Entertainment News Live: ਅਮਰੀਕਾ 'ਚ ਚੱਲਿਆ ਸ਼ਾਹਰੁਖ ਖਾਨ ਦਾ ਜਾਦੂ, 'ਜਵਾਨ' ਨੇ ਰਚਿਆ ਇਤਿਹਾਸ, ਧਰਮਿੰਦਰ ਦੀ ਵਿਗੜੀ ਸਿਹਤ, ਪੜ੍ਹੋ ਮਨੋਰੰਜਨ ਦੀਆਂ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ABP Sanjha Last Updated: 12 Sep 2023 08:59 PM
Entertainment News Live: Sunny Deol: ਸੰਨੀ ਦਿਓਲ ਨੇ ਪਿਤਾ ਧਰਮਿੰਦਰ ਦੀ ਸਿਹਤ ਵਿਗੜਣ ਦੀਆਂ ਖਬਰਾਂ ਨੂੰ ਦੱਸਿਆ ਅਫਵਾਹ, ਜਾਣੋ ਕਿਉਂ ਗਏ ਅਮਰੀਕਾ...

Dharmendra Health: ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਬਲਾਕਬਸਟਰ ਫਿਲਮ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਬੀਤੇ ਦਿਨੀਂ ਖਬਰ ਆਈ ਸੀ ਕਿ ਧਰਮਿੰਦਰ ਦੀ ਅਚਾਨਕ ਸਿਹਤ ਵਿਗੜ ਜਾਣ ਕਾਰਨ ਸੰਨੀ ਦਿਓਲ ਆਪਣੇ ਪਿਤਾ ਨੂੰ ਵਿਦੇਸ਼ ਲੈ ਗਏ ਹਨ। ਦੱਸਿਆ ਜਾ ਰਿਹਾ ਸੀ ਕਿ ਇੱਥੇ ਉਹ ਅਗਲੇ 15-20 ਦਿਨਾਂ ਤੱਕ ਆਪਣੇ ਪਿਤਾ ਦਾ ਇਲਾਜ ਕਰਵਾਉਣਗੇ।

Read More: Sunny Deol: ਸੰਨੀ ਦਿਓਲ ਨੇ ਪਿਤਾ ਧਰਮਿੰਦਰ ਦੀ ਸਿਹਤ ਵਿਗੜਣ ਦੀਆਂ ਖਬਰਾਂ ਨੂੰ ਦੱਸਿਆ ਅਫਵਾਹ, ਜਾਣੋ ਕਿਉਂ ਗਏ ਅਮਰੀਕਾ...

Enetertaniment News Live Today: Shocking!!! ਕਰੀਨਾ ਕਪੂਰ ਖਾਨ ਛੱਡ ਸਕਦੀ ਹੈ ਐਕਟਿੰਗ, ਰਿਟਾਇਰਮੈਂਟ ਨੂੰ ਲੈ ਕੀਤਾ ਵੱਡਾ ਐਲਾਨ

Kareena Kapoor Khan Retirement: ਕਰੀਨਾ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਾਨੇ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹੈ। ਉਨ੍ਹਾਂ ਦੀ ਕ੍ਰਾਈਮ ਥ੍ਰਿਲਰ ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਫਿਲਮ 'ਚ ਉਨ੍ਹਾਂ ਦੇ ਨਾਲ ਵਿਜੇ ਵਰਮਾ ਅਤੇ ਜੈਦੀਪ ਅਹਲਾਵਤ ਵੀ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਣਗੇ। ਕਰੀਨਾ ਕਪੂਰ ਦੀ ਇਹ ਫਿਲਮ ਨੈੱਟਫਲਿਕਸ 'ਤੇ ਉਨ੍ਹਾਂ ਦੇ ਜਨਮਦਿਨ ਯਾਨੀ 21 ਸਤੰਬਰ ਨੂੰ ਰਿਲੀਜ਼ ਹੋਵੇਗੀ।

Read More: Shocking!!! ਕਰੀਨਾ ਕਪੂਰ ਖਾਨ ਛੱਡ ਸਕਦੀ ਹੈ ਐਕਟਿੰਗ, ਰਿਟਾਇਰਮੈਂਟ ਨੂੰ ਲੈ ਕੀਤਾ ਵੱਡਾ ਐਲਾਨ

Entertainment News Live: Rana Ranbir: ਰਾਣਾ ਰਣਬੀਰ ਦੀ ਧੀ ਸੀਰਤ ਨੇ ਪਤੀ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਮੋਹ ਲੈਣਗੀਆਂ ਮਨ

Rana Ranbir Daughter Seerat: ਪੰਜਾਬੀ ਅਦਾਕਾਰ, ਲੇਖਕ ਰਾਣਾ ਰਣਬੀਰ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜਿਨ੍ਹਾਂ ਦੁਨੀਆ ਭਰ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।

Read More: Rana Ranbir: ਰਾਣਾ ਰਣਬੀਰ ਦੀ ਧੀ ਸੀਰਤ ਨੇ ਪਤੀ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਮੋਹ ਲੈਣਗੀਆਂ ਮਨ

Entertainment News Live: Rana Ranbir: ਰਾਣਾ ਰਣਬੀਰ ਦੀ ਧੀ ਸੀਰਤ ਨੇ ਪਤੀ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਮੋਹ ਲੈਣਗੀਆਂ ਮਨ

Rana Ranbir Daughter Seerat: ਪੰਜਾਬੀ ਅਦਾਕਾਰ, ਲੇਖਕ ਰਾਣਾ ਰਣਬੀਰ ਸਿਨੇਮਾ ਜਗਤ ਦੇ ਮਸ਼ਹੂਰ ਸਿਤਾਰਿਆਂ ਵਿੱਚੋਂ ਇੱਕ ਹਨ। ਜਿਨ੍ਹਾਂ ਦੁਨੀਆ ਭਰ ਵਿੱਚ ਆਪਣੀ ਅਦਾਕਾਰੀ ਦਾ ਲੋਹਾ ਮਨਵਾਇਆ ਹੈ।

Read More: Rana Ranbir: ਰਾਣਾ ਰਣਬੀਰ ਦੀ ਧੀ ਸੀਰਤ ਨੇ ਪਤੀ ਨਾਲ ਸ਼ੇਅਰ ਕੀਤੀਆਂ ਖੂਬਸੂਰਤ ਤਸਵੀਰਾਂ, ਮੋਹ ਲੈਣਗੀਆਂ ਮਨ

Enetertaniment News Live Today: ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨੂੰ ਸ਼ਸ਼ੀ ਕਪੂਰ ਨੇ ਕਿਉਂ ਮਾਰਿਆ ਸੀ ਜ਼ੋਰਦਾਰ ਚਾਂਟਾ, ਜਾਣੋ ਕਿਉਂ ਚੁੱਕਿਆ ਸੀ ਇਹ ਕਦਮ

Bollywood Kissa: ਪ੍ਰਸ਼ੰਸਕ ਹਮੇਸ਼ਾ ਹੀ ਸਿਤਾਰਿਆਂ ਦੀਆਂ ਕਹਾਣੀਆਂ ਸੁਣਨ ਲਈ ਉਤਸ਼ਾਹਿਤ ਹੁੰਦੇ ਹਨ। ਅਸੀਂ ਤੁਹਾਡੇ ਲਈ ਪੁਰਾਣੇ ਜ਼ਮਾਨੇ ਦੀ ਉਹ ਦਿਲਚਸਪ ਕਹਾਣੀ ਲੈ ਕੇ ਆਏ ਹਾਂ। ਜਦੋਂ ਸ਼ਸ਼ੀ ਕਪੂਰ ਨੇ ਇੱਕ ਅਭਿਨੇਤਰੀ ਨੂੰ ਥੱਪੜ ਮਾਰਿਆ ਸੀ।

Read More: ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨੂੰ ਸ਼ਸ਼ੀ ਕਪੂਰ ਨੇ ਕਿਉਂ ਮਾਰਿਆ ਸੀ ਜ਼ੋਰਦਾਰ ਚਾਂਟਾ, ਜਾਣੋ ਕਿਉਂ ਚੁੱਕਿਆ ਸੀ ਇਹ ਕਦਮ

Enetertaniment News Live Today: ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨੂੰ ਸ਼ਸ਼ੀ ਕਪੂਰ ਨੇ ਕਿਉਂ ਮਾਰਿਆ ਸੀ ਜ਼ੋਰਦਾਰ ਚਾਂਟਾ, ਜਾਣੋ ਕਿਉਂ ਚੁੱਕਿਆ ਸੀ ਇਹ ਕਦਮ

Bollywood Kissa: ਪ੍ਰਸ਼ੰਸਕ ਹਮੇਸ਼ਾ ਹੀ ਸਿਤਾਰਿਆਂ ਦੀਆਂ ਕਹਾਣੀਆਂ ਸੁਣਨ ਲਈ ਉਤਸ਼ਾਹਿਤ ਹੁੰਦੇ ਹਨ। ਅਸੀਂ ਤੁਹਾਡੇ ਲਈ ਪੁਰਾਣੇ ਜ਼ਮਾਨੇ ਦੀ ਉਹ ਦਿਲਚਸਪ ਕਹਾਣੀ ਲੈ ਕੇ ਆਏ ਹਾਂ। ਜਦੋਂ ਸ਼ਸ਼ੀ ਕਪੂਰ ਨੇ ਇੱਕ ਅਭਿਨੇਤਰੀ ਨੂੰ ਥੱਪੜ ਮਾਰਿਆ ਸੀ।

Read More: ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਨੂੰ ਸ਼ਸ਼ੀ ਕਪੂਰ ਨੇ ਕਿਉਂ ਮਾਰਿਆ ਸੀ ਜ਼ੋਰਦਾਰ ਚਾਂਟਾ, ਜਾਣੋ ਕਿਉਂ ਚੁੱਕਿਆ ਸੀ ਇਹ ਕਦਮ

Entertainment News Live: Raghav Parineeti Wedding: ਪਰਿਣੀਤੀ-ਰਾਘਵ ਚੱਢਾ ਦੇ ਵਿਆਹ 'ਤੇ ਦੁਲਹਨ ਵਾਂਗ ਸੱਜੇਗਾ ਉਦੈਪੁਰ ਦਾ ਇਹ ਪੈਲੇਸ, ਜਾਣੋ ਕਮਰਿਆਂ ਦੇ ਕਿਰਾਏ ਸਣੇ ਹੋਰ ਜਾਣਕਾਰੀ

Parineeti -Raghav Chadha Wedding: ਪਰਿਣੀਤੀ ਚੋਪੜਾ ਜਲਦ ਹੀ ਆਮ ਆਦਮੀ ਪਾਰਟੀ ਦੇ ਨੇਤਾ ਰਾਘਵ ਚੱਢਾ ਨਾਲ ਵਿਆਹ ਕਰਨ ਜਾ ਰਹੀ ਹੈ। ਅਜਿਹੇ 'ਚ ਅਸੀਂ ਤੁਹਾਨੂੰ ਉਸ ਮਹਿਲ ਦੀ ਸੈਰ ਕਰਵਾਉਣ ਜਾ ਰਹੇ ਹਾਂ, ਜਿੱਥੇ ਇਹ ਜੋੜਾ ਵਿਆਹ ਕਰਵਾਏਗਾ।

Read More: Raghav Parineeti Wedding: ਪਰਿਣੀਤੀ-ਰਾਘਵ ਚੱਢਾ ਦੇ ਵਿਆਹ 'ਤੇ ਦੁਲਹਨ ਵਾਂਗ ਸੱਜੇਗਾ ਉਦੈਪੁਰ ਦਾ ਇਹ ਪੈਲੇਸ, ਜਾਣੋ ਕਮਰਿਆਂ ਦੇ ਕਿਰਾਏ ਸਣੇ ਹੋਰ ਜਾਣਕਾਰੀ

Enetertaniment News Live Today: Sharry Mann: ਸ਼ੈਰੀ ਮਾਨ ਨੇ ਜਨਮਦਿਨ ਮੌਕੇ ਫੈਨਜ਼ ਨੂੰ ਦਿੱਤਾ ਖਾਸ ਤੋਹਫ਼ਾ, ਜਾਣੋ ਕਦੋਂ ਰਿਲੀਜ਼ ਹੋਵੇਗੀ ਨਵੀਂ ਐਲਬਮ

Sharry Mann Give Surprise To Fan: ਪੰਜਾਬੀ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਇਸ ਮੌਕੇ ਪ੍ਰਸ਼ੰਸਕਾਂ ਦੇ ਨਾਲ-ਨਾਲ ਸੰਗੀਤ ਜਗਤ ਦੇ ਸਿਤਾਰਿਆਂ ਵੱਲੋਂ ਵੀ ਸ਼ੈਰੀ ਮਾਨ ਨੂੰ ਵਧਾਈ ਦਿੱਤੀ ਗਈ।

Read More: Sharry Mann: ਸ਼ੈਰੀ ਮਾਨ ਨੇ ਜਨਮਦਿਨ ਮੌਕੇ ਫੈਨਜ਼ ਨੂੰ ਦਿੱਤਾ ਖਾਸ ਤੋਹਫ਼ਾ, ਜਾਣੋ ਕਦੋਂ ਰਿਲੀਜ਼ ਹੋਵੇਗੀ ਨਵੀਂ ਐਲਬਮ

Entertainment News Live: Elvish Yadav: ਐਲਵਿਸ਼ ਯਾਦਵ ਦੀ ਲੱਗੀ ਲਾਟਰੀ, ਬਿੱਗ ਬੌਸ OTT 2 ਜੇਤੂ ਹੁਣ ਫਿਲਮ 'ਚ ਕਰੇਗਾ ਧਮਾਕਾ, ਸ਼ੂਟਿੰਗ ਲਈ ਹੋਇਆ ਰਵਾਨਾ

Elvish Yadav Movie: ਬਿੱਗ ਬੌਸ OTT 2 ਦੇ ਜੇਤੂ ਐਲਵਿਸ਼ ਯਾਦਵ ਦਾ ਜਲਵਾ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਸ਼ੋਅ ਤੋਂ ਬਾਅਦ ਹੁਣ ਤੱਕ ਹਰ ਪਾਸੇ ਉਸ ਦੀ ਚਰਚਾ ਹੋ ਰਹੀ ਹੈ। ਹਾਲ ਹੀ ਵਿੱਚ ਉਹ ਸ਼ਹਿਨਾਜ਼ ਗਿੱਲ ਦੇ ਸ਼ੋਅ Desi Vibes ਵਿੱਚ ਨਜ਼ਰ ਆਇਆ। ਹੁਣ ਉਸ ਨੂੰ ਫ਼ਿਲਮ ਵੀ ਮਿਲ ਗਈ ਹੈ। ਐਲਵਿਸ਼ ਨੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਹ ਫਿਲਮ ਦੀ ਸ਼ੂਟਿੰਗ ਲਈ ਵਿਦੇਸ਼ ਜਾ ਰਹੇ ਹਨ।

Read More: Elvish Yadav: ਐਲਵਿਸ਼ ਯਾਦਵ ਦੀ ਲੱਗੀ ਲਾਟਰੀ, ਬਿੱਗ ਬੌਸ OTT 2 ਜੇਤੂ ਹੁਣ ਫਿਲਮ 'ਚ ਕਰੇਗਾ ਧਮਾਕਾ, ਸ਼ੂਟਿੰਗ ਲਈ ਹੋਇਆ ਰਵਾਨਾ

Enetertaniment News Live Today: Welcome 3 Controversy: ਅਕਸ਼ੈ ਕੁਮਾਰ ਦੀ 'ਵੈਲਕਮ 3' ਨੂੰ ਲੈ ਭੱਖਿਆ ਵਿਵਾਦ, ਜਾਣੋ ਕਿਉਂ ਮੇਕਰਸ 'ਤੇ ਲਗਾਏ ਗਏ ਗੰਭੀਰ ਦੋਸ਼

Welcome 3 Controversy: ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ ਆਪਣੀ ਮਸ਼ਹੂਰ ਫਰੈਂਚਾਈਜ਼ੀ 'ਵੈਲਕਮ' ਨਾਲ ਵਾਪਸੀ ਕਰ ਚੁੱਕੇ ਹਨ। ਹਾਲ ਹੀ 'ਚ 'ਵੈਲਕਮ ਟੂ ਦ ਜੰਗਲ' ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ ਪਰ ਇਸ ਦੌਰਾਨ ਫਿਲਮ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ।

Read More: Welcome 3 Controversy: ਅਕਸ਼ੈ ਕੁਮਾਰ ਦੀ 'ਵੈਲਕਮ 3' ਨੂੰ ਲੈ ਭੱਖਿਆ ਵਿਵਾਦ, ਜਾਣੋ ਕਿਉਂ ਮੇਕਰਸ 'ਤੇ ਲਗਾਏ ਗਏ ਗੰਭੀਰ ਦੋਸ਼

Entertainment News Live: Anmol Kwatra: ਮੋਢੇ ਦੀ ਤਕਲੀਫ ਨਾਲ ਜੂਝ ਰਿਹਾ ਅਨਮੋਲ ਕਵਾਤਰਾ, 2 ਮਹੀਨਿਆਂ ਤੋਂ ਚੱਲ ਰਿਹਾ ਇਲਾਜ- ਬੋਲਿਆ- 'ਮੇਰੇ ਲਈ ਦੁਆ ਕਰੋ'

Anmol Kwatra Video: ਅਨਮੋਲ ਕਵਾਤਰਾ ਉਹ ਨਾਮ ਹੈ, ਜੋ ਕਿਸੇ ਜਾਣ ਪਛਾਣ ਦਾ ਮੋਹਤਾਜ ਨਹੀਂ ਹੈ। ਉਸ ਨੇ ਸਮਾਜ ਭਲਾਈ ਦੇ ਕੰਮਾਂ ਲਈ ਆਪਣਾ ਸਫਲ ਕਰੀਅਰ ਕੁਰਬਾਨ ਕੀਤਾ ਸੀ। ਉਹ ਆਪਣੀ ਐਨਜੀਓ ਏਕ ਜ਼ਰੀਆ ਨਾਲ ਮਿਲ ਆਮ ਲੋਕਾਂ ਦੀ ਸੇਵਾ ਕਰ ਰਿਹਾ ਹੈ। 

Read More: Anmol Kwatra: ਮੋਢੇ ਦੀ ਤਕਲੀਫ ਨਾਲ ਜੂਝ ਰਿਹਾ ਅਨਮੋਲ ਕਵਾਤਰਾ, 2 ਮਹੀਨਿਆਂ ਤੋਂ ਚੱਲ ਰਿਹਾ ਇਲਾਜ- ਬੋਲਿਆ- 'ਮੇਰੇ ਲਈ ਦੁਆ ਕਰੋ'

Enetertaniment News Live Today: ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੀ ਤਿੱਕੜੀ ਫਿਰ ਕਰੇਗੀ ਧਮਾਕਾ, ਨਵੀਂ ਫਿਲਮ ਦਾ ਹੋਇਆ ਐਲਾਨ, ਜਾਣੋ ਰਿਲੀਜ਼ ਡੇਟ

Diljit Dosanjh Sonam Bajwa New Movie: ਦਿਲਜੀਤ ਦੋਸਾਂਝ ਅਕਸਰ ਹੀ ਕਿਸੇ ਨਾ ਕਿਸੇ ਵਜ੍ਹਾ ਕਰਕੇ ਸੁਰਖੀਆਂ 'ਚ ਰਹਿੰਦੇ ਹਨ। ਇਸ ਸਾਲ ਦਿਲਜੀਤ ਦੋਸਾਂਝ ਕੋਚੈਲਾ ਮਿਊਜ਼ਿਕ ਫੈਸਟੀਵਲ 'ਚ ਪਰਫਾਰਮ ਕਰਦੇ ਨਜ਼ਰ ਆਏ ਸੀ। ਇਸ ਤੋਂ ਬਾਅਦ ਦਿਲਜੀਤ ਦੀ ਫੈਨ ਫਾਲੋਇੰਗ 'ਚ ਪੂਰੀ ਦੁਨੀਆ ਵਿੱਚ ਜ਼ਬਰਦਸਤ ਇਜ਼ਾਫਾ ਹੋਇਆ ਸੀ। 

Read More: ਦਿਲਜੀਤ ਦੋਸਾਂਝ, ਸੋਨਮ ਬਾਜਵਾ ਤੇ ਸ਼ਹਿਨਾਜ਼ ਗਿੱਲ ਦੀ ਤਿੱਕੜੀ ਫਿਰ ਕਰੇਗੀ ਧਮਾਕਾ, ਨਵੀਂ ਫਿਲਮ ਦਾ ਹੋਇਆ ਐਲਾਨ, ਜਾਣੋ ਰਿਲੀਜ਼ ਡੇਟ

Entertainment News Live: Kareena Kapoor: ਬੇਟੇ ਤੈਮੂਰ ਕਾਰਨ ਫੁੱਟ-ਫੁੱਟ ਰੋਈ ਕਰੀਨਾ ਕਪੂਰ, ਅਦਾਕਾਰਾ ਖੁਲਾਸਾ ਕਰ ਬੋਲੀ- ਮੈਂ ਸਦਮੇ 'ਚ ਚਲੀ ਗਈ...

Kareena On Taimur Name Controversy: ਬਾਲੀਵੁੱਡ ਦੀ ਬੇਬੋ ਯਾਨੀ ਕਰੀਨਾ ਕਪੂਰ ਖਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਜਾਨੇ ਜਾਨ' ਨੂੰ ਲੈ ਕੇ ਸੁਰਖੀਆਂ 'ਚ ਹੈ। ਨੈੱਟਫਲਿਕਸ 'ਤੇ ਰਿਲੀਜ਼ ਹੋਣ ਵਾਲੀ ਇਸ ਫਿਲਮ ਰਾਹੀਂ ਕਰੀਨਾ ਆਪਣੇ OTT ਕਰੀਅਰ ਦੀ ਸ਼ੁਰੂਆਤ ਕਰਨ ਜਾ ਰਹੀ ਹੈ। ਇਨ੍ਹੀਂ ਦਿਨੀਂ ਬੇਬੋ ਫਿਲਮ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਨਾਲ ਕਰ ਰਹੀ ਹੈ। ਇਸ ਦੌਰਾਨ ਉਹ ਆਪਣੇ ਵੱਡੇ ਬੇਟੇ ਤੈਮੂਰ ਅਲੀ ਖਾਨ ਦੇ ਨਾਂ 'ਤੇ ਚੱਲ ਰਹੇ ਵਿਵਾਦ 'ਤੇ ਖੁੱਲ੍ਹ ਕੇ ਬੋਲੀ। ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂਅ ਤੈਮੂਰ ਰੱਖਣ ਦਾ ਅਸਲ ਕਾਰਨ ਦੱਸਿਆ ਹੈ।

Read More: Kareena Kapoor: ਬੇਟੇ ਤੈਮੂਰ ਕਾਰਨ ਫੁੱਟ-ਫੁੱਟ ਰੋਈ ਕਰੀਨਾ ਕਪੂਰ, ਅਦਾਕਾਰਾ ਖੁਲਾਸਾ ਕਰ ਬੋਲੀ- ਮੈਂ ਸਦਮੇ 'ਚ ਚਲੀ ਗਈ...

Enetertaniment News Live Today: Karan Deol: ਕਰਨ ਦਿਓਲ ਦੇ ਵਿਆਹ 'ਚ ਰਿਸ਼ਤੇਦਾਰਾਂ 'ਤੇ ਭੜਕ ਉੱਠੇ ਸੰਨੀ ਦਿਓਲ, ਜਾਣੋ ਕਿਉਂ ਬੋਲੇ- ਤੁਹਾਨੂੰ ਸ਼ਰਮ ਨਹੀਂ ਆਉਂਦੀ ?

Sunny Deol On Karan Wedding: ਬਾਲੀਵੁੱਡ ਅਦਾਕਾਰ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ ਗਦਰ 2 ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਗਦਰ 2 ਨੇ ਬਾਕਸ ਆਫਿਸ 'ਤੇ ਹਲਚਲ ਮਚਾ ਦਿੱਤੀ ਹੈ। ਤਾਰਾ ਸਿੰਘ ਨੇ ਇੱਕ ਵਾਰ ਫਿਰ ਪ੍ਰਸ਼ੰਸਕਾਂ ਦਾ ਦਿਲ ਜਿੱਤ ਲਿਆ ਹੈ। ਗਦਰ 2 ਦੀ ਸਫਲਤਾ ਤੋਂ ਬਾਅਦ ਸੰਨੀ ਦਿਓਲ ਮੀਡੀਆ ਵਿੱਚ ਇਸ ਬਾਰੇ ਗੱਲ ਕਰ ਰਹੇ ਹਨ, ਪਰ ਉਹ ਗੱਲ ਕਰਨ ਤੋਂ ਪਹਿਲਾਂ ਬਹੁਤ ਸਾਵਧਾਨ ਹੋ ਗਏ ਹਨ। ਉਹ ਕੁਝ ਕਹਿਣ ਤੋਂ ਪਹਿਲਾਂ ਸੋਚਦੇ ਹਨ। ਅਜਿਹਾ ਉਦੋਂ ਤੋਂ ਹੋਇਆ ਹੈ ਜਦੋਂ ਸੰਨੀ ਦੇ ਬੇਟੇ ਕਰਨ ਦਿਓਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ। ਆਪਣੇ ਬੇਟੇ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੰਨੀ ਨੇ ਇਹ ਪ੍ਰਤੀਕਿਰਿਆ ਦਿੱਤੀ ਹੈ। ਉਸ ਨੇ ਦੱਸਿਆ ਹੈ ਕਿ ਉਹ ਆਪਣੇ ਰਿਸ਼ਤੇਦਾਰਾਂ ਉੱਪਰ ਭੜਕ ਗਏ ਸੀ। 

Read More: Karan Deol: ਕਰਨ ਦਿਓਲ ਦੇ ਵਿਆਹ 'ਚ ਰਿਸ਼ਤੇਦਾਰਾਂ 'ਤੇ ਭੜਕ ਉੱਠੇ ਸੰਨੀ ਦਿਓਲ, ਜਾਣੋ ਕਿਉਂ ਬੋਲੇ- ਤੁਹਾਨੂੰ ਸ਼ਰਮ ਨਹੀਂ ਆਉਂਦੀ ?

Entertainment News Live: ਅਨੁਪਮਾ 'ਚ ਆਵੇਗਾ ਵੱਡਾ ਟਵਿਸਟ, ਅਨੁਪਮਾ ਦੀ ਧੀ ਪਾਖੀ ਦੀ ਹੋ ਜਾਵੇਗੀ ਮੌਤ? ਅਦਾਕਾਰਾ ਨੇ ਸ਼ੋਅ ਛੱਡਣ ਬਾਰੇ ਕਹੀ ਇਹ ਗੱਲ

Anupamaa New Big Twist: ਪ੍ਰਸ਼ੰਸਕ ਇਨ੍ਹੀਂ ਦਿਨੀਂ ਅਨੁਪਮਾ 'ਚ ਇੰਨੀਂ ਦਿਨੀਂ ਚੱਲ ਰਹੇ ਪਲਾਟ ਨਾਲ ਫੈਨਜ਼ ਪੂਰੀ ਤਰ੍ਹਾਂ ਜੁੜੇ ਨਜ਼ਰ ਆ ਰਹੇ ਹਨ। ਸ਼ੋਅ 'ਚ ਦਿਖਾਇਆ ਗਿਆ ਸੀ ਕਿ ਪਾਖੀ ਕਪਾੜੀਆ ਹਾਊਸ ਤੋਂ ਲਾਪਤਾ ਹੋ ਗਈ ਹੈ। ਜਿਸ ਤੋਂ ਬਾਅਦ ਹਰ ਕੋਈ ਚਿੰਤਤ ਹੈ ਅਤੇ ਪਾਖੀ ਨੂੰ ਲੱਭਦਾ ਫਿਰ ਰਿਹਾ ਹੈ। ਆਉਣ ਵਾਲੇ ਐਪੀਸੋਡਾਂ ਵਿੱਚ ਦਿਖਾਇਆ ਜਾਵੇਗਾ ਕਿ ਪਾਖੀ ਦੇ ਗਾਇਬ ਹੋਣ ਵਿੱਚ ਅਧਿਕ ਦੀ ਵੱਡੀ ਭੂਮਿਕਾ ਹੈ ਅਤੇ ਰੋਮਿਲ ਵੀ ਇਸ ਨਾਲ ਜੁੜਿਆ ਹੋਇਆ ਹੈ।  ਪਾਖੀ ਕਿੱਥੇ ਗਈ ਇਸ ਬਾਰੇ ਅਜੇ ਤੱਕ ਕਿਸੇ ਨੂੰ ਕੋਈ ਪਤਾ ਨਹੀਂ ਹੈ। ਇਸ ਤੋਂ ਬਾਅਦ ਖਬਰਾਂ ਆਉਣ ਲੱਗੀਆਂ ਕਿ ਸ਼ਾਇਦ ਸ਼ੋਅ 'ਚ ਪਾਖੀ ਦਾ ਕਿਰਦਾਰ ਨਿਭਾਉਣ ਵਾਲੀ ਅਦਾਕਾਰਾ ਮੁਸਕਾਨ ਸ਼ੋਅ ਛੱਡ ਰਹੀ ਹੈ। ਹਾਲਾਂਕਿ ਮੁਸਕਾਨ ਨੇ ਖੁਦ ਇਨ੍ਹਾਂ ਖਬਰਾਂ ਦਾ ਖੰਡਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਮੁਸਕਾਨ ਨੂੰ ਹਾਲ ਹੀ ਵਿੱਚ ਸਟਾਰ ਪਰਿਵਾਰ ਐਵਾਰਡਜ਼ ਵਿੱਚ ਫੇਵਰੇਟ ਸਿਸਟਰ ਐਵਾਰਡ ਮਿਲਿਆ ਹੈ। ਸ਼ੋਅ 'ਚ ਪਾਖੀ ਦੇ ਬਾਹਰ ਹੋਣ ਬਾਰੇ ਮੁਸਕਾਨ ਬਾਮਨੇ ਨੇ ਕਿਹਾ, 'ਨਹੀਂ, ਅਜਿਹਾ ਨਹੀਂ ਹੈ। ਮੈਂ ਲਗਾਤਾਰ ਸ਼ੋਅ 'ਚ ਕੰਮ ਕਰ ਰਹੀ ਹਾਂ। ਦਰਸ਼ਕਾਂ ਲਈ ਸ਼ੋਅ ਵਿੱਚ ਇੱਕ ਵੱਡਾ ਟਵਿਸਟ ਹੋਣ ਵਾਲਾ ਹੈ। ਉਨ੍ਹਾਂ ਨੂੰ ਸਿਰਫ਼ ਇੰਤਜ਼ਾਰ ਕਰਨਾ ਅਤੇ ਦੇਖਣਾ ਪਵੇਗਾ। 


Anupama: ਅਨੁਪਮਾ 'ਚ ਆਵੇਗਾ ਵੱਡਾ ਟਵਿਸਟ, ਅਨੁਪਮਾ ਦੀ ਧੀ ਪਾਖੀ ਦੀ ਹੋ ਜਾਵੇਗੀ ਮੌਤ? ਅਦਾਕਾਰਾ ਨੇ ਸ਼ੋਅ ਛੱਡਣ ਬਾਰੇ ਕਹੀ ਇਹ ਗੱਲ


 

Enetertaniment News Live Today: ਮਸ਼ਹੂਰ ਮੈਗਜ਼ੀਨ 'ਫੇਸ' ਦੇ ਕਵਰ ਪੇਜ 'ਤੇ ਛਾਇਆ ਕਰਨ ਔਜਲਾ, ਇਹ ਪ੍ਰਾਪਤੀ ਹਾਸਲ ਕਰਨ ਵਾਲਾ ਦੂਜਾ ਪੰਜਾਬੀ ਗਾਇਕ

Karan Aujla On Face Magazine Cover: ਕਰਨ ਔਜਲਾ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਇੰਨੀਂ ਦਿਨੀਂ ਗਾਇਕ ਆਪਣੀ ਨਵੀਂ ਐਲਬਮ 'ਮੇਕਿੰਗ ਮੈਮੋਰੀਜ਼' ਕਰਕੇ ਖੂਬ ਸੁਰਖੀਆਂ ਬਟੋਰ ਰਿਹਾ ਹੈ। ਕਰਨ ਦੀ ਐਲਬਮ ਦੇ ਗਾਣਿਆਂ 'ਤੇ ਇਸ ਸਮੇਂ ਪੂਰੀ ਦੁਨੀਆ ਥਿਰਕ ਰਹੀ ਹੈ। ਖਾਸ ਕਰਕੇ 'ਐਡਮਾਈਰਿੰਗ ਯੂ' ਗਾਣੇ ਨੂੰ ਸਭ ਤੋਂ ਜ਼ਿਆਦਾ ਪਿਆਰ ਮਿਲਿਆ ਹੈ। ਹੁਣ ਇਸ ਤੋਂ ਬਾਅਦ ਕਰਨ ਔਜਲਾ ਦਾ ਨਾਮ ਫਿਰ ਤੋਂ ਸੁਰਖੀਆਂ 'ਚ ਆ ਗਿਆ ਹੈ। ਦਰਅਸਲ, ਕਰਨ ਹਾਲ ਹੀ 'ਚ ਮਸ਼ਹੂਰ 'ਫੇਸ ਮੈਗਜ਼ੀਨ' ਦੇ ਕਵਰ ਪੇਜ 'ਤੇ ਨਜ਼ਰ ਆਇਆ ਹੈ। ਇਹ ਪ੍ਰਾਪਤੀ ਹਾਸਲ ਕਰਨ ਵਾਲਾ ਕਰਨ ਔਜਲਾ ਦੂਜਾ ਪੰਜਾਬੀ ਗਾਇਕ ਬਣ ਗਿਆ ਹੈ। ਦੱਸ ਦਈਏ ਕਿ ਇਸ ਤੋਂ ਦਿਲਜੀਤ ਦੋਸਾਂਝ ਫੇਸ ਮੈਗਜ਼ੀਨ ਦੇ ਕਵਰ 'ਤੇ ਨਜ਼ਰ ਆ ਚੁੱਕੇ ਹਨ।  


Karan Aujla: ਮਸ਼ਹੂਰ ਮੈਗਜ਼ੀਨ 'ਫੇਸ' ਦੇ ਕਵਰ ਪੇਜ 'ਤੇ ਛਾਇਆ ਕਰਨ ਔਜਲਾ, ਇਹ ਪ੍ਰਾਪਤੀ ਹਾਸਲ ਕਰਨ ਵਾਲਾ ਦੂਜਾ ਪੰਜਾਬੀ ਗਾਇਕ

Entertainment News Live: '90 ਦੇ ਦਹਾਕਿਆਂ 'ਚ ਕੋਈ ਵੀ ਪਾਰਟੀ ਸ਼ਾਹਰੁਖ ਖਾਨ ਨੂੰ ਗਾਲਾਂ ਕੱਢੇ ਬਿਨਾਂ ਖਤਮ ਨਹੀਂ ਹੁੰਦੀ ਸੀ', ਦਿੱਗਜ ਪੱਤਰਕਾਰ ਦਾ ਖੁਲਾਸਾ

Shah Rukh Khan Was Hated By Almost Everyone In 90s: ਸ਼ਾਹਰੁਖ ਖਾਨ ਨੂੰ ਬਾਲੀਵੁੱਡ ਇੰਡਸਟਰੀ 'ਚ ਕਿੰਗ ਖਾਨ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਦਿੱਲੀ ਤੋਂ ਆਇਆ ਇੱਕ ਲੜਕਾ ਅੱਜ ਬਾਲੀਵੁੱਡ 'ਤੇ ਰਾਜ ਕਰ ਰਿਹਾ ਹੈ। ਇੰਨੀਂ ਦਿਨੀਂ ਸ਼ਾਹਰੁਖ ਖਾਨ ਆਪਣੀ ਫਿਲਮ 'ਜਵਾਨ' ਕਰਕੇ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫਿਲਮ ਨੇ ਪੂਰੀ ਦੁਨੀਆ 'ਚ 550 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ। ਇਸ ਦੇ ਨਾਲ ਹੀ 'ਜਵਾਨ' ਪਹਿਲੀ ਫਿਲਮ ਬਣ ਗਈ ਹੈ, ਜਿਸ ਨੇ ਇੰਨੀਂ ਜਲਦੀ 500 ਕਰੋੜ ਦੀ ਕਮਾਈ ਨੂੰ ਪਾਰ ਕਰ ਲਿਆ ਹੈ।


ਅੱਜ ਹਰ ਕਿਸੇ ਦੀ ਜ਼ੁਬਾਨ 'ਤੇ ਸ਼ਾਹਰੁਖ ਖਾਨ ਦਾ ਨਾਮ ਹੈ। ਪਰ ਸ਼ਾਹਰੁਖ ਦੇ ਬਾਲੀਵੁੱਡ ਦਾ ਕਿੰਗ ਖਾਨ ਬਣਨ ਦਾ ਸਫਰ ਅਸਾਨ ਨਹੀਂ ਸੀ। ਉਨ੍ਹਾਂ ਨੇ ਇਸ ਮੁਕਾਮ ਤੱਕ ਪਹੁੰਚਣ ਲਈ ਬਹੁਤ ਸੰਘਰਸ਼ ਕੀਤਾ ਹੈ। ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਹੀ ਸ਼ਾਹਰੁਖ ਦੇ ਮੰਮੀ ਡੈਡੀ ਗੁਜ਼ਰ ਚੁੱਕੇ ਸੀ। ਸ਼ਾਹਰੁਖ ਨੇ ਇਸ ਤੋਂ ਬਾਅਦ ਫਿਲਮਾਂ ;ਚ ਆਉਣ ਦਾ ਫੈਸਲਾ ਕੀਤਾ ਸੀ। ਉਹ ਮੁੰਬਈ ਆਏ ਤੇ ਉਨ੍ਹਾਂ ਨੇ ਇੱਕੋ ਦਿਨ 'ਚ ਪੰਜ ਫਿਲਮਾਂ ਸਾਈਨ ਕਰ ਲਈਆਂ। 


ਸ਼ਾਹਰੁਖ ਖਾਨ ਦੀ ਪਹਿਲੀ ਫਿਲਮ 'ਦੀਵਾਨਾ' ਸੀ। ਪਹਿਲੀ ਹੀ ਫਿਲਮ 'ਚ ਸ਼ਾਹਰੁਖ ਖਾਨ ਸਟਾਰ ਬਣ ਗਏ ਸੀ। ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਉਨ੍ਹਾਂ ਨੇ ਕਈ ਫਿਲਮਾਂ 'ਚ ਵਿਲੇਨ ਦੇ ਕਿਰਦਾਰ ਨਿਭਾਏ ਅਤੇ ਫਿਰ ਪਰਦੇ 'ਤੇ ਹੀਰੋ ਬਣੇ ਨਜ਼ਰ ਆਏ। ਸ਼ਾਹਰੁਖ ਦੀ ਕਾਮਯਾਬੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਸੀ। ਫਿਲਮ ਇੰਡਸਟਰੀ ਦੇ ਦਿੱਗਜ ਕਲਾਕਾਰ ਵੀ ਸ਼ਾਹਰੁਖ ਦੀ ਕਾਮਯਾਬੀ ਤੋਂ ਸੜਦੇ ਸੀ। 


Shah Rukh Khan: '90 ਦੇ ਦਹਾਕਿਆਂ 'ਚ ਕੋਈ ਵੀ ਪਾਰਟੀ ਸ਼ਾਹਰੁਖ ਖਾਨ ਨੂੰ ਗਾਲਾਂ ਕੱਢੇ ਬਿਨਾਂ ਖਤਮ ਨਹੀਂ ਹੁੰਦੀ ਸੀ', ਦਿੱਗਜ ਪੱਤਰਕਾਰ ਦਾ ਖੁਲਾਸਾ

Entertainment News Live Today: ਸ਼ੈਰੀ ਮਾਨ ਮਨਾ ਰਹੇ 41ਵਾਂ ਜਨਮਦਿਨ, ਜਾਣੋ ਸੁਰਿੰਦਰ ਸਿੰਘ ਤੋਂ ਕਿਵੇਂ ਬਣੇ ਸ਼ੈਰੀ ਮਾਨ, ਇਸ ਸ਼ਖਸ ਦੀ ਸਲਾਹ ਨਾਲ ਬਣੇ ਗਾਇਕ

Sharry Mann Birthday: ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦਾ ਟੌਪ ਗਾਇਕ ਹੈ। ਉਸ ਨੇ ਆਪਣੇ ਕਰੀਅਰ 'ਚ ਇੰਡਸਟਰੀ ਨੂੰ ਬੇਸ਼ੁਮਾਰ ਹਿੱਟ ਗਾਣੇ 'ਤੇ ਐਲਬਮਾਂ ਦਿੱਤੀਆਂ ਹਨ। ਆਪਣੀ ਪਹਿਲੀ ਹੀ ਐਲਬਮ 'ਯਾਰ ਅਣਮੁੱਲੇ' ਨੇ ਸ਼ੈਰੀ ਮਾਨ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ ਸੀ। ਦੱਸ ਦਈਏ ਕਿ ਸ਼ੈਰੀ ਮਾਨ ਅੱਜ ਯਾਨਿ 12 ਸਤੰਬਰ ਨੂੰ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਉਨ੍ਹਾਂ ਦਾ ਜਨਮ 12 ਸਤੰਬਰ 1982 ਨੂੰ ਮੋਹਾਲੀ ਵਿਖੇ ਹੋਇਆ ਸੀ। ਤਾਂ ਆਓ ਸ਼ੈਰੀ ਮਾਨ ਦੇ ਜਨਮਦਿਨ 'ਤੇ ਤੁਹਾਨੂੰ ਦੱਸਦੇ ਹਾਂ ਕਿ ਗਾਇਕ ਦਾ ਸੁਰਿੰਦਰ ਸਿੰਘ ਤੋਂ ਸ਼ੈਰੀ ਮਾਨ ਬਣਨ ਦਾ ਸਫਰ ਕਿਵੇਂ ਰਿਹਾ? 


Sharry Mann: ਸ਼ੈਰੀ ਮਾਨ ਮਨਾ ਰਹੇ 41ਵਾਂ ਜਨਮਦਿਨ, ਜਾਣੋ ਸੁਰਿੰਦਰ ਸਿੰਘ ਤੋਂ ਕਿਵੇਂ ਬਣੇ ਸ਼ੈਰੀ ਮਾਨ, ਇਸ ਸ਼ਖਸ ਦੀ ਸਲਾਹ ਨਾਲ ਬਣੇ ਗਾਇਕ

Entertainment News Live: ਧਰਮਿੰਦਰ ਦੀ ਵਿਗੜੀ ਸਿਹਤ, ਇਲਾਜ ਲਈ ਪੁੱਤਰ ਸੰਨੀ ਦਿਓਲ ਨਾਲ ਅਮਰੀਕਾ ਰਵਾਨਾ, ਜਾਣੋ ਧਰਮ ਪਾਜੀ ਦੀ ਸਿਹਤ ਅਪਡੇਟ

Sunny Deol Took Dharmendra to US: ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਖਬਰ ਆ ਰਹੀ ਹੈ ਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਇਲਾਜ ਲਈ ਅਮਰੀਕਾ ਗਏ ਹੋਏ ਹਨ। ਸੰਨੀ ਦਿਓਲ ਵੀ ਆਪਣੇ ਪਿਤਾ ਨਾਲ ਅਮਰੀਕਾ ਚਲੇ ਗਏ ਹਨ ਜਿੱਥੇ ਉਹ 15-20 ਦਿਨ ਰੁਕਣ ਵਾਲੇ ਹਨ ਤਾਂ ਜੋ ਧਰਮਿੰਦਰ ਦਾ ਸਹੀ ਇਲਾਜ ਹੋ ਸਕੇ। 


ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦਾ ਬੇਟਾ ਸੰਨੀ ਦਿਓਲ ਉਨ੍ਹਾਂ ਨੂੰ ਆਪਣੇ ਇਲਾਜ ਲਈ ਅਮਰੀਕਾ ਲੈ ਗਿਆ ਹੈ। ਸੰਨੀ ਦਿਓਲ ਨੇ ਆਪਣੇ ਕਰੀਅਰ ਤੋਂ ਕੁਝ ਦਿਨਾਂ ਲਈ ਬ੍ਰੇਕ ਲਿਆ ਹੈ ਅਤੇ ਆਪਣੇ ਪਿਤਾ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ ਹੈ।


ਅਦਾਕਾਰ ਇੰਨੇ ਦਿਨ ਰਹਿਣਗੇ ਵਿਦੇਸ਼
ਖਬਰਾਂ ਮੁਤਾਬਕ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ 87 ਸਾਲਾ ਧਰਮਿੰਦਰ ਆਪਣੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਸੰਨੀ ਦਿਓਲ ਉਨ੍ਹਾਂ ਨੂੰ ਅਮਰੀਕਾ ਲੈ ਗਏ ਹਨ, ਤਾਂ ਕਿ ਉਨ੍ਹਾਂ ਦਾ ਚੰਗਾ ਇਲਾਜ ਹੋ ਸਕੇ। ਸੰਨੀ ਦਿਓਲ ਅਤੇ ਧਰਮਿੰਦਰ 15-20 ਦਿਨ ਅਮਰੀਕਾ 'ਚ ਰਹਿਣਗੇ। ਹਾਲਾਂਕਿ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਕਿਹਾ ਗਿਆ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।


'ਗਦਰ 2' ਨੇ ਤੋੜੇ ਕਈ ਰਿਕਾਰਡ
ਤੁਹਾਨੂੰ ਦੱਸ ਦਈਏ ਕਿ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਗਦਰ 2' ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੀ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਵੱਡੀ ਕਮਾਈ ਕੀਤੀ ਹੈ। ਫਿਲਮ ਨੂੰ ਰਿਲੀਜ਼ ਹੋਏ ਇਕ ਮਹੀਨਾ ਹੋ ਗਿਆ ਹੈ ਅਤੇ ਹੁਣ ਤੱਕ ਦਰਸ਼ਕ 'ਗਦਰ 2' ਦੇ ਦੀਵਾਨੇ ਹਨ।


ਅਭਿਨੇਤਾ ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ਵਿੱਚ ਆਏ ਨਜ਼ਰ
ਧਰਮਿੰਦਰ ਨੂੰ ਹਾਲ ਹੀ 'ਚ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਦੇਖਿਆ ਗਿਆ ਸੀ। ਫਿਲਮ 'ਚ ਅਦਾਕਾਰਾ ਨੇ ਸ਼ਬਾਨਾ ਆਜ਼ਮੀ ਨਾਲ ਲਿਪ-ਲਾਕ ਕੀਤਾ, ਜਿਸ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ। 

Entertainment News Live Today: 'ਜਵਾਨ' ਦੀ ਕਾਮਯਾਬੀ ਲਈ ਅਕਸ਼ੇ ਕੁਮਾਰ ਨੇ ਇਸ ਅੰਦਾਜ਼ 'ਚ ਦਿੱਤੀ ਸ਼ਾਹਰੁਖ ਨੂੰ ਵਧਾਈ, ਕਿੰਗ ਖਾਨ ਦਾ ਜਵਾਬ ਜਿੱਤੇਗਾ ਦਿਲ

Shah Rukh Khan Reply to Akshay Kumar: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਬਾਕਸ ਆਫਿਸ 'ਤੇ ਲਗਾਤਾਰ ਚਮਕ ਰਹੀ ਹੈ। ਹਰ ਕੋਈ ਇਸ ਦੀ ਤਾਰੀਫ ਕਰਨ ਤੋਂ ਨਹੀਂ ਰੁਕ ਰਿਹਾ। 'ਜਵਾਨ' ਦਾ ਜੋਸ਼ ਲੋਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਇਸ ਵਜ੍ਹਾ ਨਾਲ ਇਹ ਫਿਲਮ 5 ਦਿਨਾਂ 'ਚ 300 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਹੁਣ ਜਿਸ ਤਰ੍ਹਾਂ ਸੈਲੇਬਸ ਸ਼ਾਹਰੁਖ ਖਾਨ ਦੇ ਜਵਾਨ ਨੂੰ ਦੇਖ ਰਹੇ ਹਨ, ਉਹ ਇਸ ਦੀ ਤਾਰੀਫ ਕਰਨਾ ਬੰਦ ਨਹੀਂ ਕਰ ਰਹੇ ਹਨ। ਬਾਲੀਵੁਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ 'ਜਵਾਨ' ਦੀ ਕਾਮਯਾਬੀ 'ਤੇ ਸ਼ਾਹਰੁਖ ਖਾਨ ਨੂੰ ਵਧਾਈ ਦਿੱਤੀ ਹੈ।  


Shah Rukh Khan: 'ਜਵਾਨ' ਦੀ ਕਾਮਯਾਬੀ ਲਈ ਅਕਸ਼ੇ ਕੁਮਾਰ ਨੇ ਇਸ ਅੰਦਾਜ਼ 'ਚ ਦਿੱਤੀ ਸ਼ਾਹਰੁਖ ਨੂੰ ਵਧਾਈ, ਕਿੰਗ ਖਾਨ ਦਾ ਜਵਾਬ ਜਿੱਤੇਗਾ ਦਿਲ

Entertainment News Live: ਅਮਰੀਕਾ 'ਚ ਵੀ ਚੱਲਿਆ ਸ਼ਾਹਰੁਖ ਖਾਨ ਦਾ ਜਾਦੂ, 'ਜਵਾਨ' ਨੇ ਬਣਾ ਦਿੱਤਾ ਇਹ ਵੱਡਾ ਰਿਕਾਰਡ, ਰਚ ਦਿੱਤਾ ਇਤਿਹਾਸ

Shah Rukh Khan: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਭਾਰਤ ਹੀ ਨਹੀਂ ਵਿਦੇਸ਼ਾਂ 'ਚ ਵੀ ਬਾਕਸ ਆਫਿਸ 'ਤੇ ਧਮਾਲ ਮਚਾ ਰਹੀ ਹੈ। ਫਿਲਮ ਹਰ ਦਿਨ ਨਵੇਂ ਰਿਕਾਰਡ ਬਣਾ ਰਹੀ ਹੈ ਅਤੇ ਪਿਛਲੀਆਂ ਸਾਰੀਆਂ ਫਿਲਮਾਂ ਦੇ ਰਿਕਾਰਡ ਤੋੜ ਰਹੀ ਹੈ। ਇਸ ਦੌਰਾਨ 'ਜਵਾਨ' ਨੇ ਅਮਰੀਕਾ 'ਚ ਵੀ ਨਵਾਂ ਰਿਕਾਰਡ ਬਣਾਇਆ ਹੈ ਅਤੇ ਟੌਪ 5 ਫਿਲਮਾਂ ਦੀ ਸੂਚੀ 'ਚ ਸ਼ਾਮਲ ਹੋ ਗਈ ਹੈ।


'ਜਵਾਨ' ਅਮਰੀਕਾ 'ਚ ਵੀਕੈਂਡ ਦੀ ਕਮਾਈ ਕਰਨ ਵਾਲੀਆਂ ਟੌਪ 5 ਫਿਲਮਾਂ ਦੀ ਸੂਚੀ 'ਚ ਜਗ੍ਹਾ ਬਣਾ ਚੁੱਕੀ ਹੈ। ਸ਼ਾਹਰੁਖ ਖਾਨ ਦੀ ਫਿਲਮ ਇਸ ਸੂਚੀ 'ਚ ਚੌਥੇ ਨੰਬਰ 'ਤੇ ਹੈ। ਫਿਲਮ ਨੇ ਪਹਿਲੇ ਵੀਕੈਂਡ 'ਚ 6.2 ਮਿਲੀਅਨ ਡਾਲਰ ਯਾਨੀ 51.40 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਖਬਰਾਂ ਮੁਤਾਬਕ ਅਮਰੀਕੀ ਬਾਕਸ ਆਫਿਸ 'ਤੇ 'ਜਵਾਨ' ਨੇ ਸਭ ਤੋਂ ਵਧੀਆ ਓਪਨਿੰਗ ਵੀਕੈਂਡ ਕਲੈਕਸ਼ਨ ਕੀਤਾ ਹੈ। ਤੁਹਾਨੂੰ ਦੱਸ ਦਈਏ ਕਿ ਐਡਵਾਂਸ ਬੁਕਿੰਗ ਵਿੱਚ ਵੀ ਫਿਲਮ ਨੇ ਚੰਗੀ ਕਮਾਈ ਕੀਤੀ ਸੀ।


500 ਕਰੋੜ ਦੇ ਕਲੱਬ 'ਚ ਸ਼ਾਮਲ ਹੋਈ ਫਿਲਮ 
'ਜਵਾਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਇਹ ਫਿਲਮ ਭਾਰਤ 'ਚ ਬਾਕਸ ਆਫਿਸ 'ਤੇ ਇਕ ਤੋਂ ਬਾਅਦ ਇਕ ਰਿਕਾਰਡ ਤੋੜ ਰਹੀ ਹੈ। 'ਜਵਾਨ' ਨੇ ਹੁਣ 300 ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਫਿਲਮ ਵਰਲਡਵਾਈਡ ਵੀ 500 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਫਿਲਮ ਨੇ ਆਪਣੀ ਰਿਲੀਜ਼ ਦੇ ਚੌਥੇ ਦਿਨ 80.01 ਕਰੋੜ ਰੁਪਏ ਦੀ ਕਮਾਈ ਕਰਕੇ ਹਿੰਦੀ ਫਿਲਮ ਇੰਡਸਟਰੀ ਵਿੱਚ ਇਤਿਹਾਸ ਰਚ ਦਿੱਤਾ ਹੈ। ਹੁਣ ਤੱਕ ਕਿਸੇ ਵੀ ਫਿਲਮ ਨੇ ਇੱਕ ਦਿਨ ਵਿੱਚ ਇੰਨਾ ਕਲੈਕਸ਼ਨ ਨਹੀਂ ਕੀਤਾ ਸੀ।


ਇਹ ਹੈ ਫਿਲਮ ਦੀ ਸਟਾਰ ਕਾਸਟ
'ਜਵਾਨ' ਪਿਉ-ਪੁੱਤ ਦੀ ਕਹਾਣੀ ਹੈ, ਜਿਸ ਵਿਚ ਸਮਾਜਿਕ ਅਤੇ ਰਾਜਨੀਤਿਕ ਮੁੱਦੇ ਉਠਾਏ ਗਏ ਹਨ। ਫਿਲਮ 'ਚ ਸ਼ਾਹਰੁਖ ਖਾਨ ਦੇ ਨਾਲ ਨਯਨਤਾਰਾ ਮੁੱਖ ਅਭਿਨੇਤਰੀ ਦੀ ਭੂਮਿਕਾ 'ਚ ਹੈ, ਜਿਸ ਨੇ ਪੁਲਿਸ ਕਰਮਚਾਰੀ ਦਾ ਕਿਰਦਾਰ ਨਿਭਾਇਆ ਹੈ। 'ਜਵਾਨ' 'ਚ ਪ੍ਰਿਆਮਨੀ, ਰਿਧੀ ਡੋਗਰਾ ਅਤੇ ਸਾਨਿਆ ਮਲਹੋਤਰਾ ਨੇ ਵੀ ਅਹਿਮ ਭੂਮਿਕਾਵਾਂ ਨਿਭਾਈਆਂ ਹਨ। ਇਸ ਤੋਂ ਇਲਾਵਾ ਫਿਲਮ 'ਚ ਦੀਪਿਕਾ ਪਾਦੂਕੋਣ ਦਾ ਵੀ ਕੈਮਿਓ ਹੈ। 

ਪਿਛੋਕੜ

Entertainment News Today Latest Updates 12 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ: 


ਧਰਮਿੰਦਰ ਦੀ ਵਿਗੜੀ ਸਿਹਤ, ਇਲਾਜ ਲਈ ਪੁੱਤਰ ਸੰਨੀ ਦਿਓਲ ਨਾਲ ਅਮਰੀਕਾ ਰਵਾਨਾ, ਜਾਣੋ ਧਰਮ ਪਾਜੀ ਦੀ ਸਿਹਤ ਅਪਡੇਟ


Sunny Deol Took Dharmendra to US: ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਗਦਰ 2' ਦੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਇਸ ਦੌਰਾਨ ਖਬਰ ਆ ਰਹੀ ਹੈ ਕਿ ਉਨ੍ਹਾਂ ਦੇ ਪਿਤਾ ਧਰਮਿੰਦਰ ਇਲਾਜ ਲਈ ਅਮਰੀਕਾ ਗਏ ਹੋਏ ਹਨ। ਸੰਨੀ ਦਿਓਲ ਵੀ ਆਪਣੇ ਪਿਤਾ ਨਾਲ ਅਮਰੀਕਾ ਚਲੇ ਗਏ ਹਨ ਜਿੱਥੇ ਉਹ 15-20 ਦਿਨ ਰੁਕਣ ਵਾਲੇ ਹਨ ਤਾਂ ਜੋ ਧਰਮਿੰਦਰ ਦਾ ਸਹੀ ਇਲਾਜ ਹੋ ਸਕੇ। 


ਇੰਡੀਆ ਟੂਡੇ ਦੀ ਇਕ ਰਿਪੋਰਟ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਧਰਮਿੰਦਰ ਪਿਛਲੇ ਕੁਝ ਸਮੇਂ ਤੋਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਸਨ ਅਤੇ ਹੁਣ ਉਨ੍ਹਾਂ ਦਾ ਬੇਟਾ ਸੰਨੀ ਦਿਓਲ ਉਨ੍ਹਾਂ ਨੂੰ ਆਪਣੇ ਇਲਾਜ ਲਈ ਅਮਰੀਕਾ ਲੈ ਗਿਆ ਹੈ। ਸੰਨੀ ਦਿਓਲ ਨੇ ਆਪਣੇ ਕਰੀਅਰ ਤੋਂ ਕੁਝ ਦਿਨਾਂ ਲਈ ਬ੍ਰੇਕ ਲਿਆ ਹੈ ਅਤੇ ਆਪਣੇ ਪਿਤਾ ਦੀ ਦੇਖਭਾਲ ਕਰਨ ਦਾ ਫੈਸਲਾ ਕੀਤਾ ਹੈ।


ਅਦਾਕਾਰ ਇੰਨੇ ਦਿਨ ਰਹਿਣਗੇ ਵਿਦੇਸ਼
ਖਬਰਾਂ ਮੁਤਾਬਕ ਸੂਤਰਾਂ ਨੇ ਜਾਣਕਾਰੀ ਦਿੱਤੀ ਹੈ ਕਿ 87 ਸਾਲਾ ਧਰਮਿੰਦਰ ਆਪਣੀ ਸਿਹਤ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਅਜਿਹੇ 'ਚ ਸੰਨੀ ਦਿਓਲ ਉਨ੍ਹਾਂ ਨੂੰ ਅਮਰੀਕਾ ਲੈ ਗਏ ਹਨ, ਤਾਂ ਕਿ ਉਨ੍ਹਾਂ ਦਾ ਚੰਗਾ ਇਲਾਜ ਹੋ ਸਕੇ। ਸੰਨੀ ਦਿਓਲ ਅਤੇ ਧਰਮਿੰਦਰ 15-20 ਦਿਨ ਅਮਰੀਕਾ 'ਚ ਰਹਿਣਗੇ। ਹਾਲਾਂਕਿ ਧਰਮਿੰਦਰ ਦੀ ਸਿਹਤ ਨੂੰ ਲੈ ਕੇ ਕਿਹਾ ਗਿਆ ਹੈ ਕਿ ਚਿੰਤਾ ਦੀ ਕੋਈ ਗੱਲ ਨਹੀਂ ਹੈ।


'ਗਦਰ 2' ਨੇ ਤੋੜੇ ਕਈ ਰਿਕਾਰਡ
ਤੁਹਾਨੂੰ ਦੱਸ ਦਈਏ ਕਿ ਸੰਨੀ ਦਿਓਲ ਇਨ੍ਹੀਂ ਦਿਨੀਂ ਆਪਣੀ ਫਿਲਮ 'ਗਦਰ 2' ਨੂੰ ਲੈ ਕੇ ਸੁਰਖੀਆਂ 'ਚ ਹਨ। ਉਨ੍ਹਾਂ ਦੀ ਫਿਲਮ ਨੇ ਬਾਕਸ ਆਫਿਸ 'ਤੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਅਤੇ ਵੱਡੀ ਕਮਾਈ ਕੀਤੀ ਹੈ। ਫਿਲਮ ਨੂੰ ਰਿਲੀਜ਼ ਹੋਏ ਇਕ ਮਹੀਨਾ ਹੋ ਗਿਆ ਹੈ ਅਤੇ ਹੁਣ ਤੱਕ ਦਰਸ਼ਕ 'ਗਦਰ 2' ਦੇ ਦੀਵਾਨੇ ਹਨ।


ਅਭਿਨੇਤਾ ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ਵਿੱਚ ਆਏ ਨਜ਼ਰ
ਧਰਮਿੰਦਰ ਨੂੰ ਹਾਲ ਹੀ 'ਚ ਕਰਨ ਜੌਹਰ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਦੇਖਿਆ ਗਿਆ ਸੀ। ਫਿਲਮ 'ਚ ਅਦਾਕਾਰਾ ਨੇ ਸ਼ਬਾਨਾ ਆਜ਼ਮੀ ਨਾਲ ਲਿਪ-ਲਾਕ ਕੀਤਾ, ਜਿਸ ਨੂੰ ਦੇਖ ਕੇ ਦਰਸ਼ਕ ਹੈਰਾਨ ਰਹਿ ਗਏ। 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.