Entertainment Live: ਬਾਦਸ਼ਾਹ ਦੇ ਸ਼ੋਅ ਨੂੰ ਪੁਲਿਸ ਨੇ ਅੱਧ ਵਿਚਾਲੇ ਰੋਕਿਆ, 'Father's Day' ਮੌਕੇ ਬਾਪੂ ਨਾਲ ਫਿਲਮੀ ਸਿਤਾਰਿਆਂ ਦੀਆਂ ਯਾਦਾਂ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
Anmol Gagan Maan Wedding: ਪੰਜਾਬ ਦੇ ਸੈਰ-ਸਪਾਟਾ ਮੰਤਰੀ, ਵਿਧਾਨ ਸਭਾ ਹਲਕਾ ਖਰੜ ਤੋਂ ਵਿਧਾਇਕ ਅਤੇ ਸਾਬਕਾ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਦਾ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੀ ਹੈ।
Read MOre: Anmol Gagan Maan ਦੇ ਵਿਆਹ 'ਚ ਸਿਆਸੀ ਆਗੂਆਂ ਸਣੇ ਪੰਜਾਬੀ ਕਲਾਕਾਰਾਂ ਨੇ ਕੀਤੀ ਸ਼ਿਰਕਤ, CM ਮਾਨ ਦੀ ਪਤਨੀ ਬਣੀ ਖਿੱਚ ਦਾ ਕੇਂਦਰ
Pahlaj Nihlani On Sonakshi Sinha: ਅਭਿਨੇਤਾ-ਰਾਜਨੇਤਾ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ। ਦੱਸ ਦੇਈਏ ਕਿ ਇਹ ਜੋੜਾ 23 ਜੂਨ 2024 ਨੂੰ ਮੁੰਬਈ ਵਿੱਚ ਵਿਆਹ ਕਰੇਗਾ। ਹਾਲਾਂਕਿ ਵਿਆਹ ਤੋਂ ਪਹਿਲਾਂ ਹੀ ਇਸ ਜੋੜੇ ਦਾ ਰਿਸ਼ਤਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਖਿਰ ਵਿਆਹ ਤੋਂ ਪਹਿਲਾਂ ਹੀ ਕਿਉਂ ਦੋਵਾਂ ਦੇ ਰਿਸ਼ਤੇ ਉੱਪਰ ਸਵਾਲ ਚੁੱਕੇ ਜਾ ਰਹੇ ਹਨ, ਤੁਸੀ ਵੀ ਪੜ੍ਹੋ ਪੂਰੀ ਖਬਰ...
Read MOre: Sonakshi Sinha: ਸੋਨਾਕਸ਼ੀ ਸਿਨਹਾ ਦੇ ਵਿਆਹ ਤੋਂ ਪਹਿਲਾਂ ਕਿਉਂ ਮੱਚਿਆ ਹੰਗਾਮਾ? ਪਿਤਾ ਤੋਂ ਬਾਅਦ ਚਾਚਾ ਬੋਲਿਆ- 'ਬੱਚੇ ਖੁਦ ਫੈਸਲੇ ਲੈਂਦੇ'
Pollywood Celebs On Father's day: ਅੱਜ ਹਰ ਕੋਈ ਪਿਤਾ ਦਿਵਸ ਨੂੰ ਖਾਸ ਤਰੀਕੇ ਨਾਲ ਮਨਾ ਰਿਹਾ ਹੈ। ਜ਼ਿੰਦਗੀ ਵਿੱਚ ਪਿਤਾ ਦੀ ਅਹਿਮੀਅਤ ਸਭ ਤੋਂ ਖਾਸ ਅਤੇ ਹੁੰਦੀ ਹੈ।
Read More: Father's Day: ਗਿੱਪੀ ਗਰੇਵਾਲ, ਸਵੀਤਾਜ ਬਰਾੜ ਸਣੇ ਭਾਵੁਕ ਹੋਏ ਇਹ ਫਿਲਮੀ ਸਿਤਾਰੇ, ਬਾਪੂ ਨਾਲ ਸ਼ੇਅਰ ਕੀਤੀਆਂ ਪੁਰਾਣੀਆਂ ਯਾਦਾਂ
Terrorist Attack: ਮਸ਼ਹੂਰ ਅਭਿਨੇਤਾ ਵੱਲੋਂ ਹਾਲ ਹੀ ਵਿੱਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਗਿਆ ਹੈ। ਜਿਸ ਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ ਹਨ। ਦਰਅਸਲ, ਜਿਨ੍ਹੇ ਦਿਲ ਮਿਲ ਗਏ ਸ਼ੋਅ ਰਾਹੀਂ ਘਰ-ਘਰ ਮਸ਼ਹੂਰ ਹੋਏ ਅਭਿਨੇਤਾ ਪੰਕਿਤ ਠੱਕਰ ਦੇ ਨਾਂਅ ਤੋਂ ਹਰ ਕੋਈ ਜਾਣੂ ਹੋਏਗਾ। ਉਨ੍ਹਾਂ ਹਾਲ ਵਿੱਚ ਇੱਕ ਅਜਿਹੇ ਅੱਤਵਾਦੀ ਹਮਲੇ ਬਾਰੇ ਖੁਲਾਸਾ ਕੀਤਾ, ਜਿਸ ਨੂੰ ਸੁਣ ਹਰ ਕਿਸੇ ਦੀ ਰੂਹ ਕੰਬ ਗਈ। ਦੱਸ ਦੇਈਏ ਕਿ ਪੰਕਿਤ ਵੱਲੋਂ ਹਾਲ ਹੀ ਵਿੱਚ ਜੰਮੂ ਅਤੇ ਕਸ਼ਮੀਰ ਦੇ ਰਿਆਸੀ ਵਿੱਚ ਹੋਏ ਅੱਤਵਾਦੀ ਹਮਲੇ ਨੂੰ ਨੇੜਿਓਂ ਦੇਖਿਆ ਗਿਆ।
Read More: Terrorist Attack: ਅੱਤਵਾਦੀ ਹਮਲੇ ਤੋਂ ਬਾਲ-ਬਾਲ ਬਚਿਆ ਇਹ ਅਦਾਕਾਰ, ਖੌਫਨਾਕ ਮੰਜ਼ਰ ਦਾ ਕੀਤਾ ਖੁਲਾਸਾ
Rapper Badshah: ਪਾਲੀਵੁੱਡ ਅਤੇ ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਰੈਪਰ ਦੇ ਸ਼ੋਅ ਵਿੱਚ ਇੱਕ ਅਜਿਹੀ ਹੈਰਾਨੀਜਨਕ ਘਟਨਾ ਵਾਪਰੀ ਜਿਸਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ। ਦਰਅਸਲ, ਕਲਾਕਾਰ ਨੂੰ ਡੈਲਾਸ, ਟੈਕਸਾਸ ਵਿੱਚ ਆਪਣਾ ਸ਼ੋਅ ਅੱਧ ਵਿਚਾਲੇ ਰੋਕਣਾ ਪਿਆ। ਇਸ ਦੌਰਾਨ ਉਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ। ਰੈਪਰ ਬਾਦਸ਼ਾਹ ਨੇ ਕਿਹਾ, 'ਜੋ ਹੋਇਆ ਉਸ ਤੋਂ ਮੈਂ ਬਹੁਤ ਦੁਖੀ ਅਤੇ ਨਿਰਾਸ਼ ਹਾਂ।
Read More: Rapper Badshah: ਪੁਲਿਸ ਨੇ ਬਾਦਸ਼ਾਹ ਦੇ ਸ਼ੋਅ ਨੂੰ ਅੱਧ ਵਿਚਾਲੇ ਰੋਕਿਆ, ਰੈਪਰ ਨੇ ਪੋਸਟ ਸ਼ੇਅਰ ਕਰ ਮੰਗੀ ਮਾਫੀ
Anmol Gagan Maan Mehndi Pics: ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ, ਆਮ ਆਦਮੀ ਪਾਰਟੀ (ਆਪ) ਦੀ ਆਗੂ ਅਤੇ ਸਾਬਕਾ ਪੰਜਾਬੀ ਗਾਇਕਾ ਅਨਮੋਲ ਗਗਨ ਮਾਨ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ।
Read More: Anmol Gagan Maan Mehndi: ਅਨਮੋਲ ਗਗਨ ਮਾਨ ਨੇ ਸਹਿਬਾਜ਼ ਦੇ ਨਾਂਅ ਦੀ ਰਚਾਈ ਮਹਿੰਦੀ, ਜ਼ਸ਼ਨ ਦੀਆਂ ਤਸਵੀਰਾਂ ਨੇ ਖਿੱਚਿਆ ਧਿਆਨ
ਪਿਛੋਕੜ
Entertainment News Live Today: ਪਾਲੀਵੁੱਡ ਅਤੇ ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਰੈਪਰ ਦੇ ਸ਼ੋਅ ਵਿੱਚ ਇੱਕ ਅਜਿਹੀ ਹੈਰਾਨੀਜਨਕ ਘਟਨਾ ਵਾਪਰੀ ਜਿਸਨੇ ਹਰ ਕਿਸੇ ਦੇ ਹੋਸ਼ ਉੱਡਾ ਦਿੱਤੇ। ਦਰਅਸਲ, ਕਲਾਕਾਰ ਨੂੰ ਡੈਲਾਸ, ਟੈਕਸਾਸ ਵਿੱਚ ਆਪਣਾ ਸ਼ੋਅ ਅੱਧ ਵਿਚਾਲੇ ਰੋਕਣਾ ਪਿਆ। ਇਸ ਦੌਰਾਨ ਉਨ੍ਹਾਂ ਨੇ ਇੱਕ ਬਿਆਨ ਜਾਰੀ ਕੀਤਾ ਹੈ। ਰੈਪਰ ਬਾਦਸ਼ਾਹ ਨੇ ਕਿਹਾ, 'ਜੋ ਹੋਇਆ ਉਸ ਤੋਂ ਮੈਂ ਬਹੁਤ ਦੁਖੀ ਅਤੇ ਨਿਰਾਸ਼ ਹਾਂ।
ਸ਼ੋਅ ਨੂੰ ਅੱਧ ਵਿਚਾਲੇ ਰੋਕਣਾ ਪਿਆ
ਮੈਂ ਅਸਲ ਵਿੱਚ ਡੱਲਾਸ ਵਿੱਚ ਪ੍ਰਦਰਸ਼ਨ ਕਰਨ ਦੀ ਉਮੀਦ ਕਰ ਰਿਹਾ ਸੀ, ਪਰ ਸਥਾਨਕ ਪ੍ਰਮੋਟਰਾਂ ਅਤੇ ਪ੍ਰੋਡਕਸ਼ਨ ਕੰਪਨੀ ਵਿੱਚ ਅਸਹਿਮਤੀ ਦੇ ਕਾਰਨ, ਮੈਨੂੰ ਆਪਣਾ ਸੈੱਟ ਛੋਟਾ ਕਰਨਾ ਪਿਆ ਅਤੇ ਸ਼ੋਅ ਨੂੰ ਅੱਧ ਵਿਚਕਾਰ ਹੀ ਬੰਦ ਕਰਨਾ ਪਿਆ। ਗਾਇਕ ਨੇ ਅੱਗੇ ਕਿਹਾ ਕਿ ਪ੍ਰਮੋਟਰਾਂ ਨੂੰ ਬਿਹਤਰ ਢੰਗ ਨਾਲ ਤਿਆਰ ਹੋਣ ਦੀ ਲੋੜ ਹੈ, ਖਾਸ ਕਰਕੇ ਵੱਡੇ ਫਾਰਮੈਟ ਸ਼ੋਅ ਲਈ। ਪਰਫਾਰਮਿੰਗ ਕਲਾਕਾਰਾਂ ਨੂੰ ਇਸ ਤਰ੍ਹਾਂ ਦੀ ਲਾਪਰਵਾਹੀ ਬਿਲਕੁਲ ਵੀ ਪਸੰਦ ਨਹੀਂ ਹੈ। ਇੱਕ ਵੱਡੇ ਪੈਮਾਨੇ ਦੇ ਦੌਰੇ ਨੂੰ ਇਕੱਠਾ ਕਰਨ ਲਈ ਬਹੁਤ ਊਰਜਾ ਅਤੇ ਮਿਹਨਤ ਦੀ ਲੋੜ ਹੁੰਦੀ ਹੈ। ਬਾਦਸ਼ਾਹ ਨੇ ਇੱਕ ਬਿਆਨ ਵਿਚ ਕਿਹਾ, 'ਇਹ ਉਨ੍ਹਾਂ ਪ੍ਰਸ਼ੰਸਕਾਂ ਲਈ ਉਚਿਤ ਨਹੀਂ ਹੈ ਜੋ ਟਿਕਟਾਂ ਖਰੀਦਣ ਲਈ ਆਪਣੀ ਮਿਹਨਤ ਦੀ ਕਮਾਈ ਖਰਚ ਕਰਦੇ ਹਨ। ਇਹ ਯਕੀਨੀ ਤੌਰ 'ਤੇ ਪੂਰੀ ਟੀਮ ਲਈ ਉਚਿਤ ਨਹੀਂ ਹੈ ਜੋ ਇਨ੍ਹਾਂ ਟੂਰ ਲਈ ਪੂਰੇ ਦਿਲ ਨਾਲ ਕੰਮ ਕਰਦੀ ਹੈ।
ਦੱਸ ਦੇਈਏ ਕਿ ਸ਼ੋਅ ਵਿਚਾਲੇ ਪਹਿਲਾ ਲਾਈਟਸ ਬੰਦ ਕਰ ਦਿੱਤਿਆਂ ਗਈਆਂ ਫਿਰ ਪੁਲਿਸ ਆਈ ਤਾਂਂ ਅੱਧ ਵਿਚਾਲੇ ਹੀ ਪ੍ਰੋਗਰਾਮ ਨੂੰ ਰੋਕ ਦਿੱਤਾ। ਜਿਸ ਤੋਂ ਬਾਅਦ ਹਰ ਕੋਈ ਹੈਰਾਨ ਰਹਿ ਗਿਆ।
ਰੈਪਰ ਬਾਦਸ਼ਾਹ ਨੇ ਪ੍ਰਸ਼ੰਸਕਾਂ ਤੋਂ ਮੰਗੀ ਮਾਫੀ
ਰੈਪਰ ਨੇ ਕਿਹਾ ਕਿ ਉਸ ਦੇ ਪ੍ਰਬੰਧਨ ਨੇ ਸਥਿਤੀ ਨੂੰ ਸੰਭਾਲਣ ਅਤੇ ਇਹ ਯਕੀਨੀ ਬਣਾਉਣ ਦੀ ਪੂਰੀ ਕੋਸ਼ਿਸ਼ ਕੀਤੀ ਕਿ ਸ਼ੋਅ ਸੁਚਾਰੂ ਢੰਗ ਨਾਲ ਚੱਲੇ। ਅਸੀਂ ਪ੍ਰਮੋਟਰ ਦੀ ਤਰਫੋਂ ਪ੍ਰਬੰਧਨ ਦੀ ਇਸ ਘਾਟ ਕਾਰਨ ਹੋਈ ਅਸੁਵਿਧਾ, ਨਿਰਾਸ਼ਾ ਅਤੇ ਪ੍ਰੇਸ਼ਾਨੀ ਲਈ ਦਿਲੋਂ ਮੁਆਫੀ ਚਾਹੁੰਦੇ ਹਾਂ। ਰੈਪਰ ਬਾਦਸ਼ਾਹ ਨੇ ਅੱਗੇ ਕਿਹਾ, 'ਅਸੀਂ ਇਹ ਯਕੀਨੀ ਬਣਾਵਾਂਗੇ ਕਿ ਭਵਿੱਖ ਵਿੱਚ ਚੀਜ਼ਾਂ ਦਾ ਪ੍ਰਬੰਧਨ ਇੱਕ ਹੋਰ ਸਮਰੱਥ ਪ੍ਰਮੋਟਰ ਟੀਮ ਨਾਲ ਕੀਤਾ ਜਾਵੇ, ਜੋ ਬਿਹਤਰ ਅਨੁਭਵਾਂ ਦੀ ਕਦਰ ਕਰਦੇ ਹਨ ਅਤੇ ਸਮਝਦੇ ਹਨ ਕਿ ਸੰਗੀਤ ਅਤੇ ਸੈਰ-ਸਪਾਟਾ ਇੱਕ ਗੰਭੀਰ ਕਾਰੋਬਾਰ ਹੈ।'
ਰੈਪਰ ਨੇ ਕਮਬੈਕ ਦਾ ਵਾਅਦਾ ਕੀਤਾ
ਬਾਦਸ਼ਾਹ ਨੇ ਆਪਣੇ ਪ੍ਰਸ਼ੰਸਕਾਂ ਨੂੰ ਵਾਪਸੀ ਦਾ ਵਾਅਦਾ ਕੀਤਾ। ਉਸਨੇ ਆਪਣੇ ਬਿਆਨ ਨੂੰ ਇਹ ਕਹਿ ਕੇ ਸਮਾਪਤ ਕੀਤਾ, 'ਮੈਂ ਵਾਪਸ ਆਉਣ ਦਾ ਵਾਅਦਾ ਕਰਦਾ ਹਾਂ ਅਤੇ ਇਹ ਯਕੀਨੀ ਤੌਰ 'ਤੇ ਵੱਡਾ, ਬਿਹਤਰ ਅਤੇ ਮਜ਼ਬੂਤ ਹੋਵੇਗਾ। ਹਮੇਸ਼ਾ ਮੇਰਾ ਸਮਰਥਨ ਕਰਨ ਲਈ ਤੁਹਾਡਾ ਧੰਨਵਾਦ। ਤੁਹਾਨੂੰ ਦੱਸ ਦੇਈਏ ਕਿ ਪਾਗਲ ਟੂਰ ਦੇ ਤਹਿਤ ਬਾਦਸ਼ਾਹ ਨੇ ਵਾਸ਼ਿੰਗਟਨ ਡੀਸੀ ਅਤੇ ਹਿਊਸਟਨ ਵਰਗੇ ਅਮਰੀਕੀ ਸ਼ਹਿਰਾਂ ਵਿੱਚ ਪਰਫਾਰਮ ਕੀਤਾ ਹੈ।
- - - - - - - - - Advertisement - - - - - - - - -