Parineeti Chopra: ਪਰਿਣੀਤੀ ਚੋਪੜਾ ਨੂੰ ਵਿਆਹ ਦੀਆਂ ਤਿਆਰੀਆਂ ਵਿਚਾਲੇ ਆਇਆ ਗੁੱਸਾ, ਜਾਣੋ ਕਿਉਂ ਭੜਕ ਉੱਠੀ ਅਦਾਕਾਰਾ
Parineeti Chopra Got Angry On Paparazzi: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਪਰੀ
Parineeti Chopra Got Angry On Paparazzi: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਪਰੀ ਜਲਦ ਹੀ ਰਾਘਵ ਚੱਢਾ ਨਾਲ ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੀ ਹੈ। ਦੋਵੇਂ 23-24 ਸਤੰਬਰ ਨੂੰ ਰਾਜਸਥਾਨ ਦੇ ਉਦੈਪੁਰ 'ਚ ਸ਼ਾਨਦਾਰ ਤਰੀਕੇ ਨਾਲ ਲਾਂਵਾ ਲੈਣਗੇ। ਦੋਵਾਂ ਦੇ ਵਿਆਹ ਵਿੱਚ ਬਾਲੀਵੁੱਡ ਦੇ ਨਾਲ-ਨਾਲ ਸਿਆਸੀ ਪਾਰਟੀਆਂ ਦੇ ਕਈ ਵੱਡੇ ਨੇਤਾ ਸ਼ਾਮਿਲ ਹੋਣਗੇ। ਫਿਲਹਾਲ ਇਹ ਜੋੜਾ ਵਿਆਹ ਦੀਆਂ ਤਿਆਰੀਆਂ 'ਚ ਰੁੱਝਿਆ ਹੋਇਆ ਹੈ। ਸ਼ੁੱਕਰਵਾਰ ਨੂੰ ਜਦੋਂ ਪਾਪਰਾਜ਼ੀ ਨੇ ਪਰਿਣੀਤੀ ਨੂੰ ਦੇਖਿਆ ਤਾਂ ਉਹ ਉਨ੍ਹਾਂ 'ਤੇ ਗੁੱਸੇ ਹੋ ਗਈ। ਪਰਿਣੀਤੀ ਉਨ੍ਹਾਂ ਨੂੰ ਉਥੋਂ ਚਲੇ ਜਾਣ ਲਈ ਕਹਿੰਦੀ ਹੈ।
ਦਰਅਸਲ, ਜਦੋਂ ਹੀ ਪਰੀ ਗੱਡੀ ਵਿੱਚੋਂ ਬਾਹਰ ਨਿਕਲਦੀ ਹੈ ਕਿ ਉਸਦੇ ਆਲੇ-ਦੁਆਲੇ ਪਾਪਰਾਜ਼ੀ ਖੜ੍ਹੇ ਸਨ। ਇਹ ਦੇਖ ਕੇ ਉਹ ਕਹਿੰਦੀ, 'ਨਹੀਂ ਬੁਲਾਇਆ ਤੁਹਾਨੂੰ ਯਾਰ।' ਇਸ ਦੌਰਾਨ ਉਸ ਨੇ ਨੀਲੇ ਅਤੇ ਲਾਲ ਰੰਗ ਦੀ ਧਾਰੀਦਾਰ ਟਾਪ ਪਹਿਨੀ ਹੋਈ ਸੀ। ਉਹ ਬਿਲਡਿੰਗ ਦੇ ਅੰਦਰ ਗਈ ਅਤੇ ਵਾਪਸ ਆਈ ਅਤੇ ਕਿਹਾ, 'ਸਰ ਬੱਸ ਕਰੋ। ਮੈਂ ਤੁਹਾਨੂੰ ਬੇਨਤੀ ਕਰ ਰਹੀ ਹਾਂ। ਪਰਿਣੀਤੀ ਹੱਥ ਜੋੜ ਕੇ ਬੇਨਤੀ ਕਰਦੀ ਹੈ ਤਾਂ ਇੱਕ ਪਾਪਰਾਜ਼ੀ ਕਹਿੰਦਾ ਹੈ, 'ਸੌਰੀ ਮੈਮ।' ਪਾਪਰਾਜ਼ੀ ਦੇ ਸੋਸ਼ਲ ਅਕਾਊਂਟ ਤੋਂ ਵੀਡੀਓ ਡਿਲੀਟ ਕਰ ਦਿੱਤਾ ਗਿਆ ਸੀ ਪਰ ਵੀਡੀਓ ਦਾ ਕੁਝ ਹਿੱਸਾ ਅਤੇ ਤਸਵੀਰਾਂ ਵਾਇਰਲ ਹੋ ਗਈਆਂ ਸਨ।
View this post on Instagram
ਕਾਬਿਲੇਗੌਰ ਹੈ ਕਿ ਹਾਲ ਹੀ ਵਿੱਚ ਪਰਿਣੀਤੀ ਅਤੇ ਰਾਘਵ ਦਾ ਰਿਸੈਪਸ਼ਨ ਕਾਰਡ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ। ਜਿਸ 'ਚ ਲਿਖਿਆ ਸੀ ਕਿ ਉਦੈਪੁਰ 'ਚ ਇਕ ਹਫਤੇ ਦੇ ਸੈਲੀਬ੍ਰੇਸ਼ਨ ਤੋਂ ਬਾਅਦ 30 ਸਤੰਬਰ ਨੂੰ ਇਹ ਜੋੜਾ ਚੰਡੀਗੜ੍ਹ 'ਚ ਰਿਸੈਪਸ਼ਨ ਦਾ ਆਯੋਜਨ ਕਰੇਗਾ। ਵਿਆਹ 'ਚ ਸਿਰਫ ਪਰਿਵਾਰਕ ਮੈਂਬਰ ਅਤੇ ਕਰੀਬੀ ਲੋਕ ਹੀ ਮੌਜੂਦ ਰਹਿਣਗੇ। ਵਿਆਹ ਦੀਆਂ ਰਸਮਾਂ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਹੋਣਗੀਆਂ। ਮਹਿਮਾਨਾਂ ਦੀ ਸੂਚੀ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ, ਰਾਜ ਸਭਾ ਮੈਂਬਰ ਕਪਿਲ ਸਿੱਬਲ, ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਅਤੇ ਕਾਂਗਰਸ ਦੇ ਬੁਲਾਰੇ ਅਭਿਸ਼ੇਕ ਮਨੂ ਸਿੰਘਵੀ ਸ਼ਾਮਲ ਹਨ।