ਪੜਚੋਲ ਕਰੋ

Shah Rukh Khan: 'ਜਵਾਨ' ਦੀ ਕਾਮਯਾਬੀ ਲਈ ਅਕਸ਼ੇ ਕੁਮਾਰ ਨੇ ਇਸ ਅੰਦਾਜ਼ 'ਚ ਦਿੱਤੀ ਸ਼ਾਹਰੁਖ ਨੂੰ ਵਧਾਈ, ਕਿੰਗ ਖਾਨ ਦਾ ਜਵਾਬ ਜਿੱਤੇਗਾ ਦਿਲ

Shah Rukh Khan Akshay Kumar: ਸ਼ਾਹਰੁਖ ਖਾਨ ਦੀ 'ਜਵਾਨ' ਸੁਪਰਹਿੱਟ ਸਾਬਤ ਹੋਈ ਹੈ। ਅਕਸ਼ੇ ਕੁਮਾਰ ਨੇ ਫਿਲਮ ਦੀ ਸਫਲਤਾ 'ਤੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਸ਼ਾਹਰੁਖ ਨੂੰ ਵਧਾਈ ਦਿੱਤੀ ਹੈ।

Shah Rukh Khan Reply to Akshay Kumar: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਬਾਕਸ ਆਫਿਸ 'ਤੇ ਲਗਾਤਾਰ ਚਮਕ ਰਹੀ ਹੈ। ਹਰ ਕੋਈ ਇਸ ਦੀ ਤਾਰੀਫ ਕਰਨ ਤੋਂ ਨਹੀਂ ਰੁਕ ਰਿਹਾ। 'ਜਵਾਨ' ਦਾ ਜੋਸ਼ ਲੋਕਾਂ ਨੂੰ ਦੀਵਾਨਾ ਬਣਾ ਰਿਹਾ ਹੈ। ਇਸ ਵਜ੍ਹਾ ਨਾਲ ਇਹ ਫਿਲਮ 5 ਦਿਨਾਂ 'ਚ 300 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਹੁਣ ਜਿਸ ਤਰ੍ਹਾਂ ਸੈਲੇਬਸ ਸ਼ਾਹਰੁਖ ਖਾਨ ਦੇ ਜਵਾਨ ਨੂੰ ਦੇਖ ਰਹੇ ਹਨ, ਉਹ ਇਸ ਦੀ ਤਾਰੀਫ ਕਰਨਾ ਬੰਦ ਨਹੀਂ ਕਰ ਰਹੇ ਹਨ। ਬਾਲੀਵੁਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ 'ਜਵਾਨ' ਦੀ ਕਾਮਯਾਬੀ 'ਤੇ ਸ਼ਾਹਰੁਖ ਖਾਨ ਨੂੰ ਵਧਾਈ ਦਿੱਤੀ ਹੈ। 

ਇਹ ਵੀ ਪੜ੍ਹੋ: ਅਮਰੀਕਾ 'ਚ ਵੀ ਚੱਲਿਆ ਸ਼ਾਹਰੁਖ ਖਾਨ ਦਾ ਜਾਦੂ, 'ਜਵਾਨ' ਨੇ ਬਣਾ ਦਿੱਤਾ ਇਹ ਵੱਡਾ ਰਿਕਾਰਡ, ਰਚ ਦਿੱਤਾ ਇਤਿਹਾਸ

ਅਕਸ਼ੈ ਕੁਮਾਰ ਨੇ ਟਵੀਟ ਕੀਤਾ- ਕਿੰਨੀ ਵੱਡੀ ਸਫਲਤਾ ਹੈ। ਸਾਡੇ ਜਵਾਨ ਪਠਾਨ ਸ਼ਾਹਰੁਖ ਖਾਨ ਨੂੰ ਵਧਾਈ। ਸਾਡੀਆਂ ਫਿਲਮਾਂ ਨੇ ਹੁਣ ਵਾਪਸੀ ਕੀਤੀ ਹੈ। ਅਕਸ਼ੈ ਕੁਮਾਰ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਯੂਜ਼ਰਸ ਇਸ 'ਤੇ ਕਮੈਂਟ ਕਰ ਰਹੇ ਹਨ।

ਸ਼ਾਹਰੁਖ ਖਾਨ ਨੇ ਦਿੱਤੀ ਪ੍ਰਤੀਕਿਰਿਆ
ਸ਼ਾਹਰੁਖ ਖਾਨ ਨੇ ਅਕਸ਼ੇ ਕੁਮਾਰ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੱਤੀ ਹੈ। ਸ਼ਾਹਰੁਖ ਨੇ ਲਿਖਿਆ- 'ਤੁਸੀਂ ਸਾਡੇ ਸਾਰਿਆਂ ਲਈ ਦੁਆ ਮੰਗੀ ਨਾ, ਫਿਰ ਖਾਲੀ ਕਿਵੇਂ ਜਾਵੇਗੀ। ਤੁਹਾਨੂੰ ਸ਼ੁੱਭਕਾਮਨਾਵਾਂ ਖੁਸ਼ ਤੇ ਸਿਹਤਮੰਦ ਰਹੋ ਖਿਲਾੜੀ! ਲਵ ਯੂ।' ਸ਼ਾਹਰੁਖ ਖਾਨ ਦੇ ਇਸ ਟਵੀਟ 'ਤੇ ਪ੍ਰਸ਼ੰਸਕ ਕਾਫੀ ਕਮੈਂਟ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ- ਕਿੰਗ ਤੇ ਖਿਲਾੜੀ। ਜਦਕਿ ਦੂਜੇ ਨੇ ਲਿਖਿਆ- ਮੈਂ ਕਿੰਗ ਅਤੇ ਖਿਲਾੜੀ ਨੂੰ ਇਕੱਠੇ ਦੇਖਣਾ ਚਾਹੁੰਦਾ ਹਾਂ।

ਅਨੁਪਮ ਖੇਰ ਨੇ ਵੀ ਕੀਤੀ ਤਾਰੀਫ
ਅਨੁਪਮ ਖੇਰ ਹਾਲ ਹੀ 'ਚ 'ਜਵਾਨ' ਅੰਮ੍ਰਿਤਸਰ ਵਿੱਚ 'ਜਵਾਨ' ਫਿਲਮ ਦੇਖੀ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਸ਼ਾਹਰੁਖ ਦੀ ਤਾਰੀਫ ਕਰਦੇ ਹੋਏ ਲਿਖਿਆ- ਮਾਈ ਡੀਅਰ ਸ਼ਾਹਰੁਖ! ਮੈਂ ਹੁਣੇ-ਹੁਣੇ ਤੁਹਾਡੀ ਫਿਲਮ "ਜਵਾਨ" ਅੰਮ੍ਰਿਤਸਰ ਵਿੱਚ ਦਰਸ਼ਕਾਂ ਨਾਲ ਦੇਖੀ ਹੈ, ਇਸਦਾ ਖੂਬ ਆਨੰਦ ਮਾਣਿਆ। ਐਕਸ਼ਨ, ਤਸਵੀਰ ਦਾ ਪੈਮਾਨਾ, ਤੁਹਾਡਾ ਅੰਦਾਜ਼ ਅਤੇ ਐਕਟਿੰਗ ਬਹੁਤ ਵਧੀਆ ਹੈ। ਇਕ-ਦੋ ਥਾਵਾਂ 'ਤੇ ਮੈਂ ਖੁਦ ਵੀ ਸੀਟੀ ਮਾਰੀ ਸੀ। ਸਾਰਿਆਂ ਨੂੰ ਫਿਲਮ ਬਹੁਤ ਪਸੰਦ ਆਈ। ਸਾਰੀ ਟੀਮ ਨੂੰ, ਖਾਸ ਕਰਕੇ ਨਿਰਦੇਸ਼ਕ/ਲੇਖਕ ਐਟਲੀ ਕੁਮਾਰ ਨੂੰ ਵਧਾਈ। ਜਦੋਂ ਮੈਂ ਮੁੰਬਈ ਵਾਪਸ ਆਵਾਂਗਾ, ਮੈਂ ਤੁਹਾਨੂੰ ਜ਼ਰੂਰ ਗਲੇ ਲਗਾਵਾਂਗਾ ਅਤੇ ਕਹਾਂਗਾ - ਓ ਪੋਚੀ, ਓ ਕੋਕੀ, ਓ ਪੋਪੀ, ਓ ਲੋਲਾ !!

'ਜਵਾਨ' ਦੀ ਗੱਲ ਕਰੀਏ ਤਾਂ ਸ਼ਾਹਰੁਖ ਖਾਨ ਦੇ ਨਾਲ ਫਿਲਮ 'ਚ ਨਯਨਤਾਰਾ, ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ, ਪ੍ਰਿਆਮਣੀ, ਰਿਧੀ ਡੋਗਰਾ, ਸੁਨੀਲ ਗਰੋਵਰ ਅਹਿਮ ਭੂਮਿਕਾਵਾਂ ਨਿਭਾਉਂਦੇ ਨਜ਼ਰ ਆ ਰਹੇ ਹਨ। ਫਿਲਮ 'ਚ ਦੀਪਿਕਾ ਪਾਦੂਕੋਣ ਦੀ ਵੀ ਖਾਸ ਭੂਮਿਕਾ ਹੈ। 

ਇਹ ਵੀ ਪੜ੍ਹੋ: ਅਨੁਪਮ ਖੇਰ ਨੇ ਅੰਮ੍ਰਿਤਸਰ 'ਚ ਦੇਖੀ ਸ਼ਾਹਰੁਖ ਖਾਨ ਦੀ 'ਜਵਾਨ', ਕਿੰਗ ਖਾਨ ਦੀ ਤਾਰੀਫ ਕਰ ਬੋਲੇ- 'ਕਈ ਥਾਂ 'ਤੇ ਮੈਂ ਸੀਟੀ ਮਾਰੀ'

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Advertisement
ABP Premium

ਵੀਡੀਓਜ਼

Gangster Lakhbir Landa ਦੇ ਬਦਮਾਸ਼ਾਂ ਤੇ ਪੁਲਿਸ ਵਿਚਾਲੇ ਮੁਕਾਬਲਾਕਿਸਾਨਾਂ ਦੀ ਏਕਤਾ ਵਿੱਚ ਕੀ ਹੈ ਰੁਕਾਵਟ ?, Kisan Leader Prem Singh Bhangu ਨੇ ਦੱਸੀ ਸੱਚਾਈਜੋਗਿੰਦਰ ਉਗਰਾਹਾਂ ਨੇ ਡੱਲੇਵਾਲ ਲਈ ਕਹੀ ਵੱਡੀ ਗੱਲ਼ਚੰਡੀਗੜ੍ਹ 'ਚ ਨੌਜਵਾਨਾਂ ਨੇ ਜਗਜੀਤ ਸਿੰਘ ਡੱਲੇਵਾਲ ਦੇ ਹੱਕ 'ਚ ਕੱਢਿਆ ਕੈਂਡਲ ਮਾਰਚ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਕੀ ਹੈ ਕ੍ਰਿਸਮਿਸ ਦਾ ਇਤਿਹਾਸ? 25 ਦਸੰਬਰ ਨੂੰ ਹੀ ਕਿਉਂ ਮਨਾਉਂਦੇ ਆਹ ਤਿਉਹਾਰ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
ਰਾਤੋਰਾਤ ਪਾਕਿਸਤਾਨ ਨੇ ਅਫ਼ਗਾਨਿਸਤਾਨ 'ਚ ਕੀਤਾ ਵੱਡਾ ਹਵਾਈ ਹਮਲਾ, 15 ਲੋਕਾਂ ਦੀ ਮੌਤ
Punjab News: ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
ਪੰਜਾਬਵਾਸੀਆਂ ਨੂੰ 21 ਦਿਨਾਂ ਤੱਕ ਕਰਨਾ ਪਏਗਾ ਮੁਸ਼ਕਿਲਾਂ ਦਾ ਸਾਹਮਣਾ, ਸਵੇਰੇ 9 ਤੋਂ ਸ਼ਾਮ 4 ਵਜੇ ਤੱਕ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
Punjab News: ਨਵੇਂ ਸਾਲ ਤੋਂ ਪਹਿਲਾਂ ਪੰਜਾਬ ਵਾਸੀਆਂ ਦੀ ਇਹ ਸਮੱਸਿਆ ਹੋਈ ਹੱਲ, ਲਾਈਨਾਂ 'ਚ ਨਹੀਂ ਪਏਗਾ ਖੜ੍ਹਨਾ...
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਸਰਦੀਆਂ 'ਚ ਲਗਾਤਾਰ ਵੱਧ ਰਿਹਾ ਪ੍ਰਦੂਸ਼ਣ ਦਾ ਪੱਧਰ, ਇਦਾਂ ਰੱਖੋ ਆਪਣੇ ਫੇਫੜਿਆਂ ਦਾ ਖਿਆਲ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਤਰਨਤਾਰਨ ਪੁਲਿਸ ਅਤੇ ਬਦਮਾਸ਼ਾਂ ਦੋਰਾਨ ਹੋਇਆ ਮੁਕਾਬਲਾ, ਲਖਬੀਰ ਲੰਡਾ ਗਿਰੋਹ ਦੇ ਦੋ ਬਦਮਾਸ਼ ਹੋਏ ਜ਼ਖ਼ਮੀ
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ 25-12-2024
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
ਕੈਨੇਡਾ ਤੋਂ ਖੁਸ਼ਖਬਰੀ! ਟਰੂਡੋ ਸਰਕਾਰ ਵਿਦੇਸ਼ੀ ਕਾਮਿਆਂ ਨੂੰ ਇੱਥੇ ਵਸਣ ਦਾ ਦੇ ਰਹੀ ਮੌਕਾ
Embed widget