Entertainment News Live: ਨਵੇਂ ਘਰ ਦੀਆਂ ਤਿਆਰੀਆਂ 'ਚ ਜੁੱਟੀ ਜੋਤੀ ਨੂਰਾਂ, ਸ਼ਾਹਰੁਖ ਦੀ ਜਵਾਨ ਨੇ ਵੀਕੈਂਡ 'ਤੇ ਫਿਰ ਫੜ੍ਹੀ ਰਫਤਾਰ ਸਣੇ ਪੜ੍ਹੋ ਮਨੋਰੰਜਨ ਜਗਤ ਦੀਆਂ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..

ਰੁਪਿੰਦਰ ਕੌਰ ਸੱਭਰਵਾਲ Last Updated: 17 Sep 2023 03:30 PM
Entertainment News Live: Jawan 2: ਸ਼ਾਹਰੁਖ ਖਾਨ ਅਤੇ ਥਲਪਤੀ ਵਿਜੇ ਨਾਲ ਸੀਕਵਲ ਬਣਾਉਣਗੇ Atlee ? ਡਾਇਰੈਕਟਰ ਖੁਲਾਸਾ ਕਰ ਬੋਲਿਆ...

Atlee to make jawan 2 with Shahrukh khan and Thalapathy Vijay: ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਆਪਣੀ ਫਿਲਮ ਜਵਾਨ ਦੇ ਚੱਲਦੇ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਇਹ ਫਿਲਮ ਬਾੱਕਸ ਆਫਿਸ ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਅਸਲ 'ਚ ਲੋਕ ਇਸ ਫਿਲਮ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਵਿਚਾਲੇ ਫਿਲਮ ਦੇ ਸੀਕਵਲ ਨੂੰ ਲੈ ਚਰਚਾ ਤੇਜ਼ ਹੋ ਗਈ ਹੈ। ਲੋਕਾਂ ਨੂੰ ਉਮੀਦ ਹੈ ਕਿ ਜਵਾਨ ਦਾ ਸੀਕਵਲ ਵੀ ਆਵੇਗਾ ਅਤੇ ਬਾਕਸ ਆਫਿਸ 'ਤੇ ਸਫਲ ਰਹੇਗਾ। ਕੁਝ ਦਿਨ ਪਹਿਲਾਂ ਸ਼ਾਹਰੁਖ ਖਾਨ ਦੇ ਇੱਕ ਟਵੀਟ ਵਿੱਚ ਜਵਾਨ ਨੇ ਸੀਕਵਲ ਵੱਲ ਇਸ਼ਾਰਾ ਕੀਤਾ ਸੀ। ਹੁਣ ਫਿਲਮ ਦੇ ਨਿਰਦੇਸ਼ਕ ਐਟਲੀ ਨੇ ਖੁਦ ਇਸ ਬਾਰੇ ਗੱਲ ਕੀਤੀ ਹੈ।

Read More: Jawan 2: ਸ਼ਾਹਰੁਖ ਖਾਨ ਅਤੇ ਥਲਪਤੀ ਵਿਜੇ ਨਾਲ ਸੀਕਵਲ ਬਣਾਉਣਗੇ Atlee ? ਡਾਇਰੈਕਟਰ ਖੁਲਾਸਾ ਕਰ ਬੋਲਿਆ...

Entertainment News Today Live: Nick Jonas: ਨਿੱਕ ਦੇ ਜਨਮਦਿਨ 'ਤੇ ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀ ਰੋਮਾਂਟਿਕ ਪੋਸਟ, ਅਦਾਕਾਰਾ ਨੇ ਪਤੀ 'ਤੇ ਇੰਝ ਲੁਟਾਇਆ ਪਿਆਰ

Priyanka Husband Nick Jonas: ਪ੍ਰਿਯੰਕਾ ਲਈ 16 ਸਤੰਬਰ ਦਾ ਦਿਨ ਬਹੁਤ ਖਾਸ ਸੀ, ਕਿਉਂਕਿ ਉਸ ਦੇ ਪਤੀ ਅਤੇ ਪੌਪ ਸਟਾਰ ਨਿਕ ਜੋਨਸ ਦਾ ਜਨਮਦਿਨ ਸੀ। ਇਸ ਦੌਰਾਨ ਅਭਿਨੇਤਰੀ ਨੇ ਆਪਣੇ ਪਤੀ ਨੂੰ ਖਾਸ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ।

Read More: Nick Jonas: ਨਿੱਕ ਦੇ ਜਨਮਦਿਨ 'ਤੇ ਪ੍ਰਿਯੰਕਾ ਚੋਪੜਾ ਨੇ ਸ਼ੇਅਰ ਕੀਤੀ ਰੋਮਾਂਟਿਕ ਪੋਸਟ, ਅਦਾਕਾਰਾ ਨੇ ਪਤੀ 'ਤੇ ਇੰਝ ਲੁਟਾਇਆ ਪਿਆਰ

Entertainment News Live: Diljit Dosanjh: ਦਿਲਜੀਤ ਦੋਸਾਂਝ ਦੀ ਐਲਬਮ 'Ghost' ਸਤੰਬਰ 'ਚ ਰਿਲੀਜ਼ ਹੋਣ ਲਈ ਤਿਆਰ, ਫੈਨਜ਼ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ

Diljit Dosanjh Album Ghost: ਕੋਚੈਲਾ ਗੁਰੂ ਦਿਲਜੀਤ ਦੋਸਾਂਝ ਪੰਜਾਬੀ ਸਿਨੇਮਾ ਜਗਤ ਦੇ ਨਾਲ-ਨਾਲ ਦੁਨੀਆ ਭਰ ਵਿੱਚ ਵੱਖਰਾ ਮੁਕਾਮ ਹਾਸਿਲ ਕਰ ਚੁੱਕਿਆ ਹੈ। ਇਨ੍ਹੀਂ ਦਿਨੀਂ ਗਾਇਕ ਆਪਣੀ ਐਲਬਮ ਘੋਸਟ ਨੂੰ ਲੈ ਸੁਰਖੀਆਂ ਬਟੋਰ ਰਿਹਾ ਹੈ।

Read More: Diljit Dosanjh: ਦਿਲਜੀਤ ਦੋਸਾਂਝ ਦੀ ਐਲਬਮ 'Ghost' ਸਤੰਬਰ 'ਚ ਰਿਲੀਜ਼ ਹੋਣ ਲਈ ਤਿਆਰ, ਫੈਨਜ਼ ਬੇਸਬਰੀ ਨਾਲ ਕਰ ਰਹੇ ਇੰਤਜ਼ਾਰ

Entertainment News Today Live: PM Modi Birthday: ਫਿਲਮੀ ਸਿਤਾਰਿਆਂ ਨੇ PM ਮੋਦੀ 'ਤੇ ਬਰਸਾਇਆ ਪਿਆਰ, ਖਾਸ ਤਰੀਕੇ ਨਾਲ ਜਨਮਦਿਨ ਕੀਤਾ Wish

Happy Birthday PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 73ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਨੂੰ ਦੇਸ਼ ਭਰ ਤੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਭੇਜ ਰਹੇ ਹਨ। ਕੰਗਨਾ ਰਣੌਤ, ਅਨੁਪਮ ਖੇਰ, ਪਰੇਸ਼ ਰਾਵਲ, ਟਾਈਗਰ ਸ਼ਰਾਫ ਅਤੇ ਰਿਤੇਸ਼ ਦੇਸ਼ਮੁਖ ਸਮੇਤ ਕਈ ਵੱਡੇ ਸਿਤਾਰਿਆਂ ਨੇ ਪੀਐੱਮ ਨੂੰ ਸ਼ੁੱਭਕਾਮਨਾਵਾਂ ਭੇਜੀਆਂ ਹਨ।  

Read More: PM Modi Birthday: ਫਿਲਮੀ ਸਿਤਾਰਿਆਂ ਨੇ PM ਮੋਦੀ 'ਤੇ ਬਰਸਾਇਆ ਪਿਆਰ, ਖਾਸ ਤਰੀਕੇ ਨਾਲ ਜਨਮਦਿਨ ਕੀਤਾ Wish

Entertainment News Live: Ranjit Kaur Bhabhi: ਰਣਜੀਤ ਕੌਰ ਭਾਬੀ ਨੇ The Great Khali ਸਾਹਮਣੇ ਦਿਖਾਇਆ ਜਲਵਾ, WWE ਦਿੱਗਜ ਨੇ ਇੰਝ ਰੋਕਿਆ ਹਾਸਾ

The Great Khali on Ranjit Kaur bhabhi: ਸੋਸ਼ਲ ਮੀਡੀਆ ਇੰਸਟਾਗ੍ਰਾਮ ਇੱਕ ਅਜਿਹਾ ਪਲੇਟਫਾਰਮ ਹੈ, ਜੋ ਹਰ ਆਮ ਇਨਸਾਨ ਨੂੰ ਸਟਾਰ ਬਣਾ ਦਿੰਦਾ ਹੈ। ਇਸ ਦੇ ਜਰਿਏ ਕਈ ਲੋਕ ਸੋਸ਼ਲ ਮੀਡੀਆ ਸੇਨਸੈਸ਼ਨ ਬਣ ਕੇ ਉੱਭਰੇ ਹਨ। ਉਨ੍ਹਾਂ ਵਿੱਚੋਂ ਇੱਕ ਹੈ ਰਣਜੀਤ ਕੌਰ ਭਾਬੀ, ਜਿਸ ਨੂੰ ਚੁੰਮਿਆ ਵਾਲੀ ਭਾਬੀ ਵੀ ਕਿਹਾ ਜਾਂਦਾ ਹੈ। ਉਹ ਅਕਸਰ ਸੋਸ਼ਲ ਮੀਡੀਆ ਉੱਪਰ ਆਪਣੀ ਮਜ਼ਾਕੀਆ ਅੰਦਾਜ਼ ਦੇ ਚੱਲਦੇ ਛਾਈ ਰਹਿੰਦੀ ਹੈ। ਇਸ ਵਿਚਾਲੇ ਚੁੰਮਿਆ ਵਾਲੀ ਭਾਬੀ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਤੁਸੀ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰਣਜੀਤ ਕੌਰ ਭਾਬੀ ਨੂੰ ਭੰਗੜਾ ਪਾਉਂਦੇ ਹੋਏ ਡਬਲਯੂਡਬਲਯੂਈ ਦੇ ਦਿੱਗਜ ਦਿ ਗ੍ਰੇਟ ਖਲੀ ਦੇਖ ਰਹੇ ਹਨ। 

Read More: Ranjit Kaur Bhabhi: ਰਣਜੀਤ ਕੌਰ ਭਾਬੀ ਨੇ The Great Khali ਸਾਹਮਣੇ ਦਿਖਾਇਆ ਜਲਵਾ, WWE ਦਿੱਗਜ ਨੇ ਇੰਝ ਰੋਕਿਆ ਹਾਸਾ

Entertainment News Today Live: Parineeti Chopra: ਪਰਿਣੀਤੀ ਚੋਪੜਾ ਨੂੰ ਵਿਆਹ ਦੀਆਂ ਤਿਆਰੀਆਂ ਵਿਚਾਲੇ ਆਇਆ ਗੁੱਸਾ, ਜਾਣੋ ਕਿਉਂ ਭੜਕ ਉੱਠੀ ਅਦਾਕਾਰਾ

Parineeti Chopra Got Angry On Paparazzi: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਪਰੀ ਜਲਦ ਹੀ ਰਾਘਵ ਚੱਢਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਦੋਵੇਂ 23-24 ਸਤੰਬਰ ਨੂੰ ਰਾਜਸਥਾਨ ਦੇ ਉਦੈਪੁਰ 'ਚ ਸ਼ਾਨਦਾਰ ਤਰੀਕੇ ਨਾਲ ਲਾਂਵਾ ਲੈਣਗੇ। ਦੋਵਾਂ ਦੇ ਵਿਆਹ ਵਿੱਚ ਬਾਲੀਵੁੱਡ ਦੇ ਨਾਲ-ਨਾਲ ਸਿਆਸੀ ਪਾਰਟੀਆਂ ਦੇ ਕਈ ਵੱਡੇ ਨੇਤਾ ਸ਼ਾਮਿਲ ਹੋਣਗੇ। ਫਿਲਹਾਲ ਇਹ ਜੋੜਾ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ। ਸ਼ੁੱਕਰਵਾਰ ਨੂੰ ਜਦੋਂ ਪਾਪਰਾਜ਼ੀ ਨੇ ਪਰਿਣੀਤੀ ਨੂੰ ਦੇਖਿਆ ਤਾਂ ਉਹ ਉਨ੍ਹਾਂ 'ਤੇ ਗੁੱਸੇ ਹੋ ਗਈ। ਪਰਿਣੀਤੀ ਉਨ੍ਹਾਂ ਨੂੰ ਉਥੋਂ ਚਲੇ ਜਾਣ ਲਈ ਕਹਿੰਦੀ ਹੈ।

Read More: Parineeti Chopra: ਪਰਿਣੀਤੀ ਚੋਪੜਾ ਨੂੰ ਵਿਆਹ ਦੀਆਂ ਤਿਆਰੀਆਂ ਵਿਚਾਲੇ ਆਇਆ ਗੁੱਸਾ, ਜਾਣੋ ਕਿਉਂ ਭੜਕ ਉੱਠੀ ਅਦਾਕਾਰਾ

Entertainment News Live: Singham Again: 'ਸਿੰਘਮ ਅਗੇਨ' ਦੀ ਸ਼ੂਟਿੰਗ ਸ਼ੁਰੂ, ਰੋਹਿਤ ਸ਼ੈੱਟੀ ਦੀ ਫਿਲਮ 'ਚ ਵਿਲੇਨ ਦਾ ਕਿਰਦਾਰ ਨਿਭਾਉਣਗੇ ਇਹ ਅਦਾਕਾਰ

Film Singham Again: ਇੱਕ ਵਾਰ ਫਿਰ ਪ੍ਰਸ਼ੰਸਕਾਂ ਲਈ ਨਿਰਦੇਸ਼ਕ ਰੋਹਿਤ ਸ਼ੈੱਟੀ ਸਿੰਘਮ ਫਰੈਂਚਾਇਜ਼ੀ ਵਿੱਚ ਆਪਣੀ ਅਗਲੀ ਫਿਲਮ ਸਿੰਘਮ ਅਗੇਨ ਲੈ ਕੇ ਆ ਰਹੇ ਹਨ। ਇਸ ਦਾ ਅਧਿਕਾਰਤ ਐਲਾਨ ਕਰ ਦਿੱਤਾ ਗਿਆ ਹੈ। 'ਸਿੰਘਮ ਅਗੇਨ' 'ਚ ਅਜੇ ਦੇਵਗਨ ਸਣੇ ਕਈ ਸਿਤਾਰੇ ਨਜ਼ਰ ਆਉਣ ਵਾਲੇ ਹਨ। ਬਾਲੀਵੁੱਡ ਦੇ ਖਿਲਾੜੀ ਯਾਨੀ ਅਕਸ਼ੈ ਕੁਮਾਰ ਨੇ ਵੀ ਇੰਸਟਾ 'ਤੇ ਪੋਸਟ ਸ਼ੇਅਰ ਕੀਤੀ ਹੈ।

Read More: Singham Again: 'ਸਿੰਘਮ ਅਗੇਨ' ਦੀ ਸ਼ੂਟਿੰਗ ਸ਼ੁਰੂ, ਰੋਹਿਤ ਸ਼ੈੱਟੀ ਦੀ ਫਿਲਮ 'ਚ ਵਿਲੇਨ ਦਾ ਕਿਰਦਾਰ ਨਿਭਾਉਣਗੇ ਇਹ ਅਦਾਕਾਰ

Entertainment News Today Live: Jyoti Nooran: ਜੋਤੀ ਨੂਰਾਂ ਨੇ ਨਵੇਂ ਘਰ ਦੀਆਂ ਤਿਆਰੀਆਂ ਕੀਤੀਆਂ ਸ਼ੁਰੂ, ਪ੍ਰਸ਼ੰਸਕਾਂ ਨਾਲ ਵੀਡੀਓ ਸ਼ੇਅਰ ਕਰ ਇੰਝ ਜਤਾਈ ਖੁਸ਼ੀ

Jyoti Nooran started preparations for the new house: ਪੰਜਾਬੀ ਸੂਫ਼ੀ ਗਾਇਕਾ ਜੋਤੀ ਨੂਰਾਂ ਪਾਲੀਵੁੱਡ ਦੇ ਨਾਲ-ਨਾਲ ਬਾਲੀਵੁੱਡ ਇੰਡਸਟਰੀ ਵਿੱਚ ਵੀ ਨਾਂਅ ਕਮਾ ਰਹੀ ਹੈ। ਉਹ ਆਪਣੀ ਗਾਇਕੀ ਦੇ ਦਮ ਤੇ ਦੇਸ਼ ਹੀ ਨਹੀਂ ਸਗੋਂ ਵਿਦੇਸ਼ ਬੈਠੇ ਪੰਜਾਬੀਆਂ ਦਾ ਵੀ ਖੂਬ ਮਨੋਰੰਜਨ ਕਰ ਰਹੀ ਹੈ। ਜੋਤੀ ਨੂਰਾਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਜਰਿਏ ਅਕਸਰ ਪ੍ਰਸ਼ੰਸਕਾਂ ਵਿੱਚ ਐਕਟਿਵ ਰਹਿੰਦੀ ਹੈ। ਉਹ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਦਰਸ਼ਕਾਂ ਨਾਲ ਸਾਂਝੇ ਕਰਦੀ ਹੈ। ਇਸ ਵਿਚਾਲੇ ਜੋਤੀ ਨੇ ਆਪਣੀ ਖੁਸ਼ੀ ਫੈਨਜ਼ ਨਾਲ ਸਾਂਝੀ ਕੀਤੀ ਹੈ। 

Read More: Jyoti Nooran: ਜੋਤੀ ਨੂਰਾਂ ਨੇ ਨਵੇਂ ਘਰ ਦੀਆਂ ਤਿਆਰੀਆਂ ਕੀਤੀਆਂ ਸ਼ੁਰੂ, ਪ੍ਰਸ਼ੰਸਕਾਂ ਨਾਲ ਵੀਡੀਓ ਸ਼ੇਅਰ ਕਰ ਇੰਝ ਜਤਾਈ ਖੁਸ਼ੀ

Entertainment News Live: ਇਸ ਅਦਾਕਾਰ ਨਾਲ ਪ੍ਰਸ਼ੰਸਕ ਨੇ ਕੀਤੀ ਅਜਿਹੀ ਹਰਕਤ, ਸੈਲਫੀ ਲੈਣ ਦੇ ਬਹਾਨੇ ਸਿਰ 'ਤੇ ਮਾਰਨ ਲੱਗਾ ਬੋਤਲ, ਫਿਰ...

Actor Akash Choudhary: ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਟੀਵੀ ਸੀਰੀਅਲ 'ਭਾਗਿਆ ਲਕਸ਼ਮੀ' ਫੇਮ ਅਭਿਨੇਤਾ ਆਕਾਸ਼ ਚੌਧਰੀ ਨਾਲ ਪ੍ਰਸ਼ੰਸਕਾਂ ਨੇ ਅਸ਼ਲੀਲ ਹਰਕਤ ਕੀਤੀ ਹੈ। ਵੀਡੀਓ 'ਚ ਇਕ ਪ੍ਰਸ਼ੰਸਕ ਆਕਾਸ਼ ਨਾਲ ਸੈਲਫੀ ਖਿੱਚਵਾਉਂਦਾ ਹੈ, ਜਿਸ ਤੋਂ ਬਾਅਦ ਉਹ ਘਬਰਾ ਜਾਂਦਾ ਹੈ। ਦਰਅਸਲ, ਸੈਲਫੀ ਦੌਰਾਨ ਪ੍ਰਸ਼ੰਸਕ ਉਸ ਨੂੰ ਬੋਤਲ ਮਾਰਨ ਦੀ ਕੋਸ਼ਿਸ਼ ਕਰਦਾ ਹੈ, ਜਿਸ ਤੋਂ ਬਾਅਦ ਅਭਿਨੇਤਾ ਥੋੜ੍ਹਾ ਘਬਰਾ ਜਾਂਦਾ ਹੈ।

Read More: ਇਸ ਅਦਾਕਾਰ ਨਾਲ ਪ੍ਰਸ਼ੰਸਕ ਨੇ ਕੀਤੀ ਅਜਿਹੀ ਹਰਕਤ, ਸੈਲਫੀ ਲੈਣ ਦੇ ਬਹਾਨੇ ਸਿਰ 'ਤੇ ਮਾਰਨ ਲੱਗਾ ਬੋਤਲ, ਫਿਰ...

Entertainment News Today Live: Jawan Box Office Collection: ਸ਼ਾਹਰੁਖ ਦੀ ਜਵਾਨ ਨੇ ਵੀਕੈਂਡ 'ਤੇ ਫੜ੍ਹੀ ਰਫਤਾਰ, ਪਠਾਨ ਦਾ ਰਿਕਾਰਡ ਤੋੜ ਕਮਾਏ ਇੰਨੇ ਕਰੋੜ

Jawan Box Office Collection Day 10: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਰਿਲੀਜ਼ ਹੋਏ 10 ਸਾਲ ਹੋ ਗਏ ਹਨ। ਫਿਲਮ ਨੇ ਪਿਛਲੇ ਹਫਤੇ ਦੇ ਅੰਤ 'ਚ ਜ਼ਬਰਦਸਤ ਕਮਾਈ ਕੀਤੀ ਸੀ ਅਤੇ ਇੱਕ ਦਿਨ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਹਾਲਾਂਕਿ ਕੰਮਕਾਜੀ ਦਿਨਾਂ ਦੌਰਾਨ 'ਜਵਾਨ' ਦਾ ਕਾਰੋਬਾਰ ਠੱਪ ਹੁੰਦਾ ਨਜ਼ਰ ਆਇਆ। ਪਰ ਇਕ ਵਾਰ ਫਿਰ ਸ਼ਾਹਰੁਖ ਖਾਨ ਦੀ ਫਿਲਮ ਨੇ ਆਪਣੇ ਦੂਜੇ ਵੀਕੈਂਡ 'ਚ ਬਾਕਸ ਆਫਿਸ 'ਤੇ ਵਾਪਸੀ ਕੀਤੀ ਹੈ।

Read More: Jawan Box Office Collection: ਸ਼ਾਹਰੁਖ ਦੀ ਜਵਾਨ ਨੇ ਵੀਕੈਂਡ 'ਤੇ ਫੜ੍ਹੀ ਰਫਤਾਰ, ਪਠਾਨ ਦਾ ਰਿਕਾਰਡ ਤੋੜ ਕਮਾਏ ਇੰਨੇ ਕਰੋੜ 

ਪਿਛੋਕੜ

Entertainment News Live Today: ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' ਨੂੰ ਰਿਲੀਜ਼ ਹੋਏ 10 ਸਾਲ ਹੋ ਗਏ ਹਨ। ਫਿਲਮ ਨੇ ਪਿਛਲੇ ਹਫਤੇ ਦੇ ਅੰਤ 'ਚ ਜ਼ਬਰਦਸਤ ਕਮਾਈ ਕੀਤੀ ਸੀ ਅਤੇ ਇੱਕ ਦਿਨ 'ਚ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਦਾ ਖਿਤਾਬ ਆਪਣੇ ਨਾਂ ਕੀਤਾ ਸੀ। ਹਾਲਾਂਕਿ ਕੰਮਕਾਜੀ ਦਿਨਾਂ ਦੌਰਾਨ 'ਜਵਾਨ' ਦਾ ਕਾਰੋਬਾਰ ਠੱਪ ਹੁੰਦਾ ਨਜ਼ਰ ਆਇਆ। ਪਰ ਇਕ ਵਾਰ ਫਿਰ ਸ਼ਾਹਰੁਖ ਖਾਨ ਦੀ ਫਿਲਮ ਨੇ ਆਪਣੇ ਦੂਜੇ ਵੀਕੈਂਡ 'ਚ ਬਾਕਸ ਆਫਿਸ 'ਤੇ ਵਾਪਸੀ ਕੀਤੀ ਹੈ।


ਆਪਣੇ 9ਵੇਂ ਦਿਨ ਦੇ ਕਲੈਕਸ਼ਨ ਦੇ ਨਾਲ 'ਜਵਾਨ' 400 ਕਰੋੜ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਫਿਲਮ ਨੇ ਨੌਵੇਂ ਦਿਨ ਸਿਰਫ 18.1 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਹੁਣ ਫਿਲਮ ਦੀ 10ਵੇਂ ਦਿਨ ਦੀ ਕਮਾਈ ਦਾ ਵੀ ਖੁਲਾਸਾ ਹੋ ਗਿਆ ਹੈ। ਸੈਕਨਿਲਕ ਦੀ ਰਿਪੋਰਟ ਮੁਤਾਬਕ 'ਜਵਾਨ' ਨੇ ਆਪਣੀ ਰਿਲੀਜ਼ ਦੇ 10ਵੇਂ ਦਿਨ 31.50 ਕਰੋੜ ਰੁਪਏ ਦਾ ਕਾਰੋਬਾਰ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ ਫਿਲਮ ਦਾ ਕੁਲ ਕਲੈਕਸ਼ਨ 440.48 ਕਰੋੜ ਰੁਪਏ ਹੋ ਗਿਆ ਹੈ।


'ਜਵਾਨ' ਨੇ ਤੋੜਿਆ 'ਪਠਾਨ' ਦਾ ਰਿਕਾਰਡ
 
ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ 'ਜਵਾਨ' ਰਾਹੀਂ ਆਪਣੀ ਹੀ ਬਲਾਕਬਸਟਰ ਹਿੱਟ ਫਿਲਮ 'ਪਠਾਨ' ਦਾ ਰਿਕਾਰਡ ਤੋੜ ਦਿੱਤਾ ਹੈ। ਦਰਅਸਲ 'ਜਵਾਨ' ਨੇ ਜਿੱਥੇ ਆਪਣੀ ਰਿਲੀਜ਼ ਦੇ 10ਵੇਂ ਦਿਨ 31.50 ਕਰੋੜ ਦੀ ਕਮਾਈ ਕੀਤੀ ਹੈ, ਉਥੇ ਹੀ ਉਸ ਦੀ ਪਿਛਲੀ ਫਿਲਮ 'ਪਠਾਨ' ਨੇ 10ਵੇਂ ਦਿਨ ਸਿਰਫ 14 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ ਦੂਜੇ ਪਾਸੇ ਸ਼ਾਹਰੁਖ ਖਾਨ ਦੀ ਫਿਲਮ ਅਜੇ ਵੀ ਸੰਨੀ ਦਿਓਲ ਦੀ 'ਗਦਰ 2' ਤੋਂ ਪਿੱਛੇ ਹੈ, ਜਿਸ ਨੇ ਰਿਲੀਜ਼ ਦੇ 10ਵੇਂ ਦਿਨ 38.9 ਕਰੋੜ ਰੁਪਏ ਦਾ ਕਾਰੋਬਾਰ ਕੀਤਾ ਸੀ।


ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ ਸ਼ਾਹਰੁਖ ਖਾਨ ਦੀ 'ਡੰਕੀ' 


ਸ਼ਾਹਰੁਖ ਖਾਨ ਦੀ ਫਿਲਮ 'ਜਵਾਨ' 7 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਆਪਣੀ ਰਿਲੀਜ਼ ਦੇ 10 ਦਿਨਾਂ ਦੇ ਅੰਦਰ ਹੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਬਣਾਏ ਹਨ ਅਤੇ ਕਈ ਫਿਲਮਾਂ ਦੇ ਰਿਕਾਰਡ ਵੀ ਤੋੜ ਦਿੱਤੇ ਹਨ। 'ਜਵਾਨ' ਤੋਂ ਬਾਅਦ ਹੁਣ ਕਿੰਗ ਖਾਨ ਆਪਣੀ ਆਉਣ ਵਾਲੀ ਫਿਲਮ 'ਡਿੰਕੀ' 'ਚ ਨਜ਼ਰ ਆਉਣਗੇ। ਇਹ ਫਿਲਮ ਇਸ ਸਾਲ ਕ੍ਰਿਸਮਸ 'ਤੇ ਰਿਲੀਜ਼ ਹੋਵੇਗੀ। 'ਡਿੰਕੀ' ਸ਼ਾਹਰੁਖ ਖਾਨ ਦੀ ਇਸ ਸਾਲ ਦੀ ਤੀਜੀ ਫਿਲਮ ਹੋਵੇਗੀ। ਫਿਲਮ 'ਚ ਤਾਪਸੀ ਪੰਨੂ ਉਨ੍ਹਾਂ ਨਾਲ ਸਕ੍ਰੀਨ ਸ਼ੇਅਰ ਕਰਦੀ ਨਜ਼ਰ ਆਵੇਗੀ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.