ਕਰਮਚਾਰੀਆਂ ਨੂੰ ਜਾਰੀ ਹੋਈ ਸਖਤ ਚੇਤਾਵਨੀ, ਹੁਣ ਸਿੱਧਾ ਕੀਤਾ ਜਾਵੇਗਾ ਸਸਪੈਂਡ, ਇਸ ਵਿਭਾਗ 'ਚ ਮੱਚੀ ਹਲਚਲ
ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਖੁੱਲ੍ਹੇਆਮ ਕੂੜਾ ਸਾੜਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਆਪਣੇ ਹੀ ਇੱਕ ਆਉਟਸੋਰਸ ਸਫਾਈ ਕਰਮਚਾਰੀ ਦਾ ਚਾਲਾਨ ਕੱਟਿਆ ਹੈ ਅਤੇ ਉਸਨੂੰ ਸਸਪੈਂਡ ਕਰ ਦਿੱਤਾ ਹੈ। ਨਗਰ ਨਿਗਮ ਵੱਲੋਂ ਸੈਕਟਰ-44 ਵਿੱਚ..

ਚੰਡੀਗੜ੍ਹ ਨਗਰ ਨਿਗਮ ਨੇ ਸ਼ਹਿਰ ਵਿੱਚ ਖੁੱਲ੍ਹੇਆਮ ਕੂੜਾ ਸਾੜਨ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਆਪਣੇ ਹੀ ਇੱਕ ਆਉਟਸੋਰਸ ਸਫਾਈ ਕਰਮਚਾਰੀ ਦਾ ਚਾਲਾਨ ਕੱਟਿਆ ਹੈ ਅਤੇ ਉਸਨੂੰ ਸਸਪੈਂਡ ਕਰ ਦਿੱਤਾ ਹੈ। ਨਗਰ ਨਿਗਮ ਵੱਲੋਂ ਸੈਕਟਰ-44 ਵਿੱਚ ਤਾਇਨਾਤ ਸਫਾਈ ਕਰਮਚਾਰੀ ਰਵਿੰਦਰ ਕੁਮਾਰ ਨੂੰ ਖੁੱਲ੍ਹੇ ਵਿੱਚ ਕੂੜਾ ਸਾੜਨ ਦੇ ਦੋਸ਼ ‘ਚ 6,701 ਰੁਪਏ ਦਾ ਜੁਰਮਾਨਾ ਕੀਤਾ ਗਿਆ ਹੈ। ਇਹ ਕਰਮਚਾਰੀ ਲਾਇਅਨਜ਼ ਸਰਵਿਸਿਜ਼ ਏਜੰਸੀ ਰਾਹੀਂ ਰੱਖਿਆ ਗਿਆ ਸੀ ਅਤੇ ਇਸਨੂੰ ਨਗਰਪਾਲਿਕਾ ਸਾਲਿਡ ਵੇਸਟ ਨਿਯਮਾਂ ਦਾ ਉਲੰਘਣ ਕਰਦੇ ਹੋਏ ਪਾਇਆ ਗਿਆ।
ਗੰਭੀਰ ਨੋਟਿਸ ਲਿਆ
ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ (IAS) ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲਿਆ ਹੈ। ਇਹ ਪਹਿਲੀ ਵਾਰ ਹੈ ਕਿ ਕਮਿਸ਼ਨਰ ਦੇ ਨਿਰਦੇਸ਼ਾਂ ‘ਤੇ ਕਿਸੇ ਆਉਟਸੋਰਸ ਏਜੰਸੀ ਦੇ ਕਰਮਚਾਰੀ ਵਿਰੁੱਧ ਇੰਨੀ ਸਖ਼ਤ ਕਾਰਵਾਈ ਕੀਤੀ ਗਈ ਹੈ। ਕਮਿਸ਼ਨਰ ਨੇ ਸਪਸ਼ਟ ਕੀਤਾ ਕਿ ਕੂੜਾ ਸਾੜਨਾ ਵਾਤਾਵਰਣ ਲਈ ਗੰਭੀਰ ਖ਼ਤਰਾ ਹੈ ਅਤੇ ਇਸ ਨਾਲ ਹਵਾ ਪ੍ਰਦੂਸ਼ਣ ਵਧਦਾ ਹੈ, ਜੋ ਸਿਹਤ ਲਈ ਹਾਨੀਕਾਰਕ ਹੈ। ਨਿਗਮ ਦੇ ਹੂਕਮ ‘ਤੇ ਤੁਰੰਤ ਕਾਰਵਾਈ ਕਰਦਿਆਂ ਲਾਇਅਨਜ਼ ਸਰਵਿਸਿਜ਼ ਨੇ ਉਸ ਕਰਮਚਾਰੀ ਨੂੰ ਤੁਰੰਤ ਡਿਊਟੀ ਤੋਂ ਸਸਪੈਂਡ ਕਰ ਦਿੱਤਾ ਹੈ।
ਮੁਲਾਜ਼ਮਾਂ ਨੂੰ ਸਖਤ ਚੇਤਾਵਨੀ
ਨਗਰ ਨਿਗਮ ਨੇ ਚੇਤਾਵਨੀ ਦਿੱਤੀ ਹੈ ਕਿ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਚਾਹੇ ਆਮ ਨਾਗਰਿਕ ਹੋਵੇ, ਕੋਈ ਪੱਕਾ ਕਰਮਚਾਰੀ ਜਾਂ ਕਿਸੇ ਏਜੰਸੀ ਦਾ ਸਟਾਫ—ਜੇ ਕੋਈ ਵੀ ਕੂੜਾ ਸਾੜਦਾ ਹੋਇਆ ਫੜਿਆ ਗਿਆ, ਤਾਂ ਉਸਦੇ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪ੍ਰਸ਼ਾਸਨ ਨੇ ਸਾਰੇ ਸ਼ਹਿਰ ਵਾਸੀਆਂ ਅਤੇ ਸਫਾਈ ਕਰਮਚਾਰੀਆਂ ਨੂੰ ਨਿਯਮਾਂ ਦੀ ਪਾਲਣਾ ਕਰਨ ਅਤੇ ਚੰਡੀਗੜ੍ਹ ਨੂੰ ਪ੍ਰਦੂਸ਼ਣ ਮੁਕਤ ਰੱਖਣ ‘ਚ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















