Himanshi khurana: ਹਿਮਾਂਸ਼ੀ ਖੁਰਾਣਾ ਨੇ ਸ਼ਬਦਾਂ 'ਚ ਕਹੀ ਦਿਲ ਦੀ ਗੱਲ, ਫੈਨਜ਼ ਬੋਲੇ- ਆਸਿਮ ਰਿਆਜ਼ ਲਈ ਲਿਖਿਆ- 'ਆਈ ਲਵ ਯੂ'
Himanshi Khurana Love Life: ਪੰਜਾਬੀ ਗਾਇਕਾ, ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਆਵਾਜ਼ ਦੇ ਨਾਲ-ਨਾਲ ਖੂਬਸੂਰਤੀ ਰਾਹੀਂ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ
Himanshi Khurana Love Life: ਪੰਜਾਬੀ ਗਾਇਕਾ, ਮਾਡਲ ਅਤੇ ਅਦਾਕਾਰਾ ਹਿਮਾਂਸ਼ੀ ਖੁਰਾਣਾ ਕਿਸੇ ਪਛਾਣ ਦੀ ਮੋਹਤਾਜ ਨਹੀਂ ਹੈ। ਉਹ ਆਪਣੀ ਆਵਾਜ਼ ਦੇ ਨਾਲ-ਨਾਲ ਖੂਬਸੂਰਤੀ ਰਾਹੀਂ ਦਰਸ਼ਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਉਸਦੀ ਹਰ ਅਦਾ ਪ੍ਰਸ਼ੰਸਕਾਂ ਨੂੰ ਆਪਣਾ ਦੀਵਾਨਾ ਬਣਾਉਂਦੀ ਹੈ। ਦੱਸ ਦੇਈਏ ਕਿ ਹਿਮਾਂਸ਼ੀ ਖੁਰਾਣਾ ਅਦਾਕਾਰ ਅਤੇ ਗਾਇਕ ਆਸਿਮ ਰਿਆਜ਼ ਨਾਲ ਆਪਣੇ ਅਫੇਅਰ ਦੇ ਚੱਲਦੇ ਅਕਸਰ ਸੁਰਖੀਆਂ ਬਟੋਰਦੀ ਹੈ। ਇਸ ਤੋਂ ਇਲਾਵਾ ਆਸਿਮ ਰਿਆਜ਼ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੀ ਸਟੋਰੀ ਵਿੱਚ ਹਿਮਾਂਸ਼ੀ ਨਾਲ ਇੱਕ ਬੇਹੱਦ ਖਾਸ ਤਸਵੀਰ ਸ਼ੇਅਰ ਕੀਤੀ ਗਈ ਸੀ। ਹਾਲਾਂਕਿ ਉਸ ਵਿੱਚ ਪੰਜਾਬ ਦੀ ਐਸ਼ਵਰੀਆ ਰਾਏ ਦਾ ਚਿਹਰਾ ਹਾਈਡ ਕੀਤਾ ਗਿਆ ਸੀ। ਇਸ ਵਿਚਾਲੇ ਹੁਣ ਪੰਜਾਬੀ ਗਾਇਕ ਵੱਲੋਂ ਇੱਕ ਪੋਸਟ ਸਾਂਝੀ ਕੀਤੀ ਗਈ ਹੈ, ਜਿਸ ਵਿੱਚ ਉਸਨੇ ਆਪਣੇ ਦਿਲ ਦੀ ਗੱਲ ਕਹੀ ਹੈ।
View this post on Instagram
ਦਰਅਸਲ, ਹਿਮਾਂਸ਼ੀ ਖੁਰਾਣਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਇੰਸਟਾਗ੍ਰਾਮ ਉੱਪਰ ਖਾਸ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚੋਂ ਇੱਕ ਵਿੱਚ ਹਿਮਾਸ਼ੀ ਨੇ ਆਈ ਲੁਵ ਯੂ ਲਿਖਿਆ ਹੈ। ਜਿਸ ਨੂੰ ਦੇਖ ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਉੱਪਰ ਲਗਾਤਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਆਈ ਲਵ ਯੂ ਵਿੱਚ ਆਸਿਮ ਭੁੱਲ ਗਏ ਤੁਸੀ... ਇੱਕ ਹੋਰ ਯੂਜ਼ਰ ਨੇ ਲਿਖਦੇ ਹੋਏ ਕਿਹਾ ਆਸਿਮ ਰਿਆਜ਼ ਦੇ ਲਈ...
ਆਸਿਮ ਰਿਆਜ਼ ਨਾਲ ਮੁਲਾਕਾਤ
ਦੱਸ ਦੇਈਏ ਕਿ ਆਸਿਮ ਰਿਆਜ਼ ਅਤੇ ਹਿਮਾਂਸ਼ੀ ਖੁਰਾਣਾ ਦੀ ਮੁਲਾਕਾਤ ਬਿਗ ਬੌਸ 13 ਵਿੱਚ ਹੋਈ ਸੀ। ਜਿਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀਆਂ ਗੱਲਾਂ ਹੋਣ ਲੱਗੀਆਂ। ਫਿਲਹਾਲ ਦੋਵੇਂ ਕਈ ਵਾਰ ਇੱਕ-ਦੂਜੇ ਨਾਲ ਦੇਖੇ ਜਾਂਦੇ ਹਨ। ਦੋਵੇਂ ਕਈ ਮਿਊਜ਼ਿਕ ਵੀਡੀਓਜ਼ ਵਿੱਚ ਵੀ ਦਿਖਾਈ ਦੇ ਚੁੱਕੇ ਹਨ।
ਕਾਬਿਲੇਗੌਰ ਹੈ ਕਿ ਹਿਮਾਂਸ਼ੀ ਖੁਰਾਣਾ ਅਕਸਰ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਇਸ ਤੋਂ ਇਲਾਵਾ ਕਈ ਵਾਰ ਉਹ ਟ੍ਰੋਲਿੰਗ ਦਾ ਸ਼ਿਕਾਰ ਵੀ ਹੋ ਜਾਂਦੀ ਹੈ। ਕਈ ਵਾਰ ਹਿਮਾਂਸ਼ੀ ਟ੍ਰੋਲਰਸ ਨੂੰ ਨਜ਼ਰਅੰਦਾਜ਼ ਕਰਦੀ ਹੈ ਤੇ ਕਈ ਵਾਰ ਉਹ ਕਰਾਰਾ ਜਵਾਬ ਵੀ ਦਿੰਦੀ ਹੈ। ਜਾਣਕਾਰੀ ਮੁਤਾਬਿਕ ਹਾਲ ਹੀ ਵਿੱਚ ਹਿਮਾਂਸ਼ੀ ਨੇ ਮੁੰਬਈ ਵਿੱਚ ਆਪਣਾ ਨਵਾਂ ਘਰ ਖਰੀਦਿਆ ਹੈ, ਜਿਸ ਵਿੱਚ ਅਖੰਡ ਪਾਠ ਦੀਆਂ ਤਸਵੀਰਾਂ ਗਾਇਕਾ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੀ।