(Source: ECI/ABP News)
Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਨੇ ਪਹਿਲੇ ਦਿਨ ਭਾਰਤ 'ਚ ਕਮਾਏ 75 ਕਰੋੜ, ਸੰਨੀ ਦਿਓਲ ਦੀ 'ਗਦਰ 2' ਦੀ ਗੇਮ ਓਵਰ, ਪੜ੍ਹੋ ਮਨੋਰੰਜਨ ਦੀ ਵੱਡੀਆਂ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ..
LIVE
![Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਨੇ ਪਹਿਲੇ ਦਿਨ ਭਾਰਤ 'ਚ ਕਮਾਏ 75 ਕਰੋੜ, ਸੰਨੀ ਦਿਓਲ ਦੀ 'ਗਦਰ 2' ਦੀ ਗੇਮ ਓਵਰ, ਪੜ੍ਹੋ ਮਨੋਰੰਜਨ ਦੀ ਵੱਡੀਆਂ ਖਬਰਾਂ Entertainment News Live: ਸ਼ਾਹਰੁਖ ਖਾਨ ਦੀ 'ਜਵਾਨ' ਨੇ ਪਹਿਲੇ ਦਿਨ ਭਾਰਤ 'ਚ ਕਮਾਏ 75 ਕਰੋੜ, ਸੰਨੀ ਦਿਓਲ ਦੀ 'ਗਦਰ 2' ਦੀ ਗੇਮ ਓਵਰ, ਪੜ੍ਹੋ ਮਨੋਰੰਜਨ ਦੀ ਵੱਡੀਆਂ ਖਬਰਾਂ](https://feeds.abplive.com/onecms/images/uploaded-images/2023/09/08/76afec5e9e0a48e400979f133276311d1694145417861469_original.jpg)
Background
Entertainment News Today Latest Updates 8 September: ਅੱਜ ਅਸੀਂ ਤੁਹਾਡੇ ਲਈ ਲੈਕੇ ਆਏ ਹਾਂ ਮਨੋਰੰਜਨ ਜਗਤ ਨਾਲ ਜੁੜੀ ਹਰ ਅਪਡੇਟ। ਤੁਸੀਂ ਸਿਰਫ ਇੱਕ ਕਲਿੱਕ ਦੇ ਨਾਲ ਹੀ ਮਨੋਰੰਜਨ ਜਗਤ ਜਿਵੇਂ ਬਾਲੀਵੁੱਡ, ਪਾਲੀਵੁੱਡ, ਹਾਲੀਵੁੱਡ ਤੇ ਸਾਊਥ ਸਿਨੇਮਾ ਬਾਰੇ ਹਰ ਅਹਿਮ ਖਬਰ ਜਾਣ ਸਕਦੇ ਹੋ। ਬੱਸ ਇੱਕ ਕਲਿੱਕ ਦੇ ਨਾਲ ਜੁੜੋ ਏਬੀਪੀ ਸਾਂਝਾ ਦੇ ਲਾਈਵ ਨਾਲ। ਜਾਣੋ ਮਨੋਰੰਜਨ ਜਗਤ ਦੀ ਹਰ ਛੋਟੀ ਵੱਡੀ ਅਪਡੇਟ:
ਸ਼ਾਹਰੁਖ ਖਾਨ ਦੀ ਬਾਕਸ ਆਫਿਸ 'ਤੇ ਹਨੇਰੀ, ਪਹਿਲੇ ਹੀ ਦਿਨ 'ਜਵਾਨ' ਨੇ ਸਿਰਫ ਭਾਰਤ 'ਚ ਕੀਤੀ 75 ਕਰੋੜ ਦੀ ਕਮਾਈ
Jawan Box Office Collection Day 1: ਸ਼ਾਹਰੁਖ ਖਾਨ ਦੀ ਸਾਲ 2023 ਦੀ ਸਭ ਤੋਂ ਉਡੀਕੀ ਜਾ ਰਹੀ ਫਿਲਮ 'ਜਵਾਨ' ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ ਅਤੇ ਫਿਲਮ ਨੇ ਪਹਿਲੇ ਦਿਨ ਹੀ ਧਮਾਲ ਮਚਾ ਦਿੱਤਾ ਹੈ। 'ਜਵਾਨ' ਨੂੰ ਦਰਸ਼ਕਾਂ ਦਾ ਜ਼ਬਰਦਸਤ ਹੁੰਗਾਰਾ ਮਿਲਿਆ ਹੈ ਅਤੇ ਇਸ ਨੇ ਦੇਸ਼ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਿੰਗ ਫਿਲਮ ਦਾ ਰਿਕਾਰਡ ਵੀ ਬਣਾ ਲਿਆ ਹੈ। ਇੱਥੋਂ ਤੱਕ ਕਿ 'ਜਵਾਨ' ਨੇ ਪਹਿਲੇ ਹੀ ਦਿਨ ਆਪਣੀ ਤੂਫਾਨੀ ਕਮਾਈ ਨਾਲ 'ਪਠਾਨ', 'ਗਦਰ 2' ਸਮੇਤ ਕਈ ਫਿਲਮਾਂ ਦੇ ਰਿਕਾਰਡ ਤੋੜ ਦਿੱਤੇ, ਆਓ ਜਾਣਦੇ ਹਾਂ 'ਜਵਾਨ' ਨੇ ਪਹਿਲੇ ਦਿਨ ਘਰੇਲੂ ਬਾਕਸ ਆਫਿਸ 'ਤੇ ਕਿੰਨੇ ਕਰੋੜਾਂ ਦੀ ਕਮਾਈ ਕੀਤੀ ਹੈ।
'ਜਵਾਨ' ਨੇ ਪਹਿਲੇ ਦਿਨ ਕਿੰਨੀ ਕਮਾਈ ਕੀਤੀ?
ਸ਼ਾਹਰੁਖ ਖਾਨ ਦੀ 'ਜਵਾਨ' ਨੇ ਰਿਲੀਜ਼ ਦੇ ਪਹਿਲੇ ਹੀ ਦਿਨ ਬੰਪਰ ਕਮਾਈ ਕਰਕੇ ਇਤਿਹਾਸ ਰਚ ਦਿੱਤਾ ਹੈ। ਫਿਲਮ ਨੇ ਪਹਿਲੇ ਦਿਨ ਦੀ ਕਮਾਈ 'ਚ 'ਪਠਾਨ' ਦਾ ਓਪਨਿੰਗ ਡੇ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਨਾਲ 'ਜਵਾਨ' ਬਾਲੀਵੁੱਡ ਦੀ ਸਭ ਤੋਂ ਵੱਡੀ ਓਪਨਰ ਫਿਲਮ ਬਣ ਗਈ ਹੈ। 'ਜਵਾਨ' ਦੀ ਸ਼ੁਰੂਆਤੀ ਦਿਨ ਦੀ ਕਮਾਈ ਦੀ ਗੱਲ ਕਰੀਏ, ਜੋ ਐਡਵਾਂਸ ਬੁਕਿੰਗ ਦੇ ਪਹਿਲੇ ਦਿਨ ਤੋਂ ਹੀ ਸੁਰਖੀਆਂ ਬਣਾ ਰਹੀ ਹੈ।
ਰਿਪੋਰਟ ਦੇ ਅਨੁਸਾਰ, ਸ਼ਾਹਰੁਖ ਖਾਨ ਅਤੇ ਨਯਨਤਾਰਾ ਸਟਾਰਰ ਫਿਲਮ 'ਜਵਾਨ' ਨੇ ਘਰੇਲੂ ਬਾਕਸ ਆਫਿਸ 'ਤੇ ਰਿਕਾਰਡ ਤੋੜਿਆ ਅਤੇ ਆਪਣੀ ਰਿਲੀਜ਼ ਦੇ ਪਹਿਲੇ ਦਿਨ 75 ਕਰੋੜ ਰੁਪਏ ਇਕੱਠੇ ਕੀਤੇ।
ਫਿਲਮ ਨੇ ਪਹਿਲੇ ਦਿਨ ਹਿੰਦੀ ਵਰਜ਼ਨ 'ਚ 63 ਤੋਂ 65 ਕਰੋੜ ਦਾ ਕਲੈਕਸ਼ਨ ਕਰ ਲਿਆ ਹੈ ਅਤੇ ਇਸ ਦੇ ਨਾਲ ਹੀ 'ਪਠਾਨ' ਦਾ ਰਿਕਾਰਡ ਤੋੜ ਦਿੱਤਾ ਹੈ।
'ਜਵਾਨ' ਨੇ ਤੋੜਿਆ 'ਪਠਾਨ' ਦਾ ਰਿਕਾਰਡ
ਤੁਹਾਨੂੰ ਦੱਸ ਦੇਈਏ ਕਿ ਸ਼ਾਹਰੁਖ ਖਾਨ ਨੇ ਆਪਣੀ ਨਵੀਂ ਰਿਲੀਜ਼ ਹੋਈ ਫਿਲਮ ਦੇ ਪਹਿਲੇ ਦਿਨ ਦੀ ਕਮਾਈ ਵਿੱਚ ਆਪਣੀ ਹੀ ਫਿਲਮ 'ਪਠਾਨ' ਨੂੰ ਪਿੱਛੇ ਛੱਡ ਦਿੱਤਾ ਹੈ। 'ਪਠਾਨ' ਨੇ ਪਹਿਲੇ ਦਿਨ ਹਿੰਦੀ ਵਿੱਚ 55 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਸ਼ੁਰੂਆਤੀ ਅਨੁਮਾਨਾਂ ਦੇ ਅਨੁਸਾਰ, 'ਜਵਾਨ' ਨੇ ਹਿੰਦੀ ਸੰਸਕਰਣ ਲਈ ਆਪਣੇ ਪਹਿਲੇ ਦਿਨ ਭਾਰਤ ਵਿੱਚ ਲਗਭਗ 63 - 65 ਕਰੋੜ ਰੁਪਏ ਦਾ ਕਲੈਕਸ਼ਨ ਕੀਤਾ ਹੈ। ਤਿੰਨ ਰਾਸ਼ਟਰੀ ਚੇਨਾਂ - ਪੀਵੀਆਰ, ਆਈਨੋਕਸ ਅਤੇ ਸਿਨੇਪੋਲਿਸ ਵਿੱਚ, ਜਵਾਨ ਨੇ ਪਹਿਲੇ ਦਿਨ 31 ਕਰੋੜ ਰੁਪਏ ਇਕੱਠੇ ਕੀਤੇ, ਜਦੋਂ ਕਿ ਤਿੰਨ ਚੇਨਾਂ ਵਿੱਚ, ਪਠਾਨ ਨੇ 27 ਕਰੋੜ ਰੁਪਏ ਇਕੱਠੇ ਕੀਤੇ। 'ਜਵਾਨ' ਨੇ ਹਿੰਦੀ ਵਰਜ਼ਨ 'ਚ 'ਪਠਾਨ' ਤੋਂ 8 ਕਰੋੜ ਰੁਪਏ ਤੋਂ ਜ਼ਿਆਦਾ ਦੀ ਚੰਗੀ ਲੀਡ ਲੈ ਲਈ ਹੈ। 'ਪਠਾਨ' ਬੁੱਧਵਾਰ ਨੂੰ ਗੈਰ-ਛੁੱਟੀ 'ਤੇ ਰਿਲੀਜ਼ ਹੋਈ ਹੈ, ਜਦਕਿ 'ਜਵਾਨ' 'ਜਨਮਾਸ਼ਟਮੀ' 'ਤੇ ਰਿਲੀਜ਼ ਹੋਈ ਹੈ।
'ਜਵਾਨ' ਸਟਾਰ ਕਾਸਟ
ਐਟਲੀ ਦੇ ਨਿਰਦੇਸ਼ਨ 'ਚ ਬਣੀ 'ਜਵਾਨ' 'ਚ ਸ਼ਾਹਰੁਖ ਖਾਨ ਤੋਂ ਇਲਾਵਾ ਨਯਨਥਾਰਾ, ਵਿਜੇ ਸੇਤੂਪਤੀ, ਸਾਨਿਆ ਮਲਹੋਤਰਾ ਅਤੇ ਰਿਧੀ ਡੋਗਰਾ ਸਮੇਤ ਕਈ ਕਲਾਕਾਰਾਂ ਨੇ ਦਮਦਾਰ ਪਰਫਾਰਮੈਂਸ ਦਿੱਤੀ ਹੈ। ਫਿਲਮ 'ਚ ਦੀਪਿਕਾ ਪਾਦੂਕੋਣ ਅਤੇ ਸੰਜੇ ਦੱਤ ਦਾ ਵੀ ਖਾਸ ਕੈਮਿਓ ਹੈ।
Jazzy B: ਦਸਤਾਰਧਾਰੀ ਸਿੱਖ ਬੱਚਿਆਂ ਲਈ ਜੈਜ਼ੀ ਬੀ ਦਾ ਖਾਸ ਸੰਦੇਸ਼, ਬੋਲੇ- 'ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ, ਮਾਣ ਮਹਿਸੂਸ ਕਰੋ'
Jazzy B Video: ਜੈਜ਼ੀ ਬੀ ਨੇ ਹਾਲ ਹੀ 'ਚ ਬਰਿੱਟ ਏਸ਼ੀਆ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਸਿੱਖ ਬੱਚਿਆਂ ਬਾਰੇ ਚਰਚਾ ਕੀਤੀ। ਜੈਜ਼ੀ ਬੀ ਨੇ ਕਿਹਾ, 'ਤੁਹਾਡੀ ਪੱਗ, ਤੁਹਾਡੀ ਦਸਤਾਰ ਇਹ ਤੁਹਾਡੀ ਸ਼ਾਨ ਹੈ।
View this post on Instagram
Jazzy B: ਦਸਤਾਰਧਾਰੀ ਸਿੱਖ ਬੱਚਿਆਂ ਲਈ ਜੈਜ਼ੀ ਬੀ ਦਾ ਖਾਸ ਸੰਦੇਸ਼, ਬੋਲੇ- 'ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ, ਮਾਣ ਮਹਿਸੂਸ ਕਰੋ'
Jazzy B Video: ਜੈਜ਼ੀ ਬੀ ਨੇ ਹਾਲ ਹੀ 'ਚ ਬਰਿੱਟ ਏਸ਼ੀਆ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਸਿੱਖ ਬੱਚਿਆਂ ਬਾਰੇ ਚਰਚਾ ਕੀਤੀ। ਜੈਜ਼ੀ ਬੀ ਨੇ ਕਿਹਾ, 'ਤੁਹਾਡੀ ਪੱਗ, ਤੁਹਾਡੀ ਦਸਤਾਰ ਇਹ ਤੁਹਾਡੀ ਸ਼ਾਨ ਹੈ।
View this post on Instagram
Entertainment News Live: ਮਨੋਰੰਜਨ ਜਗਤ ਤੋਂ ਬੁਰੀ ਖਬਰ, 'ਜੇਲਰ' ਫਿਲਮ 'ਚ ਕੰਮ ਚੁੱਕੇ ਦਿੱਗਜ ਐਕਟਰ ਦਾ ਦੇਹਾਂਤ, 58 ਦੀ ਉਮਰ 'ਚ ਲਏ ਆਖਰੀ ਸਾਹ
Jailer Actor G Marimuthu Death: ਜੀ ਮਾਰੀਮੁਥੂ ਸਵੇਰੇ 8:00 ਵਜੇ ਆਪਣੇ ਟੈਲੀਵਿਜ਼ਨ ਸ਼ੋਅ ਈਥਰਨੀਚਲ ਲਈ ਡਬਿੰਗ ਕਰਦੇ ਸਮੇਂ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਨੇੜਲੇ ਨਿੱਜੀ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਤਮਿਲ ਅਦਾਕਾਰ-ਨਿਰਦੇਸ਼ਕ ਨੂੰ ਹਾਲ ਹੀ ਵਿੱਚ ਰਜਨੀਕਾਂਤ ਦੀ ਬਲਾਕਬਸਟਰ ਫਿਲਮ 'ਜੇਲਰ' ਵਿੱਚ ਦੇਖਿਆ ਗਿਆ ਸੀ। ਫਿਲਮ ਵਪਾਰ ਵਿਸ਼ਲੇਸ਼ਕ ਰਮੇਸ਼ ਬਾਲਾ ਨੇ ਸ਼ੁੱਕਰਵਾਰ ਨੂੰ ਐਕਸ (ਪਹਿਲਾਂ ਟਵਿੱਟਰ ਵਜੋਂ ਜਾਣਿਆ ਜਾਂਦਾ ਹੈ) 'ਤੇ ਅਭਿਨੇਤਾ ਦੀ ਖਬਰ ਦੀ ਪੁਸ਼ਟੀ ਕੀਤੀ ਹੈ।
Entertainment News Live: ਦਸਤਾਰਧਾਰੀ ਸਿੱਖ ਬੱਚਿਆਂ ਲਈ ਜੈਜ਼ੀ ਬੀ ਦਾ ਖਾਸ ਸੰਦੇਸ਼, ਬੋਲੇ- 'ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ, ਮਾਣ ਮਹਿਸੂਸ ਕਰੋ'
ਜੈਜ਼ੀ ਬੀ ਨੇ ਹਾਲ ਹੀ 'ਚ ਬਰਿੱਟ ਏਸ਼ੀਆ ਚੈਨਲ ਨੂੰ ਇੱਕ ਇੰਟਰਵਿਊ ਦਿੱਤਾ। ਜਿਸ ਵਿੱਚ ਉਨ੍ਹਾਂ ਨੇ ਸਿੱਖ ਬੱਚਿਆਂ ਨਾਲ ਸਕੂਲਾਂ 'ਚ ਬੁਰਾ ਸਲੂਕ ਹੋਣ ਬਾਰੇ ਚਰਚਾ ਕੀਤੀ। ਜੈਜ਼ੀ ਬੀ ਨੇ ਕਿਹਾ, 'ਤੁਹਾਡੀ ਪੱਗ, ਤੁਹਾਡੀ ਦਸਤਾਰ ਇਹ ਤੁਹਾਡੀ ਸ਼ਾਨ ਹੈ। ਤੁਹਾਡੇ ਲੰਬੇ ਕੇਸ ਇਸ ਗੱਲ ਦਾ ਸਬੂਤ ਹਨ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸਪੁੱਤਰ ਹੋ। ਇਸ ਗੱਲ 'ਤੇ ਤੁਹਾਨੂੰ ਮਾਣ ਹੋਣਾ ਚਾਹੀਦ ਹੈ। ਜੇ ਕੋਈ ਵੀ ਤੁਹਾਨੂੰ ਸਕੂਲਾਂ 'ਚ ਸਿੱਖ ਹੋਣ ਲਈ ਜਾਂ ਸਿਰ 'ਤੇ ਦਸਤਾਰ ਸਜਾਉਣ ਲਈ ਪਰੇਸ਼ਾਨ ਕਰਦਾ ਹੈ ਤਾਂ ਉਸ ਦਾ ਡਟ ਕੇ ਸਾਹਮਣਾ ਕਰੋ ਤੇ ਦਿਖਾ ਦਿਓ ਕਿ ਤੁਸੀਂ ਸੱਚੇ ਸਿੰਘ ਹੋ।' ਜੈਜ਼ੀ ਬੀ ਦਾ ਇਹ ਵੀਡੀਓ ਖੂਬ ਦਿਲ ਜਿੱਤ ਰਿਹਾ ਹੈ। ਤੁਸੀਂ ਵੀ ਦੇਖੋ:
Entertainment News Live Today: ਐਕਟਿੰਗ ਤੋਂ ਬਰੇਕ ਤੋਂ ਬਾਅਦ ਸਿਆਸਤ 'ਚ ਕਦਮ ਰੱਖੇਗੀ ਸਾਊਥ ਸਟਾਰ ਸਮੰਥਾ ਰੂਥ ਪ੍ਰਭੂ, ਇਸ ਪਾਰਟੀ 'ਚ ਹੋ ਸਕਦੀ ਸ਼ਾਮਲ
Samantha Ruth Prabhu Join Politics: ਸਮੰਥਾ ਰੂਥ ਪ੍ਰਭੂ ਨੂੰ ਹਾਲ ਹੀ ਵਿੱਚ ਵਿਜੇ ਦੇਵਰਕੋਂਡਾ ਨਾਲ ਫਿਲਮ ‘ਕੁਸ਼ੀ’ ਵਿੱਚ ਦੇਖਿਆ ਗਿਆ ਸੀ। ਇਸ ਜੋੜੀ ਦੀ ਇਹ ਫਿਲਮ ਬਾਕਸ ਆਫਿਸ 'ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਇਸ ਦੇ ਨਾਲ ਹੀ ਖਬਰਾਂ ਆ ਰਹੀਆਂ ਹਨ ਕਿ ਸਮੰਥਾ ਰਾਜਨੀਤੀ 'ਚ ਐਂਟਰੀ ਕਰਨ ਜਾ ਰਹੀ ਹੈ। ਖਬਰਾਂ ਮੁਤਾਬਕ ਅਭਿਨੇਤਰੀ ਹਮੇਸ਼ਾ ਤੇਲੰਗਾਨਾ ਖੇਤਰ ਦੇ ਕਿਸਾਨਾਂ ਦੀ ਮਜ਼ਬੂਤ ਸਮਰਥਕ ਰਹੀ ਹੈ। ਰਿਪੋਰਟ ਵਿਚ ਅੱਗੇ ਕਿਹਾ ਗਿਆ ਹੈ ਕਿ ਕਿਸਾਨਾ ਦੁਆਰਾ ਬਣਾਏ ਗਏ ਕੱਪੜਿਆਂ ਦੇ ਬੁਲਾਰੇ ਵਜੋਂ ਕੰਮ ਕਰਨ ਤੋਂ ਬਾਅਦ, ਉਸ ਦੀਆਂ ਕਈ ਗਤੀਵਿਧੀਆਂ ਤੇਲੰਗਾਨਾ ਸਰਕਾਰ ਨਾਲ ਜੁੜੀਆਂ ਹੋਈਆਂ ਹਨ।
ਐਕਟਿੰਗ ਤੋਂ ਬਰੇਕ ਤੋਂ ਬਾਅਦ ਸਿਆਸਤ 'ਚ ਕਦਮ ਰੱਖੇਗੀ ਸਾਊਥ ਸਟਾਰ ਸਮੰਥਾ ਰੂਥ ਪ੍ਰਭੂ, ਇਸ ਪਾਰਟੀ 'ਚ ਹੋ ਸਕਦੀ ਸ਼ਾਮਲ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)