Entertainment Live: ਮਨੋਰੰਜਨ ਜਗਤ ਨੂੰ ਅਲਵਿਦਾ ਕਹਿ ਗਈ ਇਹ ਅਦਾਕਾਰਾ, ਗਾਇਕ ਕਰਨ ਔਜਲਾ ਦੀ ਫਿਲਮਾਂ 'ਚ ਐਂਟਰੀ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 11 Jun 2024 11:48 AM
Entertainment Live: Sidhu Moose Wala: ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਬਣੀਆਂ ਇਹ 3 ਵੱਡੀਆਂ ਗੱਲਾਂ, ਜਨਮਦਿਨ ਮੌਕੇ ਜਾਣੋ ਅਣਸੁਣੇ ਸੱਚ

 Sidhu Moose Wala Birthday: ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਅੱਜ ਯਾਨੀ 11 ਜੂਨ ਨੂੰ ਜਨਮਦਿਨ ਮਨਾਇਆ ਜਾ ਰਿਹਾ ਹੈ।

Read More: Sidhu Moose Wala: ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਬਣੀਆਂ ਇਹ 3 ਵੱਡੀਆਂ ਗੱਲਾਂ, ਜਨਮਦਿਨ ਮੌਕੇ ਜਾਣੋ ਅਣਸੁਣੇ ਸੱਚ

Entertainment Live Today: Ankit Tiwari: ਅੰਕਿਤ ਤਿਵਾਰੀ ਦੇ ਲਾਈਵ ਪਰਫਾਰਮੈਂਸ ਦੌਰਾਨ ਮੱਚੀ ਹਲਚਲ, ਸਟੇਜ 'ਤੇ ਬੇਹੋਸ਼ ਹੋਇਆ ਕੈਮਰਾਮੈਨ, ਫਿਰ...

Ankit Tiwari Cameraman: ਗਾਇਕ-ਸੰਗੀਤਕਾਰ ਅੰਕਿਤ ਤਿਵਾਰੀ ਦੇ ਲਾਈਵ ਪਰਫਾਰਮੈਂਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ, ਅੰਕਿਤ ਤਿਵਾਰੀ ਦੇ ਲਾਈਵ ਦੌਰਾਨ ਸਟੇਜ 'ਤੇ ਉਨ੍ਹਾਂ ਦਾ ਕੈਮਰਾਮੈਨ ਅਚਾਨਕ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਅਚਾਨਕ ਹਰ ਪਾਸੇ ਹਲਚਲ ਮੱਚ ਗਈ। ਹਾਲਾਂਕਿ ਗਾਇਕ ਨੂੰ ਅੱਧ-ਵਿਚਾਲੇ ਆਪਣਾ ਸੰਗੀਤ ਸਮਾਰੋਹ ਬੰਦ ਕਰਨਾ ਪਿਆ।

Read More: Ankit Tiwari: ਅੰਕਿਤ ਤਿਵਾਰੀ ਦੇ ਲਾਈਵ ਪਰਫਾਰਮੈਂਸ ਦੌਰਾਨ ਮੱਚੀ ਹਲਚਲ, ਸਟੇਜ 'ਤੇ ਬੇਹੋਸ਼ ਹੋਇਆ ਕੈਮਰਾਮੈਨ, ਫਿਰ... 

Entertainment Live: Ankit Tiwari: ਅੰਕਿਤ ਤਿਵਾਰੀ ਦੇ ਲਾਈਵ ਪਰਫਾਰਮੈਂਸ ਦੌਰਾਨ ਮੱਚੀ ਹਲਚਲ, ਸਟੇਜ 'ਤੇ ਬੇਹੋਸ਼ ਹੋਇਆ ਕੈਮਰਾਮੈਨ, ਫਿਰ...

Ankit Tiwari Cameraman: ਗਾਇਕ-ਸੰਗੀਤਕਾਰ ਅੰਕਿਤ ਤਿਵਾਰੀ ਦੇ ਲਾਈਵ ਪਰਫਾਰਮੈਂਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ, ਅੰਕਿਤ ਤਿਵਾਰੀ ਦੇ ਲਾਈਵ ਦੌਰਾਨ ਸਟੇਜ 'ਤੇ ਉਨ੍ਹਾਂ ਦਾ ਕੈਮਰਾਮੈਨ ਅਚਾਨਕ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਅਚਾਨਕ ਹਰ ਪਾਸੇ ਹਲਚਲ ਮੱਚ ਗਈ। ਹਾਲਾਂਕਿ ਗਾਇਕ ਨੂੰ ਅੱਧ-ਵਿਚਾਲੇ ਆਪਣਾ ਸੰਗੀਤ ਸਮਾਰੋਹ ਬੰਦ ਕਰਨਾ ਪਿਆ।

Read MOre: Ankit Tiwari: ਅੰਕਿਤ ਤਿਵਾਰੀ ਦੇ ਲਾਈਵ ਪਰਫਾਰਮੈਂਸ ਦੌਰਾਨ ਮੱਚੀ ਹਲਚਲ, ਸਟੇਜ 'ਤੇ ਬੇਹੋਸ਼ ਹੋਇਆ ਕੈਮਰਾਮੈਨ, ਫਿਰ... 

Entertainment Live Today: Actress Death: ਮਨੋਰੰਜਨ ਜਗਤ ਨੂੰ ਵੱਡਾ ਝਟਕਾ, ਹੁਣ ਇਸ ਅਦਾਕਾਰਾ ਨੇ ਮੌਤ ਨੂੰ ਗਲੇ ਲਗਾਇਆ

Actress Death: ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਕਾਜੋਲ ਨਾਲ ਵੈੱਬ ਸੀਰੀਜ਼ 'ਦਿ ਟ੍ਰਾਇਲ' 'ਚ ਕੰਮ ਕਰਨ ਵਾਲੀ ਅਭਿਨੇਤਰੀ ਅਤੇ ਕਤਰ ਏਅਰਵੇਜ਼ ਦੀ ਸਾਬਕਾ ਏਅਰ ਹੋਸਟੈੱਸ ਨੂਰ ਮਲਾਬਿਕਾ ਦਾਸ ਨੇ ਮੌਤ ਨੂੰ ਗਲੇ ਲਗਾ ਲਿਆ ਹੈ। ਅਦਾਕਾਰਾ ਮੁੰਬਈ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਹੈ। ਇੰਨੀ ਛੋਟੀ ਉਮਰ ਵਿੱਚ ਅਦਾਕਾਰਾ ਦੀ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।


Entertainment Live: Sonakshi Sinha: ਸੋਨਾਕਸ਼ੀ ਨੂੰ ਕਿਵੇਂ ਮਿਲੀਆ ਦੁਲਹਾ ? ਪਿਤਾ ਸ਼ਤਰੂਘਨ ਸਿਨਹਾ ਦੀ ਮਨਜ਼ੂਰੀ ਲਈ ਬੇਲਣੇ ਪਏ ਪਾਪੜ

Sonakshi Sinha Wedding: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਅਤੇ ਜ਼ਹੀਰ ਇਕਬਾਲ (Zaheer Iqbal) ਲੰਬੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਹਨ। ਉਨ੍ਹਾਂ ਦੇ ਵਿਆਹ ਨੂੰ ਲੈ ਹਰ ਪਾਸੇ ਚਰਚਾ ਛਿੜ ਚੁੱਕੀ ਹੈ। ਖਾਸ ਗੱਲ ਇਹ ਹੈ ਕਿ ਇਹ ਵਿਆਹ ਇੰਨੀ ਜਲਦਬਾਜ਼ੀ ਵਿੱਚ ਹੋਣ ਜਾ ਰਿਹਾ ਹੈ ਕਿ ਹੁਣ ਇਸ ਜੋੜੇ ਦੇ ਵਿਆਹ ਦੀਆਂ ਤਰੀਕ ਦਾ ਖੁਲਾਸਾ ਵੀ ਹੋ ਚੁੱਕਿਆ ਹੈ। ਖਬਰਾਂ ਮੁਤਾਬਕ ਦੋਵੇਂ ਇਸ ਮਹੀਨੇ ਵਿਆਹ ਕਰਨਗੇ। ਸੋਨਾਕਸ਼ੀ ਦੇ ਪਿਤਾ ਸ਼ਤਰੂਘਨ ਸਿਨਹਾ ਅਤੇ ਮਾਤਾ ਪੂਨਮ ਸਿਨਹਾ ਆਪਣੀ ਬੇਟੀ ਦੇ ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

Read More: Sonakshi Sinha: ਸੋਨਾਕਸ਼ੀ ਨੂੰ ਕਿਵੇਂ ਮਿਲੀਆ ਦੁਲਹਾ ? ਪਿਤਾ ਸ਼ਤਰੂਘਨ ਸਿਨਹਾ ਦੀ ਮਨਜ਼ੂਰੀ ਲਈ ਬੇਲਣੇ ਪਏ ਪਾਪੜ

ਪਿਛੋਕੜ

Entertainment News Live Today : ਮਨੋਰੰਜਨ ਜਗਤ ਤੋਂ ਬੁਰੀ ਖਬਰ ਸਾਹਮਣੇ ਆ ਰਹੀ ਹੈ। ਕਾਜੋਲ ਨਾਲ ਵੈੱਬ ਸੀਰੀਜ਼ 'ਦਿ ਟ੍ਰਾਇਲ' 'ਚ ਕੰਮ ਕਰਨ ਵਾਲੀ ਅਭਿਨੇਤਰੀ ਅਤੇ ਕਤਰ ਏਅਰਵੇਜ਼ ਦੀ ਸਾਬਕਾ ਏਅਰ ਹੋਸਟੈੱਸ ਨੂਰ ਮਲਾਬਿਕਾ ਦਾਸ ਨੇ ਮੌਤ ਨੂੰ ਗਲੇ ਲਗਾ ਲਿਆ ਹੈ। ਅਦਾਕਾਰਾ ਮੁੰਬਈ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਈ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕਰ ਲਈ ਹੈ। ਇੰਨੀ ਛੋਟੀ ਉਮਰ ਵਿੱਚ ਅਦਾਕਾਰਾ ਦੀ ਅਚਾਨਕ ਮੌਤ ਦੀ ਖਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।



ਪੱਖੇ ਨਾਲ ਲਟਕ ਕੇ ਖੁਦਕੁਸ਼ੀ ਕਰ ਲਈ


ਜਾਣਕਾਰੀ ਮੁਤਾਬਕ ਪੁਲਿਸ ਨੇ 6 ਜੂਨ ਨੂੰ ਨੂਰ ਮਲਾਬਿਕਾ ਦਾਸ ਦੀ ਲਾਸ਼ ਉਸ ਦੇ ਲੋਖੰਡਵਾਲਾ ਸਥਿਤ ਘਰ ਤੋਂ ਬਰਾਮਦ ਕੀਤੀ ਸੀ। ਜਿੱਥੇ ਅਦਾਕਾਰਾ ਦੀ ਲਾਸ਼ ਪੱਖੇ ਨਾਲ ਲਟਕਦੀ ਮਿਲੀ। ਪੁਲਿਸ ਦਾ ਕਹਿਣਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ। ਹਾਲਾਂਕਿ ਮੌਤ ਦਾ ਕਾਰਨ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਪੁਲਿਸ ਨੂੰ ਕਿਸਨੇ ਸੂਚਨਾ ਦਿੱਤੀ?


ਪੁਲਿਸ ਦਾ ਕਹਿਣਾ ਹੈ ਕਿ ਨੂਰ ਮਲਾਬਿਕਾ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਉਸ ਦੇ ਘਰ ਤੋਂ ਬਦਬੂ ਆ ਰਹੀ ਸੀ। ਜਦੋਂ ਗੁਆਂਢੀਆਂ ਨੇ ਇਸ ਬਾਰੇ ਓਸ਼ੀਵਾਰਾ ਪੁਲਿਸ ਨੂੰ ਸੂਚਿਤ ਕੀਤਾ ਤਾਂ ਉਨ੍ਹਾਂ ਨੇ ਅਦਾਕਾਰਾ ਦੇ ਘਰ ਦਾ ਦਰਵਾਜ਼ਾ ਤੋੜਿਆ ਅਤੇ ਫਲੈਟ 'ਚ ਜਾ ਕੇ ਜਾਂਚ ਕੀਤੀ। ਅੰਦਰ ਦਾਖਲ ਹੋਣ 'ਤੇ ਪੁਲਿਸ ਨੂੰ ਨੂਰ ਦੀ ਲਾਸ਼ ਪੱਖੇ ਨਾਲ ਲਟਕਦੀ ਹੋਈ ਮਿਲੀ।


ਇਹ ਵੀ ਦੱਸਿਆ ਜਾ ਰਿਹਾ ਹੈ ਕਿ ਜਦੋਂ ਪੁਲਿਸ ਨੇ ਨੂਰ ਦੇ ਪਰਿਵਾਰ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਕੋਈ ਵੀ ਅੱਗੇ ਨਹੀਂ ਆਇਆ ਅਤੇ ਨਾ ਹੀ ਕਿਸੇ ਨੇ ਉਸ ਦੀ ਲਾਸ਼ ਨੂੰ ਚੁੱਕਿਆ। ਅਜਿਹੇ 'ਚ ਪੁਲਿਸ ਨੇ ਲਾਵਾਰਿਸ ਲਾਸ਼ਾਂ ਦਾ ਸਸਕਾਰ ਕਰਨ ਵਾਲੀ ਇਕ NGO ਦੀ ਮਦਦ ਨਾਲ ਐਤਵਾਰ ਨੂੰ ਨੂਰ ਦਾ ਅੰਤਿਮ ਸੰਸਕਾਰ ਕੀਤਾ।


ਕੌਣ ਹੈ ਨੂਰ ਮਲਾਬਿਕਾ ਦਾਸ?


ਨੂਰ ਮਲਾਬਿਕਾ ਦਾਸ ਦੀ ਉਮਰ 32 ਸਾਲ ਸੀ। ਉਹ ਆਸਾਮ ਦੀ ਰਹਿਣ ਵਾਲੀ ਸੀ। ਉਸਨੇ ਕਈ ਹਿੰਦੀ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਕੰਮ ਕੀਤਾ ਹੈ। ਇਨ੍ਹਾਂ ਵਿੱਚ ਸਿਸਕੀਆਂ, ਵਾਕਮੈਨ, ਮਸਾਲੇਦਾਰ ਚਟਨੀ, ਪਿਊਬਿਕ ਰੈਮੇਡੀ, ਔਰਗੈਜ਼ਮ, ਦੇਖੀ ਅਣਦੇਖੀ, ਬੈਕਰੋਡ ਹਸਟਲ ਆਦਿ ਸ਼ਾਮਲ ਹਨ।


ਆਖਰੀ ਪੋਸਟ 5 ਦਿਨ ਪਹਿਲਾਂ ਕੀਤੀ ਗਈ ਸੀ


ਦੱਸ ਦੇਈਏ ਕਿ ਨੂਰ ਮਲਾਬਿਕਾ ਦਾਸ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਸੀ। ਉਸ ਨੇ ਪੰਜ ਦਿਨ ਪਹਿਲਾਂ ਹੱਸਦੇ ਹੋਏ ਆਪਣਾ ਵੀਡੀਓ ਸ਼ੇਅਰ ਕੀਤਾ ਸੀ। ਪ੍ਰਸ਼ੰਸਕ ਅਦਾਕਾਰਾ ਦੀ ਆਖਰੀ ਪੋਸਟ 'ਤੇ ਕਮੈਂਟ ਕਰਕੇ ਆਪਣਾ ਦੁੱਖ ਜ਼ਾਹਰ ਕਰ ਰਹੇ ਹਨ।


- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.