Welcome 3 Controversy: ਅਕਸ਼ੈ ਕੁਮਾਰ ਦੀ 'ਵੈਲਕਮ 3' ਨੂੰ ਲੈ ਭੱਖਿਆ ਵਿਵਾਦ, ਜਾਣੋ ਕਿਉਂ ਮੇਕਰਸ 'ਤੇ ਲਗਾਏ ਗਏ ਗੰਭੀਰ ਦੋਸ਼
Welcome 3 Controversy: ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ ਆਪਣੀ ਮਸ਼ਹੂਰ ਫਰੈਂਚਾਈਜ਼ੀ 'ਵੈਲਕਮ' ਨਾਲ ਵਾਪਸੀ ਕਰ ਚੁੱਕੇ ਹਨ। ਹਾਲ ਹੀ 'ਚ 'ਵੈਲਕਮ ਟੂ ਦ ਜੰਗਲ' ਦਾ ਟੀਜ਼ਰ ਰਿਲੀਜ਼ ਹੋਇਆ ਸੀ,
Welcome 3 Controversy: ਬਾਲੀਵੁੱਡ ਖਿਲਾੜੀ ਅਕਸ਼ੈ ਕੁਮਾਰ ਆਪਣੀ ਮਸ਼ਹੂਰ ਫਰੈਂਚਾਈਜ਼ੀ 'ਵੈਲਕਮ' ਨਾਲ ਵਾਪਸੀ ਕਰ ਚੁੱਕੇ ਹਨ। ਹਾਲ ਹੀ 'ਚ 'ਵੈਲਕਮ ਟੂ ਦ ਜੰਗਲ' ਦਾ ਟੀਜ਼ਰ ਰਿਲੀਜ਼ ਹੋਇਆ ਸੀ, ਜਿਸ ਨੂੰ ਦਰਸ਼ਕਾਂ ਵੱਲੋਂ ਬੇਹੱਦ ਪਸੰਦ ਕੀਤਾ ਗਿਆ ਸੀ ਪਰ ਇਸ ਦੌਰਾਨ ਫਿਲਮ ਨੂੰ ਲੈ ਕੇ ਇੱਕ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ ਦੀ ਸ਼ੂਟਿੰਗ ਅੱਧ ਵਿਚਾਲੇ ਹੀ ਰੋਕਣੀ ਪਈ।
ਫਿਲਮ ਦੇ ਨਿਰਮਾਤਾ 'ਤੇ ਲੱਗੇ ਗੰਭੀਰ ਦੋਸ਼
ਦਰਅਸਲ, ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ (FWICE) ਨੇ ਫਿਲਮ ਦੇ ਨਿਰਮਾਤਾ ਫਿਰੋਜ਼ ਨਾਡਿਆਡਵਾਲਾ 'ਤੇ ਗੰਭੀਰ ਦੋਸ਼ ਲਗਾਏ ਹਨ। ਫਿਰੋਜ਼ 'ਤੇ ਦੋਸ਼ ਹੈ ਕਿ ਉਸ ਨੇ ਇਸ ਫਰੈਂਚਾਈਜ਼ੀ ਦੀਆਂ ਪਿਛਲੀਆਂ ਫਿਲਮਾਂ 'ਚ ਕੰਮ ਕਰਨ ਵਾਲੇ ਵਰਕਰਾਂ ਨੂੰ ਅਜੇ ਤੱਕ ਤਨਖਾਹ ਨਹੀਂ ਦਿੱਤੀ। ਇਨ੍ਹਾਂ ਕਾਮਿਆਂ ਵਿੱਚ ਬਹੁਤ ਸਾਰੇ ਟੈਕਨੀਸ਼ੀਅਨ ਅਤੇ ਕਲਾਕਾਰ ਸ਼ਾਮਲ ਹਨ, ਜਿਨ੍ਹਾਂ ਨੂੰ ਤਨਖਾਹ ਨਹੀਂ ਦਿੱਤੀ ਗਈ।
View this post on Instagram
FWICE ਨੇ ਸ਼ੂਟਿੰਗ ਰੋਕਣ ਦੀ ਅਪੀਲ ਕੀਤੀ
ਫੈਡਰੇਸ਼ਨ ਮੁਤਾਬਕ ਨਾਡਿਆਡਵਾਲਾ ਨੇ ਵਰਕਰਾਂ ਨੂੰ 4 ਕਰੋੜ ਰੁਪਏ ਦੇਣ ਦੀ ਗੱਲ ਕੀਤੀ ਸੀ। ਪਰ ਬਾਅਦ ਵਿੱਚ ਉਸਨੇ ਇਸਨੂੰ ਘਟਾ ਕੇ 2 ਕਰੋੜ ਰੁਪਏ ਕਰ ਦਿੱਤਾ। ਜਦੋਂ ਕਰਮਚਾਰੀ ਚੈੱਕ ਨੂੰ ਬੈਂਕ ਲੈ ਕੇ ਗਏ ਤਾਂ ਚੈੱਕ ਬਾਊਂਸ ਹੋ ਗਿਆ। ਅਜਿਹੇ 'ਚ ਫੈਡਰੇਸ਼ਨ ਨੇ ਕਿਹਾ ਕਿ ਜਦੋਂ ਤੱਕ ਭੁਗਤਾਨ ਨਹੀਂ ਕੀਤਾ ਜਾਂਦਾ, ਉਦੋਂ ਤੱਕ ਫਿਲਮ ਦੀ ਸ਼ੂਟਿੰਗ ਸ਼ੁਰੂ ਨਹੀਂ ਹੋਣ ਦਿੱਤੀ ਜਾਵੇਗੀ। ਦੱਸ ਦੇਈਏ ਕਿ ਇਹ ਪੂਰੀ ਘਟਨਾ ਸਾਲ 2015 'ਚ ਰਿਲੀਜ਼ ਹੋਈ 'ਵੈਲਕਮ 2' ਦੌਰਾਨ ਵਾਪਰੀ ਸੀ।
ਇਸ ਦਿਨ ਰਿਲੀਜ਼ ਹੋਵੇਗੀ ਫਿਲਮ
'ਵੈਲਕਮ ਟੂ ਦਾ ਜੰਗਲ' ਦੀ ਗੱਲ ਕਰੀਏ ਤਾਂ ਇਸ ਮਲਟੀਸਟਾਰਰ ਫਿਲਮ ਰਾਹੀਂ ਪਹਿਲੀ ਵਾਰ ਵੱਡੇ ਪਰਦੇ 'ਤੇ 24 ਸਿਤਾਰੇ ਇਕੱਠੇ ਨਜ਼ਰ ਆਉਣ ਵਾਲੇ ਹਨ। ਫਿਲਮ ਦੇ ਪ੍ਰੋਮੋ 'ਚ ਅਕਸ਼ੈ ਕੁਮਾਰ, ਦਿਸ਼ਾ ਪਟਾਨੀ, ਰਵੀਨਾ ਟੰਡਨ, ਸੁਨੀਲ ਸ਼ੈੱਟੀ, ਸੰਜੇ ਦੱਤ, ਅਰਸ਼ਦ ਵਾਰਸੀ, ਜੈਕਲੀਨ ਫਰਨਾਂਡੀਜ਼, ਪਰੇਸ਼ ਰਾਵਲ, ਜੌਨੀ ਲੀਵਰ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ ਵਰਗੇ ਕਲਾਕਾਰ ਨਜ਼ਰ ਆਏ। ਅਹਿਮਦ ਖਾਨ ਇਸ ਫਿਲਮ ਦਾ ਨਿਰਦੇਸ਼ਨ ਕਰਨਗੇ, ਜੋ ਅਗਲੇ ਸਾਲ 20 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।