Anmol Kwatra: ਟਾਈਮ ਸਕੁਐਰ ਦੇ ਬਿਲਬੋਰਡ 'ਤੇ ਛਾਇਆ ਅਨਮੋਲ ਕਵਾਤਰਾ, ਵੀਡੀਓ ਸ਼ੇਅਰ ਕਰ ਬੋਲਿਆ- 'ਆਪਾਂ ਦਬਦੇ ਨਹੀਂ...'
Anmol Kwatra: ਅਨਮੋਲ ਕਵਾਤਰਾ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਟਾਈਮ ਸਕੁਐਰ ਦੇ ਬਿਲਬੋਰਡ 'ਤੇ ਨਜ਼ਰ ਆ ਰਿਹਾ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ ਹੈ।
Anmol Kwatra On Time Square Billboard: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਲੋਕ ਭਲਾਈ ਦੇ ਕੰਮ ਕਰਨ ਲਈ ਆਪਣੇ ਕਰੀਅਰ ਦੀ ਕੁਰਬਾਨੀ ਦਿੱਤੀ। ਪਰ ਉਹ ਕਹਿੰਦੇ ਹਨ ਕਿ ਪਰਮਾਤਮਾ ਸੱਚੇ ਦਿਲ ਨਾਲ ਕੀਤੇ ਕੰਮ ਨੂੰ ਰੰਗ ਭਾਗ ਜ਼ਰੂਰ ਲਾਉਂਦਾ ਹੈ। ਇਹ ਗੱਲ ਅਨਮੋਲ ਕਵਾਤਰਾ ਦੇ ਜੀਵਨ 'ਚ ਸਹੀ ਬੈਠਦੀ ਹੈ।
ਅਨਮੋਲ ਕਵਾਤਰਾ ਨੇ ਇੱਕ ਵੀਡੀਓ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਟਾਈਮ ਸਕੁਐਰ ਦੇ ਬਿਲਬੋਰਡ 'ਤੇ ਨਜ਼ਰ ਆ ਰਿਹਾ ਹੈ। ਜੀ ਹਾਂ, ਤੁਸੀਂ ਸਹੀ ਸੁਣਿਆ ਹੈ। ਅਨਮੋਲ ਕਵਾਤਰਾ ਟਾਈਮ ਸਕੁਐਰ ਦੀ ਬਿਲਡਿੰਗ 'ਤੇ ਫੀਚਰ ਹੋਇਆ ਹੈ। ਉਸ ਦੇ ਚਾਹੁਣ ਵਾਲਿਆਂ ਨੇ ਉਸ ਨੂੰ ਟਾਈਮ ਸਕੁਐਰ ਦੀ ਬਿਲਡਿੰਗ 'ਤੇ ਫੀਚਰ ਕਰਾਇਆ ਹੈ। ਕਵਾਤਰਾ ਨੇ ਵੀਡੀਓ ਸ਼ੇਅਰ ਕਰ ਕਿਹਾ, 'ਰੱਬ ਚਾਹੁਣ ਵਾਲਿਆਂ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ, ਆਪਾਂ ਦਬਦੇ ਨਹੀਂ।' ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਅਨਮੋਲ ਕਵਾਤਰਾ ਨਿਰਸੁਆਰਥ ਮਨ ਦੇ ਨਾਲ ਲੋਕਾਂ ਦੀ ਸੇਵਾ ਕਰ ਰਿਹਾ ਹੈ। ਉਸ ਨੂੰ ਸਮਾਜ ਸੇਵਾ ਦੇ ਲਈ ਹਾਲ ਹੀ 'ਚ ਭਗਤ ਪੂਰਨ ਸਟੇਟ ਐਵਾਰਡ ਨਾਲ ਵੀ ਸਨਮਾਨਤ ਕੀਤਾ ਗਿਆ ਸੀ। ਉਹ ਜਿਸ ਤਰ੍ਹਾਂ ਛੋਟੀ ਜਿਹੀ ਉਮਰ 'ਚ ਸਮਾਜ ਸੇਵਾ ਕਰ ਰਿਹਾ ਹੈ, ਉਹ ਬੇਹੱਦ ਸ਼ਲਾਘਾਯੋਗ ਹੈ। ਇਸ ਦੇ ਨਾਲ ਨਾਲ ਇਹ ਵੀ ਦੱਸ ਦਈਏ ਕਿ ਅਨਮੋਲ ਕਵਾਤਰਾ ਹੜ੍ਹ ਪੀੜਤਾਂ ਦੀ ਸੇਵਾ ਕਰਦਾ ਵੀ ਨਜ਼ਰ ਆਇਆ ਸੀ। ਉਸ ਨੇ ਅਤੇ ਉਸ ਦੀ ਟੀਮ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਪਾਣੀ 'ਚ ਤੈਰ ਕੇ ਲੋਕਾਂ ਤੱਕ ਰਾਸ਼ਨ ਤੇ ਹੋਰ ਸਹੂਲਤਾਂ ਪਹੁੰਚਾਈਆਂ ਸੀ।