PM Modi Birthday: ਫਿਲਮੀ ਸਿਤਾਰਿਆਂ ਨੇ PM ਮੋਦੀ 'ਤੇ ਬਰਸਾਇਆ ਪਿਆਰ, ਖਾਸ ਤਰੀਕੇ ਨਾਲ ਜਨਮਦਿਨ ਕੀਤਾ Wish
Happy Birthday PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 73ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਨੂੰ ਦੇਸ਼ ਭਰ ਤੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ
Happy Birthday PM Modi: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਆਪਣਾ 73ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਨੂੰ ਦੇਸ਼ ਭਰ ਤੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਬਾਲੀਵੁੱਡ ਸਿਤਾਰੇ ਵੀ ਉਨ੍ਹਾਂ ਨੂੰ ਸੋਸ਼ਲ ਮੀਡੀਆ ਰਾਹੀਂ ਵਧਾਈਆਂ ਭੇਜ ਰਹੇ ਹਨ। ਕੰਗਨਾ ਰਣੌਤ, ਅਨੁਪਮ ਖੇਰ, ਪਰੇਸ਼ ਰਾਵਲ, ਟਾਈਗਰ ਸ਼ਰਾਫ ਅਤੇ ਰਿਤੇਸ਼ ਦੇਸ਼ਮੁਖ ਸਮੇਤ ਕਈ ਵੱਡੇ ਸਿਤਾਰਿਆਂ ਨੇ ਪੀਐੱਮ ਨੂੰ ਸ਼ੁੱਭਕਾਮਨਾਵਾਂ ਭੇਜੀਆਂ ਹਨ।
ਬਾਲੀਵੁੱਡ ਦੀ ਵਿਵਾਦਿਤ ਅਭਿਨੇਤਰੀ ਕੰਗਨਾ ਰਣੌਤ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਪੀਐਮ ਮੋਦੀ ਦੀ ਇੱਕ ਫੋਟੋ ਪੋਸਟ ਕੀਤੀ ਅਤੇ ਲਿਖਿਆ - 'ਦੁਨੀਆ ਦੇ ਸਭ ਤੋਂ ਲਵਿੰਗ ਲੀਡਰ ਨੂੰ ਜਨਮਦਿਨ ਮੁਬਾਰਕ। ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਦ੍ਰਿੜ ਇਰਾਦੇ ਨਾਲ ਸ਼ਕਤੀਕਰਨ ਦੀਆਂ ਉਚਾਈਆਂ ਨੂੰ ਛੂਹਿਆ ਅਤੇ ਨਵੇਂ ਭਾਰਤ ਦੇ ਨਿਰਮਾਤਾ ਬਣੇ। ਤੁਸੀਂ ਭਾਰਤ ਦੇ ਲੋਕਾਂ ਲਈ ਸਿਰਫ਼ ਪ੍ਰਧਾਨ ਮੰਤਰੀ ਹੀ ਨਹੀਂ, ਭਗਵਾਨ ਰਾਮ ਵਾਂਗ ਤੁਹਾਡਾ ਨਾਮ ਵੀ ਰਾਸ਼ਟਰ ਦੀ ਆਤਮਾ ਵਿੱਚ ਰਚਿਆ ਹੋਇਆ ਹੈ। ਮੈਂ ਤੁਹਾਡੀ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੀ ਕਾਮਨਾ ਕਰਦੀ ਹਾਂ।
Rajkumar Rao ਨੇ ਫੋਟੋ ਸਾਂਝੀ ਕੀਤੀ
ਰਾਜਕੁਮਾਰ ਰਾਓ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਆਪਣੀ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ- ਤੁਹਾਨੂੰ ਜਨਮਦਿਨ ਮੁਬਾਰਕ @narendramodi ਜੀ ਅਤੇ G20 ਦੀ ਸਫਲਤਾ ਲਈ ਬਹੁਤ ਸਾਰੀਆਂ ਵਧਾਈਆਂ। ਪ੍ਰਮਾਤਮਾ ਤੁਹਾਨੂੰ ਲੰਬੀ ਉਮਰ ਅਤੇ ਸਾਰੀਆਂ ਖੁਸ਼ੀਆਂ ਦੇਵੇ। ਇਸ ਤਰ੍ਹਾਂ ਤੁਸੀਂ ਸਾਨੂੰ ਸਾਰਿਆਂ ਨੂੰ ਪ੍ਰੇਰਿਤ ਕਰਦੇ ਰਹੋ। ਜੈ ਹਿੰਦ...
View this post on Instagram
ਅਨੁਪਮ ਖੇਰ ਨੇ ਇੱਕ ਖਾਸ ਪੋਸਟ ਸਾਂਝਾ ਕੀਤੀ
ਬਾਲੀਵੁੱਡ ਅਦਾਕਾਰ ਅਨੁਪਮ ਖੇਰ ਨੇ ਪੀਐਮ ਮੋਦੀ ਨਾਲ ਆਪਣੀਆਂ ਖਾਸ ਤਸਵੀਰਾਂ ਸਾਂਝੀਆਂ ਕਰਦੇ ਹੋਏ ਇੱਕ ਲੰਬੀ ਪੋਸਟ ਲਿਖੀ ਹੈ। ਉਨ੍ਹਾਂ ਲਿਖਿਆ- 'ਸਤਿਕਾਰਯੋਗ ਪ੍ਰਧਾਨ ਮੰਤਰੀ @narendramodi ਜੀ। ਤੁਹਾਨੂੰ ਜਨਮਦਿਨ ਮੁਬਾਰਕ ਹੋ! ਪ੍ਰਮਾਤਮਾ ਤੁਹਾਨੂੰ ਲੰਬੀ ਅਤੇ ਸਿਹਤਮੰਦ ਜ਼ਿੰਦਗੀ ਦੇਵੇ। ਤੁਸੀਂ ਆਉਣ ਵਾਲੇ ਕਈ ਸਾਲਾਂ ਤੱਕ ਇਸੇ ਲਗਨ ਅਤੇ ਮਿਹਨਤ ਨਾਲ ਸਾਡੇ ਭਾਰਤ ਦੀ ਅਗਵਾਈ ਕਰਦੇ ਰਹੋ। ਦੁਨੀਆ ਦੇ ਕੋਨੇ-ਕੋਨੇ ਵਿੱਚ ਰਹਿੰਦੇ ਸਾਰੇ ਭਾਰਤੀ ਇਸ ਗੱਲ 'ਤੇ ਮਾਣ ਮਹਿਸੂਸ ਕਰਦੇ ਹਨ ਕਿ ਤੁਸੀਂ ਪਿਛਲੇ 9 ਸਾਲਾਂ ਵਿਚ ਦੇਸ਼ ਨੂੰ ਇਸ ਸਥਾਨ 'ਤੇ ਪਹੁੰਚਾਇਆ ਹੈ। ਤੁਹਾਡੀ ਜੀਵਨ ਸ਼ੈਲੀ ਕਾਫ਼ੀ ਪ੍ਰੇਰਨਾਦਾਇਕ ਹੈ। ਮੇਰੀ ਮਾਂ, ਜੋ ਤੁਹਾਨੂੰ ਸਾਧੂ ਜੀ ਆਖਦੀ ਹੈ, ਉਹ ਵੀ ਤੁਹਾਨੂੰ ਆਪਣੇ ਪਿਆਰ ਭਰੇ ਆਸ਼ੀਰਵਾਦ ਭੇਜ ਰਹੀ ਹੈ। ਜੈ ਹੋ।'
View this post on Instagram
ਇਸ ਤੋਂ ਇਲਾਵਾ ਪਰੇਸ਼ ਰਾਵਲ, ਕਮਲ ਹਾਸਨ ਅਤੇ ਟਾਈਗਰ ਸ਼ਰਾਫ ਵੱਲੋਂ ਵੀ ਪੋਸਟ ਸ਼ੇਅਰ ਕਰ ਪੀਐਮ ਮੋਦੀ ਨੂੰ ਜਨਮਦਿਨ ਦੀ ਵਧਾਈ ਦਿੱਤੀ ਗਈ ਹੈ।