Ravi Dubey: ਸਰਗੁਣ ਮਹਿਤਾ ਦੇ ਪਤੀ ਰਵੀ ਦੂਬੇ ਨੇ ਬਣਾਇਆ ਵਰਲਡ ਰਿਕਾਰਡ, ਅੱਧੇ ਘੰਟੇ ਦਾ ਡਾਇਲੌਗ ਪਹਿਲੇ ਸ਼ੌਟ 'ਚ ਕੀਤਾ ਪੂਰਾ
Ravi Dubey World Record: ਰਵੀ ਦੂਬੇ ਨੇ ਹਾਲ ਹੀ 'ਚ ਵਰਲਡ ਰਿਕਾਰਡ ਬਣਾਇਆ ਹੈ। ਰਵੀ ਦੂਬੇ ਨੇ ਆਪਣੇ ਸ਼ੋਅ 'ਲਖਨ ਲੀਲਾ ਭਾਰਗਵ' 'ਚ ਅੱਧੇ ਘੰਟਾ ਲੰਬਾ ਡਾਇਲੌਗ ਬੋਲ ਕੇ ਵਰਲਡ ਰਿਕਾਰਡ ਬਣਾਇਆ ਹੈ।
Sargun Mehta Ravi Dubey: ਸਰਗੁਣ ਮਹਿਤਾ ਪੰਜਾਬੀ ਇੰਡਸਟਰੀ ਦੀਆਂ ਟੌਪ ਅਭਿਨੇਤਰੀਆਂ 'ਚੋਂ ਇੱਕ ਹੈ। ਉਸ ਨੇ ਆਪਣੇ ਫਿਲਮੀ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਫਿਲਮਾਂ ਦਿੱਤੀਆਂ ਹਨ। ਸਰਗੁਣ ਦਾ ਪਤੀ ਰਵੀ ਦੂਬੇ ਵੀ ਨਾਮੀ ਐਕਟਰ ਹੈ। ਉਹ ਟੀਵੀ ਸੀਰੀਅਲਜ਼, ਵੈੱਬ ਸੀਰੀਜ਼ ਤੇ ਫਿਲਮਾਂ 'ਚ ਨਜ਼ਰ ਆ ਚੁੱਕਿਆ ਹੈ।
ਹਾਲ ਹੀ 'ਚ ਰਵੀ ਦੂਬੇ ਦਾ ਨਾਮ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਰਵੀ ਦੂਬੇ ਨੇ ਹਾਲ ਹੀ 'ਚ ਵਰਲਡ ਰਿਕਾਰਡ ਬਣਾਇਆ ਹੈ। ਰਵੀ ਦੂਬੇ ਨੇ ਆਪਣੇ ਸ਼ੋਅ 'ਲਖਨ ਲੀਲਾ ਭਾਰਗਵ' 'ਚ ਅੱਧੇ ਘੰਟਾ ਲੰਬਾ ਡਾਇਲੌਗ ਬੋਲ ਕੇ ਵਰਲਡ ਰਿਕਾਰਡ ਬਣਾਇਆ ਹੈ। ਇਸ ਬਾਰੇ ਰਵੀ ਦੂਬੇ ਦੀ ਪਤਨੀ ਤੇ ਅਦਾਕਾਰਾ ਸਰਗੁਣ ਮਹਿਤਾ ਨੇ ਪੋਸਟ ਸ਼ੇਅਰ ਕਰ ਜਾਣਕਾਰੀ ਦਿੱਤੀ ਹੈ। ਸਰਗੁਣ ਮਹਿਤਾ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਸ ਨੇ ਗੂਗਲ ਸਰਚ 'ਚ ਦਿਖਾਇਆ ਹੈ ਕਿ ਜਦੋਂ ਗੂਗਲ ਸਰਚ 'ਤੇ ਲਿਿਖਿਆ ਜਾਂਦਾ ਹੈ ਕਿ ਦੁਨੀਆ ਦਾ ਸਭ ਤੋਂ ਲੰਬਾ ਡਾਇਲੌਗ ਬੋਲਣ ਦਾ ਰਿਕਾਰਡ ਕਿਸ ਦੇ ਨਾਮ 'ਤੇ ਹੈ, ਤਾਂ ਇਸ 'ਚ ਰਵੀ ਦੂਬੇ ਦਾ ਨਾਮ ਆਉਂਦਾ ਹੈ। ਇਸ ਪੋਸਟ ਨੂੰ ਸ਼ੇਅਰ ਕਰਦਿਆਂ ਸਰਗੁਣ ਨੇ ਲਿਿਖਿਆ, 'ਰਵੀ ਦੂਬੇ ਚੈਂਪੀਅਨ ਹੈ ਤਾਂ ਰਿਕਾਰਡ ਤਾਂ ਬਣਾਏਗਾ ਹੀ।' ਦੇਖੋ ਇਹ ਪੋਸਟ:
View this post on Instagram
ਕਾਬਿਲੇਗ਼ੌਰ ਹੈ ਕਿ ਸਰਗੁਣ ਮਹਿਤਾ ਤੇ ਰਵੀ ਦੂਬੇ ਦੀ ਪਹਿਲੀ ਮੁਲਾਕਾਤ 2009 'ਚ ਟੀਵੀ ਸੀਰੀਅਲ '12/24 ਕਰੋਲ ਬਾਗ਼' ਦੇ ਸੈੱਟ 'ਤੇ ਹੋਈ ਸੀ। ਦੋਵਾਂ ਨੇ ਇਸ ਸੀਰੀਅਲ 'ਚ ਹਸਬੈਂਡ ਵਾਈਫ ਦਾ ਕਿਰਦਾਰ ਨਿਭਾਇਆ ਸੀ। ਇੱਥੋਂ ਹੀ ਦੋਵਾਂ ਨੇ ਇੱਕ ਦੂਜੇ ਨੂੰ ਡੇਟ ਕਰਨਾ ਸ਼ੁਰੂ ਕੀਤਾ ਸੀ। 4 ਸਾਲ ਡੇਟਿੰਗ ਕਰਨ ਤੋਂ ਬਾਅਦ ਦੋਵਾਂ ਨੇ ਵਿਆਹ ਕਰ ਲਿਆ ਸੀ।