ਭਾਂਡੇ ਧੋਣ ਲਈ ਤੁਸੀਂ ਵੀ ਕਰਦੇ ਸਪੰਜ ਦੀ ਵਰਤੋਂ, ਤਾਂ ਹੋ ਸਕਦੀਆਂ ਆਹ ਖਤਰਨਾਕ ਬਿਮਾਰੀਆਂ
ਜ਼ਿਆਦਾਤਰ ਘਰਾਂ ਵਿੱਚ ਸਪੰਜ ਜਾਂ ਸਕ੍ਰਬ ਦੀ ਵਰਤੋਂ ਦਿਨ ਵਿੱਚ ਘੱਟੋ-ਘੱਟ 2-3 ਵਾਰ ਕੀਤੀ ਜਾਂਦੀ ਹੈ। ਜਿਸ ਕਾਰਨ ਇਸ ਨੂੰ ਸੁੱਕਣ ਦਾ ਸਮਾਂ ਨਹੀਂ ਮਿਲਦਾ ਅਤੇ ਗਿੱਲਾ ਰਹਿੰਦਾ ਹੈ।

Kitchen Sponge Health Risks : ਅਸੀਂ ਸਾਰੇ ਆਪਣੀ ਰਸੋਈ ਵਿੱਚ ਸਪੰਜ ਜਾਂ ਸਕ੍ਰਬਰ ਦੀ ਵਰਤੋਂ ਕਰਦੇ ਹਾਂ। ਕੀਟਾਣੂਆਂ, ਵਾਇਰਸਾਂ ਜਾਂ ਬੈਕਟੀਰੀਆ ਨੂੰ ਖਤਮ ਕਰਨ ਲਈ, ਰਸੋਈ ਨੂੰ ਨਿਯਮਿਤ ਤੌਰ 'ਤੇ ਸਪੰਜ ਜਾਂ ਸਕ੍ਰਬ ਨਾਲ ਸਾਫ਼ ਕੀਤਾ ਜਾਂਦਾ ਹੈ। ਭਾਂਡੇ ਸਾਫ ਕਰਨੇ ਹੋਣ, ਮਸਾਲੇ ਰੱਖਣ ਦੇ ਡੱਬੇ, ਸਲੈਬ ਜਾਂ ਫਿਰ ਗੈਸ ਦੇ ਚੁੱਲ੍ਹੇ, ਜ਼ਿਆਦਾਤਰ ਘਰਾਂ ਵਿੱਚ ਸਪੰਜ ਜਾਂ ਸਕਰੱਬ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਕੀ ਤੁਹਾਨੂੰ ਪਤਾ ਹੈ ਜੇਕਰ ਭਾਂਡੇ ਧੋਣ ਵਾਲੇ ਸਪੰਜ ਲੰਬੇ ਸਮੇਂ ਤੱਕ ਵਰਤੇ ਜਾਣ, ਤਾਂ ਇਹ ਕਈ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ। ਇਹ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਕਿਚਨ ਦੇ ਸਪੰਜ ਕਿਉਂ ਖਤਰਨਾਕ?
2017 ਵਿੱਚ ਜਰਮਨੀ ਦੀ ਫਰਟਵਾਂਗਨ ਯੂਨੀਵਰਸਿਟੀ ਵਿੱਚ ਸਪੰਜ ਅਤੇ ਸਕ੍ਰੱਬ 'ਤੇ ਇੱਕ ਅਧਿਐਨ ਕੀਤਾ ਗਿਆ ਸੀ। ਜਿਸ ਅਨੁਸਾਰ, ਸਾਡੇ ਰਸੋਈ ਦੇ ਸਕ੍ਰੱਬ ਅਤੇ ਸਪੰਜ ਵਿੱਚ ਟਾਇਲਟ ਸੀਟ ਨਾਲੋਂ ਜ਼ਿਆਦਾ ਬੈਕਟੀਰੀਆ ਹੋ ਸਕਦੇ ਹਨ, ਜੋ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਨ। ਜ਼ਿਆਦਾਤਰ ਘਰਾਂ ਵਿੱਚ ਸਪੰਜ ਜਾਂ ਸਕ੍ਰਬ ਦੀ ਵਰਤੋਂ ਦਿਨ ਵਿੱਚ ਘੱਟੋ-ਘੱਟ 2-3 ਵਾਰ ਕੀਤੀ ਜਾਂਦੀ ਹੈ। ਜਿਸ ਕਾਰਨ ਇਸਨੂੰ ਸੁੱਕਣ ਦਾ ਸਮਾਂ ਨਹੀਂ ਮਿਲਦਾ ਅਤੇ ਗਿੱਲਾ ਰਹਿੰਦਾ ਹੈ। ਨਮੀ ਦੇ ਕਾਰਨ, ਇਸ ਵਿੱਚ ਨੁਕਸਾਨਦੇਹ ਬੈਕਟੀਰੀਆ ਵਧਦੇ ਹਨ। ਜਦੋਂ ਛੋਟੇ-ਛੋਟੇ ਭੋਜਨ ਦੇ ਕਣ ਸਪੰਜ ਜਾਂ ਸਕ੍ਰਬ ਦੇ ਅੰਦਰਲੇ ਹਿੱਸਿਆਂ ਵਿੱਚ ਲੰਬੇ ਸਮੇਂ ਤੱਕ ਫਸੇ ਰਹਿੰਦੇ ਹਨ, ਤਾਂ ਇਨ੍ਹਾਂ ਬੈਕਟੀਰੀਆ ਦਾ ਖ਼ਤਰਾ ਵੱਧ ਜਾਂਦਾ ਹੈ।
ਸਪੰਜ ਵਿੱਚ ਕਿਸ ਕਿਸਮ ਦੇ ਬੈਕਟੀਰੀਆ ਹੁੰਦੇ ਹਨ?
ਸਾਲਮੋਨੇਲਾ (salmonella)
ਈ. ਕੋਲੀ (E. coli)
ਸਟੈਫ਼ੀਲੋਕੋਕਸ (Staphylococcus)
ਲੰਬੇ ਸਮੇਂ ਤੱਕ ਸਪੰਜ-ਸਕ੍ਰਬ ਦੀ ਵਰਤੋਂ ਨਾਲ ਇਨ੍ਹਾਂ ਬਿਮਾਰੀਆਂ ਦਾ ਖਤਰਾ
1. ਸਪੰਜ-ਸਕ੍ਰਬ ਵਿੱਚ ਮੌਜੂਦ ਸਾਲਮੋਨੇਲਾ, ਈ. ਕੋਲੀ ਜਾਂ ਸਟੈਫ਼ੀਲੋਕੋਕਸ ਵਰਗੇ ਬੈਕਟੀਰੀਆ ਫੂਡ ਪਾਇਜ਼ਨਿੰਗ ਦੇ ਖਤਰੇ ਨੂੰ ਵਧਾਉਂਦੇ ਹਨ।
2. ਉਲਟੀਆਂ, ਦਸਤ ਜਾਂ ਪੇਟ ਦੀਆਂ ਸਮੱਸਿਆਵਾਂ ਹੋਣ ਦਾ ਖਤਰਾ।
3. ਗੰਦੇ ਸਪੰਜ ਨੂੰ ਛੂਹਣ ਨਾਲ ਚਮੜੀ ਵਿੱਚ ਜਲਣ, ਧੱਫੜ ਜਾਂ ਫੰਗਲ ਇਨਫੈਕਸ਼ਨ ਹੋ ਸਕਦੀ ਹੈ।
4. ਉਲਟੀਆਂ ਜਾਂ ਦਸਤ
5. ਬੁਖਾਰ
6. ਸਾਹ ਸੰਬੰਧੀ ਸਮੱਸਿਆਵਾਂ
ਕਦੋਂ ਬਦਲਣਾ ਚਾਹੀਦਾ ਰਸੋਈ ਦਾ ਸਪੰਜ?
ਬੈਕਟੀਰੀਆ ਨੂੰ ਰੋਕਣ ਲਈ ਰਸੋਈ ਦੇ ਸਪੰਜ ਨੂੰ ਨਿਯਮਿਤ ਤੌਰ 'ਤੇ ਸਾਫ਼ ਕਰਨਾ ਚਾਹੀਦਾ ਹੈ। ਇਸ ਨੂੰ ਰਸੋਈ ਵਿੱਚ ਨਮੀ ਵਾਲੀਆਂ ਥਾਵਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਸਪੰਜ ਨੂੰ ਸੁਕਾਉਣ ਨਾਲ ਇਸ 'ਤੇ ਮੌਜੂਦ ਸਾਲਮੋਨੇਲਾ ਬੈਕਟੀਰੀਆ ਘੱਟ ਸਕਦਾ ਹੈ। ਮਾਹਿਰਾਂ ਦੇ ਅਨੁਸਾਰ, ਰਸੋਈ ਦੇ ਸਪੰਜ ਨੂੰ ਹਰ ਦੋ ਤੋਂ ਤਿੰਨ ਹਫ਼ਤਿਆਂ ਵਿੱਚ ਬਦਲਣਾ ਚਾਹੀਦਾ ਹੈ। ਹਾਲਾਂਕਿ, ਇਹ ਇਸ ਗੱਲ 'ਤੇ ਵੀ ਨਿਰਭਰ ਕਰਦਾ ਹੈ ਕਿ ਤੁਹਾਡੀ ਰਸੋਈ ਵਿੱਚ ਇਸ ਨੂੰ ਕਿੰਨੀ ਅਤੇ ਕਿੰਨੇ ਸਮੇਂ ਲਈ ਵਰਤਿਆ ਜਾਂਦਾ ਹੈ।
Check out below Health Tools-
Calculate Your Body Mass Index ( BMI )






















