋਏ ਬੋਲਿਆ- 'ਲੈ ਨਾ ਫੋਟੋ', ਕੰਗਨਾ ਨੇ ਰਿਐਕਟ ਕਰ ਕਹੀ ਇਹ ਗੱਲ

Kangana Ranaut Support Sunny Deol: ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਮੁੱਦੇ 'ਤੇ ਆਪਣੀ ਰਾਏ ਸਭ ਦਾ ਸਾਹਮਣੇ ਰੱਖਦੀ ਹੈ। ਹੁਣ ਹਾਲ ਹੀ ਵਿੱਚ, ਅਭਿਨੇਤਰੀ ਨੇ ਇੱਕ ਵੀਡੀਓ 'ਤੇ ਟਿੱਪਣੀ ਕੀਤੀ ਹੈ ਜਿਸ ਵਿੱਚ ਸੰਨੀ ਦਿਓਲ ਆਪਣੇ ਪ੍ਰਸ਼ੰਸਕ 'ਤੇ ਚੀਕਦੇ ਹੋਏ ਦਿਖਾਈ ਦੇ ਰਹੇ ਹਨ ਜੋ ਉਸ ਨਾਲ ਸੈਲਫੀ ਲੈਣ ਲਈ ਆਇਆ ਸੀ। ਹਾਲਾਂਕਿ ਇਸ ਦੌਰਾਨ ਕੰਗਨਾ ਤਾਰਾ ਸਿੰਘ ਯਾਨਿ ਸੰਨੀ ਦਿਓਲ ਨੂੰ ਸਪੋਰਟ ਕਰਦੀ ਨਜ਼ਰ ਆਈ।

Read More: Sunny Deol: ਸੰਨੀ ਦਿਓਲ ਪ੍ਰਸ਼ੰਸਕ ਨੂੰ ਚੀਕਦੇ ਹੋਏ ਬੋਲਿਆ- 'ਲੈ ਨਾ ਫੋਟੋ', ਕੰਗਨਾ ਨੇ ਰਿਐਕਟ ਕਰ ਕਹੀ ਇਹ ਗੱਲ

Entertainment News Live: Gadar 2: ਗਦਰ 2 'ਚ ਪਾਕਿਸਤਾਨੀ ਅਫਸਰ ਦਾ ਕਿਰਦਾਰ ਨਿਭਾ ਬੁਰੀ ਤਰ੍ਹਾਂ ਫਸੇ ਰੂਮੀ ਖਾਨ, ਲੋਕਾਂ ਨੇ ਘੇਰ ਕਾਰ ਦੇ ਸ਼ੀਸ਼ੇ ਤੋੜੇ

Rumi Khan Mobbed In Hometown: ਬਾਕਸ ਆਫਿਸ 'ਤੇ 'ਗਦਰ 2' ਬੰਪਰ ਕਮਾਈ ਕਰ ਰਹੀ ਹੈ। ਇਸ ਫਿਲਮ ਲਈ ਸੰਨੀ ਦਿਓਲ ਦੀ ਕਾਫੀ ਤਾਰੀਫ ਹੋ ਰਹੀ ਹੈ। ਹਾਲਾਂਕਿ ਫਿਲਮ ਦੇ ਕੁਝ ਕਲਾਕਾਰਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲ ਹੀ 'ਚ ਕੁਝ ਅਜਿਹਾ ਹੋਇਆ ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਅਸਲ 'ਚ ਰੂਮੀ ਖਾਨ ਨੇ ਗਦਰ 2 'ਚ ਪਾਕਿਸਤਾਨੀ ਅਫਸਰ ਦਾ ਕਿਰਦਾਰ ਨਿਭਾਇਆ ਹੈ। ਜਿਸ ਨੂੰ ਲੋਕਾਂ ਨੇ ਕੁਝ ਖਾਸ ਪਸੰਦ ਨਹੀਂ ਕੀਤਾ। ਅਜਿਹੇ 'ਚ ਜਦੋਂ ਰੂਮੀ ਫਿਲਮ ਦੇਖਣ ਲਈ ਥੀਏਟਰ ਗਏ ਤਾਂ ਲੋਕਾਂ ਦੀ ਭੀੜ ਨੇ ਉਨ੍ਹਾਂ ਨੂੰ ਘੇਰ ਲਿਆ। ਉਹ ਕਿਸੇ ਤਰ੍ਹਾਂ ਥੀਏਟਰ ਤੋਂ ਬਾਹਰ ਨਿਕਲਿਆ, ਪਰ ਲੋਕਾਂ ਨੇ ਉਸ ਦੀ ਕਾਰ ਨੂੰ ਨਹੀਂ ਬਖਸ਼ਿਆ ਅਤੇ ਉਸ ਨੂੰ ਨੁਕਸਾਨ ਪਹੁੰਚਾਇਆ।

Read More: Gadar 2: ਗਦਰ 2 'ਚ ਪਾਕਿਸਤਾਨੀ ਅਫਸਰ ਦਾ ਕਿਰਦਾਰ ਨਿਭਾ ਬੁਰੀ ਤਰ੍ਹਾਂ ਫਸੇ ਰੂਮੀ ਖਾਨ, ਲੋਕਾਂ ਨੇ ਘੇਰ ਕਾਰ ਦੇ ਸ਼ੀਸ਼ੇ ਤੋੜੇ

Entertainment News Live Today: Ravi Dubey: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਨੇ ਬਣਾਇਆ ਵਰਲਡ ਰਿਕਾਰਡ, ਅੱਧੇ ਘੰਟੇ ਦਾ ਡਾਇਲੌਗ ਪਹਿਲੇ ਸ਼ੌਟ 'ਚ ਕੀਤਾ ਪੂਰਾ

Sargun Mehta Ravi Dubey: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਸਰਗੁਣ ਦਾ ਪਤੀ ਰਵੀ ਦੂਬੇ ਵੀ ਨਾਮੀ ਐਕਟਰ ਹੈ। ਉਹ ਟੀਵੀ ਸੀਰੀਅਲਜ਼, ਵੈੱਬ ਸੀਰੀਜ਼ ਤੇ ਫਿਲਮਾਂ 'ਚ ਨਜ਼ਰ ਆ ਚੁੱਕਿਆ ਹੈ।

Read More: Ravi Dubey: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਨੇ ਬਣਾਇਆ ਵਰਲਡ ਰਿਕਾਰਡ, ਅੱਧੇ ਘੰਟੇ ਦਾ ਡਾਇਲੌਗ ਪਹਿਲੇ ਸ਼ੌਟ 'ਚ ਕੀਤਾ ਪੂਰਾ

Entertainment News Live: Dharmendra: ਧਰਮਿੰਦਰ-ਸ਼ਬਾਨਾ ਆਜ਼ਮੀ ਦੇ ਕਿਸਿੰਗ ਸੀਨ 'ਤੇ ਫਿਰ ਛਿੜੀ ਗੱਲ, ਹੁਣ 64 ਸਾਲਾਂ ਦੀ ਇਸ ਅਦਾਕਾਰਾ ਨੇ ਕੀਤਾ ਰਿਐਕਟ

Rocky Aur Rani Kii Prem Kahaani: ਆਲੀਆ ਭੱਟ ਅਤੇ ਰਣਵੀਰ ਸਿੰਘ ਦੀ ਫਿਲਮ ਰੌਕੀ ਔਰ ਰਾਣੀ ਦੀ ਪ੍ਰੇਮ ਕਹਾਣੀ ਰਿਲੀਜ਼ ਹੋਣ ਤੋਂ ਬਾਅਦ ਲਗਾਤਾਰ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਇਹ ਫਿਲਮ ਵੀ 300 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਇਸ ਫਿਲਮ ਦਾ ਸਭ ਤੋਂ ਮਸ਼ਹੂਰ ਸੀਨ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦਾ ਕਿਸਿੰਗ ਸੀਨ ਹੈ। ਫਿਲਮ 'ਚ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਨੇ ਬੋਲਡ ਕਿਸਿੰਗ ਸੀਨ ਦਿੱਤਾ ਹੈ ਜੋ ਵਾਇਰਲ ਹੋ ਗਿਆ ਹੈ। ਇਸ 'ਤੇ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਨੇ ਵੀ ਪ੍ਰਤੀਕਿਰਿਆ ਦਿੱਤੀ। ਹੁਣ ਇੱਕ ਹੋਰ ਅਦਾਕਾਰਾ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। 64 ਸਾਲਾ ਜ਼ਰੀਨਾ ਵਹਾਬ ਨੇ ਧਰਮਿੰਦਰ ਅਤੇ ਸ਼ਬਾਨਾ ਆਜ਼ਮੀ ਦੇ ਕਿਸਿੰਗ ਸੀਨ 'ਤੇ ਪ੍ਰਤੀਕਿਰਿਆ ਦਿੱਤੀ ਹੈ।

Read More: Dharmendra: ਧਰਮਿੰਦਰ-ਸ਼ਬਾਨਾ ਆਜ਼ਮੀ ਦੇ ਕਿਸਿੰਗ ਸੀਨ 'ਤੇ ਫਿਰ ਛਿੜੀ ਗੱਲ, ਹੁਣ 64 ਸਾਲਾਂ ਦੀ ਇਸ ਅਦਾਕਾਰਾ ਨੇ ਕੀਤਾ ਰਿਐਕਟ

Entertainment News Live Today: Ram Charan: ਰਾਮ ਚਰਨ- ਉਪਾਸਨਾ ਕਾਮੇਡੀਅਨ ਬ੍ਰਹਮਾਨੰਦਮ ਦੀਆਂ ਖੁਸ਼ੀਆਂ ਦਾ ਬਣੇ ਹਿੱਸਾ, ਬੇਟੇ ਦੇ ਰਿਸੈਪਸ਼ਨ 'ਚ ਪੁੱਜੇ

Brahmanandam Son Wedding Celebration: ਤੇਲਗੂ ਸੁਪਰਸਟਾਰ ਰਾਮ ਚਰਨ ਅਤੇ ਉਪਾਸਨਾ ਵਿਆਹ ਦੇ 11 ਸਾਲ ਬਾਅਦ ਮਾਤਾ-ਪਿਤਾ ਬਣੇ ਹਨ। ਉਪਾਸਨਾ ਨੇ ਜੂਨ 2023 ਵਿੱਚ ਧੀ ਕਲੀਨ ਕਾਰਾ ਕੋਨੀਡੇਲਾ ਨੂੰ ਜਨਮ ਦਿੱਤਾ। ਉਦੋਂ ਤੋਂ ਇਹ ਜੋੜਾ ਆਪਣੀ ਜ਼ਿੰਦਗੀ ਦੇ ਇਸ ਪਿਆਰੇ ਪੜਾਅ ਦਾ ਆਨੰਦ ਮਾਣ ਰਿਹਾ ਹੈ। ਡਿਲੀਵਰੀ ਦੇ ਬਾਅਦ ਤੋਂ ਉਪਾਸਨਾ ਪਰੰਪਰਾਵਾਂ ਦੇ ਅਨੁਸਾਰ ਆਪਣੇ ਮਾਤਾ-ਪਿਤਾ ਦੇ ਘਰ ਅਸਥਾਈ ਤੌਰ 'ਤੇ ਰਹਿ ਰਹੀ ਹੈ। ਦੂਜੇ ਪਾਸੇ, ਥੋੜ੍ਹੇ ਜਿਹੇ ਪੈਟਰਨਿਟੀ ਬ੍ਰੇਕ ਤੋਂ ਬਾਅਦ, ਰਾਮ ਚਰਨ ਵੀ ਕੰਮ 'ਤੇ ਵਾਪਸ ਆ ਗਏ ਹਨ। ਹੁਣ ਮਾਤਾ-ਪਿਤਾ ਬਣਨ ਤੋਂ ਬਾਅਦ ਪਹਿਲੀ ਵਾਰ ਇਸ ਜੋੜੇ ਨੂੰ ਸਾਊਥ ਸਟਾਰ ਅਤੇ ਕਾਮੇਡੀਅਨ ਬ੍ਰਹਮਾਨੰਦਮ ਦੇ ਬੇਟੇ ਦੀ ਰਿਸੈਪਸ਼ਨ 'ਤੇ ਦੇਖਿਆ ਗਿਆ। ਜਿੱਥੇ ਸਾਊਥ ਸਟਾਰ ਪਵਨ ਕਲਿਆਣ ਵੀ ਪਹੁੰਚੇ ਸਨ।

Read More: Ram Charan: ਰਾਮ ਚਰਨ- ਉਪਾਸਨਾ ਕਾਮੇਡੀਅਨ ਬ੍ਰਹਮਾਨੰਦਮ ਦੀਆਂ ਖੁਸ਼ੀਆਂ ਦਾ ਬਣੇ ਹਿੱਸਾ, ਬੇਟੇ ਦੇ ਰਿਸੈਪਸ਼ਨ 'ਚ ਪੁੱਜੇ

Entertainment News Live: AP Dhillon: ਗਾਇਕ ਏਪੀ ਢਿੱਲੋਂ ਦਾ ਖੁਲਾਸਾ, ਭਾਰਤ ਆਉਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੂਰੁ ਹੋਈਆਂ

AP Dhillon on Death Threats: ਕੈਨੇਡੀਅਨ ਗਾਇਕ ਅਤੇ ਰੈਪਰ ਏਪੀ ਢਿੱਲੋਂ ਇਨ੍ਹੀਂ ਦਿਨੀਂ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਹਾਲ ਹੀ ਵਿੱਚ ਕਲਾਕਾਰ ਨੇ ਤਰੱਨੁੰਮ ਥਿੰਦ ਦੇ ਸ਼ੋਅ ਚਾਏ ਵਿਧ ਟੀ ਪੋਡਕਾਸਟ ਦੌਰਾਨ ਵਿੱਚ ਕਈ ਵੱਡੇ ਖੁਲਾਸੇ ਕੀਤੇ ਹਨ। ਜਿਨ੍ਹਾਂ ਨੂੰ ਲੈ ਹਰ ਪਾਸੇ ਚਰਚਾ ਹੋ ਰਹੀ ਹੈ। ਦਰਅਸਲ, ਇਸ ਦੌਰਾਨ ਏਪੀ ਢਿੱਲੋਂ ਨੇ ਅਜਿਹਾ ਖੁਲਾਸਾ ਕੀਤਾ ਜਿਸ ਨੂੰ ਜਾਣ ਤੁਸੀ ਵੀ ਹੈਰਾਨ ਰਹਿ ਜਾਵੋਗੇ। 

Read More: AP Dhillon: ਗਾਇਕ ਏਪੀ ਢਿੱਲੋਂ ਦਾ ਖੁਲਾਸਾ, ਭਾਰਤ ਆਉਣ 'ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਣੀਆਂ ਸ਼ੂਰੁ ਹੋਈਆਂ

Entertainment News Live Today: ਬਾਲੀਵੁੱਡ ਦੇ ਹੀ ਨਹੀਂ, ਕਾਰੋਬਾਰ ਜਗਤ ਦੇ ਵੀ ਕਿੰਗ ਹਨ ਸ਼ਾਹਰੁਖ ਖਾਨ, ਐਵੇਂ ਹੀ ਨਹੀਂ ਹਨ 6 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ

Shah Rukh Khan Net Worth 2023: ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਆਪਣੇ ਦਮਦਾਰ ਐਕਟਿੰਗ ਤੇ ਡਾਊਨ ਟੂ ਅਰਥ ਸੁਭਾਅ ਕਰਕੇ ਕਿੰਗ ਖਾਨ ਪੂਰੀ ਦੁਨੀਆ 'ਚ ਮਸ਼ਹੂਰ ਹਨ। ਹਿੰਦੀ ਫਿਲਮ ਇੰਡਸਟਰੀ ਦਾ ਕੋਈ ਵੀ ਐਕਟਰ ਦੂਰ ਦੂਰ ਤੱਕ ਵੀ ਸ਼ਾਹਰੁਖ ਦੀ ਸ਼ੋਹਰਤ ਤੇ ਪ੍ਰਸਿੱਧੀ ਦੇ ਸਾਹਮਣੇ ਟਿਕ ਨਹੀਂ ਸਕਦਾ। ਸ਼ਾਹਰੁਖ ਖਾਨ ਮਿਸਾਲ ਹਨ ਕਿ ਜੇ ਇਨਸਾਨ ਪੱਕਾ ਇਰਾਦਾ ਕਰ ਲਵੇ ਤਾਂ ਉਹ ਜ਼ਿੰਦਗੀ 'ਚ ਕੁੱਝ ਵੀ ਕਰ ਸਕਦਾ ਹੈ। ਸ਼ਾਇਦ ਤਾਂ ਹੀ ਦਿੱਲੀ ਦਾ ਇੱਕ ਸਾਧਾਰਨ ਲੜਕਾ ਅੱਜ ਪੂਰੀ ਦੁਨੀਆ 'ਤੇ ਰਾਜ ਕਰ ਰਿਹਾ ਹੈ।

Read More: ਬਾਲੀਵੁੱਡ ਦੇ ਹੀ ਨਹੀਂ, ਕਾਰੋਬਾਰ ਜਗਤ ਦੇ ਵੀ ਕਿੰਗ ਹਨ ਸ਼ਾਹਰੁਖ ਖਾਨ, ਐਵੇਂ ਹੀ ਨਹੀਂ ਹਨ 6 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ

ਸ਼ਾਹਰੁਖ ਖਾਨ ਨੇ ਤੋੜ ਦਿੱਤਾ ਆਪਣਾ ਹੀ ਰਿਕਾਰਡ, ਧੜੱਲੇ ਨਾਲ ਹੋ ਰਹੀ ਕਿੰਗ ਖਾਨ ਦੀ ਫਿਲਮ 'ਜਵਾਨ' ਲਈ ਐਡਵਾਂਸ ਬੁਕਿੰਗ

ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਲਈ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਸਾਲ ਦੀ ਸ਼ੁਰੂਆਤ 'ਚ ਹੀ ਸ਼ਾਹਰੁਖ ਨੇ ਬਲਾਕਬਸਟਰ ਫਿਲਮ ਦੇ ਕੇ ਆਪਣੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਵਧਾ ਦਿੱਤੀਆਂ ਹਨ। ਹੁਣ ਦਰਸ਼ਕ ਕਿੰਗ ਖਾਨ ਦੀ ਆਉਣ ਵਾਲੀ ਫਿਲਮ ਤੋਂ ਵੀ ਬਹੁਤ ਉਮੀਦਾਂ ਲਗਾਏ ਬੈਠੇ ਹਨ। 7 ਸਤੰਬਰ ਨੂੰ ਰਿਲੀਜ਼ ਹੋਣ ਵਾਲੀ ਇਸ ਫਿਲਮ ਦੀ ਐਡਵਾਂਸ ਬੁਕਿੰਗ ਵਿਦੇਸ਼ਾਂ 'ਚ ਵੀ ਸ਼ੁਰੂ ਹੋ ਗਈ ਹੈ। ਇਸ ਦੌਰਾਨ ਯੂਏਈ 'ਚ ਐਡਵਾਂਸ ਬੁਕਿੰਗ ਦੇ ਅੰਕੜੇ ਸਾਹਮਣੇ ਆਏ ਹਨ, ਜਿਸ 'ਚ 'ਜਵਾਨ' ਸ਼ਾਹਰੁਖ ਦੀ ਆਪਣੀ ਫਿਲਮ 'ਪਠਾਨ' ਨੂੰ ਪਿੱਛੇ ਛੱਡਦੀ ਨਜ਼ਰ ਆ ਰਹੀ ਹੈ। 


UAE 'ਚ ਐਡਵਾਂਸ ਬੁਕਿੰਗ 'ਚ 'ਜਵਾਨ' ਨੇ ਤੋੜਿਆ 'ਪਠਾਨ' ਦਾ ਰਿਕਾਰਡ!
ਯੂਏਈ ਵਿੱਚ ਜਵਾਨ ਦੀ ਬੁਕਿੰਗ ਇਸ ਦੇ ਰਿਲੀਜ਼ ਹੋਣ ਤੋਂ 3 ਹਫ਼ਤੇ ਪਹਿਲਾਂ ਹੀ ਸ਼ੁਰੂ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਸ ਦੀ ਐਡਵਾਂਸ ਬੁਕਿੰਗ ਦੇ ਅੰਕੜੇ ਵੀ ਸਾਹਮਣੇ ਆਏ ਹਨ, ਜੋ ਕਾਫੀ ਹੈਰਾਨ ਕਰਨ ਵਾਲੇ ਹਨ। ਦਰਅਸਲ, ਵੈਂਕੀ ਰਿਵਿਊਜ਼ ਅਤੇ ਸਕਨੀਲਕ ਦੇ ਅਨੁਸਾਰ, ਫਿਲਮ ਦੀ ਰਿਲੀਜ਼ ਤੋਂ ਤਿੰਨ ਹਫਤੇ ਪਹਿਲਾਂ 4,800 ਟਿਕਟਾਂ ਵਿਕ ਚੁੱਕੀਆਂ ਹਨ। ਆਉਣ ਵਾਲੇ ਦਿਨਾਂ 'ਚ 'ਜਵਾਨ' ਦੇ ਰਿਲੀਜ਼ ਸਥਾਨਾਂ ਅਤੇ ਸ਼ੋਅ ਨੂੰ ਹੋਰ ਵਧਾਇਆ ਜਾਵੇਗਾ। ਜਿਸ ਤੋਂ ਬਾਅਦ ਜਵਾਨ ਨੂੰ UAE 'ਚ ਪਠਾਨ ਤੋਂ ਵੱਡੀ ਸ਼ੁਰੂਆਤ ਮਿਲਣ ਦੀ ਉਮੀਦ ਹੈ।


ਓਪਨਿੰਗ ਡੇ ਕਲੈਕਸ਼ਨ ਕਿੰਨਾ ਹੋਵੇਗਾ?
ਸ਼ਾਹਰੁਖ ਦੀ 'ਪਠਾਨ' ਨੇ ਉੱਤਰੀ ਅਮਰੀਕਾ 'ਚ ਪਹਿਲੇ ਦਿਨ 1.85 ਮਿਲੀਅਨ ਡਾਲਰ ਦੀ ਕਮਾਈ ਕੀਤੀ। ਦੂਜੇ ਪਾਸੇ 'ਜਵਾਨ' ਦੀ ਅਮਰੀਕਾ 'ਚ 'ਪਠਾਨ' ਦੇ ਓਪਨਿੰਗ ਡੇ ਕਲੈਕਸ਼ਨ ਤੋਂ ਵੱਧ ਕਮਾਈ ਕਰਨ ਦੀ ਸੰਭਾਵਨਾ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ 'ਪਠਾਨ' ਨੇ ਵਿਦੇਸ਼ 'ਚ ਓਪਨਿੰਗ ਡੇਅ 'ਚ 37 ਕਰੋੜ ਦਾ ਕਲੈਕਸ਼ਨ ਕੀਤਾ ਸੀ। ਇਸ ਦੀ ਤੁਲਨਾ 'ਚ ਐਟਲੀ ਦੁਆਰਾ ਨਿਰਦੇਸ਼ਿਤ 'ਜਵਾਨ' ਤੋਂ ਓਪਨਿੰਗ ਡੇ ਕਲੈਕਸ਼ਨ 50 ਕਰੋੜ ਦੀ ਉਮੀਦ ਜਤਾਈ ਜਾ ਰਹੀ ਹੈ।


ਮਲਟੀਸਟਾਰਰ ਹੋਵੇਗੀ ਫਿਲਮ
'ਜਵਾਨ' 'ਚ ਜਿਥੇ ਸੁਪਰਸਟਾਰ ਸ਼ਾਹਰੁਖ ਖਾਨ ਦੇ ਨਾਲ ਨਯਨਤਾਰਾ ਨਜ਼ਰ ਆਉਣ ਵਾਲੀ ਹੈ, ਉਥੇ ਹੀ ਨਯਨਤਾਰਾ ਅਤੇ ਸਾਨਿਆ ਮਲਹੋਤਰਾ ਵੀ ਇਸ ਫਿਲਮ 'ਚ ਆਪਣੀ ਅਦਾਕਾਰੀ ਦਾ ਜਲਵਾ ਬਿਖੇਰਨ ਜਾ ਰਹੀ ਹੈ। ਮੀਡੀਆ ਰਿਪੋਰਟਸ ਮੁਤਾਬਕ ਦੀਪਿਕਾ ਇਸ ਫਿਲਮ 'ਚ ਕੈਮਿਓ ਕਰਦੀ ਨਜ਼ਰ ਆਵੇਗੀ।

Entertainment News Live Today: ਹਾਲੀਵੁੱਡ ਸਟਾਰ ਬ੍ਰਿਟਨੀ ਸਪੀਅਰਸ ਤੀਜੀ ਵਾਰ ਲੈਣ ਜਾ ਰਹੀ ਤਲਾਕ, ਪਤੀ ਸੈਮ ਅਸਗਰੀ ਨੇ ਗਾਇਕਾ 'ਤੇ ਲਾਏ ਗੰਭੀਰ ਦੋਸ਼

ਬ੍ਰਿਟਨੀ ਸਪੀਅਰਸ ਦਾ ਨਾਂ ਸਭ ਤੋਂ ਮਸ਼ਹੂਰ ਪੌਪ ਗਾਇਕਾਂ ਵਿੱਚੋਂ ਇੱਕ ਹੈ। ਬ੍ਰਿਟਨੀ ਦੀ ਆਵਾਜ਼ ਦੇ ਜਾਦੂ ਦੇ ਜਿੰਨੇ ਜ਼ਿਆਦਾ ਦੀਵਾਨੇ ਹਨ, ਓਨੇ ਹੀ ਪ੍ਰਸ਼ੰਸਕ ਉਸਦੀ ਨਿੱਜੀ ਜ਼ਿੰਦਗੀ ਦੀਆਂ ਕਹਾਣੀਆਂ ਅਤੇ ਵਿਵਾਦਾਂ 'ਤੇ ਨਜ਼ਰ ਰੱਖਦੇ ਹਨ। ਇੱਕ ਵਾਰ ਫਿਰ ਬ੍ਰਿਟਨੀ ਸਪੀਅਰਸ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ। ਦਰਅਸਲ ਬ੍ਰਿਟਨੀ ਸਪੀਅਰਸ ਦਾ ਤੀਜਾ ਵਿਆਹ ਵੀ ਟੁੱਟਣ ਦੀ ਕਗਾਰ 'ਤੇ ਪਹੁੰਚ ਗਿਆ ਹੈ। 


ਖਬਰਾਂ ਮੁਤਾਬਕ ਬ੍ਰਿਟਨੀ ਸਪੀਅਰਸ ਨੇ ਵਿਆਹ ਦੇ ਇਕ ਸਾਲ ਦੇ ਅੰਦਰ ਹੀ ਆਪਣੇ ਪਤੀ ਸੈਮ ਅਸਗਰੀ ਨੂੰ ਤਲਾਕ ਦੇਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਜੋੜੇ ਵੱਲੋਂ ਇਨ੍ਹਾਂ ਖਬਰਾਂ ਨੂੰ ਲੈ ਕੇ ਨਾ ਤਾਂ ਕੋਈ ਪੁਸ਼ਟੀ ਹੋਈ ਹੈ ਅਤੇ ਨਾ ਹੀ ਇਨਕਾਰ। ਹੁਣ ਪ੍ਰਸ਼ੰਸਕ ਇਸ ਖਬਰ 'ਤੇ ਕਿਸੇ ਅਧਿਕਾਰਤ ਬਿਆਨ ਦਾ ਇੰਤਜ਼ਾਰ ਕਰ ਰਹੇ ਹਨ। ਕਿਹਾ ਜਾ ਰਿਹਾ ਹੈ ਕਿ ਬ੍ਰਿਟਨੀ ਅਤੇ ਸੈਮ ਨੇ ਹੁਣ ਵੱਖ ਹੋਣ ਦਾ ਫੈਸਲਾ ਕਰ ਲਿਆ ਹੈ।


ਬ੍ਰਿਟਨੀ ਸਪੀਅਰਸ, ਜਿਸ ਦੀ ਉਮਰ ਲਗਭਗ 41 ਸਾਲ ਹੈ, ਨੇ ਸਿਰਫ 14 ਮਹੀਨੇ ਪਹਿਲਾਂ ਹੀ 29 ਸਾਲਾ ਸੈਮ ਅਸਗਰੀ ਨਾਲ ਵਿਆਹ ਕੀਤਾ ਸੀ। ਪਰ ਵਿਆਹ ਦੇ ਕੁਝ ਸਮੇਂ ਬਾਅਦ ਹੀ ਦੋਹਾਂ ਵਿਚਾਲੇ ਹਾਲਾਤ ਠੀਕ ਨਹੀਂ ਚੱਲ ਰਹੇ ਸਨ ਅਤੇ ਹੁਣ ਖਬਰਾਂ ਆ ਰਹੀਆਂ ਹਨ ਕਿ ਦੋਹਾਂ ਨੇ ਇਸ ਵਿਆਹ ਦੇ ਰਿਸ਼ਤੇ ਨੂੰ ਖਤਮ ਕਰਨ ਦਾ ਫੈਸਲਾ ਕਰ ਲਿਆ ਹੈ।


ਖਬਰਾਂ ਮੁਤਾਬਕ ਸੈਮ ਅਸਗਰੀ ਨੇ ਬ੍ਰਿਟਨੀ ਸਪੀਅਰਸ 'ਤੇ ਧੋਖਾ ਦੇਣ ਦਾ ਦੋਸ਼ ਲਗਾਇਆ ਹੈ। ਖਬਰਾਂ ਹਨ ਕਿ ਬ੍ਰਿਟਨੀ ਦੇ ਰਵੱਈਏ ਨੂੰ ਦੇਖਦੇ ਹੋਏ ਸੈਮ ਨੇ ਉਸ ਤੋਂ ਦੂਰੀ ਬਣਾਉਣ ਦਾ ਫੈਸਲਾ ਕੀਤਾ ਹੈ। ਇਸ ਦੇ ਨਾਲ ਹੀ ਸੈਮ ਨੇ ਕੇਸ ਦਾਇਰ ਕਰਨ ਤੋਂ ਬਾਅਦ ਅਟਾਰਨੀ ਫੀਸ ਦੀ ਵੀ ਮੰਗ ਕੀਤੀ ਹੈ। ਇਸ ਖਬਰ ਦੀ ਚਰਚਾ ਤੇਜ਼ੀ ਨਾਲ ਫੈਲ ਰਹੀ ਹੈ ਪਰ ਅਜੇ ਤੱਕ ਕਿਸੇ ਤਰ੍ਹਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ।


ਸੈਮ ਅਤੇ ਬ੍ਰਿਟਨੀ ਦੇ ਰਿਸ਼ਤੇ ਦੀ ਗੱਲ ਕਰੀਏ ਤਾਂ ਇਹ ਜੋੜਾ ਪਹਿਲੀ ਵਾਰ ਸਾਲ 2016 ਵਿੱਚ ਇੱਕ ਮਿਊਜ਼ਿਕ ਵੀਡੀਓ ਦੀ ਸ਼ੂਟਿੰਗ ਦੌਰਾਨ ਮਿਲਿਆ ਸੀ। ਦੋਹਾਂ ਵਿਚਕਾਰ ਦੋਸਤੀ ਸੀ ਅਤੇ ਨੇੜਤਾ ਵਧਦੀ ਗਈ। ਇਸ ਤੋਂ ਬਾਅਦ ਕਰੀਬ ਇੱਕ ਸਾਲ ਪਹਿਲਾਂ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਆਪਣੀ ਦੋਸਤੀ ਨੂੰ ਰਿਸ਼ਤੇ ਵਿੱਚ ਬਦਲ ਲਿਆ।

Entertainment News Live: ਮਨੋਰੰਜਨ ਜਗਤ ਤੋਂ ਮੰਦਭਾਗੀ ਖਬਰ, ਤਾਮਿਲ ਐਕਟਰ ਦਾ ਮਹਿਜ਼ 25 ਦੀ ਉਮਰ 'ਚ ਦੇਹਾਂਤ, ਜਾਣੋ ਕੀ ਹੈ ਮੌਤ ਦੀ ਵਜ੍ਹਾ

ਹਾਲ ਹੀ ਦੇ ਸਮੇਂ ਵਿੱਚ, ਮਨੋਰੰਜਨ ਉਦਯੋਗ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਕਈ ਮੌਤਾਂ ਹੋਈਆਂ ਹਨ। ਪ੍ਰਸਿੱਧ ਕੰਨੜ ਸਟਾਰ ਪੁਨੀਤ ਰਾਜਕੁਮਾਰ ਵੀ ਉਨ੍ਹਾਂ ਲੋਕਾਂ ਵਿੱਚ ਸ਼ਾਮਲ ਸਨ, ਜਿਨ੍ਹਾਂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਨ੍ਹਾਂ ਦੀ ਮੌਤ ਦੀ ਖਬਰ ਨੇ ਦੱਖਣੀ ਫਿਲਮ ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਅਤੇ ਹੁਣ ਇੱਕ ਹੋਰ ਨੌਜਵਾਨ ਅਦਾਕਾਰ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਹਿੰਦੀ ਅਤੇ ਤਾਮਿਲ ਟੀਵੀ ਅਦਾਕਾਰ ਪਵਨ ਸਿੰਘ ਦੀ 18 ਅਗਸਤ ਸ਼ੁੱਕਰਵਾਰ ਨੂੰ ਸਿਰਫ਼ 25 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਵਨ ਦੀ ਮੌਤ ਉਸ ਦੇ ਮੁੰਬਈ ਸਥਿਤ ਘਰ ਵਿੱਚ ਹੋਈ।  


ਕਰਨਾਟਕ ਦਾ ਰਹਿਣ ਵਾਲਾ ਸੀ ਪਵਨ
ਪਵਨ ਕਰਨਾਟਕ ਦੇ ਮਾਂਡਿਆ ਜ਼ਿਲ੍ਹੇ ਦਾ ਰਹਿਣ ਵਾਲਾ ਸੀ। ਦੱਸਿਆ ਜਾ ਰਿਹਾ ਹੈ ਕਿ ਪਵਨ ਦੀ ਦੇਹ ਨੂੰ ਮੁੰਬਈ ਤੋਂ ਉਸ ਦੇ ਜੱਦੀ ਸਥਾਨ ਮਾਂਡਿਆ ਲਿਆਂਦਾ ਜਾਵੇਗਾ, ਜਿੱਥੇ ਉਸ ਦਾ ਅੰਤਿਮ ਸੰਸਕਾਰ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤਾ ਜਾਵੇਗਾ। ਕਰਨਾਟਕ ਤੋਂ ਹੋਣ ਦੇ ਬਾਵਜੂਦ ਉਹ ਕੰਮ ਦੇ ਸਿਲਸਿਲੇ 'ਚ ਆਪਣੇ ਪਰਿਵਾਰ ਨਾਲ ਮੁੰਬਈ 'ਚ ਰਹਿੰਦਾ ਸੀ। ਉਸਨੇ ਹਿੰਦੀ ਅਤੇ ਤਾਮਿਲ ਵਿੱਚ ਕਈ ਸੀਰੀਅਲਾਂ ਵਿੱਚ ਕੰਮ ਕੀਤਾ ਸੀ। ਦੂਜੇ ਪਾਸੇ, ਪਵਨ ਦੀ ਅਚਾਨਕ ਹੋਈ ਮੌਤ ਕਾਰਨ ਉਸ ਦਾ ਪੂਰਾ ਪਰਿਵਾਰ ਡੂੰਘੇ ਸਦਮੇ ਵਿੱਚ ਹੈ। ਹਾਲਾਂਕਿ, ਅਜੇ ਤੱਕ ਅਦਾਕਾਰ ਦੀ ਮੌਤ ਦੇ ਵੇਰਵਿਆਂ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਹੈ, ਸਿਵਾਏ ਇਸ ਤੱਥ ਦੇ ਕਿ ਉਸ ਨੂੰ ਦਿਲ ਦਾ ਦੌਰਾ ਪਿਆ ਸੀ।

Entertainment News Live Today: ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਨੂੰ ਦੇਵ ਆਨੰਦ ਨਾਲ ਪੰਗਾ ਲੈਣਾ ਪਿਆ ਸੀ ਮਹਿੰਗਾ, ਐਕਟਰ ਨੇ ਇੰਝ ਸਿਖਾਇਆ ਸੀ ਸਬਕ

When Indira Gandhi Imposed Ban On Dev Anand: ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਇਤਿਹਾਸ ਦੇ ਸਭ ਤੋਂ ਜ਼ਿਆਦਾ ਤਾਨਾਸ਼ਾਹ ਲੀਡਰਾਂ ਵਿੱਚੋਂ ਇੱਕ ਗਿਿਣਿਆ ਜਾਂਦਾ ਹੈ। ਉਨ੍ਹਾਂ ਦੇ ਤਾਨਾਸ਼ਾਹੀ ਦੇ ਕਿੱਸੇ ਦੁਨੀਆ ਭਰ 'ਚ ਮਸ਼ਹੂਰ ਇੱਥੋਂ ਤੱਕ ਕਿ 70-80 ਦੇ ਦਹਾਕਿਆਂ ਦੌਰਾਨ ਬਾਲੀਵੁੱਡ ਇੰਡਸਟਰੀ ਵੀ ਇੰਦਰਾ ਗਾਂਧੀ ਦੇ ਤਾਨਾਸ਼ਾਹ ਰਵੱਈਏ ਦਾ ਸ਼ਿਕਾਰ ਬਣੀ ਸੀ। 


ਇੰਦਰਾ ਗਾਂਧੀ ਨੇ ਐਮਰਜੈਂਸੀ ਦੌਰਾਨ ਕਈ ਬਾਲੀਵੁੁੱਡ ਕਲਾਕਾਰਾਂ 'ਤੇ ਬੈਨ ਲਗਾ ਦਿੱਤਾ ਸੀ, ਜਿਨ੍ਹਾਂ ਵਿੱਚ ਕਿਸ਼ੋਰ ਕੁਮਾਰ ਤੇ ਸੰਜੀਵ ਕੁਮਾਰ ਵਰਗੇ ਸਟਾਰਜ਼ ਦੇ ਨਾਮ ਸ਼ਾਮਲ ਹਨ। ਇਨ੍ਹਾਂ ਵਿੱਚੋਂ ਇੱਕ ਨਾਮ ਬਾਲੀਵੁੱਡ ਸੁਪਰਸਟਾਰ ਦੇਵ ਆਨੰਦ ਦਾ ਵੀ ਸੀ। 


ਇਹ ਗੱਲ ਹੈ ਐਮਰਜੈਂਸੀ ਦੇ ਸਮੇਂ ਦੀ। ਜਦੋਂ ਪੂਰੇ ਦੇਸ਼ 'ਚ ਐਮਰਜੈਂਸੀ ਦਾ ਮਾਹੌਲ ਸੀ। ਉਸ ਦੌਰਾਨ ਲੋਕਾਂ ਨੂੰ ਆਪਣੇ ਘਰਾਂ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਸੀ। ਉਸ ਸਮੇਂ ਭਾਰਤ ਸਰਕਾਰ ਨੇ ਐਮਰਜੈਂਸੀ ਨੂੰ ਸਪੋਰਟ ਕਰਨ ਲਈ ਇੱਕ ਸਮਾਰੋਹ ਦਾ ਆਯੋਜਨ ਕੀਤਾ। ਇਸ ਸਮਾਰੋਹ 'ਚ ਐਮਰਜੈਂਸੀ ਦਾ ਸਮਰਥਨ ਕਰਨ ਅਤੇ ਸਰਕਾਰ ਦੀਆਂ ਨੀਤੀਆਂ ਦਾ ਬਖਾਨ ਕਰਨ ਲਈ ਬਾਲੀਵੁੱਡ ਸਟਾਰ ਦੇਵ ਆਨੰਦ ਨੂੰ ਬੁਲਾਇਆ ਗਿਆ। ਦੇਵ ਆਨੰਦ ਪਹਿਲਾਂ ਹੀ ਦੇਸ਼ 'ਚ ਐਮਰਜੈਂਸੀ ਲੱਗਣ ਕਾਰਨ ਨਾਰਾਜ਼ ਸੀ। ਉਨ੍ਹਾਂ ਨੇ ਇਸ ਸਮਾਰੋਹ 'ਚ ਸ਼ਾਮਲ ਹੋਣ ਤੋਂ ਸਾਫ ਇਨਕਾਰ ਕਰ ਦਿੱਤਾ। ਪਰ ਇਹ ਬਾਲੀਵੁੱਡ ਸਟਾਰ ਦਾ ਇਹ ਇਨਕਾਰ ਤਤਕਾਲੀਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਹਜ਼ਮ ਨਹੀਂ ਹੋਇਆ। ਉਨ੍ਹਾਂ ਨੇ ਦੇਵ ਆਨੰਦ ਦੀਆਂ ਫਿਲਮਾਂ ਤੇ ਗੀਤਾਂ ਨੂੰ ਦੂਰਦਰਸ਼ਨ 'ਤੇ ਪ੍ਰਸਾਰਿਤ ਕਰਨ 'ਤੇ ਰੋਕ ਲਗਵਾ ਦਿੱਤੀ। 


ਇਸ ਤੋਂ ਬਾਅਦ ਦੇਵ ਆਨੰਦ ਨੇ ਵੀ ਇੰਦਰਾ ਗਾਂਧੀ ਨੂੰ ਸਬਕ ਸਿਖਾਉਣ ਦਾ ਮਨ ਬਣਾ ਲਿਆ। ਉਹ ਪਹਿਲਾਂ ਤਾਂ ਸਰਕਾਰ ਨੂੰ ਬੇਨਤੀ ਕਰਨ ਲਈ ਦਿੱਲੀ ਗਈ, ਪਰ ਜਦੋਂ ਗੱਲ ਨਹੀਂ ਬਣੀ ਤਾਂ ਉਨ੍ਹਾਂ ਨੇ ਸਰਕਾਰ ਖਿਲਾਫ ਬਗ਼ਾਵਤ ਛੇੜ ਦਿੱਤੀ। ਦੇਵ ਆਨੰਦ ਨੇ ਦਿੱਲੀ 'ਚ ਹੀ ਆਪਣੀ ਸਿਆਸੀ ਪਾਰਟੀ 'ਨੈਸ਼ਨਲ ਪਾਰਟੀ ਆਫ ਇੰਡੀਆ' ਬਣਾਉਣ ਦਾ ਐਲਾਨ ਕਰ ਦਿੱਤਾ। ਦੇਵ ਆਨੰਦ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਭਾਰਤ ਸਰਕਾਰ ਦੀਆਂ ਕਾਲੀਆਂ ਨੀਤੀਆਂ ਤੇ ਭ੍ਰਿਸ਼ਟਾਚਾਰ ਦਾ ਪਰਦਾਫਾਸ਼ ਕਰੇਗੀ। 


ਸੁਪਰਸਟਾਰ ਦੇ ਇਸ ਐਲਾਨ ਤੋਂ ਬਾਅਦ ਇੰਦਰਾ ਗਾਂਧੀ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਉਨ੍ਹਾਂ ਬਿਨਾਂ ਦੇਰੀ ਕੀਤੇ ਦੇਵ ਆਨੰਦ ਦੇ ਗੀਤਾਂ ਤੇ ਫਿਲਮਾਂ 'ਤੇ ਲੱਗੀ ਰੋਕ ਨੂੰ ਹਟਵਾਇਆ।

Entertainment News Live: ਨੀਰੂ ਬਾਜਵਾ ਦੀ 'ਬੂਹੇ ਬਾਰੀਆਂ' ਦਾ ਟਰੇਲਰ ਰਿਲੀਜ਼, ਮਰਦ ਪ੍ਰਧਾਨ ਸਮਾਜ 'ਚ ਆਪਣਾ ਵਜੂਦ ਤਲਾਸ਼ਦੀ ਔਰਤਾਂ ਦੀ ਕਹਾਣੀ

ਨੀਰੂ ਬਾਜਵਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ ਵਿੱਚੋਂ ਇੱਕ ਹੈ। ਇਸ ਸਾਲ ਨੀਰੂ ਖੂਬ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਉਨ੍ਹਾਂ ਦੀ ਫਿਲਮ 'ਕਲੀ ਜੋਟਾ' ਕਰਕੇ ਨੀਰੂ ਨੂੰ ਖੂਬ ਤਾਰੀਫਾਂ ਮਿਲੀਆਂ। ਹੁਣ ਨੀਰੂ ਜਲਦ ਹੀ ਫਿਲਮ 'ਬੂਹੇ ਬਾਰੀਆਂ' 'ਚ ਨਜ਼ਰ ਆਉਣ ਵਾਲੀ ਹੈ। ਇਹ ਫਿਲਮ 15 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਤੋਂ ਪਹਿਲਾਂ ਫਿਲਮ ਦਾ ਸ਼ਾਨਦਾਰ ਟਰੇਲਰ ਰਿਲੀਜ਼ ਹੋ ਗਿਆ ਹੈ, ਜਿਸ ਨੂੰ ਦੇਖ ਕੇ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਸਿਨੇਮਾ ਨੇ ਨਵਾਂ ਮੋੜ ਲੈ ਲਿਆ ਹੈ। ਇਸ ਸਾਲ ਪੰਜਾਬੀ ਇੰਡਸਟਰੀ 'ਚ ਔਰਤਾਂ ਦੀ ਕਹਾਣੀ ਦਰਸਾਉਂਦੀਆਂ ਫਿਲਮਾਂ ਬਣੀਆਂ, ਨੀਰੂ ਦੀ ਆਉਣ ਵਾਲੀ ਫਿਲਮ 'ਬੂਹੇ ਬਾਰੀਆਂ' ਵੀ ਅਜਿਹੀ ਹੀ ਹੈ। 'ਬੂਹੇ ਬਾਰੀਆਂ' ਦੀ ਕਹਾਣੀ ਉਨ੍ਹਾਂ ਔਰਤਾਂ ਦੇ ਆਲੇ ਦੁਆਲੇ ਘੁੰਮਦੀ ਹੈ, ਜੋ ਮਰਦ ਪ੍ਰਧਾਨ ਸਮਾਜ ਵਿੱਚ ਆਪਣਾ ਵਜੂਦ ਤਲਾਸ਼ ਕਰਨ ਲਈ ਨਿਕਲਦੀਆਂ ਹਨ। ਪਰ ਉਨ੍ਹਾਂ ਦਾ ਇਹ ਰਾਹ ਅਸਾਨ ਨਹੀਂ ਹੈ। ਔਰਤਾਂ ਦਾ ਇਕ ਗਰੁੱਪ ਮਰਦ ਪ੍ਰਧਾਨ ਸਮਾਜ ਤੇ ਉਸ  ਦੀਆਂ ਜ਼ਿਆਦਤੀਆਂ ਦੇ ਖਿਲਾਫ ਬਗਾਵਤ 'ਤੇ ਉੱਤਰਿਆ ਹੈ, ਪਰ ਕਿਸੇ ਨੂੰ ਇਹ ਗਵਾਰਾ ਨਹੀਂ ਹੈ ਕਿ ਔਰਤਾਂ ਸਮਾਜ 'ਚ ਖੁੱਲ੍ਹ ਕੇ ਜਿਉਣ ਦੀ ਇੱਛਾ ਰੱਖਣ। ਦੱਸ ਦਈਏ ਕਿ ਨੀਰੂ ਬਾਜਵਾ ਨੇ ਫਿਲਮ 'ਚ ਪੁਲਿਸ ਇੰਸਪੈਕਟਰ ਪ੍ਰੇਮਾ ਕੌਰ ਦਾ ਕਿਰਦਾਰ ਨਿਭਾਇਆ ਹੈ, ਹੁਣ ਪ੍ਰੇਮਾ ਕੌਰ ਇਨ੍ਹਾਂ ਔਰਤਾਂ ਦੀ ਕਿੰਨੀ ਮਦਦ ਕਰਦੀ ਹੈ ਤੇ ਕਿੰਨੀ ਨਹੀਂ, ਇਹ ਜਾਨਣ ਲਈ ਦੇਖੋ ਫਿਲਮ ਦਾ ਟਰੇਲਰ: 






Entertainment News Live Today: 'ਗਦਰ 2' ਦੀ ਕਮਾਈ ਹੋਈ 300 ਕਰੋੜ ਦੇ ਪਾਰ, 100 ਕਰੋੜ ਵੀ ਪੂਰੇ ਨਹੀਂ ਕਰ ਪਾ ਰਹੀ 'OMG 2', ਜਾਣੋ ਦੋਵੇਂ ਫਿਲਮਾਂ ਦਾ ਕਲੈਕਸ਼ਨ

Gadar 2 Vs OMG 2 Box Office Collection Day 8: ਸੰਨੀ ਦਿਓਲ ਸਟਾਰਰ 'ਗਦਰ 2' ਅਤੇ ਅਕਸ਼ੇ ਕੁਮਾਰ ਦੀ 'OMG 2' ਇਸ ਸਾਲ ਦੀਆਂ ਸਭ ਤੋਂ ਵੱਧ ਉਡੀਕੀਆਂ ਗਈਆਂ ਫਿਲਮਾਂ ਸਨ ਅਤੇ 11 ਅਗਸਤ ਨੂੰ ਇਕੱਠੇ ਰਿਲੀਜ਼ ਹੋਈਆਂ ਹਨ। ਜਿੱਥੇ 'ਗਦਰ 2' ਆਪਣੀ ਰਿਲੀਜ਼ ਦੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਨਵੇਂ ਰਿਕਾਰਡ ਬਣਾ ਰਹੀ ਹੈ, ਉਥੇ ਹੀ 'ਓਐਮਜੀ 2' ਸੰਨੀ ਦਿਓਲ ਦੀ ਫਿਲਮ ਦੇ ਸਾਹਮਣੇ ਪਾਣੀ ਭਰਦੀ ਨਜ਼ਰ ਆ ਰਹੀ ਹੈ। ਆਓ ਜਾਣਦੇ ਹਾਂ ਇਨ੍ਹਾਂ ਫਿਲਮਾਂ ਨੇ ਰਿਲੀਜ਼ ਦੇ 8ਵੇਂ ਦਿਨ ਕਿੰਨੇ ਕਰੋੜ ਦਾ ਕਾਰੋਬਾਰ ਕੀਤਾ ਹੈ। 


'ਗਦਰ 2' ਨੇ 8ਵੇਂ ਦਿਨ ਕਿੰਨੇ ਕਰੋੜ ਕਮਾਏ? 
ਸੰਨੀ ਦਿਓਲ ਦੀ 'ਗਦਰ 2' ਹਰ ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ ਅਤੇ ਹੁਣ ਤੱਕ ਕਈ ਰਿਕਾਰਡ ਤੋੜ ਚੁੱਕੀ ਹੈ। ਇਹ ਫਿਲਮ ਸਾਲ 2001 'ਚ ਆਈ 'ਗਦਰ ਏਕ ਪ੍ਰੇਮ ਕਥਾ' ਦਾ ਸੀਕਵਲ ਹੈ ਅਤੇ ਇਸ ਨੂੰ ਪਹਿਲੇ ਦਿਨ ਤੋਂ ਹੀ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਤਾਰਾ ਅਤੇ ਸਕੀਨਾ ਦੀ ਜੋੜੀ ਨੂੰ ਇੱਕ ਵਾਰ ਫਿਰ ਪਰਦੇ 'ਤੇ ਦੇਖਣਾ ਲੋਕ ਕਿਸੇ ਟ੍ਰੀਟ ਤੋਂ ਘੱਟ ਮਹਿਸੂਸ ਨਹੀਂ ਕਰ ਰਹੇ ਹਨ। ਇਸ ਦੇ ਨਾਲ ਹੀ ਇਹ ਫਿਲਮ ਵੀ ਕਾਫੀ ਕਮਾਈ ਕਰ ਰਹੀ ਹੈ। 'ਗਦਰ 2' ਦੀ ਕਮਾਈ ਦੀ ਗੱਲ ਕਰੀਏ ਤਾਂ ਇਸ ਨੇ ਪਹਿਲੇ ਹਫਤੇ 'ਚ 284.63 ਕਰੋੜ ਦਾ ਸ਼ਾਨਦਾਰ ਕਲੈਕਸ਼ਨ ਕਰ ਲਿਆ ਹੈ। ਇਸ ਦੇ ਨਾਲ ਹੀ ਇਸ ਫਿਲਮ ਦੀ ਰਿਲੀਜ਼ ਦੇ 8ਵੇਂ ਦਿਨ ਦੀ ਕਮਾਈ ਦੇ ਅੰਕੜੇ ਆ ਗਏ ਹਨ।


ਸਕਨੀਲਕ ਦੀ ਸ਼ੁਰੂਆਤੀ ਰੁਝਾਨ ਰਿਪੋਰਟ ਦੇ ਅਨੁਸਾਰ, 9ਵੇਂ ਦਿਨ 'ਗਦਰ 2' ਦੀ ਕਮਾਈ ਵਿੱਚ 16.24 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ।


ਕਮਾਈ ਵਿੱਚ ਗਿਰਾਵਟ ਦੇ ਬਾਵਜੂਦ ਫਿਲਮ ਨੇ 19.5 ਕਰੋੜ ਰੁਪਏ ਦੀ ਕਮਾਈ ਕੀਤੀ ਹੈ।


ਇਸ ਨਾਲ 'ਗਦਰ 2' ਦੀ 9 ਦਿਨਾਂ ਦੀ ਕੁੱਲ ਕਮਾਈ ਹੁਣ 304.13 ਕਰੋੜ ਰੁਪਏ ਹੋ ਗਈ ਹੈ।


ਅਨਿਲ ਸ਼ਰਮਾ ਦੇ ਨਿਰਦੇਸ਼ਨ ਵਾਲੇ ਦੂਜੇ ਸ਼ੁੱਕਰਵਾਰ ਕਲੈਕਸ਼ਨ ਨੇ ਸ਼ਾਹਰੁਖ ਖਾਨ ਦੀ 'ਪਠਾਨ', ਆਮਿਰ ਖਾਨ ਦੀ 'ਦੰਗਲ', ਯਸ਼ ਦੀ ਬਲਾਕਬਸਟਰ 'ਕੇਜੀਐਫ 2', ਆਮਿਰ ਖਾਨ ਦੀ 'ਪੀਕੇ' ਅਤੇ ਵਿਵੇਕ ਅਗਨੀਹੋਤਰੀ ਦੀ 'ਦਿ ਕਸ਼ਮੀਰ ਫਾਈਲਸ' ਨੂੰ ਪਿੱਛੇ ਛੱਡ ਦਿੱਤਾ ਹੈ।


'OMG 2' ਨੇ 8ਵੇਂ ਦਿਨ ਕਿੰਨਾ ਕਲੈਕਸ਼ਨ ਕੀਤਾ?
ਅਕਸ਼ੇ ਕੁਮਾਰ ਦੀ 'ਓਐਮਜੀ 2' ਦਾ ਸੰਨੀ ਦਿਓਲ ਦੀ 'ਗਦਰ 2' ਨਾਲ ਟੱਕਰ ਹੋ ਗਈ ਹੈ, ਜਿਸ ਕਾਰਨ ਇਸ ਦੀ ਕਮਾਈ ਵੀ ਕਾਫੀ ਪ੍ਰਭਾਵਿਤ ਹੋਈ ਹੈ। ਹਾਲਾਂਕਿ ਅਕਸ਼ੇ ਦੀ ਇਸ ਫਿਲਮ ਨੇ ਆਪਣੇ ਓਪਨਿੰਗ ਵੀਕੈਂਡ ਅਤੇ ਸੁਤੰਤਰਤਾ ਦਿਵਸ 'ਤੇ ਕਾਫੀ ਨੋਟ ਛਾਪੇ ਸੀ, ਪਰ ਹੁਣ ਇਹ ਫਿਲਮ 'ਗਦਰ 2' ਦੇ ਤੂਫਾਨ ਦੇ ਸਾਹਮਣੇ ਟਿਕ ਨਹੀਂ ਸਕੀ। ਪੰਕਜ ਤ੍ਰਿਪਾਠੀ, ਅਕਸ਼ੇ ਕੁਮਾਰ ਅਤੇ ਯਾਮੀ ਗੌਤਮ ਸਟਾਰਰ ਫਿਲਮ ਦੇ ਕਲੈਕਸ਼ਨ ਵਿੱਚ ਹੁਣ ਹਰ ਦਿਨ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਇਸ ਦੌਰਾਨ 'OMG 2' ਦੀ 8ਵੇਂ ਦਿਨ ਦੀ ਕਮਾਈ ਦੇ ਸ਼ੁਰੂਆਤੀ ਅੰਕੜੇ ਵੀ ਆ ਗਏ ਹਨ।


ਸਕਨੀਲਕ ਦੀ ਰਿਪੋਰਟ ਮੁਤਾਬਕ 'OMG 2' ਨੇ ਆਪਣੀ ਰਿਲੀਜ਼ ਦੇ 8ਵੇਂ ਦਿਨ 5.6 ਕਰੋੜ ਦੀ ਕਮਾਈ ਕਰ ਲਈ ਹੈ


ਇਸ ਨਾਲ 'OMG 2' ਦੀ 9 ਦਿਨਾਂ ਦੀ ਕੁੱਲ ਕਮਾਈ ਹੁਣ 90.65 ਕਰੋੜ ਰੁਪਏ ਹੋ ਗਈ ਹੈ।


'ਗਦਰ 2' 300 ਕਰੋੜ ਤੋਂ ਪਾਰ, 'OMG 2' 100 ਕਰੋੜ ਨੂੰ ਪਾਰ ਨਹੀਂ ਕਰ ਸਕੀ
'ਗਦਰ 2' ਕਮਾਈ ਦੇ ਮਾਮਲੇ 'ਚ 'OMG 2' ਤੋਂ ਕਾਫੀ ਅੱਗੇ ਚੱਲ ਰਹੀ ਹੈ। 'ਗਦਰ 2' ਨੇ ਜਿੱਥੇ ਰਿਲੀਜ਼ ਦੇ 9 ਦਿਨਾਂ 'ਚ 300 ਕਰੋੜ ਤੋਂ ਵੱਧ ਦੀ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ, ਉੱਥੇ ਹੀ 'OMG 2' ਰਿਲੀਜ਼ ਦੇ 9 ਦਿਨਾਂ ਬਾਅਦ ਵੀ 100 ਕਰੋੜ ਦਾ ਅੰਕੜਾ ਪਾਰ ਨਹੀਂ ਕਰ ਸਕੀ ਹੈ। ਫਿਲਹਾਲ ਸ਼ਾਹਰੁਖ ਖਾਨ ਦੀ 'ਪਠਾਨ' ਤੋਂ ਬਾਅਦ 'ਗਦਰ 2' ਸਾਲ 2023 ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਦੂਜੇ ਹਫਤੇ 'ਗਦਰ 2' ਅਤੇ 'ਓਐਮਜੀ 2' ਕਿੰਨਾ ਜ਼ਿਆਦਾ ਕਲੈਕਸ਼ਨ ਕਰ ਸਕਦੀ ਹੈ।

Entertainment News Live: 'ਬਿੱਗ ਬੌਸ' ਦੇ ਇਸ ਕੰਟੈਸਟੈਂਟ ਦੀ ਜ਼ਿੰਦਗੀ ਸਲਮਾਨ ਖਾਨ ਨੇ ਕੀਤੀ ਬਰਬਾਦ, ਜੇਲ੍ਹ ਭਿਜਵਾਇਆ, ਕਰੀਅਰ ਕੀਤਾ ਬਰਬਾਦ

'ਬਿੱਗ ਬੌਸ' ਵਿੱਚ ਕਈ ਵਾਰ ਅਜਿਹੇ ਪ੍ਰਤੀਯੋਗੀ ਆਉਂਦੇ ਹਨ, ਜਿਨ੍ਹਾਂ ਦੀ ਸਲਮਾਨ ਖਾਨ ਨਾਲ ਗੜਬੜ ਵੀ ਕਾਫੀ ਵਾਇਰਲ ਹੋਈ ਸੀ। ਤੁਹਾਨੂੰ 'ਬਿੱਗ ਬੌਸ 11' ਦਾ ਅਜਿਹਾ ਹੀ ਇੱਕ ਪ੍ਰਤੀਯੋਗੀ ਯਾਦ ਹੋਵੇਗਾ, ਜਿਸ ਨੂੰ ਨੈਸ਼ਨਲ ਟੀਵੀ 'ਤੇ ਸਲਮਾਨ ਖਾਨ ਨੇ ਸ਼ਰੇਆਮ ਧਮਕੀ ਦਿੱਤੀ ਸੀ। ਉਸ ਮੁਕਾਬਲੇਬਾਜ਼ ਦਾ ਨਾਂ ਜ਼ੁਬੈਰ ਖਾਨ ਹੈ। ਜੀ ਹਾਂ, ਜ਼ੁਬੈਰ ਨੇ ਸੀਜ਼ਨ 11 ਵਿੱਚ ਕਾਫੀ ਵਿਵਾਦ ਖੜਾ ਕੀਤਾ ਸੀ। ਸ਼ੋਅ 'ਚ ਸਲਮਾਨ ਖਾਨ ਨਾਲ ਉਨ੍ਹਾਂ ਦੀ ਕਾਫੀ ਬਹਿਸ ਵੀ ਹੋਈ ਸੀ।


ਬਿੱਗ ਬੌਸ ਦੇ ਇਸ ਕੰਟੈਸਟੈਂਟ ਦੀ ਜ਼ਿੰਦਗੀ ਸਲਮਾਨ ਨੇ ਕਰ ਦਿੱਤੀ ਬਰਬਾਦ
6 ਸਾਲ ਹੋ ਗਏ ਹਨ, ਜ਼ੁਬੈਰ ਖਾਨ ਹੁਣ ਥੋੜ੍ਹਾ ਨਰਮ ਹੋ ਗਿਆ ਹੈ। ਜੋ ਹਰ ਸਮੇਂ ਸਲਮਾਨ ਖਾਨ 'ਤੇ ਜ਼ੁਬਾਨੀ ਹਮਲਾ ਕਰਦਾ ਸੀ, ਉਹ ਹੁਣ ਅਭਿਨੇਤਾ ਨੂੰ ਸਲਮਾਨ ਭਾਈ ਕਹਿ ਕੇ ਬੁਲਾਉਂਦੇ ਨਜ਼ਰ ਆ ਰਹੇ ਹਨ। ਜ਼ੁਬੈਰ ਆਪਣੀ ਜ਼ਿੰਦਗੀ ਤੋਂ ਬਹੁਤ ਨਿਰਾਸ਼ ਹੈ। ਕੰਮ ਨਾ ਮਿਲਣ ਕਾਰਨ ਉਹ ਡਿਪ੍ਰੈਸ਼ਨ ਦਾ ਵੀ ਸ਼ਿਕਾਰ ਹੋ ਗਿਆ ਹੈ। ਇਸ ਸ਼ੋਅ 'ਚ ਸਲਮਾਨ ਖਾਨ ਨਾਲ ਲੜਾਈ ਕਰਨ ਤੋਂ ਬਾਅਦ ਉਸ ਦਾ ਕਰੀਅਰ ਡੁੱਬਣ ਲੱਗਾ। ਸ਼ੋਅ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਗਿਆ।


'ਮੈਂ ਪੂਰੀ ਤਰ੍ਹਾਂ ਇੰਡਸਟਰੀ ਤੋਂ ਬਾਹਰ ਹਾਂ'
ਸਲਮਾਨ ਖਾਨ ਨਾਲ ਲੜਾਈ ਕਰਨ ਤੋਂ ਬਾਅਦ ਉਸ ਦੀ ਕਿਸਮਤ ਇਸ ਤਰ੍ਹਾਂ ਪਲਟੀ ਕਿ ਉਸ ਨੂੰ ਜੇਲ੍ਹ ਜਾਣਾ ਪਿਆ। ਇਸ ਦੌਰਾਨ ਜ਼ੁਬੈਰ ਦੀ ਇਹ ਹਾਲਤ ਉਸ ਦੀ ਮਾਂ ਤੋਂ ਬਰਦਾਸ਼ਤ ਨਹੀਂ ਹੋਈ ਅਤੇ ਉਹ ਵੀ ਗੁਜ਼ਰ ਗਈ। ਹਾਲ ਹੀ 'ਚ ਇਕ ਇੰਟਰਵਿਊ ਦੌਰਾਨ ਜ਼ੁਬੈਰ ਖਾਨ ਨੇ ਆਪਣੇ ਦਿਲ ਦਾ ਦਰਦ ਬਿਆਨ ਕੀਤਾ। ਉਸ ਨੇ ਦੱਸਿਆ ਕਿ ਬਿੱਗ ਬੌਸ ਤੋਂ ਬਾਅਦ ਉਸ ਦੀ ਜ਼ਿੰਦਗੀ ਬਰਬਾਦ ਹੋ ਗਈ ਹੈ। ਮੈਂ ਪੂਰੀ ਤਰ੍ਹਾਂ ਇੰਡਸਟਰੀ ਤੋਂ ਬਾਹਰ ਹਾਂ। ਬਿੱਗ ਬੌਸ ਤੋਂ ਪਹਿਲਾਂ ਮੇਰੀ ਕਿਸਮਤ ਬਹੁਤ ਚੰਗੀ ਸੀ। ਬਿੱਗ ਬੌਸ ਵਿੱਚ ਹੋਏ ਵਿਵਾਦ ਕਾਰਨ ਮੇਰੀ ਮਾਂ ਗੁਜ਼ਰ ਗਈ। 






ਪਿਛੋਕੜ

Entertainment News Today Latest Updates 19 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:  


ਐਲਵਿਸ਼ ਯਾਦਵ ਨੇ 'ਬਿੱਗ ਬੌਸ OTT 2' ਜਿੱਤਣ ਤੋਂ ਬਾਅਦ ਹਰਿਆਣਾ ਦੇ CM ਖੱਟੜ ਨਾਲ ਕੀਤੀ ਮੁਲਾਕਾਤ, ਟਵੀਟ ਕਰ ਜਤਾਈ ਖੁਸ਼ੀ


ਗੁਰੂਗ੍ਰਾਮ, ਹਰਿਆਣਾ ਦੇ ਰਹਿਣ ਵਾਲੇ ਐਲਵਿਸ਼ ਯਾਦਵ ਨੇ ਹਾਲ ਹੀ ਵਿੱਚ 'ਬਿੱਗ ਬੌਸ OTT 2' ਦਾ ਖਿਤਾਬ ਜਿੱਤਿਆ ਹੈ। ਜਿੱਤ ਤੋਂ ਬਾਅਦ ਆਪਣੇ ਸ਼ਹਿਰ ਪਰਤਣ ਵਾਲੇ ਐਲਵਿਸ਼ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਮੁਲਾਕਾਤ ਕੀਤੀ ਅਤੇ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਜਿੱਤ ਲਈ ਵਧਾਈ ਦਿੱਤੀ।  


ਹਰ ਖੇਤਰ 'ਚ ਹਰਿਆਣਵੀਆਂ ਦਾ ਦਬਦਬਾ ਬਰਕਰਾਰ- ਸੀ.ਐਮ ਖੱਟੜ
ਸੀਐਮ ਮਨੋਹਰ ਲਾਲ ਖੱਟੜ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਐਲਵਿਸ਼ ਯਾਦਵ ਨਾਲ ਇਸ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ CM ਨੇ ਲਿਖਿਆ - 'ਹਰ ਖੇਤਰ ਵਿੱਚ ਹਰਿਆਣਵੀਆਂ ਦਾ ਦਬਦਬਾ ਜਾਰੀ ਹੈ... ਬਿੱਗ ਬੌਸ OTT-2 ਦੇ ਜੇਤੂ ਐਲਵਿਸ਼ ਯਾਦਵ ਨਾਲ ਅੱਜ ਸੰਤ ਕਬੀਰ ਕੁਟੀਰ (ਮੁੱਖ ਮੰਤਰੀ ਨਿਵਾਸ) ਵਿਖੇ ਭੇਟ ਕੀਤੀ... ਸ਼ੋਅ ਜਿੱਤਣ ਲਈ ਉਨ੍ਹਾਂ ਨੂੰ ਦਿਲੋਂ ਵਧਾਈਆਂ। ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ..' ਇਸ ਤਸਵੀਰ 'ਚ ਐਲਵਿਸ਼ ਯਾਦਵ ਬਹੁਤ ਹੀ ਸਾਧਾਰਨ ਲੁੱਕ 'ਚ ਨਜ਼ਰ ਆ ਰਹੇ ਹਨ। ਉਸ ਨੇ ਨੀਲੇ ਰੰਗ ਦਾ ਟਰੈਕ ਸੂਟ ਪਾਇਆ ਹੋਇਆ ਹੈ ਅਤੇ ਉਹ ਸੀਐੱਮ ਖੱਟੜ ਤੋਂ ਗੁਲਦਸਤੇ ਲੈਂਦੇ ਨਜ਼ਰ ਆ ਰਹੇ ਹਨ।







ਬਿੱਗ ਬੌਸ ਵਿੱਚ ਪਹਿਲੀ ਵਾਰ ਵਾਈਲਡ ਕਾਰਡ ਜਿੱਤਿਆ
ਐਲਵਿਸ਼ ਯਾਦਵ ਨੇ 'ਬਿੱਗ ਬੌਸ ਓਟੀਟੀ 2' ਦੇ ਘਰ ਵਿੱਚ ਵਾਈਲਡ ਕਾਰਡ ਦੇ ਰੂਪ ਵਿੱਚ ਐਂਟਰੀ ਕੀਤੀ ਸੀ। ਪਰ ਉਸ ਦੇ ਸ਼ੋਅ 'ਚ ਜਾਂਦੇ ਹੀ ਰੌਣਕਾਂ ਲੱਗ ਗਈਆਂ। ਐਲਵਿਸ਼ ਦੀ ਐਂਟਰੀ ਤੋਂ ਬਾਅਦ ਇਸ ਸ਼ੋਅ ਦੀ ਚਾਰੇ ਪਾਸੇ ਚਰਚਾ ਹੋਣ ਲੱਗੀ। ਸ਼ੋਅ 'ਚ ਐਲਵਿਸ਼ ਦੇ ਸਿਸਟਮ ਅਤੇ ਗੇਮ ਨੂੰ ਦਰਸ਼ਕਾਂ ਨੇ ਇੰਨਾ ਪਸੰਦ ਕੀਤਾ ਕਿ ਵਾਈਲਡ ਕਾਰਡ ਹੋਣ ਦੇ ਬਾਵਜੂਦ ਉਹ ਸ਼ੋਅ ਦਾ ਜੇਤੂ ਬਣ ਗਿਆ ਅਤੇ ਨਵਾਂ ਇਤਿਹਾਸ ਰਚ ਦਿੱਤਾ। ਹਾਲਾਂਕਿ ਸ਼ੋਅ 'ਚ ਯੂਟਿਊਬਰ ਫੁਕਰਾ ਇੰਸਾਨ ਯਾਨੀ ਅਭਿਸ਼ੇਕ ਨੇ ਉਨ੍ਹਾਂ ਨੂੰ ਸਖਤ ਟੱਕਰ ਦਿੱਤੀ। ਇਸ ਦੇ ਨਾਲ ਹੀ ਮਨੀਸ਼ਾ ਰਾਣੀ ਨੂੰ ਵੀ ਟਾਪ 3 ਵਿੱਚ ਪਹੁੰਚਣ ਤੋਂ ਬਾਅਦ ਸ਼ੋਅ ਤੋਂ ਬਾਹਰ ਕਰ ਦਿੱਤਾ ਗਿਆ ਸੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.