Entertainment News Live: ਮਹਾਰਾਸ਼ਟਰ ਦੇ ਮੰਤਰੀ ਦਾ ਐਸ਼ਵਰਿਆ ਰਾਏ ਬਾਰੇ ਅਜੀਬ ਬਿਆਨ, 11ਵੇਂ ਦਿਨ 'ਗਦਰ 2' ਦੀ ਕਮਾਈ 'ਚ ਗਿਰਾਵਟ, ਮਨੋਰੰਜਨ ਦੀਆਂ ਵੱਡੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Today Latest Updates 22 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਚੰਦਰਯਾਨ 3 ਦਾ ਮਜ਼ਾਕ ਉਡਾਉਣ 'ਤੇ ਟਰੋਲ ਹੋਏ ਪ੍ਰਕਾਸ਼ ਰਾਜ, ਹੁਣ ਐਕਟਰ ਨੇ ਦਿੱਤੀ ਸਫਾਈ, ਬੋਲੇ- 'ਮਜ਼ਾਕ ਕਰ ਰਿਹਾ ਸੀ...'
ਪ੍ਰਕਾਸ਼ ਰਾਜ ਨੇ ਇੰਡੀਅਨ ਮੂਨ ਮਿਸ਼ਨ 'ਤੇ ਵਿਅੰਗ ਕੱਸਦੇ ਹੋਏ ਇੱਕ ਪੋਸਟ ਪਾਈ ਸੀ, ਜਿਸ ਲਈ ਲੋਕ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕਰ ਰਹੇ ਹਨ। ਲੋਕਾਂ ਨੇ ਉਸ ਨੂੰ ਸਫਲਤਾ ਵਿਰੋਧੀ (ਐਂਟੀ ਸਕਸੈੱਸ) ਕਹਿ ਕੇ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਹੁਣ ਅਦਾਕਾਰ ਨੇ ਆਪਣੀ ਪੋਸਟ 'ਤੇ ਸਫਾਈ ਦਿੰਦੇ ਹੋਏ ਕਿਹਾ ਹੈ ਕਿ ਉਹ ਸਿਰਫ ਮਜ਼ਾਕ ਕਰ ਰਹੇ ਸਨ।
ਦਰਅਸਲ, ਪ੍ਰਕਾਸ਼ ਰਾਜ ਨੇ ਟਵਿੱਟਰ 'ਤੇ ਵੈਸਟ ਅਤੇ ਲੁੰਗੀ ਪਹਿਨੇ ਚਾਹ ਵੇਚਣ ਵਾਲੇ ਦੀ ਕਾਰਟੂਨ ਫੋਟੋ ਪਾਈ ਸੀ ਅਤੇ ਇਸ ਦੇ ਨਾਲ ਉਨ੍ਹਾਂ ਲਿਖਿਆ- 'ਚੰਨ ਤੋਂ ਪਹਿਲੀ ਤਸਵੀਰ ਵਿਕਰਮ ਲੈਂਡਰ ਦੀ ਆ ਰਹੀ ਹੈ... ਵਾਹ... #justasking...' ਹੁਣ ਉਨ੍ਹਾਂ ਨੇ ਇਸ ਪੋਸਟ 'ਤੇ ਸਪੱਸ਼ਟੀਕਰਨ ਦਿੰਦੇ ਹੋਏ ਟ੍ਰੋਲ ਕਰਨ ਵਾਲਿਆਂ ਨੂੰ ਕਰਾਰਾ ਜਵਾਬ ਦਿੱਤਾ ਹੈ।
[blurb]
Hate sees only Hate.. i was referring to a joke of #Armstrong times .. celebrating our kerala Chaiwala .. which Chaiwala did the TROLLS see ?? .. if you dont get a joke then the joke is on you .. GROW UP #justasking https://t.co/NFHkqJy532
— Prakash Raj (@prakashraaj) August 21, 2023
[/blurb]
'ਜੇ ਤੁਹਾਨੂੰ ਮਜ਼ਾਕ ਦੀ ਸਮਝ ਨਹੀਂ ਆਈ...'
ਆਪਣੀ ਪੁਰਾਣੀ ਪੋਸਟ ਨੂੰ ਰੀਪੋਸਟ ਕਰਦੇ ਹੋਏ ਪ੍ਰਕਾਸ਼ ਰਾਜ ਨੇ ਲਿਖਿਆ- 'ਨਫ਼ਰਤ ਸਿਰਫ ਨਫ਼ਰਤ ਨੂੰ ਵੇਖਦੀ ਹੈ... ਮੈਂ ਆਰਮਸਟ੍ਰਾਂਗ ਟਾਈਮਜ਼ ਦੇ ਇੱਕ ਮਜ਼ਾਕ ਦਾ ਹਵਾਲਾ ਦੇ ਰਿਹਾ ਸੀ... ਸਾਡੇ ਕੇਰਲਾ ਚਾਈਵਾਲਾ ਦਾ ਜਸ਼ਨ ਮਨਾ ਰਿਹਾ ਸੀ... ਟਰੋਲਰਜ਼ ਨੇ ਕਿਹੜਾ ਚਾਹਵਾਲਾ ਦੇਖਿਆ? ਜੇ ਤੁਸੀਂ ਮਜ਼ਾਕ ਨਹੀਂ ਸਮਝਦੇ ਤਾਂ ਮਜ਼ਾਕ ਤੁਹਾਡੇ 'ਤੇ ਹੈ.. ਵੱਡੇ ਹੋ ਜਾਓ... #JustAsking...'
ਪ੍ਰਕਾਸ਼ ਨੂੰ ਸੋਸ਼ਲ ਮੀਡੀਆ 'ਤੇ ਕੀਤਾ ਗਿਆ ਸੀ ਟ੍ਰੋਲ
ਦੱਸ ਦੇਈਏ ਕਿ ਪ੍ਰਕਾਸ਼ ਰਾਜ ਦੀ ਪਹਿਲੀ ਪੋਸਟ ਨੂੰ ਲੋਕਾਂ ਨੇ ਸ਼ਰਮਨਾਕ ਅਤੇ ਸਿਆਸੀ ਦੱਸਿਆ ਸੀ। ਇਕ ਵਿਅਕਤੀ ਨੇ ਲਿਖਿਆ, 'ਸ਼੍ਰੀਮਾਨ ਪ੍ਰਕਾਸ਼ਰਾਜ ਸਾਡੇ ਵਿਗਿਆਨੀਆਂ ਦਾ ਅਪਮਾਨ ਕਰ ਰਹੇ ਹਨ, ਸਾਡੇ ਇਸਰੋ ਦਾ ਮਜ਼ਾਕ ਉਡਾ ਰਹੇ ਹਨ। ਉਸ ਨੂੰ ਪੁੱਛਿਆ ਜਾਣਾ ਚਾਹੀਦਾ ਹੈ ਕਿ ਉਹ ਇਹ ਕਿਸ ਲਈ ਕਰ ਰਿਹਾ ਹੈ? ਸ਼ਰਮਨਾਕ...'
Entertainment News Live: Rakesh Bedi: ਮਰਦੇ-ਮਰਦੇ ਬਚਿਆ 'ਭਾਬੀ ਜੀ ਘਰ ਪਰ ਹੈਂ' ਫੇਮ ਰਾਕੇਸ਼ ਬੇਦੀ, ਵੱਡੇ ਹਾਦਸੇ 'ਚ ਅਦਾਕਾਰ ਦੀ ਟੁੱਟੀ ਉਂਗਲੀ
Actor Rakesh Bedi: ਟੀਵੀ ਇੰਡਸਟਰੀ ਦੇ ਵੱਡੇ ਕਲਾਕਾਰਾਂ ਵਿੱਚੋਂ ਇੱਕ ਰਾਕੇਸ਼ ਬੇਦੀ ਕਈ ਕਾਮੇਡੀ ਸੀਰੀਅਲਾਂ ਵਿੱਚ ਕੈਮਿਓ ਰੋਲ ਵਿੱਚ ਨਜ਼ਰ ਆ ਚੁੱਕੇ ਹਨ। ਰਾਕੇਸ਼ ਸੀਰੀਅਲ ਵਿੱਚ ਤਾਰਕ ਮਹਿਤਾ ਦੇ ਬੌਸ ਦਾ ਕਿਰਦਾਰ ਨਿਭਉਂਦੇ ਹਨ, ਜੋ ਪੇਸ਼ੇ ਤੋਂ ਇੱਕ ਸੰਪਾਦਕ ਹੈ ਅਤੇ ਤਾਰਕ ਮਹਿਤਾ ਨੂੰ ਛੁੱਟੀ ਦੇਣ ਤੋਂ ਹਮੇਸ਼ਾ ਝਿਜਕਦਾ ਹੈ। ਹਾਲ ਹੀ 'ਚ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ।
Read More: Rakesh Bedi: ਮਰਦੇ-ਮਰਦੇ ਬਚਿਆ 'ਭਾਬੀ ਜੀ ਘਰ ਪਰ ਹੈਂ' ਫੇਮ ਰਾਕੇਸ਼ ਬੇਦੀ, ਵੱਡੇ ਹਾਦਸੇ 'ਚ ਅਦਾਕਾਰ ਦੀ ਟੁੱਟੀ ਉਂਗਲੀ
Entertainment News Live: Rakesh Bedi: ਮਰਦੇ-ਮਰਦੇ ਬਚਿਆ 'ਭਾਬੀ ਜੀ ਘਰ ਪਰ ਹੈਂ' ਫੇਮ ਰਾਕੇਸ਼ ਬੇਦੀ, ਵੱਡੇ ਹਾਦਸੇ 'ਚ ਅਦਾਕਾਰ ਦੀ ਟੁੱਟੀ ਉਂਗਲੀ
Actor Rakesh Bedi: ਟੀਵੀ ਇੰਡਸਟਰੀ ਦੇ ਵੱਡੇ ਕਲਾਕਾਰਾਂ ਵਿੱਚੋਂ ਇੱਕ ਰਾਕੇਸ਼ ਬੇਦੀ ਕਈ ਕਾਮੇਡੀ ਸੀਰੀਅਲਾਂ ਵਿੱਚ ਕੈਮਿਓ ਰੋਲ ਵਿੱਚ ਨਜ਼ਰ ਆ ਚੁੱਕੇ ਹਨ। ਰਾਕੇਸ਼ ਸੀਰੀਅਲ ਵਿੱਚ ਤਾਰਕ ਮਹਿਤਾ ਦੇ ਬੌਸ ਦਾ ਕਿਰਦਾਰ ਨਿਭਉਂਦੇ ਹਨ, ਜੋ ਪੇਸ਼ੇ ਤੋਂ ਇੱਕ ਸੰਪਾਦਕ ਹੈ ਅਤੇ ਤਾਰਕ ਮਹਿਤਾ ਨੂੰ ਛੁੱਟੀ ਦੇਣ ਤੋਂ ਹਮੇਸ਼ਾ ਝਿਜਕਦਾ ਹੈ। ਹਾਲ ਹੀ 'ਚ ਅਦਾਕਾਰ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ ਹਨ।
Read More: Rakesh Bedi: ਮਰਦੇ-ਮਰਦੇ ਬਚਿਆ 'ਭਾਬੀ ਜੀ ਘਰ ਪਰ ਹੈਂ' ਫੇਮ ਰਾਕੇਸ਼ ਬੇਦੀ, ਵੱਡੇ ਹਾਦਸੇ 'ਚ ਅਦਾਕਾਰ ਦੀ ਟੁੱਟੀ ਉਂਗਲੀ
Entertainment News Live Today: Gurnam Bhullar: ਗੁਰਨਾਮ ਭੁੱਲਰ ਦਾ ਨਵਾਂ ਗੀਤ 'Pyar Jeha Jataun Wala' ਰਿਲੀਜ਼, ਰੋਮਾਂਟਿਕ ਕੈਮਿਸਟ੍ਰੀ ਨੇ ਮੋਹਿਆ ਦਿਲ
Gurnam Bhullar new song Pyar Jeha Jataya Wala Out: ਪੰਜਾਬੀ ਸਟਾਰ ਗੁਰਨਾਮ ਭੁੱਲਰ ਆਪਣੀ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਦਮ ਤੇ ਪ੍ਰਸ਼ੰਸਕਾਂ ਦੇ ਦਿਲਾਂ ਉੱਪਰ ਰਾਜ ਕਰਦੇ ਆ ਰਹੇ ਹਨ। ਉਨ੍ਹਾਂ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਤੇ ਐਲਬਮਾਂ ਦਿੱਤੀਆਂ ਹਨ। ਉਸ ਦੀਆਂ ਫਿਲਮਾਂ ਸੁਪਰਹਿੱਟ ਸਾਬਤ ਹੋਈਆਂ ਹਨ। ਹਾਲ ਹੀ ਵਿੱਚ ਕਲਾਕਾਰ ਦਾ ਗੀਤ ਪਿਆਰ ਜਿਹਾ ਜਤਾਉਣ ਵਾਲਾ ਰਿਲੀਜ਼ ਹੋਇਆ ਹੈ। ਇਸ ਗੀਤ ਵਿੱਚ ਰੁਮਾਨ ਅਹਿਮਦ ਨਾਲ ਗਾਇਕ ਦੀ ਰੋਮਾਂਟਿਕ ਕੈਮਿਸਟ੍ਰੀ ਨੂੰ ਪ੍ਰਸ਼ੰਸਕਾਂ ਵੱਲ਼ੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ। ਤੁਸੀ ਵੀ ਵੇਖੋ ਇਹ ਗੀਤ...
Read More: Gurnam Bhullar: ਗੁਰਨਾਮ ਭੁੱਲਰ ਦਾ ਨਵਾਂ ਗੀਤ 'Pyar Jeha Jataun Wala' ਰਿਲੀਜ਼, ਰੋਮਾਂਟਿਕ ਕੈਮਿਸਟ੍ਰੀ ਨੇ ਮੋਹਿਆ ਦਿਲ
Entertainment News Live: Salman Khan: ਸਲਮਾਨ ਨੂੰ ਪਿਤਾ ਸਲੀਮ ਖਾਨ ਨੇ ਕੁਟਾਪਾ ਚਾੜ੍ਹਨ ਤੋਂ ਬਾਅਦ ਧੁੱਪ 'ਚ ਕੀਤਾ ਸੀ ਖੜ੍ਹਾ, ਜਾਣੋ ਕਿਉਂ ਮਿਲੀ ਸਜ਼ਾ
When Salman Khan Beaten by his Father: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਆਪਣੇ ਪਿਤਾ ਸਲੀਮ ਖਾਨ ਦੀ ਬਹੁਤ ਇੱਜ਼ਤ ਕਰਦੇ ਹਨ। ਉਹ ਜਿੱਥੇ ਵੀ ਆਪਣੇ ਪਿਤਾ ਦੇ ਨਾਲ ਹੁੰਦੇ ਹਨ, ਉਥੇ ਘੱਟ ਬੋਲਦੇ ਨਜ਼ਰ ਆਉਂਦੇ ਹਨ। ਸਲਮਾਨ ਨੂੰ ਆਪਣੀ ਬੇਵਕੂਫੀ ਕਾਰਨ ਆਪਣੇ ਪਿਤਾ ਤੋਂ ਵੀ ਕੁੱਟ ਵੀ ਖਾਣੀ ਪੈ ਗਈ ਸੀ। ਇਕ ਵਾਰ ਉਨ੍ਹਾਂ ਨੇ ਖੁਦ ਇਕ ਇੰਟਰਵਿਊ 'ਚ ਇਸ ਗੱਲ ਦਾ ਖੁਲਾਸਾ ਕੀਤਾ ਸੀ। ਸਲਮਾਨ ਨੇ ਦੱਸਿਆ ਸੀ ਕਿ ਇਕ ਵਾਰ ਉਨ੍ਹਾਂ ਨੇ ਅਜਿਹਾ ਕੁਝ ਕੀਤਾ ਸੀ ਕਿ ਉਨ੍ਹਾਂ ਨੂੰ ਆਪਣੇ ਪਿਤਾ ਤੋਂ ਕਾਫੀ ਕੁੱਟ ਖਾਣੀ ਪਈ ਸੀ।
Read More: Salman Khan: ਸਲਮਾਨ ਨੂੰ ਪਿਤਾ ਸਲੀਮ ਖਾਨ ਨੇ ਕੁਟਾਪਾ ਚਾੜ੍ਹਨ ਤੋਂ ਬਾਅਦ ਧੁੱਪ 'ਚ ਕੀਤਾ ਸੀ ਖੜ੍ਹਾ, ਜਾਣੋ ਕਿਉਂ ਮਿਲੀ ਸਜ਼ਾ
Entertainment News Live Today: Sunny Deol: ਸੰਨੀ ਦਿਓਲ ਨੇ ਕਈ ਸਾਲਾਂ ਬਾਅਦ ਬਿਆਨ ਕੀਤਾ ਦਿਲ ਦਾ ਦਰਦ, ਬੋਲੇ- 'ਵੱਡੀਆਂ ਅਭਿਨੇਤਰੀਆਂ ਮੇਰੇ ਨਾਲ ਕੰਮ ਨਹੀਂ ਕਰਦੀਆਂ'
Sunny Deol Kissa: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਇੱਕ ਸਮਾਂ ਸੀ ਜਦੋਂ ਕੋਈ ਵੱਡੀ ਹੀਰੋਇਨ ਸੰਨੀ ਨਾਲ ਕੰਮ ਕਰਨ ਲਈ ਤਿਆਰ ਨਹੀਂ ਸੀ।