Sonakshi Sinha: ਸੋਨਾਕਸ਼ੀ ਸਿਨਹਾ ਦੇ ਵਿਆਹ ਤੋਂ ਪਹਿਲਾਂ ਕਿਉਂ ਮੱਚਿਆ ਹੰਗਾਮਾ? ਪਿਤਾ ਤੋਂ ਬਾਅਦ ਚਾਚਾ ਬੋਲਿਆ- 'ਬੱਚੇ ਖੁਦ ਫੈਸਲੇ ਲੈਂਦੇ'
Pahlaj Nihlani On Sonakshi Sinha: ਅਭਿਨੇਤਾ-ਰਾਜਨੇਤਾ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ
Pahlaj Nihlani On Sonakshi Sinha: ਅਭਿਨੇਤਾ-ਰਾਜਨੇਤਾ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਆਪਣੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝਣ ਵਾਲੀ ਹੈ। ਦੱਸ ਦੇਈਏ ਕਿ ਇਹ ਜੋੜਾ 23 ਜੂਨ 2024 ਨੂੰ ਮੁੰਬਈ ਵਿੱਚ ਵਿਆਹ ਕਰੇਗਾ। ਹਾਲਾਂਕਿ ਵਿਆਹ ਤੋਂ ਪਹਿਲਾਂ ਹੀ ਇਸ ਜੋੜੇ ਦਾ ਰਿਸ਼ਤਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਆਖਿਰ ਵਿਆਹ ਤੋਂ ਪਹਿਲਾਂ ਹੀ ਕਿਉਂ ਦੋਵਾਂ ਦੇ ਰਿਸ਼ਤੇ ਉੱਪਰ ਸਵਾਲ ਚੁੱਕੇ ਜਾ ਰਹੇ ਹਨ, ਤੁਸੀ ਵੀ ਪੜ੍ਹੋ ਪੂਰੀ ਖਬਰ...
ਇਸ ਖਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਸਾਹਮਣੇ ਆ ਰਹੀਆਂ ਹਨ। ਹਾਲਾਂਕਿ ਜੋੜੇ ਨੇ ਆਪਣੇ ਵਿਆਹ ਦੀ ਪੁਸ਼ਟੀ ਨਹੀਂ ਕੀਤੀ ਹੈ, ਸੋਨਾਕਸ਼ੀ ਦੇ ਚਾਚਾ ਪਹਿਲਾਜ ਨਿਹਲਾਨੀ ਨੇ ਟਾਈਮਜ਼ ਨਾਓ ਨੂੰ ਦੱਸਿਆ ਕਿ ਉਹ ਉਸ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦੇ ਹਨ।
ਉਨ੍ਹਾਂ ਕਿਹਾ, "ਉਹ ਆਖਰਕਾਰ ਵਿਆਹ ਕਰਨ ਜਾ ਰਹੇ ਹਨ। ਮੈਂ ਉਨ੍ਹਾਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਭੇਜਦਾ ਹਾਂ। ਸਪੱਸ਼ਟ ਹੈ ਕਿ ਅੱਜਕੱਲ੍ਹ, ਬੱਚੇ ਆਪਣੇ ਫੈਸਲੇ ਖੁਦ ਲੈਂਦੇ ਹਨ, ਇਸ ਲਈ ਮਾਤਾ-ਪਿਤਾ ਨੂੰ ਖੁਸ਼ ਹੋਣਾ ਚਾਹੀਦਾ ਹੈ। ਸਭ ਤੋਂ ਖਾਸ ਗੱਲ ਇਹ ਹੈ ਕਿ ਜੋੜੇ ਨੂੰ ਵਿਆਹੁਤਾ ਜੀਵਨ ਜਿਉਣਾ ਚਾਹੀਦਾ ਹੈ। ਉਨ੍ਹਾਂ ਨੂੰ ਇੱਕ ਦੂਜੇ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਇੱਕ ਦੂਜੇ ਨਾਲ ਸਹਿਜ ਹੋਣਾ ਚਾਹੀਦਾ ਹੈ।"
ਪਹਿਲਾਜ ਨੇ ਕਿਹਾ ਕਿ ਸੋਨਾਕਸ਼ੀ ਦੇ ਵਿਆਹ ਨੂੰ ਲੈ ਕੇ ਉਨ੍ਹਾਂ ਨੇ ਅਜੇ ਤੱਕ ਸ਼ਤਰੂਘਨ ਸਿਨਹਾ ਨਾਲ ਕੋਈ ਗੱਲ ਨਹੀਂ ਕੀਤੀ ਹੈ। ਨਿਹਲਾਨੀ ਨੇ ਕਿਹਾ, ''ਉਨ੍ਹਾਂ ਨੇ 18 ਜੂਨ ਨੂੰ ਹੋਣ ਵਾਲੇ ਸਹੁੰ ਚੁੱਕ ਸਮਾਗਮ ਲਈ ਦਿੱਲੀ ਆਉਣਾ ਹੈ। ਪਹਿਲਾਜ ਨੇ ਕਿਹਾ ਕਿ ਉਹ ਜਲਦੀ ਹੀ ਵਿਆਹ ਦੇ ਬੰਧਨ 'ਚ ਬੱਝਣ ਵਾਲੇ ਜੋੜੇ ਨੂੰ ਵਿਆਹ ਦੇ ਤੋਹਫੇ ਵਜੋਂ 'ਆਸ਼ੀਰਵਾਦ' ਦੇਣਗੇ। ਕੁਝ ਦਿਨ ਪਹਿਲਾਂ ਸੋਨਾਕਸ਼ੀ ਅਤੇ ਜ਼ਹੀਰ ਦੇ ਵਿਆਹ ਦਾ ਅਨੋਖਾ ਸੱਦਾ ਆਨਲਾਈਨ ਲੀਕ ਹੋਇਆ ਸੀ, ਜਿਸ ਨੂੰ ਕਿਸੇ ਮੈਗਜ਼ੀਨ ਦੇ ਕਵਰ ਵਾਂਗ ਡਿਜ਼ਾਈਨ ਕੀਤਾ ਗਿਆ ਸੀ। ਸੱਦਾ ਪੱਤਰ ਵਿੱਚ ਲਿਖਿਆ ਸੀ, "ਅਸੀਂ ਇਸਨੂੰ ਅਧਿਕਾਰਤ ਬਣਾ ਰਹੇ ਹਾਂ! ਅਫਵਾਹਾਂ ਸੱਚੀਆਂ ਸਨ।"
ਇਸ ਸੱਦੇ ਵਿੱਚ ਸੋਨਾਕਸ਼ੀ ਅਤੇ ਜ਼ਹੀਰ ਦਾ ਆਡੀਓ ਦਿੱਤਾ ਗਿਆ, ਜਿਸ ਵਿੱਚ ਕਿਹਾ ਗਿਆ ਹੈ, "ਜੋ ਇਸ ਪੇਜ 'ਤੇ ਆਉਣ ਵਿੱਚ ਕਾਮਯਾਬ ਰਹੇ, ਨਮਸਤੇ... ਅਸੀਂ ਪਿਛਲੇ ਸੱਤ ਸਾਲਾਂ ਤੋਂ ਇਕੱਠੇ ਹਾਂ, ਸਾਰੇ ਪਿਆਰ, ਖੁਸ਼ੀਆਂ, ਹਾਸੇ ਅਤੇ ਕਈ ਰੋਮਾਂਚ ਸਾਨੂੰ ਇੱਥੇ ਲੈ ਆਏ। ਉਹ ਪਲ ਜਦੋਂ ਅਸੀਂ ਇਕ-ਦੂਜੇ ਦੀ ਅਧਿਕਾਰਤ ਪ੍ਰੇਮਿਕਾ ਅਤੇ ਬੁਆਏਫ੍ਰੈਂਡ ਤੋਂ ਇੱਕ-ਦੂਜੇ ਦੇ ਅਧਿਕਾਰਤ ਪਤੀ-ਪਤਨੀ ਬਣਨ ਜਾ ਰਹੇ ਹਾਂ। ਆਖਿਰਕਾਰ ਇਹ ਜਸ਼ਨ ਤੁਹਾਡੇ ਬਿਨਾਂ ਪੂਰਾ ਨਹੀਂ ਹੋਵੇਗਾ, ਇਸ ਲਈ 23 ਜੂਨ ਨੂੰ ਤੁਸੀ ਜੋ ਵੀ ਕਰ ਰਹੇ ਹੋ, ਉਸਨੂੰ ਛੱਡੋ ਅਤੇ ਸਾਡੇ ਨਾਲ ਪਾਰਟੀ ਕਰਨ ਆਓ। ਉੱਥੇ ਮਿਲਦੇ ਹਾਂ।