Entertainment News Live: ਨਿਮਰਤ ਖਹਿਰਾ ਦਾ 31ਵਾਂ ਜਨਮਦਿਨ, ਟਰੋਲ ਕਰਨ ਵਾਲਿਆਂ 'ਤੇ ਭੜਕੇ ਸੰਨੀ ਦਿਓਲ, ਪੜ੍ਹੋ ਮਨੋਰੰਜਨ ਜਗਤ ਦੀਆਂ ਵੱਡੀਆਂ ਖਬਰਾਂ
Entertainment News Today 8 Aug: ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ।
Happy Birthday Fahadh Faasil: ਸੁਪਰਹਿੱਟ ਫਿਲਮ 'ਪੁਸ਼ਪਾ' ਦਾ ਭੰਵਰ ਸਿੰਘ ਤੁਹਾਨੂੰ ਯਾਦ ਹੀ ਹੋਵੇਗਾ? ਜੀ ਹਾਂ, ਉਹੀ ਇੰਸਪੈਕਟਰ ਜੋ ਲਾਲ ਚੰਦਨ ਨੂੰ ਚੋਰੀ ਹੋਣ ਤੋਂ ਬਚਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੈ, ਪਰ ਅਸਫਲ ਰਹਿੰਦਾ ਹੈ। ਸ਼ਾਇਦ ਤੁਸੀਂ ਵੀ ਉਸਦੀ ਅਦਾਕਾਰੀ ਤੋਂ ਕਾਇਲ ਹੋ ਗਏ ਹੋਵੋਗੇ। ਅਸੀ ਗੱਲ ਕਰ ਰਹੇ ਹਾਂ ਫਹਾਦ ਫਾਸਿਲ ਦੀ ਜਿਸਦਾ ਅੱਜ ਜਨਮ ਦਿਨ ਹੈ। ਸਾਊਥ ਹੋਵੇ ਜਾਂ ਬਾਲੀਵੁੱਡ ਆਪਣੀ ਐਕਟਿੰਗ ਦੇ ਦਮ 'ਤੇ ਫਹਾਦ ਫਾਸਿਲ ਨੇ ਖੂਬ ਨਾਂਅ ਕਮਾਇਆ ਹੈ। ਦੱਸ ਦੇਈਏ ਕਿ ਅੱਜ ਫਹਾਦ 41 ਸਾਲ ਦੇ ਹੋ ਗਏ ਹਨ। ਫਹਾਦ ਨੇ 20 ਸਾਲ ਦੀ ਉਮਰ 'ਚ ਆਪਣੇ ਐਕਟਿੰਗ ਕਰੀਅਰ ਦੀ ਸ਼ੁਰੂਆਤ ਕੀਤੀ, ਪਰ ਇਹ ਫਿਲਮ ਬੁਰੀ ਤਰ੍ਹਾਂ ਫਲਾਪ ਹੋ ਗਈ। ਫਿਰ ਕੀ ਸੀ, 7 ਸਾਲ ਬਾਅਦ ਉਨ੍ਹਾਂ ਨੇ ਅਜਿਹੀ ਵਾਪਸੀ ਕੀਤੀ ਕਿ ਅੱਜ ਉਨ੍ਹਾਂ ਦੀ ਅਦਾਕਾਰੀ ਦੀ ਦੁਨੀਆ ਕਾਇਲ ਹੈ। ਅੱਜ ਉਸ ਦੇ ਨਾਮ ਇੱਕ ਰਾਸ਼ਟਰੀ ਅਤੇ 3 ਫਿਲਮਫੇਅਰ ਅਵਾਰਡ ਹਨ। ਤਾਂ ਆਓ ਇਸ ਖਾਸ ਮੌਕੇ 'ਤੇ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੀਆਂ ਦਿਲਚਸਪ ਗੱਲਾਂ ਜਾਣੀਏ।
Read More: Pushpa The Rule Poster: ਭੰਵਰ ਸਿੰਘ ਉਰਫ਼ ਫਹਾਦ ਫਾਸਿਲ ਦਾ 'ਪੁਸ਼ਪਾ-2' ਤੋਂ ਲੁੱਕ ਆਊਟ, ਖਲਨਾਇਕ ਨੂੰ ਪਰਦੇ ਤੇ ਦੇਖਣ ਲਈ ਫੈਨਜ਼ ਬੇਤਾਬ
Himanshi Khurana Love Life: ਪੰਜਾਬੀ ਗਾਇਕਾ, ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਆਵਾਜ਼ ਦੇ ਨਾਲ-ਨਾਲ ਖੂਬਸੂਰਤੀ ਰਾਹੀਂ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਉਸਦੀ ਹਰ ਅਦਾ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ। ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਅਦਾਕਾਰ ਅਤੇ ਗਾਇਕ ਆਸਿਮ ਰਿਆਜ਼ ਨਾਲ ਆਪਣੇ ਅਫੇਅਰ ਦੇ ਚੱਲਦੇ ਅਕਸਰ ਸੁਰਖੀਆਂ ਬਟੋਰਦੀ ਹੈ। ਇਸ ਤੋਂ ਇਲਾਵਾ ਆਸਿਮ ਰਿਆਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਸਟੋਰੀ ਵਿੱਚ ਹਿਮਾਂਸ਼ੀ ਨਾਲ ਇੱਕ ਬੇਹੱਦ ਖਾਸ ਤਸਵੀਰ ਸ਼ੇਅਰ ਕੀਤੀ ਗਈ ਸੀ। ਹਾਲਾਂਕਿ ਉਸ ਵਿੱਚ ਪੰਜਾਬ ਦੀ ਐਸ਼ਵਰੀਆ ਰਾਏ ਦਾ ਚਿਹਰਾ ਹਾਈਡ ਕੀਤਾ ਗਿਆ ਸੀ। ਇਸ ਵਿਚਾਲੇ ਹੁਣ ਪੰਜਾਬੀ ਗਾਇਕ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਸਨੇ ਆਪਣੇ ਦਿਲ ਦੀ ਗੱਲ ਕਹੀ ਹੈ।
Amrinder Gill New Song OCEAN EYES Release Date: ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਉਹ ਪਿਛਲੇ ਲਗਭਗ 2 ਦਹਾਕਿਆਂ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੇ ਹਨ। ਉਨ੍ਹਾਂ ਨੇ ਆਪਣੀ ਗਾਇਕੀ ਦੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ 'ਤੇ ਐਲਬਮਾਂ ਦਿੱਤੀਆਂ ਹਨ। ਉਨ੍ਹਾਂ ਦੀਆਂ ਫਿਲਮਾਂ ਨੂੰ ਵੀ ਪ੍ਰਸ਼ੰਸਕਾਂ ਵੱਲੋਂ ਭਰਮਾ ਹੁੰਗਾਰਾ ਦਿੱਤਾ ਜਾਂਦਾ ਹੈ। ਦੱਸ ਦੇਈਏ ਕਿ ਕਲਾਕਾਰ ਵੱਲੋਂ ਆਪਣੇ ਨਵੇਂ ਗੀਤ OCEAN EYES ਦਾ ਐਲਾਨ ਕਰ ਦਿੱਤਾ ਗਿਆ ਹੈ।
Read More: Amrinder Gill: ਅਮਰਿੰਦਰ ਗਿੱਲ ਨੇ ਪੋਸਟਰ ਦੇ ਨਾਲ ਨਵੇਂ ਗੀਤ 'OCEAN EYES' ਦਾ ਕੀਤਾ ਐਲਾਨ, ਇਸ ਦਿਨ ਹੋਵੇਗਾ ਰਿਲੀਜ਼
Spider-Man Across Spider-Verse: ਦਮਦਾਰ ਕਹਾਣੀ ਅਤੇ ਸ਼ਾਨਦਾਰ ਐਨੀਮੇਸ਼ਨ ਦੇ ਨਾਲ 'ਸਪਾਈਡਰ-ਮੈਨ: ਐਕਰੋਸ ਦਾ ਸਪਾਈਡਰ-ਵਰਸ' ਨੇ ਦੁਨੀਆ ਭਰ ਵਿੱਚ ਧਮਾਕਾ ਕੀਤਾ ਹੈ। ਪਰ ਹੁਣ ਇਹ ਫਿਲਮ ਓਟੀਟੀ 'ਤੇ ਵੀ ਦਰਸ਼ਕਾਂ 'ਤੇ ਆਪਣੀ ਛਾਪ ਛੱਡਣ ਲਈ ਤਿਆਰ ਹੈ। ਦੱਸ ਦੇਈਏ ਕਿ G5 ਨੇ ਆਪਣੇ ਡਿਜੀਟਲ ਪ੍ਰੀਮੀਅਰ ਦੀ ਤਰੀਕ ਦਾ ਐਲਾਨ ਕਰ ਦਿੱਤਾ ਹੈ। ਇਸ ਫਿਲਮ ਦੀ ਦਿਲਚਸਪ ਕਹਾਣੀ ਨੂੰ ਹਰ ਕੋਈ ਪਸੰਦ ਕਰ ਰਿਹਾ ਹੈ।
Read More: Spider-Man Across the Spider-Verse: 'ਸਪਾਈਡਰ ਮੈਨ' OTT 'ਤੇ ਧਮਾਕਾ ਕਰਨ ਨੂੰ ਤਿਆਰ, ਜਾਣੋ ਕਦੋਂ ਅਤੇ ਕਿੱਥੇ ਸਕੋਗੇ ਦੇਖ ?
Ira Khan Depression: ਬਾਲੀਵੁੱਡ ਅਦਾਕਾਰ ਆਮਿਰ ਖਾਨ ਅਤੇ ਰੀਨਾ ਦੱਤਾ ਦੀ ਬੇਟੀ ਇਰਾ ਖਾਨ ਨੇ ਇੰਡਸਟਰੀ 'ਚ ਐਂਟਰੀ ਨਹੀਂ ਕੀਤੀ ਹੈ ਪਰ ਉਨ੍ਹਾਂ ਦੀ ਫੈਨ ਫਾਲੋਇੰਗ ਕਿਸੇ ਸਟਾਰ ਤੋਂ ਘੱਟ ਨਹੀਂ ਹੈ। ਆਇਰਾ ਦੀਆਂ ਪੋਸਟਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਅਤੇ ਉਹ ਆਪਣੀ ਨਿੱਜੀ ਜ਼ਿੰਦਗੀ ਬਾਰੇ ਆਪਣੇ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਆਇਰਾ ਮਾਨਸਿਕ ਸਿਹਤ ਬਾਰੇ ਖੁੱਲ੍ਹ ਕੇ ਗੱਲ ਕਰਦੀ ਹੈ। ਉਹ ਡਿਪਰੈਸ਼ਨ ਦਾ ਸ਼ਿਕਾਰ ਸੀ। ਉਸਨੇ ਦੱਸਿਆ ਕਿ ਉਹ ਇਸ ਤੋਂ ਕਿਵੇਂ ਬਾਹਰ ਆਈ। ਆਇਰਾ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਕਿਵੇਂ ਆਮਿਰ ਖਾਨ ਅਤੇ ਰੀਨਾ ਦੱਤਾ ਦਾ ਤਲਾਕ ਉਸ ਲਈ ਇੱਕ ਟਰਿੱਗਰ ਬਣ ਗਿਆ ਸੀ।
Read More: Ira Khan ਨੂੰ ਪਿਤਾ ਆਮਿਰ ਤੇ ਮਾਂ ਰੀਨਾ ਕਾਰਨ ਹੋਇਆ ਡਿਪ੍ਰੈਸ਼ਨ, ਖੁਲਾਸਾ ਕਰ ਦੱਸਿਆ ਕੌਣ ਦੋਸ਼ੀ
AP Dhillon Docuseries: ਭਾਰਤ ਦੇ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਮਨੋਰੰਜਨ ਦੇ ਸਥਾਨ ਪ੍ਰਾਈਮ ਵੀਡੀਓ ਨੇ ਅੱਜ ਆਪਣੀ ਬੇਸਬਰੀ ਨਾਲ ਉਡੀਕੀ ਜਾ ਰਹੀ ਡਾਕਿਉਸਿਰੀਜ਼ - ਏ.ਪੀ. ਢਿੱਲੋਂ: ਫ਼ਰਸਟ ਆਫ ਏ ਕਾਈਂਡ ਦੇ ਪ੍ਰੀਵਿਊ ਨੂੰ ਪੇਸ਼ ਕੀਤਾ। ਦੱਸ ਦੇਈਏ ਕਿ ਐਮਜ਼ੌਨ ਓਰੀਜਨਲ ਦੀ ਇਹ ਦਿਲਚਸਪ ਸੀਰੀਜ਼ ਏ.ਪੀ. ਢਿੱਲੋਂ ਦੇ ਗਾਇਕ ਬਣਨ ਦੀ ਦਿਲਚਸਪ ਯਾਤਰਾ ਨੂੰ ਪ੍ਰਦਰਸ਼ਿਤ ਕਰੇਗੀ।
Read More: AP Dhillon: ਏ.ਪੀ. ਢਿੱਲੋਂ ਤੇ ਬਣੀ ਡਾਕਿਊ ਸੀਰੀਜ਼, ਹੁਣ Canadian ਗਾਇਕ ਦੀ ਸ਼ਖ਼ਸੀਅਤ ਬਾਰੇ ਗੱਲ ਜਾਣ ਸਕਣਗੇ ਫੈਨਜ਼
Jasmine Sandlas Announces New Song: ਜੈਸਮੀਨ ਸੈਂਡਲਾਸ ਪੰਜਾਬੀ ਇੰਡਸਟਰੀ ਦੀਆਂ ਟੌਪ ਗਾਇਕਾਵਾਂ 'ਚੋਂ ਇੱਕ ਹੈ। ਉਹ ਤਕਰੀਬਨ ਡੇਢ ਦਹਾਕੇ ਤੋਂ ਪੰਜਾਬੀ ਇੰਡਸਟਰੀ 'ਤੇ ਰਾਜ ਕਰ ਰਹੀ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ ਦਿੱਤੇ ਹਨ। ਇਸ ਦੇ ਨਾਲ ਨਾਲ ਉਹ ਅਕਸਰ ਆਪਣੀਆ ਸੋਸ਼ਲ ਮੀਡੀਆ ਪੋਸਟਾਂ ਕਰਕੇ ਵੀ ਸੁਰਖੀਆਂ ;ਚ ਰਹਿੰਦੀ ਹੈ।
Don 3 Announcement: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ (Shah Rukh Khan) ਦੀ 'ਡੌਨ 2' ਤੋਂ ਬਾਅਦ ਅਸੀਂ ਇਸ ਦੇ ਤੀਜੇ ਭਾਗ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਫਰਹਾਨ ਅਖਤਰ ਜਦੋਂ ਵੀ ਕੋਈ ਐਲਾਨ ਕਰਨ ਵਾਲੇ ਹੁੰਦੇ ਹਨ ਤਾਂ ਦਰਸ਼ਕ ਸੋਚਦੇ ਹਨ ਕਿ ਉਹ ਡੌਨ 3 ਦਾ ਹੀ ਐਲਾਨ ਕਰਨ ਜਾ ਰਹੇ ਹਨ। ਪਰ ਹੁਣ ਪ੍ਰਸ਼ੰਸਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਫਰਹਾਨ ਨੇ ਹੁਣ ਡੌਨ 3 ਦਾ ਐਲਾਨ ਕਰ ਦਿੱਤਾ ਹੈ। ਫਰਹਾਨ ਨੇ ਕਿਹਾ ਹੈ ਕਿ ਉਹ ਡੌਨ 3 ਨਾਲ ਨਵਾਂ ਯੁੱਗ ਲੈ ਕੇ ਆ ਰਹੇ ਹਨ। ਖਬਰਾਂ ਦੀ ਮੰਨੀਏ ਤਾਂ ਸ਼ਾਹਰੁਖ ਖਾਨ ਦੀ ਬਜਾਏ ਰਣਵੀਰ ਸਿੰਘ ਡੌਨ 3 ਵਿੱਚ ਨਜ਼ਰ ਆਉਣ ਵਾਲੇ ਹਨ। ਜਿਸ ਤੋਂ ਬਾਅਦ ਪ੍ਰਸ਼ੰਸਕ ਨਾਰਾਜ਼ ਹੋ ਗਏ।
Read More: Don 3 Announcement: ਫਰਹਾਨ ਅਖਤਰ ਨੇ ਡੌਨ 3 ਦਾ ਐਲਾਨ ਕਰ ਮਚਾਇਆ ਤਹਿਲਕਾ, ਜਾਣੋ ਫੈਨਜ਼ ਕਿਉਂ ਬੋਲੇ- ਕੁਝ ਤਾਂ ਸ਼ਰਮ ਕਰੋ
Anmol Kwatra On Time Square Billboard: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਲੋਕ ਭਲਾਈ ਦੇ ਕੰਮ ਕਰਨ ਲਈ ਆਪਣੇ ਕਰੀਅਰ ਦੀ ਕੁਰਬਾਨੀ ਦਿੱਤੀ। ਪਰ ਉਹ ਕਹਿੰਦੇ ਹਨ ਕਿ ਪਰਮਾਤਮਾ ਸੱਚੇ ਦਿਲ ਨਾਲ ਕੀਤੇ ਕੰਮ ਨੂੰ ਰੰਗ ਭਾਗ ਜ਼ਰੂਰ ਲਾਉਂਦਾ ਹੈ। ਇਹ ਗੱਲ ਅਨਮੋਲ ਕਵਾਤਰਾ ਦੇ ਜੀਵਨ 'ਚ ਸਹੀ ਬੈਠਦੀ ਹੈ।
Read More: Anmol Kwatra: ਟਾਈਮ ਸਕੁਐਰ ਦੇ ਬਿਲਬੋਰਡ 'ਤੇ ਛਾਇਆ ਅਨਮੋਲ ਕਵਾਤਰਾ, ਵੀਡੀਓ ਸ਼ੇਅਰ ਕਰ ਬੋਲਿਆ- 'ਆਪਾਂ ਦਬਦੇ ਨਹੀਂ...'
Anjali Arora Gifted Car To Father: 'ਕੱਚਾ ਬਦਾਮ' ਗਰਲ ਦੇ ਨਾਂ ਨਾਲ ਮਸ਼ਹੂਰ ਅੰਜਲੀ ਅਰੋੜਾ ਨੇ ਇੰਸਟਾਗ੍ਰਾਮ ਇੰਫਲੂਐਂਸਰ ਦੇ ਤੌਰ 'ਤੇ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਅੰਜਲੀ ਨੇ ALT ਬਾਲਾਜੀ ਰਿਐਲਿਟੀ ਸ਼ੋਅ 'ਲਾਕ ਅੱਪ' 'ਚ ਪ੍ਰਤੀਯੋਗੀ ਦੇ ਤੌਰ 'ਤੇ ਹਿੱਸਾ ਲਿਆ। ਇਸ ਸ਼ੋਅ ਵਿੱਚ ਅੰਜਲੀ ਨੇ ਆਪਣੇ ਕਿਊਟ ਪਰ ਗਲੈਮਰਸ ਲੁੱਕ ਅਤੇ ਮੁਨੱਵਰ ਫਾਰੂਕੀ ਨਾਲ ਨੇੜਤਾ ਲਈ ਕਾਫੀ ਲਾਈਮਲਾਈਟ ਬਟੋਰੀ।
Read More: 'ਕੱਚਾ ਬਦਾਮ' ਗਰਲ ਨੇ ਪਿਤਾ ਨੂੰ ਤੋਹਫੇ 'ਚ ਦਿੱਤੀ ਨਵੀਂ ਕਾਰ, ਅੰਜਲੀ ਅਰੋੜਾ ਦੇ ਇਸ ਅੰਦਾਜ਼ ਤੇ ਫੈਨਜ਼ ਨੇ ਬਰਸਾਇਆ ਪਿਆਰ
Happy Birthday Nimrat Khaira: ਨਿਮਰਤ ਖਹਿਰਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਨਿਮਰਤ ਖਹਿਰਾ ਦੀ ਗਿਣਤੀ ਅੱਜ ਪੰਜਾਬੀ ਇੰਡਸਟਰੀ ਦੀਆਂ ਟੌਪ ਦੀਆਂ ਮਹਿਲਾ ਕਲਾਕਾਰਾਂ 'ਚ ਹੁੰਦੀ ਹੈ। ਅੱਜ ਯਾਨਿ 8 ਅਗਸਤ ਨੂੰ ਗਾਇਕਾ ਤੇ ਅਦਾਕਾਰਾ ਆਪਣਾ 31ਵਾਂ ਜਨਮਦਿਨ ਮਨਾ ਰਹੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਿਮਰਤ ਲਈ ਇਕ ਸਫਲ ਗਾਇਕ ਵਜੋਂ ਉੱਭਰਨਾ ਅਸਾਨ ਨਹੀਂ ਸੀ। ਨਿਮਰਤ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਸ ਨੇ ਖੂਬ ਸੰਘਰਸ਼ ਕੀਤਾ ਹੈ।
Read More: Nimrat Khaira: ਡਾਕਟਰੀ ਦੀ ਪੜ੍ਹਾਈ ਕਰਦੇ ਕਰਦੇ ਕਿਵੇਂ ਗਾਇਕਾ ਬਣੀ ਨਿਮਰਤ ਖਹਿਰਾ, 3 ਮਿਲੀਅਨ ਡਾਲਰ ਜਾਇਦਾਦ ਦੀ ਮਾਲਕਣ ਹੈ ਨਿੰਮੋ
13 ਮਈ ਨੂੰ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਨੇ ਮੰਗਣੀ ਕਰ ਲਈ ਅਤੇ ਆਪਣੇ ਪਿਆਰ ਨੂੰ ਅਧਿਕਾਰਤ ਨਾਮ ਦਿੱਤਾ। ਹਾਲਾਂਕਿ ਇਹ ਜੋੜਾ ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਿਹਾ ਹੈ। ਜਿਸ ਦੀ ਉਸਨੇ ਕਿਸੇ ਨੂੰ ਖਬਰ ਤੱਕ ਨਹੀਂ ਹੋਈ ਸੀ। ਇੱਥੋਂ ਤੱਕ ਕਿ ਪ੍ਰਸ਼ੰਸਕਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇੱਕ ਰਾਜਨੇਤਾ ਨਾਲ ਵਿਆਹ ਕਰਨ ਤੋਂ ਸਾਫ਼ ਇਨਕਾਰ ਕਰਨ ਵਾਲੀ ਅਦਾਕਾਰਾ ਇੱਕ ਰਾਜਨੇਤਾ ਨੂੰ ਹੀ ਆਪਣਾ ਦਿਲ ਦੇ ਬੈਠੇਗੀ। ਪਰ ਅਭਿਨੇਤਰੀ ਦੀ ਕਿਸਮਤ 'ਚ ਰਾਜਨੀਤੀ ਨਾਲ ਜੁੜੇ ਵਿਅਕਤੀ ਨਾਲ ਪਿਆਰ ਹੋ ਜਾਣਾ ਲਿਖਿਆ ਸੀ। ਪਰਿਣੀਤੀ ਯੂਕੇ ਵਿੱਚ 'ਆਪ' ਨੇਤਾ ਰਾਘਵ ਨੂੰ ਮਿਲੀ ਅਤੇ ਉੱਥੇ ਉਨ੍ਹਾਂ ਦੀ ਜਾਣ-ਪਛਾਣ ਵਧੀ ਅਤੇ ਨੇੜਤਾ ਵੀ।
ਇੰਗਲੈਂਡ 'ਚ ਮੁਲਾਕਾਤ ਤੋਂ ਬਾਅਦ ਰਾਘਵ ਚੱਢਾ-ਪਰਿਣੀਤੀ ਚੋਪੜਾ ਨੂੰ ਹੋਇਆ ਸੀ ਪਿਆਰ, ਦਿਲਚਸਪ ਹੈ ਜੋੜੇ ਦੀ ਲਵ ਸਟੋਰੀ
ਬਾਲੀਵੁੱਡ ਅਦਾਕਾਰਾ ਸ਼ਰਲਿਨ ਚੋਪੜਾ ਆਪਣੇ ਬਿਆਨਾਂ ਕਾਰਨ ਸੁਰਖੀਆਂ ਵਿੱਚ ਬਣੀ ਰਹਿੰਦੀ ਹੈ। ਉਹ ਹਰ ਮੁੱਦੇ 'ਤੇ ਆਪਣੀ ਰਾਏ ਦੇਣ ਤੋਂ ਪਿੱਛੇ ਨਹੀਂ ਹਟਦੀ। ਅੱਜਕਲ ਸ਼ਰਲਿਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਹਰ ਰੋਜ਼ ਕੁਝ ਨਾ ਕੁਝ ਸਾਂਝਾ ਕਰਦੀ ਰਹਿੰਦੀ ਹੈ। ਸ਼ਰਲਿਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ ਜੋ ਵਾਇਰਲ ਹੋ ਗਈ ਹੈ। ਸ਼ਰਲਿਨ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਲੈ ਕੇ ਬਿਆਨ ਦਿੱਤਾ ਸੀ। ਸ਼ਰਲਿਨ ਨੇ ਕਿਹਾ ਸੀ ਕਿ ਉਹ ਰਾਹੁਲ ਗਾਂਧੀ ਨਾਲ ਵਿਆਹ ਕਰ ਸਕਦੀ ਹੈ।
ਰਾਹੁਲ ਗਾਂਧੀ ਨਾਲ ਵਿਆਹ ਕਰਨਾ ਚਾਹੁੰਦੀ ਹੈ ਇਹ ਅਦਾਕਾਰਾ, ਬੋਲੀ- 'ਵਿਆਹ ਕਰਾਂਗੀ, ਪਰ ਇੱਕੋ ਸ਼ਰਤ 'ਤੇ...'
ਕਰਨ ਔਜਲਾ ਤੇ ਰਣਜੀਤ ਬਾਵਾ ਦੋਵਾਂ ਦੇ ਹਾਲ ਹੀ 'ਚ ਨਵੇਂ ਗਾਣੇ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਪੰਜਾਬੀਆਂ ਵੱਲੋਂ ਹੀ ਨਹੀਂ, ਬਲਕਿ ਪੂਰੇ ਦੇਸ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕਰਨ ਔਜਲਾ ਦੇ ਗਾਣੇ 'ਐਡਮਾਇਰਿੰਗ ਯੂ' ਦੀ। ਇਹ ਗਾਣਾ 1 ਅਗਸਤ ਨੂੰ ਰਿਲੀਜ਼ ਹੋਇਆ ਸੀ। ਇਸ ਗਾਣੇ ਨੂੰ ਮਹਿਜ਼ 7 ਦਿਨਾਂ 'ਚ ਹੀ 20 ਮਿਲੀਅਨ ਯਾਨਿ 2 ਕਰੋੜ ਤੋਂ ਵੀ ਜ਼ਿਆਦਾ ਵਿਊਜ਼ (ਖਬਰ ਲਿਖੇ ਜਾਣ ਤੱਕ) ਮਿਲ ਚੁੱਕੇ।
ਅਮੀਸ਼ਾ ਪਟੇਲ ਦਾ ਕਰੀਅਰ ਕਾਫੀ ਉਤਰਾਅ-ਚੜ੍ਹਾਅ ਵਾਲਾ ਰਿਹਾ ਹੈ। ਆਪਣੇ ਕਰੀਅਰ ਦੀ ਸ਼ੁਰੂਆਤ 'ਚ ਉਨ੍ਹਾਂ ਨੂੰ ਦੋ ਵੱਡੀਆਂ ਫਿਲਮਾਂ 'ਚ ਕੰਮ ਕਰਨ ਦਾ ਮੌਕਾ ਮਿਲਿਆ। ਪਹਿਲਾ ਨਾਂ ਰਿਤਿਕ ਰੋਸ਼ਨ ਦੀ ਫਿਲਮ 'ਕਹੋ ਨਾ ਪਿਆਰ' ਦਾ ਹੈ ਅਤੇ ਦੂਜੀ ਫਿਲਮ 'ਗਦਰ' ਦਾ। ਦੋ ਵੱਡੀਆਂ ਹਿੱਟ ਫਿਲਮਾਂ ਤੋਂ ਬਾਅਦ, ਅਮੀਸ਼ਾ ਦਾ ਕਰੀਅਰ ਹੇਠਾਂ ਜਾਣ ਲੱਗਾ। ਕਿਹਾ ਜਾਂਦਾ ਹੈ ਕਿ ਅਮੀਸ਼ਾ ਦੇ ਪਤਨ ਦਾ ਕਾਰਨ ਉਸ ਦੀ ਨਿੱਜੀ ਜ਼ਿੰਦਗੀ ਬਣ ਗਈ ਸੀ। ਦਰਅਸਲ, ਆਪਣੇ ਕਰੀਅਰ ਦੇ ਸ਼ੁਰੂਆਤੀ ਦਿਨਾਂ ਵਿੱਚ, ਉਹ ਆਪਣੇ ਮਾਤਾ-ਪਿਤਾ ਨਾਲ ਲੜਾਈ ਹੋਈ ਸੀ। ਉਸ ਨੇ ਆਪਣੇ ਮਾਪਿਆਂ 'ਤੇ ਉਸ ਦੇ ਪੈਸੇ ਹੜੱਪ ਕਰਨ ਦਾ ਦੋਸ਼ ਲਾਇਆ ਸੀ।
'ਗਦਰ' ਰਿਲੀਜ਼ ਹੋਣ ਤੋਂ ਬਾਅਦ ਮਾਪਿਆਂ ਨੇ ਅਮੀਸ਼ਾ ਨੂੰ ਚੱਪਲਾਂ ਨਾਲ ਕੁੱਟਿਆ ਸੀ, ਕੋਰਟ ਤੱਕ ਪਹੁੰਚੀ ਸੀ ਪਰਿਵਾਰਕ ਲੜਾਈ
ਪੰਜਾਬੀ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੂੰ ਪਾਕਿਸਤਾਨ ਤੋਂ ਐਵਾਰਡ ਮਿਲੇਗਾ। ਇਹ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਵੱਲੋਂ ਦਿੱਤਾ ਜਾਏਗਾ। ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਤੇ ਪੰਜਾਬੀ ਕਵੀ ਰਵਿੰਦਰ ਰਵੀ (ਕੈਨੇਡਾ) ਨੂੰ ਵੀ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਦਿੱਤਾ ਜਾਏਗਾ।
ਹਾਸਲ ਜਾਣਕਾਰੀ ਮੁਤਾਬਕ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਨੇ ਸਾਲ 2022-23 ਲਈ ਪਾਕਿਸਤਾਨ ਦੇ ਚੋਟੀ ਦੇ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਨਾਲ ਚੜ੍ਹਦੇ ਪੰਜਾਬ ਦੇ ਦੋ ਲੇਖਕਾਂ ਤੇ ਇੱਕ ਪੰਜਾਬੀ ਗਾਇਕ ਦਾ ਸਨਮਾਨ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਵੱਲੋਂ ਇਹ ਪੁਰਸਕਾਰ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ, ਪੰਜਾਬੀ ਕਵੀ ਰਵਿੰਦਰ ਰਵੀ (ਕੈਨੇਡਾ) ਤੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਨਾਲ ਲਹਿੰਦੇ ਪੰਜਾਬ ਦੇ ਮੁੱਖ ਪੰਜਾਬੀ ਲੇਖਕਾਂ, ਗਾਇਕਾਂ ਤੇ ਮਾਂ ਬੋਲੀ ਪੰਜਾਬੀ ਦੇ ਸੇਵਕਾਂ ਦੇ ਸਨਮਾਨ ਦਾ ਐਲਾਨ ਵੀ ਕੀਤਾ ਗਿਆ। ਹਾਸਲ ਜਾਣਕਾਰੀ ਅਨੁਸਾਰ ਇਸ ਸਬੰਧ ’ਚ ਸਮਾਗਮ 26 ਅਗਸਤ ਨੂੰ ਲਾਹੌਰ ਵਿੱਚ ਹੋਵੇਗਾ। ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ ਕਮੇਟੀ ਦੇ ਚੇਅਰਮੈਨ ਇਲਿਆਸ ਘੁੰਮਣ ਨੇ ਚੋਣ ਕਮੇਟੀ ਦਾ ਧੰਨਵਾਦ ਕੀਤਾ ਹੈ।
ਪੰਜਾਬੀ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਨੂੰ ਪਾਕਿਸਤਾਨ ਤੋਂ ਐਵਾਰਡ ਮਿਲੇਗਾ। ਇਹ ਐਵਾਰਡ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਵੱਲੋਂ ਦਿੱਤਾ ਜਾਏਗਾ। ਪੰਜਾਬੀ ਗਾਇਕ ਗੁਰਦਾਸ ਮਾਨ ਤੋਂ ਇਲਾਵਾ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ ਤੇ ਪੰਜਾਬੀ ਕਵੀ ਰਵਿੰਦਰ ਰਵੀ (ਕੈਨੇਡਾ) ਨੂੰ ਵੀ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਦਿੱਤਾ ਜਾਏਗਾ।
ਹਾਸਲ ਜਾਣਕਾਰੀ ਮੁਤਾਬਕ ਵਾਰਿਸ ਸ਼ਾਹ ਇੰਟਰਨੈਸ਼ਨਲ ਐਵਾਰਡ ਕਮੇਟੀ ਨੇ ਸਾਲ 2022-23 ਲਈ ਪਾਕਿਸਤਾਨ ਦੇ ਚੋਟੀ ਦੇ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਨਾਲ ਚੜ੍ਹਦੇ ਪੰਜਾਬ ਦੇ ਦੋ ਲੇਖਕਾਂ ਤੇ ਇੱਕ ਪੰਜਾਬੀ ਗਾਇਕ ਦਾ ਸਨਮਾਨ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਵੱਲੋਂ ਇਹ ਪੁਰਸਕਾਰ ਪ੍ਰਸਿੱਧ ਪੰਜਾਬੀ ਕਹਾਣੀਕਾਰ ਵਰਿਆਮ ਸਿੰਘ ਸੰਧੂ, ਪੰਜਾਬੀ ਕਵੀ ਰਵਿੰਦਰ ਰਵੀ (ਕੈਨੇਡਾ) ਤੇ ਪੰਜਾਬੀ ਗਾਇਕ ਗੁਰਦਾਸ ਮਾਨ ਨੂੰ ਦਿੱਤਾ ਜਾਵੇਗਾ।
ਇਸ ਦੇ ਨਾਲ ਹੀ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਨਾਲ ਲਹਿੰਦੇ ਪੰਜਾਬ ਦੇ ਮੁੱਖ ਪੰਜਾਬੀ ਲੇਖਕਾਂ, ਗਾਇਕਾਂ ਤੇ ਮਾਂ ਬੋਲੀ ਪੰਜਾਬੀ ਦੇ ਸੇਵਕਾਂ ਦੇ ਸਨਮਾਨ ਦਾ ਐਲਾਨ ਵੀ ਕੀਤਾ ਗਿਆ। ਹਾਸਲ ਜਾਣਕਾਰੀ ਅਨੁਸਾਰ ਇਸ ਸਬੰਧ ’ਚ ਸਮਾਗਮ 26 ਅਗਸਤ ਨੂੰ ਲਾਹੌਰ ਵਿੱਚ ਹੋਵੇਗਾ। ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ ਕਮੇਟੀ ਦੇ ਚੇਅਰਮੈਨ ਇਲਿਆਸ ਘੁੰਮਣ ਨੇ ਚੋਣ ਕਮੇਟੀ ਦਾ ਧੰਨਵਾਦ ਕੀਤਾ ਹੈ।
ਅਦਾਕਾਰਾ ਤਮੰਨਾ ਭਾਟੀਆ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਤਮੰਨਾ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ ਆਪਣੀ ਪ੍ਰੋਫੈਸ਼ਨਲ ਲਾਈਫ ਨੂੰ ਲੈ ਕੇ ਵੀ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਉਨ੍ਹਾਂ ਦਾ ਆਈਟਮ ਗੀਤ 'ਕਵਾਲਾ' ਰਿਲੀਜ਼ ਹੋਇਆ ਹੈ ਜੋ ਕਾਫੀ ਵਾਇਰਲ ਹੋ ਰਿਹਾ ਹੈ। ਤਮੰਨਾ ਜਿੱਥੇ ਵੀ ਜਾਂਦੀ ਹੈ, ਉਹ ਆਪਣੇ ਪ੍ਰਸ਼ੰਸਕਾਂ ਨੂੰ ਜ਼ਰੂਰ ਮਿਲਦੀ ਹੈ। ਅਜਿਹਾ ਹੀ ਕੁਝ ਸੋਮਵਾਰ ਨੂੰ ਇਕ ਸਮਾਗਮ ਵਿਚ ਹੋਇਆ। ਤਮੰਨਾ ਸੋਮਵਾਰ ਨੂੰ ਇੱਕ ਇਵੈਂਟ ਵਿੱਚ ਗਈ ਸੀ। ਜਿੱਥੇ ਇੱਕ ਪ੍ਰਸ਼ੰਸਕ ਨੇ ਕੁਝ ਅਜਿਹਾ ਕੀਤਾ, ਪਰ ਉਸ ਤੋਂ ਬਾਅਦ ਤਮੰਨਾ ਨੇ ਬਹੁਤ ਆਰਾਮ ਨਾਲ ਸਭ ਕੁਝ ਸੰਭਾਲ ਲਿਆ।
ਅਦਾਕਾਰਾ ਤਮੰਨਾ ਭਾਟੀਆ ਨੂੰ ਮਿਲਣ ਲਈ ਬੈਰੀਕੇਡ ਤੋੜ ਆ ਗਿਆ ਪਾਗਲ ਫੈਨ, ਫੜ ਲਿਆ ਹੱਥ, ਵੀਡੀਓ ਵਾਇਰਲ
ਪਿਛੋਕੜ
Entertainment News Today Latest Updates 8 August: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਏਅਰ ਹੋਸਟਸ ਹੁੰਦਿਆਂ ਵੀ ਰੰਗਭੇਦ ਦਾ ਸ਼ਿਕਾਰ ਹੋਈ ਸੀ ਸੋਨਮ ਬਾਜਵਾ, ਬਿਆਨ ਕੀਤਾ ਦਿਲ ਦਾ ਦਰਦ, ਬੋਲੀ- 'ਟੈਲੇਂਟ ਨਹੀਂ ਰੰਗ ਦੇਖਿਆ ਜਾਂਦਾ'
ਸੋਨਮ ਬਾਜਵਾ ਪੰਜਾਬੀ ਇੰਡਸਟਰੀ ਦੀ ਟੌਪ ਅਭਿਨੇਤਰੀ ਹੈ। ਉਸ ਦੀਆਂ ਲਗਾਤਾਰ ਦੋ ਫਿਲਮਾਂ ਬੈਕ ਟੂ ਬੈਟ ਸੁਪਰਹਿੱਟ ਰਹੀਆਂ ਹਨ। 'ਕੈਰੀ ਆਨ ਜੱਟਾ 3' 100 ਕਰੋੜ ਦੀ ਕਮਾਈ ਤੋਂ ਪਾਰ ਹੋ ਚੁੱਕੀ ਹੈ। ਇਸ ਦੇ ਨਾਲ ਨਾਲ 'ਗੋਡੇ ਗੋਡੇ ਚਾਅ' ਨੇ ਵੀ ਜ਼ਬਰਦਸਤ ਕਮਾਈ ਕੀਤੀ ਸੀ। ਇਨ੍ਹਾਂ ਫਿਲਮਾਂ ਦੀ ਕਾਮਯਾਬੀ ਨੇ ਸੋਨਮ ਨੂੰ ਪੰਜਾਬੀ ਸਿਨੇਮਾ ਦੀ ਟੌਪ ਕਲਾਸ ਅਭਿਨੇਤਰੀ ਬਣਾ ਦਿੱਤਾ ਹੈ। ਪਰ ਇਹ ਵੀ ਸੱਚ ਹੈ ਕਿ ਸੋਨਮ ਨਾਲ ਉਸ ਦੇ ਸਾਂਵਲੇ ਰੰਗ ਕਰਕੇ ਕਾਫੀ ਵਿਤਕਰਾ ਕੀਤਾ ਗਿਆ ਹੈ। ਸੋਨਮ ਨੇ ਕਈ ਇੰਟਰਵਿਊਜ਼ ਵਿੱਚ ਆਪਣੇ ਦਿਲ ਦੇ ਇਸ ਦਰਦ ਨੂੰ ਬਿਆਨ ਕੀਤਾ ਹੈ। ਸੋਨਮ ਨੇ ਹਾਲ ਹੀ 'ਚ ਇੱਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਜਦੋਂ ਉਹ ਏਅਰ ਹੋਸਟਸ ਸੀ ਤਾਂ ਉਸ ਦੌਰਾਨ ਵੀ ਉਸ ਨਾਲ ਵਿਤਕਰਾ ਹੋਇਆ ਸੀ। ਸੋਨਮ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋਨਮ ਕਹਿੰਦੀ ਹੈ, ''ਏਅਰ ਹੋਸਟਸ ਨੂੰ ਹਮੇਸ਼ਾ ਜੱਜ ਕੀਤਾ ਜਾਂਦਾ ਹੈ। ਇੱਕ ਕੁੜੀ ਦੀ ਇੰਨੀਂ ਹਾਈਟ ਹੋਣੀ ਚਾਹੀਦੀ ਹੈ, ਤੁਹਾਡੀ ਬੌਡੀ ਅਜਿਹੀ ਹੋਣੀ ਚਾਹੀਦੀ ਹੈ। ਫਿੱਟਨੈਸ ਅਲੱਗ ਚੀਜ਼ ਹੈ।"
ਸੋਨਮ ਅੱਗੇ ਕਹਿੰਦੀ ਹੈ, "ਮੈਡੀਕਲ ਕਾਰਨਾਂ ਕਰਕੇ ਇਹ ਬਿਲਕੁਲ ਵੱਖਰੀ ਚੀਜ਼ ਹੈ, ਪਰ ਮੈਨੂੰ ਲੱਗਦਾ ਹੈ ਕਿ ਏਅਰ ਹੋਸਟਸ ਦੇ ਕਿੱਤੇ 'ਚ ਅਜਿਹੀ ਸੋਚ ਨਹੀਂ ਹੋਣੀ ਚਾਹੀਦੀ। ਕੀ ਸਿਰਫ ਖੂਬਸੂਰਤ ਲੜਕੀ ਹੀ ਫਲਾਈਟ 'ਚ ਤੁਹਾਨੂੰ ਖਾਣਾ ਪਰੋਸ ਸਕਦੀ ਹੈ? ਮੈਨੂੰ ਲੱਗਦਾ ਹੈ ਕਿ ਇਹ ਨਹੀਂ ਹੋਣਾ ਚਾਹੀਦਾ। ਲੋਕ ਅਕਸਰ ਸੋਚਦੇ ਹਨ ਕਿ ਜੇ ਲੜਕੀ ਗੋਰੀ ਚਿੱਟੀ ਹੈ ਤੇ ਪਤਲੀ ਹੈ ਤੇ ਉਹੀ ਏਅਰ ਹੋਸਟਸ ਬਣ ਸਕਦੀ ਹੈ। ਤੁਹਾਡੀ ਹਾਈਟ ਦਾ ਇਸ ਨਾਲ ਕੀ ਲੈਣ ਦੇਣ ਹੈ। ਤੁਸੀਂ ਸਵਾਰੀ ਨੂੰ ਖਾਣਾ ਕਿਵੇਂ ਪਰੋਸਣਾ ਹੈ ਇਸ ਨਾਲ ਹਾਈਟ ਦਾ ਕੀ ਲੈਣ ਦੇਣ? ਏਅਰ ਹੋਸਟਸ ਅੰਦਰ ਇਹ ਸਮਝਦਾਰੀ ਜ਼ਰੂਰੀ ਹੈ ਕਿ ਉਹ ਐਮਰਜੈਂਸੀ ਦੇ ਸਮੇਂ 'ਚ ਸਵਾਰੀਆਂ ਨੂੰ ਕਿਵੇਂ ਬਾਹਰ ਕੱਢਦੀ ਹੈ, ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਖੂਬਸੂਰਤੀ ਦਾ ਕੋਈ ਲੈਣ ਦੇਣ ਹੋਣਾ ਚਾਹੀਦਾ ਹੈ।''
ਕਾਬਿਲੇਗ਼ੌਰ ਹੈ ਕਿ ਸੋਨਮ ਬਾਜਵਾ ਹਾਲ ਹੀ 'ਚ 'ਕੈਰੀ ਆਨ ਜੱਟਾ 3' 'ਚ ਨਜ਼ਰ ਆਈ ਸੀ। ਇਸ ਫਿਲਮ ਨੇ ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕੀਤੀ ਹੈ। ਫਿਲਮ ਦੀ ਕਮਾਈ 110 ਕਰੋੜ ਦੇ ਕਰੀਬ ਪਹੁੰਚ ਚੁੱਕੀ ਹੈ।
- - - - - - - - - Advertisement - - - - - - - - -