Ankit Tiwari: ਅੰਕਿਤ ਤਿਵਾਰੀ ਦੇ ਲਾਈਵ ਪਰਫਾਰਮੈਂਸ ਦੌਰਾਨ ਮੱਚੀ ਹਲਚਲ, ਸਟੇਜ 'ਤੇ ਬੇਹੋਸ਼ ਹੋਇਆ ਕੈਮਰਾਮੈਨ, ਫਿਰ...
Ankit Tiwari Cameraman: ਗਾਇਕ-ਸੰਗੀਤਕਾਰ ਅੰਕਿਤ ਤਿਵਾਰੀ ਦੇ ਲਾਈਵ ਪਰਫਾਰਮੈਂਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ
Ankit Tiwari Cameraman: ਗਾਇਕ-ਸੰਗੀਤਕਾਰ ਅੰਕਿਤ ਤਿਵਾਰੀ ਦੇ ਲਾਈਵ ਪਰਫਾਰਮੈਂਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਹਰ ਕੋਈ ਹੈਰਾਨ ਹੋ ਰਿਹਾ ਹੈ। ਦਰਅਸਲ, ਅੰਕਿਤ ਤਿਵਾਰੀ ਦੇ ਲਾਈਵ ਦੌਰਾਨ ਸਟੇਜ 'ਤੇ ਉਨ੍ਹਾਂ ਦਾ ਕੈਮਰਾਮੈਨ ਅਚਾਨਕ ਬੇਹੋਸ਼ ਹੋ ਗਿਆ। ਜਿਸ ਤੋਂ ਬਾਅਦ ਅਚਾਨਕ ਹਰ ਪਾਸੇ ਹਲਚਲ ਮੱਚ ਗਈ। ਹਾਲਾਂਕਿ ਗਾਇਕ ਨੂੰ ਅੱਧ-ਵਿਚਾਲੇ ਆਪਣਾ ਸੰਗੀਤ ਸਮਾਰੋਹ ਬੰਦ ਕਰਨਾ ਪਿਆ।
ਇਹ ਸੰਗੀਤ ਸਮਾਰੋਹ 8 ਜੂਨ ਨੂੰ ਮੁੰਬਈ ਦੇ ਕਾਰਟਰ ਰੋਡ ਐਂਫੀਥਿਏਟਰ ਵਿੱਚ ਹੋਇਆ। ਇੰਸਟੈਂਟ ਬਾਲੀਵੁੱਡ ਦੁਆਰਾ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਗਈ ਵੀਡੀਓ ਵਿੱਚ, ਤੁਸੀ ਅੰਕਿਤ ਤਿਵਾਰੀ ਨੂੰ ਕੈਮਰਾਮੈਨ ਵੱਲ ਭੱਜਦੇ ਹੋਏ ਵੇਖ ਸਕਦੇ ਹੋ। ਕੰਸਰਟ ਸ਼ੂਟ ਦੌਰਾਨ ਕੈਮਰਾਮੈਨ ਅਚਾਨਕ ਡਿੱਗ ਜਾਂਦਾ ਹੈ ਅਤੇ ਗਾਇਕ ਬਾਅਦ ਵਿੱਚ ਬਾਕੀ ਟੀਮ ਨਾਲ ਮਿਲ ਉਸ ਵੱਲ ਧਿਆਨ ਦਿੰਦਾ ਹੈ ਅਤੇ ਉਸ ਨੂੰ ਪਾਣੀ ਪਿਲਾਉਂਦਾ ਹੈ।
View this post on Instagram
ਯੂਜ਼ਰਸ ਤਾਰੀਫ ਕਰ ਰਹੇ
ਇਸ ਵੀਡੀਓ ਵਿੱਚ ਗਾਇਕ ਅੰਕਿਤ ਤਿਵਾਰੀ ਆਪਣੇ ਕੈਮਰਾਮੈਨ ਵੱਲ ਭੱਜਦਾ ਨਜ਼ਰ ਆ ਰਿਹਾ ਹੈ। ਉਨ੍ਹਾਂ ਤੁਰੰਤ ਆਪਣੇ ਕੈਮਰਾਮੈਨ ਨੂੰ ਜਗਾਇਆ ਅਤੇ ਉਸਨੂੰ ਪਾਣੀ ਪਿਲਾਇਆ। ਜਿਸ ਤਰ੍ਹਾਂ ਗਾਇਕ ਨੇ ਆਪਣੇ ਸ਼ੋਅ ਦੀ ਪਰਵਾਹ ਕੀਤੇ ਬਿਨਾਂ ਕੈਮਰਾਮੈਨ ਦੀ ਮਦਦ ਕੀਤੀ, ਉਸ ਦੀ ਦਰਿਆਦਿਲੀ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਵੀਡੀਓ 'ਤੇ ਟਿੱਪਣੀ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਇਸ ਨੂੰ ਕਹਿੰਦੇ ਹਨ ਇਨਸਾਨੀਅਤ।' ਦੂਜੇ ਯੂਜ਼ਰ ਨੇ ਲਿਖਿਆ, 'ਤੁਸੀਂ ਬਹੁਤ ਉਦਾਰ ਹੋ।' ਕੀ ਕੈਮਰਾਮੈਨ ਹੁਣ ਠੀਕ ਹੈ?' ਇਕ ਹੋਰ ਯੂਜ਼ਰ ਨੇ ਲਿਖਿਆ, 'ਤੁਸੀਂ ਦਿਲ ਜਿੱਤ ਲਿਆ ਹੈ।'
ਗਾਇਕ ਤੇ ਲੱਗਿਆ ਸੀ ਘਿਨੌਣਾ ਦੋਸ਼
ਕਾਬਿਲੇਗੌਰ ਹੈ ਕਿ ਗਾਇਕ ਅੰਕਿਤ ਤਿਵਾਰੀ ਨੇ ਕਦੇ ਬਾਲੀਵੁੱਡ ਇੰਡਸਟਰੀ 'ਤੇ ਰਾਜ ਕੀਤਾ ਸੀ। 'ਆਸ਼ਿਕੀ 2' ਦੇ ਗੀਤਾਂ ਨੇ ਉਨ੍ਹਾਂ ਨੂੰ ਉਹ ਪ੍ਰਸਿੱਧੀ ਦਿੱਤੀ ਜਿਸ ਬਾਰੇ ਉਸ ਨੇ ਖੁਦ ਵੀ ਨਹੀਂ ਸੋਚਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਈ ਫਿਲਮਾਂ 'ਚ ਕਈ ਸੁਪਰਹਿੱਟ ਗੀਤ ਗਾਏ ਜਿਨ੍ਹਾਂ ਨੂੰ ਲੋਕ ਅੱਜ ਵੀ ਸੁਣਨਾ ਪਸੰਦ ਕਰਦੇ ਹਨ। ਸਾਲ 2014 ਵਿੱਚ ਇੱਕ ਇਲਜ਼ਾਮ ਨੇ ਗਾਇਕ ਦਾ ਸਾਰਾ ਕਰੀਅਰ ਬਰਬਾਦ ਕਰ ਦਿੱਤਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਅੰਕਿਤ ਤਿਵਾਰੀ 'ਤੇ ਉਸ ਦੀ ਪ੍ਰੇਮਿਕਾ ਨੇ ਬਲਾਤਕਾਰ ਦਾ ਦੋਸ਼ ਲਗਾਇਆ ਸੀ। ਹੁਣ ਗਾਇਕ ਫਿਲਮਾਂ ਵਿੱਚ ਗਾਉਂਦੇ ਘੱਟ ਹੀ ਨਜ਼ਰ ਆਉਂਦੇ ਹਨ। ਉਹ ਜ਼ਿਆਦਾਤਰ ਸੰਗੀਤ ਸਮਾਰੋਹਾਂ ਵਿੱਚ ਗਾਉਂਦੇ ਹੋਏ ਨਜ਼ਰ ਆਉਂਦੇ ਹਨ।