ਪੜਚੋਲ ਕਰੋ
Sidhu Moose Wala: ਸਿੱਧੂ ਮੂਸੇਵਾਲਾ ਦੀ ਮੌਤ ਦਾ ਕਾਰਨ ਬਣੀਆਂ ਇਹ 3 ਵੱਡੀਆਂ ਗੱਲਾਂ, ਜਨਮਦਿਨ ਮੌਕੇ ਜਾਣੋ ਅਣਸੁਣੇ ਸੱਚ
Sidhu Moose Wala Birthday: ਮਸ਼ਹੂਰ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਦਾ ਅੱਜ ਯਾਨੀ 11 ਜੂਨ ਨੂੰ ਜਨਮਦਿਨ ਮਨਾਇਆ ਜਾ ਰਿਹਾ ਹੈ।

Sidhu Moose Wala Birthday
1/6

ਦੱਸ ਦੇਈਏ ਕਿ ਹਾਲੇ ਵੀ ਮਰਹੂਮ ਗਾਇਕ ਦੀ ਮੌਤ ਰਹੱਸ ਬਣੀ ਹੋਈ ਹੈ। ਮੂਸੇਵਾਲਾ 29 ਮਈ 2022 ਨੂੰ ਇਸ ਫਾਨੀ ਸੰਸਾਰ ਤੋਂ ਅਲਵਿਦਾ ਹੋ ਗਏ। ਮੌਤ ਤੋਂ ਪਹਿਲਾਂ ਵੀ ਗਾਇਕ ਦੇ ਕਈ ਗੀਤ ਰਿਲੀਜ਼ ਹੋਏ ਜਿਸਨੂੰ ਪ੍ਰਸ਼ੰਸਕਾਂ ਦਾ ਭਰਮਾ ਹੁੰਗਾਰਾ ਮਿਲਿਆ। ਅੱਜ ਅਸੀ ਤੁਹਾਨੂੰ ਉਨ੍ਹਾਂ ਤਿੰਨ ਕਾਰਨਾ ਬਾਰੇ ਦੱਸਣ ਜਾ ਰਹੇ ਹਾਂ, ਜੋ ਉਨ੍ਹਾਂ ਦੀ ਮੌਤ ਦੀ ਵਜ੍ਹਾ ਬਣੇ...
2/6

ਕਲਾਕਾਰ ਜਦੋਂ ਆਪਣੀ ਕਾਲੀ ਥਾਰ 'ਚ ਘਰੋਂ ਬਾਹਰ ਨਿਕਲਿਆ ਤਾਂ ਉਨ੍ਹਾਂ 'ਤੇ 30 ਤੋਂ ਵੱਧ ਗੋਲੀਆਂ ਚਲਾਈਆਂ ਗਈਆਂ। ਪੋਸਟ ਮਾਰਟਮ ਰਿਪੋਰਟ ਮੁਤਾਬਕ ਗਾਇਕ ਦੇ ਸਰੀਰ 'ਚ 24 ਗੋਲੀਆਂ ਲੱਗੀਆਂ ਸਨ। ਉਨ੍ਹਾਂ ਦੀ ਲੋਕਪ੍ਰਿਅਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਉਨ੍ਹਾਂ ਦੇ ਪਿੰਡ ਮੂਸੇ ਵਿੱਚ ਇੱਕ ਲੱਖ ਤੋਂ ਵੱਧ ਲੋਕ ਪੁੱਜੇ ਸਨ। ਵੱਡੀ ਗਿਣਤੀ ਵਿੱਚ ਲੋਕਾਂ ਦੀਆਂ ਅੱਖਾਂ ਵਿੱਚ ਹੰਝੂ ਸਨ।
3/6

ਮੂਸੇਵਾਲਾ ਦੀ ਪ੍ਰਸਿੱਧੀ ਨਾ ਸਿਰਫ ਪੰਜਾਬ ਬਲਕਿ ਦੱਖਣੀ ਅਫ਼ਰੀਕਾ, ਅਮਰੀਕਾ, ਚੀਨ, ਸਿਡਨੀ ਆਦਿ ਸਮੇਤ ਕਈ ਦੇਸ਼ਾਂ ਵਿੱਚ ਸੀ। ਉਨ੍ਹਾਂ ਦੇ ਇਨਸਾਫ ਦੀ ਜੰਗ ਲਈ ਹਰ ਪਾਸੇ ਕੈਂਡਲ ਮਾਰਚ ਕੱਢਿਆ ਗਿਆ। ਸਿਰਫ਼ 30 ਸਾਲ ਦੀ ਉਮਰ ਵਿੱਚ ਸਿੱਧੂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਏ ਸਨ। ਸਿੱਧੂ ਦੀ ਮੌਤ ਨੂੰ ਗੈਂਗ ਵਾਰ ਨਾਲ ਵੀ ਜੋੜਿਆ ਗਿਆ, ਪਰ ਮਾਹਿਰਾਂ ਅਨੁਸਾਰ ਇਹ 'ਸੁਪਾਰੀ ਕਿਲਿੰਗ' ਦਾ ਮਾਮਲਾ ਦੱਸਿਆ ਗਿਆ ਸੀ।
4/6

ਦੁਨੀਆਂ ਭਰ ਵਿੱਚ ਪ੍ਰਸਿੱਧੀ ਮਸ਼ਹੂਰ ਪੱਤਰਕਾਰ ਰੋਮਾਣਾ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਗੈਂਗ ਵਾਰ ਜਾਂ ਡਰੱਗਜ਼ ਕੇਸ ਨਾਲ ਨਹੀਂ ਜੋੜਿਆ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਦੀ ਲੋਕਪ੍ਰਿਅਤਾ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ, ਸਗੋਂ ਸੱਤ ਸਮੁੰਦਰੋਂ ਪਾਰ ਵੀ ਸੀ। ਸਾਊਥ ਅਫਰੀਕਾ, ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਚੀਨ ਆਦਿ ਦੇਸ਼ਾਂ ਵਿੱਚ ਸਿੱਧੂ ਦੀ ਮੌਤ ਤੋਂ ਬਾਅਦ ਕੈਂਡਲ ਮਾਰਚ ਕੱਢਿਆ ਗਿਆ। ਰੋਮਾਣਾ ਦਾ ਕਹਿਣਾ ਹੈ ਕਿ ਸਿੱਧੂ ਪੰਜਾਬ ਅਤੇ ਪੰਜਾਬੀਅਤ ਦਾ ਪ੍ਰਤੀਕ ਸੀ। ਉਹ ਪੱਗ ਅਤੇ ਵੱਡੇ ਵਾਲਾਂ ਨਾਲ ਸਟੇਜ 'ਤੇ ਉਤਰਦੇ ਸੀ। ਅਜਿਹੇ ਵਿੱਚ ਇਕ ਵੱਡਾ ਵਰਗ ਉਸ ਨਾਲ ਈਰਖਾ ਕਰਦਾ ਸੀ।
5/6

ਸਿੱਧੂ ਦੀ ਮੌਤ ਦਾ ਦੂਜਾ ਕਾਰਨ ਲੰਬੇ ਸਮੇਂ ਤੋਂ ਹੋਰ ਮਿਊਜ਼ਿਕ ਕੰਪਨੀਆਂ ਲਈ ਗਾਉਣ ਵਾਲੇ ਸਿੱਧੂ ਨੇ ਆਪਣੀ ਮਿਊਜ਼ਿਕ ਕੰਪਨੀ ਖੋਲ੍ਹ ਲਈ ਸੀ। ਯੂਟਿਊਬ 'ਤੇ ਹੀ ਉਨ੍ਹਾਂ ਦੇ 1 ਕਰੋੜ 13 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ। ਦੇਸ਼-ਵਿਦੇਸ਼ ਦੇ ਨੌਜਵਾਨਾਂ ਵਿੱਚ ਉਸ ਦਾ ਕਾਫੀ ਕ੍ਰੇਜ਼ ਸੀ। ਉਸ ਦੀ ਮਿਸਾਲ 'ਤੇ ਚੱਲਦਿਆਂ 3-4 ਹੋਰ ਗਾਇਕਾਂ ਨੇ ਵੀ ਆਪਣੀਆਂ ਸੰਗੀਤ ਕੰਪਨੀਆਂ ਖੋਲ੍ਹ ਲਈਆਂ। ਇਸ ਕਾਰਨ ਮਿਊਜ਼ਿਕ ਕੰਪਨੀਆਂ ਦਾ ਕਾਰੋਬਾਰ ਬਰਬਾਦ ਹੋ ਗਿਆ। ਇਹ ਵੀ ਉਸਦੀ ਮੌਤ ਦਾ ਇੱਕ ਕਾਰਨ ਹੋ ਸਕਦਾ ਹੈ। ਮੁੰਬਈ ਦੇ ਗੁਲਸ਼ਨ ਕੁਮਾਰ ਕਤਲ ਕਾਂਡ ਵੀ ਕਿਸੇ ਤੋਂ ਲੁਕਿਆ ਨਹੀਂ ਹੈ।
6/6

ਰਾਜਨੀਤੀ ਸੀਨੀਅਰ ਪੱਤਰਕਾਰ ਨੇ ਕਿਹਾ ਕਿ ਭਾਵੇਂ ਸਿੱਧੂ ਮੂਸੇਵਾਲਾ ਆਮ ਆਦਮੀ ਪਾਰਟੀ ਦੀ ਲਹਿਰ ਵਿੱਚ ਮਾਨਸਾ ਸੀਟ ਤੋਂ ਚੋਣ ਹਾਰ ਗਏ, ਪਰ ਭਵਿੱਖ ਵਿੱਚ ਉਹ ਸੂਬੇ ਦੇ ਵੱਡੇ ‘ਸਿਆਸੀ ਘਰਾਣਿਆਂ’ ਲਈ ਸਮੱਸਿਆ ਬਣ ਸਕਦੇ ਸੀ। ਵਿਧਾਨ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਪੰਜਾਬ ਨਾਲ ਸਬੰਧਤ ਮੁੱਦਿਆਂ ਨੂੰ ਖੁੱਲ੍ਹ ਕੇ ਉਠਾਇਆ ਸੀ। ਉਨ੍ਹਾਂ ਕਿਹਾ ਕਿ ਜੋ ਵੀ ਪੰਜਾਬ ਦੇ ਮੁੱਦੇ ਲੋਕਾਂ ਵਿੱਚ ਉਠਾਏਗਾ, ਉਨ੍ਹਾਂ ਨੂੰ ਜਾਗਰੂਕ ਕੀਤਾ ਜਾਵੇਗਾ। ਜਿਸ ਕਾਰਨ ਉਸਦਾ ਅਜਿਹਾ ਹਸ਼ਰ ਕੀਤਾ ਗਿਆ।
Published at : 11 Jun 2024 09:03 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਤਕਨਾਲੌਜੀ
ਪੰਜਾਬ
ਅਪਰਾਧ
Advertisement
ਟ੍ਰੈਂਡਿੰਗ ਟੌਪਿਕ
