Ranjit Kaur Bhabhi: ਰਣਜੀਤ ਕੌਰ ਭਾਬੀ ਨੇ The Great Khali ਸਾਹਮਣੇ ਦਿਖਾਇਆ ਜਲਵਾ, WWE ਦਿੱਗਜ ਨੇ ਇੰਝ ਰੋਕਿਆ ਹਾਸਾ
The Great Khali on Ranjit Kaur bhabhi: ਸੋਸ਼ਲ ਮੀਡੀਆ ਇੰਸਟਾਗ੍ਰਾਮ ਇੱਕ ਅਜਿਹਾ ਪਲੇਟਫਾਰਮ ਹੈ, ਜੋ ਹਰ ਆਮ ਇਨਸਾਨ ਨੂੰ ਸਟਾਰ ਬਣਾ ਦਿੰਦਾ ਹੈ। ਇਸ ਦੇ ਜਰਿਏ ਕਈ ਲੋਕ ਸੋਸ਼ਲ ਮੀਡੀਆ ਸੇਨਸੈਸ਼ਨ

The Great Khali on Ranjit Kaur bhabhi: ਸੋਸ਼ਲ ਮੀਡੀਆ ਇੰਸਟਾਗ੍ਰਾਮ ਇੱਕ ਅਜਿਹਾ ਪਲੇਟਫਾਰਮ ਹੈ, ਜੋ ਹਰ ਆਮ ਇਨਸਾਨ ਨੂੰ ਸਟਾਰ ਬਣਾ ਦਿੰਦਾ ਹੈ। ਇਸ ਦੇ ਜਰਿਏ ਕਈ ਲੋਕ ਸੋਸ਼ਲ ਮੀਡੀਆ ਸੇਨਸੈਸ਼ਨ ਬਣ ਕੇ ਉੱਭਰੇ ਹਨ। ਉਨ੍ਹਾਂ ਵਿੱਚੋਂ ਇੱਕ ਹੈ ਰਣਜੀਤ ਕੌਰ ਭਾਬੀ, ਜਿਸ ਨੂੰ ਚੁੰਮਿਆ ਵਾਲੀ ਭਾਬੀ ਵੀ ਕਿਹਾ ਜਾਂਦਾ ਹੈ। ਉਹ ਅਕਸਰ ਸੋਸ਼ਲ ਮੀਡੀਆ ਉੱਪਰ ਆਪਣੀ ਮਜ਼ਾਕੀਆ ਅੰਦਾਜ਼ ਦੇ ਚੱਲਦੇ ਛਾਈ ਰਹਿੰਦੀ ਹੈ। ਇਸ ਵਿਚਾਲੇ ਚੁੰਮਿਆ ਵਾਲੀ ਭਾਬੀ ਦਾ ਇੱਕ ਅਜਿਹਾ ਵੀਡੀਓ ਸੋਸ਼ਲ ਮੀਡੀਆ ਉੱਪਰ ਵਾਇਰਲ ਹੋ ਰਿਹਾ ਹੈ, ਜਿਸ ਨੂੰ ਵੇਖ ਤੁਸੀ ਵੀ ਆਪਣਾ ਹਾਸਾ ਨਹੀਂ ਰੋਕ ਸਕੋਗੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਰਣਜੀਤ ਕੌਰ ਭਾਬੀ ਨੂੰ ਭੰਗੜਾ ਪਾਉਂਦੇ ਹੋਏ ਡਬਲਯੂਡਬਲਯੂਈ ਦੇ ਦਿੱਗਜ ਦਿ ਗ੍ਰੇਟ ਖਲੀ ਦੇਖ ਰਹੇ ਹਨ।
ਦੱਸ ਦੇਈਏ ਕਿ ਇਹ ਵੀਡੀਓ ਖੁਦ ਰਣਜੀਤ ਕੌਰ ਭਾਬੀ ਦੇ ਇੰਸਟਾਗ੍ਰਾਮ ਹੈਂਡਲ ਉੱਪਰ ਸਾਂਝਾ ਕੀਤਾ ਗਿਆ ਹੈ। ਜਿਸ ਵਿੱਚ ਉਹ ਰੈਸਲਰ ਸੁਪਰਬੌਏ ਨਾਲ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਭਾਬੀ ਦਾ ਗੀਤ ਹੀ ਚੱਲ ਰਿਹਾ ਹੈ, ਜੋ ਕਿ ਉਸਨੇ ਹਾਲ ਹੀ ਵਿੱਚ ਗਾਇਆ ਹੈ। ਇਸ ਵੀਡੀਓ ਨੂੰ ਦੇਖ ਪ੍ਰਸ਼ੰਸਕ ਹੱਸ-ਹੱਸ ਲੋਟਪੋਟ ਹੋ ਰਹੇ ਹਨ। ਇਸਦੇ ਨਾਲ ਹੀ ਦ ਗ੍ਰੇਟ ਖੱਲੀ ਨੂੰ ਦੇਖ ਹੈਰਾਨ ਹੀ ਹੋ ਰਹੇ ਹਨ। ਇਸ ਦੌਰਾਨ ਤੁਹਾਨੂੰ ਦਿੱਗਜ ਰੈਸਲਰ ਦ ਗ੍ਰੇਟ ਖੱਲੀ ਵੀ ਹੱਸਦੇ ਹੋਏ ਦਿਖਾਈ ਦੇਵੇਗਾ। ਤੁਸੀ ਵੀ ਵੇਖੋ ਇਹ ਵਾਇਰਲ ਵੀਡੀਓ...
View this post on Instagram
ਕਾਬਿਲੇਗੌਰ ਹੈ ਕਿ ਰਣਜੀਤ ਕੌਰ ਭਾਬੀ ਸੋਸ਼ਲ ਮੀਡੀਆ ਉੱਪਰ ਆਪਣੇ ਵੀਡੀਓਜ਼ ਦੇ ਚੱਲਦੇ ਛਾਈ ਰਹਿੰਦੀ ਹੈ। ਉਸ ਵੱਲੋਂ ਸ਼ੇਅਰ ਕੀਤੇ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੁੰਦੇ ਹਨ। ਜਿੱਥੇ ਕੁਝ ਲੋਕਾਂ ਵੱਲੋਂ ਇਨ੍ਹਾਂ ਵੀਡੀਓਜ਼ ਨੂੰ ਮਨੋਰੰਜਨ ਦੇ ਤੌਰ ਤੇ ਦੇਖਿਆ ਜਾਂਦਾ ਹੈ, ਉੱਥੇ ਹੀ ਕਈ ਲੋਕ ਉਸਦਾ ਮਜ਼ਾਕ ਵੀ ਉੱਡਾਉਂਦੇ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















