Entertainment News LIVE: ਸ਼ਾਹਰੁਖ ਖਾਨ ਦੀ 'ਜਵਾਨ' ਨੇ 20ਵੇਂ ਦਿਨ ਕੀਤੀ ਮਹਿਜ਼ ਇੰਨੀਂ ਕਮਾਈ, ਇੱਕ ਹੋਰ ਪੰਜਾਬੀ ਨੇ 'KBC' 'ਚ ਮਾਰੀ ਬਾਜ਼ੀ, ਪੜ੍ਹੋ ਮਨੋਰੰਜਨ ਦੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE
Background
Entertainment News Today Latest Updates 27 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
'ਕੌਨ ਬਣੇਗਾ ਕਰੋੜਪਤੀ' 'ਚ ਇੱਕ ਹੋਰ ਪੰਜਾਬੀ ਨੇ ਮਾਰੀ ਬਾਜ਼ੀ, ਜਿੱਤੇ 50 ਲੱਖ, ਨਾਲ ਹੀ ਬਣਾ ਦਿੱਤਾ ਇਹ ਰਿਕਾਰਡ
KBC 15: 'ਕੌਨ ਬਣੇਗਾ ਕਰੋੜਪਤੀ' ਦੇ ਆਗਾਮੀ ਐਪੀਸੋਡ ਵਿੱਚ, ਪ੍ਰਤੀਯੋਗੀ ਤੇਜਿੰਦਰ ਕੌਰ ਨੂੰ ਅਮਿਤਾਭ ਬੱਚਨ ਨਾਲ ਕਵਿਜ਼ ਖੇਡਣ ਦਾ ਮੌਕਾ ਮਿਲਦਾ ਹੈ। ਲੱਗਦਾ ਹੈ ਕਿ ਇਸ ਹਫਤੇ ਇਕ ਹੋਰ ਪ੍ਰਤੀਯੋਗੀ 1 ਕਰੋੜ ਰੁਪਏ ਦੇ ਸਵਾਲ ਲਈ ਖੇਡੇਗਾ। ਜਿਵੇਂ-ਜਿਵੇਂ ਉਹ ਖੇਡ ਵਿੱਚ ਅੱਗੇ ਵਧਦੀ ਹੈ, ਉਹ ਸਾਰੇ ਸਵਾਲਾਂ ਦੇ ਜਵਾਬ ਆਤਮ-ਵਿਸ਼ਵਾਸ ਨਾਲ ਦਿੰਦੀ ਹੈ ਅਤੇ ਖੇਡ ਵਿੱਚ ਵੱਡੀ ਜਿੱਤ ਪ੍ਰਾਪਤ ਕਰਦੀ ਹੈ।
KBC 15 ਵਿੱਚ ਸਾਰੇ 10 ਸਵਾਲਾਂ ਦੇ ਦਿੱਤੇ ਸਹੀ ਜਵਾਬ
ਤੇਜਿੰਦਰ ਕੌਰ ਇਸ ਸੀਜ਼ਨ ਵਿੱਚ ਸੁਪਰ ਸੰਦੂਕ ਦੇ ਸਾਰੇ ਸਵਾਲਾਂ ਦੇ ਸਹੀ ਜਵਾਬ ਦੇਣ ਵਾਲੀ ਪਹਿਲੀ ਪ੍ਰਤੀਯੋਗੀ ਬਣ ਗਈ ਹੈ ਅਤੇ ਪ੍ਰੋਮੋ ਵਿੱਚ ਦਿਖਾਇਆ ਗਿਆ ਹੈ, ਕਿ ਉਹ ਹੁਣ ਇੱਕ ਕਰੋੜ ਦੇ ਸਵਾਲ ਦਾ ਸਾਹਮਣਾ ਕਰ ਰਹੀ ਹੈ। ਪ੍ਰੋਮੋ ਦੀ ਸ਼ੁਰੂਆਤ ਅਮਿਤਾਭ ਬੱਚਨ ਦੇ ਨਾਲ ਹੁੰਦੀ ਹੈ ਕਿ ਤੇਜਿੰਦਰ ਕੌਰ ਇਸ ਸੀਜ਼ਨ ਦੀ ਪਹਿਲੀ ਪ੍ਰਤੀਯੋਗੀ ਬਣ ਗਈ ਹੈ ਜਿਸ ਨੇ ਸੁਪਰ ਸੰਦੂਕ ਤੋਂ ਸਾਰੇ ਸਵਾਲਾਂ ਦੇ ਸਹੀ ਜਵਾਬ ਦਿੱਤੇ ਹਨ।
ਕੀ ਤੇਜਿੰਦਰ ਕੌਰ ਇਸ ਸੀਜ਼ਨ ਦੀ ਅਗਲੀ 1 ਕਰੋੜ ਰੁਪਏ ਦੀ ਜੇਤੂ ਬਣੇਗੀ?
ਤਜਿੰਦਰ ਕੌਰ ਨੇ ਸ਼ੋਅ 'ਚ 50 ਲੱਖ ਰੁਪਏ ਜਿੱਤੇ ਹਨ ਅਤੇ ਹੁਣ ਉਹ 1 ਕਰੋੜ ਰੁਪਏ ਦੇ ਸਵਾਲ ਦਾ ਸਾਹਮਣਾ ਕਰਨ ਦੀ ਤਿਆਰੀ ਕਰ ਰਹੀ ਹੈ। ਲੱਗਦਾ ਹੈ ਕਿ ਇਹ ਸਵਾਲ ਉਸ ਲਈ ਚੁਣੌਤੀ ਬਣ ਸਕਦਾ ਹੈ, ਜਿਸ ਕਾਰਨ ਉਹ ਦੁਚਿੱਤੀ ਵਿੱਚ ਫਸ ਸਕਦੀ ਹੈ। ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੀ ਉਹ ਇਸ ਸੀਜ਼ਨ ਦੀ ਤੀਜੀ ਕਰੋੜਪਤੀ ਜੇਤੂ ਬਣ ਸਕੇਗੀ ਜਾਂ ਨਹੀਂ?
[blurb]
View this post on Instagram
[/blurb]
ਟੀਵੀ 'ਤੇ ਕਵਿਜ਼ ਗੇਮ ਰਿਐਲਿਟੀ ਸ਼ੋਅ 'ਕੌਨ ਬਣੇਗਾ ਕਰੋੜਪਤੀ 15' ਲਗਾਤਾਰ ਸੁਰਖੀਆਂ 'ਚ ਬਣਿਆ ਹੋਇਆ ਹੈ। ਇਸ ਸ਼ੋਅ 'ਚ ਆਉਣ ਵਾਲੇ ਪ੍ਰਤੀਯੋਗੀ ਲੱਖਾਂ ਰੁਪਏ ਆਪਣੇ ਘਰ ਲਿਜਾ ਚੁੱਕੇ ਹਨ। KBC ਸੀਜ਼ਨ 15 ਨੂੰ ਹੁਣ ਤੱਕ ਦੋ ਕਰੋੜਪਤੀ ਵਿਜੇਤਾ ਮਿਲ ਚੁੱਕੇ ਹਨ।
Entertainment News Live: Kulhad Pizza Couple: ਕੁੱਲ੍ਹੜ ਪੀਜ਼ਾ ਕਪਲ 'ਤੇ ਉੱਠੇ ਵੱਡੇ ਸਵਾਲ, ਦੁਕਾਨ ਤੇ ਔਰਤ ਨੇ ਪਹੁੰਚ ਕੀਤਾ ਜ਼ਬਰਦਸਤ ਹੰਗਾਮਾ
woman made a commotion at the Kulhad Pizza couple shop: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਇੱਕ ਔਰਤ ਦਾ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਉਸਨੇ ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ 'ਤੇ ਪਹੁੰਚ ਖੂਬ ਹੰਗਾਮਾ ਕੀਤਾ। ਹਾਲਾਂਕਿ ਉਸ ਔਰਤ ਵੱਲੋਂ ਪੁਲਿਸ ਦਾ ਕਹਿਣਾ ਵੀ ਨਹੀਂ ਮੰਨਿਆ ਗਿਆ, ਆਖਿਰ ਵਿੱਚ ਉਸਨੂੰ ਪੁਲਿਸ ਉੱਥੋਂ ਖੁਦ ਆਪਣੇ ਨਾਲ ਲੈ ਗਈ।
Read More: Kulhad Pizza Couple: ਕੁੱਲ੍ਹੜ ਪੀਜ਼ਾ ਕਪਲ 'ਤੇ ਉੱਠੇ ਵੱਡੇ ਸਵਾਲ, ਦੁਕਾਨ ਤੇ ਔਰਤ ਨੇ ਪਹੁੰਚ ਕੀਤਾ ਜ਼ਬਰਦਸਤ ਹੰਗਾਮਾ
Entertainment News Live Today: Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ 'ਤੇ ਪਹੁੰਚ ਔਰਤ ਨੇ ਕੀਤਾ ਹੰਗਾਮਾ, ਜਾਣੋ ਕਿਉਂ ਗੁੱਸੇ 'ਚ ਭੜਕੀ ?
Kulhad Pizza couple Case Update: ਜਲੰਧਰ ਦੇ ਮਸ਼ਹੂਰ ਕੁੱਲ੍ਹੜ ਪੀਜ਼ਾ ਕਪਲ ਇਨ੍ਹੀਂ ਦਿਨੀਂ ਮੁਸ਼ਕਿਲ ਸਮੇਂ ਵਿੱਚੋਂ ਗੁਜ਼ਰ ਰਿਹਾ ਹੈ। ਦੱਸ ਦੇਈਏ ਕਿ ਸੋਸ਼ਲ ਮੀਡੀਆ ਉੱਪਰ ਉਨ੍ਹਾਂ ਦਾ ਨਿੱਜੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਹਾਲੇ ਵੀ ਕਈ ਲੋਕਾਂ ਵੱਲੋਂ ਉਨ੍ਹਾਂ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਇਸ ਵਿਚਾਲੇ ਇੱਕ ਔਰਤ ਦਾ ਵੀਡੀਓ ਸਾਹਮਣੇ ਆ ਰਿਹਾ ਹੈ, ਜਿਸ ਵਿੱਚ ਉਸਨੇ ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ 'ਤੇ ਪਹੁੰਚ ਖੂਬ ਹੰਗਾਮਾ ਕੀਤਾ। ਹਾਲਾਂਕਿ ਉਸ ਔਰਤ ਵੱਲੋਂ ਪੁਲਿਸ ਦਾ ਕਹਿਣਾ ਵੀ ਨਹੀਂ ਮੰਨਿਆ ਗਿਆ, ਆਖਿਰ ਵਿੱਚ ਉਸਨੂੰ ਪੁਲਿਸ ਉੱਥੋਂ ਖੁਦ ਆਪਣੇ ਨਾਲ ਲੈ ਗਈ।
Read More: Kulhad Pizza Couple: ਕੁੱਲ੍ਹੜ ਪੀਜ਼ਾ ਕਪਲ ਦੀ ਦੁਕਾਨ 'ਤੇ ਪਹੁੰਚ ਔਰਤ ਨੇ ਕੀਤਾ ਹੰਗਾਮਾ, ਜਾਣੋ ਕਿਉਂ ਗੁੱਸੇ 'ਚ ਭੜਕੀ ?
Entertainment News Live: Parineeti Wedding Inside Video: ਵਿਆਹ ਦੀਆਂ ਰਸਮਾਂ ਨਿਭਾਉਂਦੇ ਨਜ਼ਰ ਆਏ ਪਰਿਣੀਤੀ ਦੇ ਪਿਤਾ, ਰਾਘਵ ਦੇ ਦੋਸਤ ਨੇ ਸ਼ੇਅਰ ਕੀਤੀਆਂ ਤਸਵੀਰਾਂ
Parineeti Raghav Wedding Inside Glimpses: ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਵਿਆਹ ਤੋਂ ਬਾਅਦ ਲਗਾਤਾਰ ਸੁਰਖੀਆਂ ਬਟੋਰ ਰਹੇ ਹਨ। ਦੋਹਾਂ ਦਾ ਵਿਆਹ ਉਦੈਪੁਰ ਦੇ ਲੀਲਾ ਪੈਲੇਸ 'ਚ ਹੋਇਆ ਅਤੇ ਹੁਣ ਉਹ ਪਤੀ-ਪਤਨੀ ਬਣ ਗਏ ਹਨ। ਜੋੜੇ ਨੇ ਉੱਚ ਸੁਰੱਖਿਆ ਹੇਠ ਵਿਆਹ ਅਤੇ ਇਸ ਨਾਲ ਜੁੜੀਆਂ ਸਾਰੀਆਂ ਰਸਮਾਂ ਪੂਰੀਆਂ ਕੀਤੀਆਂ। ਵਿਆਹ ਤੋਂ ਪਹਿਲਾਂ, ਕਿਸੇ ਵੀ ਫੰਕਸ਼ਨ ਤੋਂ ਜੋੜੇ ਦੀ ਝਲਕ ਪਾਉਣਾ ਬਹੁਤ ਮੁਸ਼ਕਲ ਹੋ ਗਿਆ ਸੀ। ਇਸ ਵਿਚਾਲੇ ਹੁਣ ਲਗਾਤਾਰ ਕਈ ਵੀਡੀਓ ਅਤੇ ਤਸਵੀਰਾਂ ਸਾਹਮਣੇ ਆ ਰਹੀਆਂ ਹਨ।
Read More: Parineeti Wedding Inside Video: ਵਿਆਹ ਦੀਆਂ ਰਸਮਾਂ ਨਿਭਾਉਂਦੇ ਨਜ਼ਰ ਆਏ ਪਰਿਣੀਤੀ ਦੇ ਪਿਤਾ, ਰਾਘਵ ਦੇ ਦੋਸਤ ਨੇ ਸ਼ੇਅਰ ਕੀਤੀਆਂ ਤਸਵੀਰਾਂ
Entertainment News Live Today: Karan Aujla wife: ਗਾਇਕ ਕਰਨ ਔਜਲਾ ਦੀ ਪਤਨੀ ਪਲਕ ਦਾ ਵੇਖੋ ਲੁੱਕ, ਵਿਆਹ ਤੋਂ ਬਾਅਦ ਪਹਿਲੀ ਵਾਰ ਆਈ ਸਾਹਮਣੇ
Karan Aujla's wife came forward after marriage: ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਪਣੇ ਗੀਤਾਂ ਦੇ ਚੱਲਦੇ ਦੁਨੀਆ ਭਰ ਵਿੱਚ ਛਾਏ ਹੋਏ ਹਨ।
Read More: Karan Aujla wife: ਗਾਇਕ ਕਰਨ ਔਜਲਾ ਦੀ ਪਤਨੀ ਪਲਕ ਦਾ ਵੇਖੋ ਲੁੱਕ, ਵਿਆਹ ਤੋਂ ਬਾਅਦ ਪਹਿਲੀ ਵਾਰ ਆਈ ਸਾਹਮਣੇ
Entertainment News Live: Shubh: ਪੰਜਾਬੀ ਗਾਇਕ ਸ਼ੁਭ ਨੂੰ ਵਿਵਾਦ ਤੋਂ ਬਾਅਦ 2.9 ਮਿਲੀਅਨ ਲੋਕਾਂ ਨੇ ਕੀਤਾ ਅਨਫਾਲੋ? ਜਾਣੋ ਵਾਇਰਲ ਹੋ ਰਹੇ ਵੀਡੀਓ ਦੀ ਸੱਚਾਈ
Did Shubh Really Loose 2.9 Million Followers On Instagram: ਪੰਜਾਬੀ ਗਾਇਕ ਸ਼ੁਭ ਇੰਨੀਂ ਦਿਨੀਂ ਖੂਬ ਸੁਰਖੀਆਂ 'ਚ ਬਣਿਆ ਹੋਇਆ ਹੈ। ਹਾਲ ਹੀ 'ਚ ਸ਼ੁਭ ਨੇ ਆਪਣੇ ਇੰਸਟਾਗ੍ਰਾਮ 'ਤੇ ਭਾਰਤ ਦਾ ਇੱਕ ਨਕਸ਼ਾ ਪੋਸਟ ਕੀਤਾ ਸੀ, ਜਿਸ ਵਿੱਚੋਂ ਪੰਜਾਬ ਤੇ ਜੰਮੂ ਕਸ਼ਮੀਰ ਗਾਇਬ ਸੀ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਖੂਬ ਵਿਵਾਦ ਹੋਇਆ ਸੀ ਅਤੇ ਸ਼ੁਭ ਦਾ ਸ਼ੋਅ ਵੀ ਰੱਦ ਹੋ ਗਿਆ ਸੀ।
Read More: Shubh: ਪੰਜਾਬੀ ਗਾਇਕ ਸ਼ੁਭ ਨੂੰ ਵਿਵਾਦ ਤੋਂ ਬਾਅਦ 2.9 ਮਿਲੀਅਨ ਲੋਕਾਂ ਨੇ ਕੀਤਾ ਅਨਫਾਲੋ? ਜਾਣੋ ਵਾਇਰਲ ਹੋ ਰਹੇ ਵੀਡੀਓ ਦੀ ਸੱਚਾਈ