(Source: ECI/ABP News/ABP Majha)
ਬਾਲੀਵੁੱਡ ਦੇ ਹੀ ਨਹੀਂ, ਕਾਰੋਬਾਰ ਜਗਤ ਦੇ ਵੀ ਕਿੰਗ ਹਨ ਸ਼ਾਹਰੁਖ ਖਾਨ, ਐਵੇਂ ਹੀ ਨਹੀਂ ਹਨ 6 ਹਜ਼ਾਰ ਕਰੋੜ ਜਾਇਦਾਦ ਦੇ ਮਾਲਕ
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਾਹਰੁਖ ਖਾਨ ਸਿਰਫ ਬਾਲੀਵੁੱਡ ਦੇ ਨਹੀਂ, ਬਲਕਿ ਕਾਰੋਬਾਰ ਜਗਤ ਦੇ ਵੀ ਬਾਦਸ਼ਾਹ ਹਨ। ਸ਼ਾਹਰੁਖ ਖਾਨ ਖੁਦ ਇੱਕ ਬਰਾਂਡ ਹਨ ਅਤੇ ਇਸੇ ਕਰਕੇ ਉਹ ਦੂਜੇ ਵੱਡੇ ਬਰਾਂਡਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ।
Shah Rukh Khan Net Worth 2023: ਸ਼ਾਹਰੁਖ ਖਾਨ ਨੂੰ ਬਾਲੀਵੁੱਡ ਦਾ ਬਾਦਸ਼ਾਹ ਕਿਹਾ ਜਾਂਦਾ ਹੈ। ਆਪਣੇ ਦਮਦਾਰ ਐਕਟਿੰਗ ਤੇ ਡਾਊਨ ਟੂ ਅਰਥ ਸੁਭਾਅ ਕਰਕੇ ਕਿੰਗ ਖਾਨ ਪੂਰੀ ਦੁਨੀਆ 'ਚ ਮਸ਼ਹੂਰ ਹਨ। ਹਿੰਦੀ ਫਿਲਮ ਇੰਡਸਟਰੀ ਦਾ ਕੋਈ ਵੀ ਐਕਟਰ ਦੂਰ ਦੂਰ ਤੱਕ ਵੀ ਸ਼ਾਹਰੁਖ ਦੀ ਸ਼ੋਹਰਤ ਤੇ ਪ੍ਰਸਿੱਧੀ ਦੇ ਸਾਹਮਣੇ ਟਿਕ ਨਹੀਂ ਸਕਦਾ। ਸ਼ਾਹਰੁਖ ਖਾਨ ਮਿਸਾਲ ਹਨ ਕਿ ਜੇ ਇਨਸਾਨ ਪੱਕਾ ਇਰਾਦਾ ਕਰ ਲਵੇ ਤਾਂ ਉਹ ਜ਼ਿੰਦਗੀ 'ਚ ਕੁੱਝ ਵੀ ਕਰ ਸਕਦਾ ਹੈ। ਸ਼ਾਇਦ ਤਾਂ ਹੀ ਦਿੱਲੀ ਦਾ ਇੱਕ ਸਾਧਾਰਨ ਲੜਕਾ ਅੱਜ ਪੂਰੀ ਦੁਨੀਆ 'ਤੇ ਰਾਜ ਕਰ ਰਿਹਾ ਹੈ।
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਸ਼ਾਹਰੁਖ ਖਾਨ ਸਿਰਫ ਬਾਲੀਵੁੱਡ ਦੇ ਨਹੀਂ, ਬਲਕਿ ਕਾਰੋਬਾਰ ਜਗਤ ਦੇ ਵੀ ਬਾਦਸ਼ਾਹ ਹਨ। ਸ਼ਾਹਰੁਖ ਖਾਨ ਖੁਦ ਇੱਕ ਬਰਾਂਡ ਹਨ ਅਤੇ ਇਸੇ ਕਰਕੇ ਉਹ ਦੂਜੇ ਵੱਡੇ ਬਰਾਂਡਜ਼ ਨੂੰ ਆਪਣੇ ਵੱਲ ਆਕਰਸ਼ਿਤ ਕਰਦੇ ਹਨ। ਸ਼ਾਹਰੁਖ ਖਾਨ ਦਾ ਡੈਨਵਰਜ਼, ਬਿੱਗ ਬਾਸਕੇਟ ਤੇ ਬਾਇਜੂਸ ਦੇ ਨਾਲ ਨਾਲ 40 ਹੋਰ ਕੰਪਨੀਆਂ ਨਾਲ ਕੰਟਰੈਕਟ ਹੈ। ਯਾਨਿ ਕਿ ਸ਼ਾਹਰੁਖ ਖਾਨ 40 ਕੰਪਨੀਆਂ ਦੇ ਬਰਾਂਡ ਅੰਬੈਸਡਰ ਹਨ। ਉਹ ਇੱਕ ਦਿਨ ਦੀ ਐਡ ਸ਼ੂਟ ਕਰਨ ਲਈ 3-4 ਕਰੋੜ ਰੁਪਏ (ਇੱਕ ਦਿਨ ਦੇ) ਫੀਸ ਲੈਂਦੇ ਹਨ।
ਰੀਅਲ ਅਸਟੇਟ 'ਚ 800 ਕਰੋੜ ਕੀਤੇ ਨਿਵੇਸ਼
ਸ਼ਾਹਰੁਖ ਖਾਨ ਨੇ ਰੀਅਲ ਅਸਟੇਟ 'ਚ ਵੀ ਕਾਫੀ ਪੈਸਾ ਲਗਾਇਆ ਹੈ। ਉਨ੍ਹਾਂ ਨੇ 700-800 ਦੇ ਕਰੀਬ ਰੀਅਲ ਅਸਟੇਟ 'ਚ ਇਨਵੈਸਟ ਕੀਤਾ ਹੈ। ਸ਼ਾਹਰੁਖ ਦੀਆਂ ਪ੍ਰਾਪਰਟੀਜ਼ 'ਚ ਮੁੰਬਈ ਵਾਲਾ ਘਰ ਮੰਨਤ, ਪਾਮ ਆਈਲੈਂਡ ਦਾ ਵਿਲਾ, ਤੇ ਲੰਡਨ 'ਚ ਵੀ ਸ਼ਾਹਰੁਖ ਖਾਨ ਦੀਆਂ ਕਈ ਪ੍ਰਾਪਰਟੀਜ਼ ਹਨ।
ਇਸ ਤੋਂ ਇਲਾਵਾ ਸ਼ਾਹਰੁਖ ਖਾਨ ਕਿਡਜ਼ਾਨੀਆ ਥੀਮ ਪਾਰਕ ਵਿੱਚ ਵੀ 26 ਪਰਸੈਂਟ ਦੇ ਪਾਰਟਨਰ ਹਨ। ਦੱਸ ਦਈਏ ਕਿ ਕਿਡਜ਼ਾਨੀਆ ਮਹਿੰਦਰਾ ਦੀ ਪ੍ਰਾਪਰਟੀ ਹੈ। ਇਸ ਦੇ ਨਾਲ ਨਾਲ ਸ਼ਾਹਰੁਖ ਖਾਨ ਦੀ ਖੁਦ ਦੀ ਕੰਪਨੀ 'ਰੈੱਡ ਚਿੱਲੀਜ਼ ਐਂਟਰਟੇਨਮੈਂਟ' ਵੀ ਹੈ। ਇੱਥੋਂ ਹਰ ਸਾਲ ਸ਼ਾਹਰੁਖ 500 ਕਰੋੜ ਕਮਾਉਂਦੇ ਹਨ। ਇਸ ਦੇ ਨਾਲ ਹੀ ਸ਼ਾਹਰੁਖ ਆਈਪੀਐਲ ਟੀਮ ਕੋਲਕਾਤਾ ਨਾਈਟ ਰਾਈਡਰਜ਼ ਦੇ ਮਾਲਕ ਵੀ ਹਨ।
ਪਠਾਨ ਲਈ ਸ਼ਾਹਰੁਖ ਨੇ ਲਈ ਸੀ 200 ਕਰੋੜ ਫੀਸ
ਰਿਪੋਰਟਾਂ ਮੁਤਾਬਕ ਸ਼ਾਹਰੁਖ ਖਾਨ ਨੇ 'ਪਠਾਨ' ਲਈ 200 ਕਰੋੜ ਫੀਸ ਚਾਰਜ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ 'ਜਵਾਨ' ਲਈ 250 ਕਰੋੜ ਰੁਪਏ ਲਏ ਹਨ। ਦੱਸ ਦਈਏ ਕਿ ਸ਼ਾਹਰੁਖ ਖਾਨ ਦੀ ਸਾਲਾਨਾ ਆਮਦਨ 520 ਕਰੋੜ ਰੁਪਏ ਹੈ।
ਇੰਨੀਂ ਹੈ ਸ਼ਾਹਰੁਖ ਦੀ ਕੁੱਲ ਜਾਇਦਾਦ
ਇੰਟਰਨੈੱਟ ਤੋਂ ਮਿਲੀ ਜਾਣਕਾਰੀ ਮੁਤਾਬਕ ਸ਼ਾਹਰੁਖ ਖਾਨ ਦੀ ਜਾਇਦਾਦ 2023 'ਚ 735 ਮਿਲੀਅਨ ਡਾਲਰ ਯਾਨਿ 6010 ਕਰੋੜ ਰੁਪਏ ਦੱਸੀ ਜਾਂਦੀ ਹੈ। ਸ਼ਾਹਰੁਖ ਦੁਨੀਆ ਦੇ ਸਭ ਤੋਂ ਅਮੀਰ ਕਲਾਕਾਰਾਂ ਦੀ ਸੂਚੀ 'ਚ ਦੂਜੇ ਨੰਬਰ 'ਤੇ ਹਨ।