Entertainment Live: 'ਤਾਰਕ ਮਹਿਤਾ' ਦਾ ਸੋਢੀ ਉਰਫ਼ ਗੁਰਚਰਨ ਸਿੰਘ ਅਚਾਨਕ ਪਰਤਿਆ ਘਰ, ਬੱਬੂ ਮਾਨ-ਗੁਰੂ ਰੰਧਾਵਾ ਫੈਨਜ਼ ਨੂੰ ਜਲਦ ਦੇਣਗੇ ਤੋਹਫ਼ਾ ਸਣੇ ਅਹਿਮ ਖਬਰਾਂ

Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।

ਰੁਪਿੰਦਰ ਕੌਰ ਸੱਭਰਵਾਲ Last Updated: 18 May 2024 12:00 PM
Entertainment Live: Aishwarya Rai: ਜਯਾ ਬੱਚਨ-ਪ੍ਰੀਤੀ ਜ਼ਿੰਟਾ ਨੇ ਐਸ਼ਵਰਿਆ ਰਾਏ ਦਾ ਉਡਾਇਆ ਸੀ ਮਜ਼ਾਕ, ਜਾਣੋ ਥ੍ਰੋਬੈਕ ਵੀਡੀਓ ਵੇਖ ਕਿਉਂ ਭੜਕੇ ਲੋਕ

Aishwarya Rai, jaya bachchan, Preity zinta: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ 'ਕਾਨਸ ਫਿਲਮ ਫੈਸਟੀਵਲ' 'ਚ ਜਲਵਾ ਦਿਖਾਉਣ ਦੇ ਚੱਲਦਿਆਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਉਹ ਪਹਿਲੀ ਵਾਰ ਰੈੱਡ ਕਾਰਪੇਟ 'ਤੇ ਕਾਲੇ ਰੰਗ ਦੇ ਗਾਊਨ 'ਚ ਨਜ਼ਰ ਆਈ। ਸੱਟ ਦੇ ਬਾਵਜੂਦ ਸ਼ਾਨਦਾਰ ਗਲੈਮਰ, ਐਸ਼ਵਰਿਆ ਨੇ ਰੈੱਡ ਕਾਰਪੇਟ 'ਤੇ ਫੈਸ਼ਨ ਗੋਲਜ਼ ਸੈੱਟ ਕੀਤੇ। ਇਸ ਵਿਚਾਲੇ ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਪ੍ਰਸ਼ੰਸਕ ਲਗਾਤਾਰ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਇਹ ਜਾਣਨ ਲਈ ਪੜ੍ਹੋ ਖਬਰ...

Read More: Aishwarya Rai: ਜਯਾ ਬੱਚਨ-ਪ੍ਰੀਤੀ ਜ਼ਿੰਟਾ ਨੇ ਐਸ਼ਵਰਿਆ ਰਾਏ ਦਾ ਉਡਾਇਆ ਸੀ ਮਜ਼ਾਕ, ਜਾਣੋ ਥ੍ਰੋਬੈਕ ਵੀਡੀਓ ਵੇਖ ਕਿਉਂ ਭੜਕੇ ਲੋਕ

Entertainment Live Today: Nia Sharma: ਨਿਆ ਸ਼ਰਮਾ ਦਾ 50 ਡਿਗਰੀ ਤਾਪਮਾਨ 'ਚ ਹੋਇਆ ਬੁਰਾ ਹਾਲ, ਗਰਮੀ ਨਾਲ ਬੁਰੀ ਤਰ੍ਹਾਂ ਝੁਲਸੀ ਅਦਾਕਾਰਾ

Nia Sharma: ਟੈਲੀਵਿਜ਼ਨ ਅਦਾਕਾਰਾ ਨੀਆ ਸ਼ਰਮਾ ਆਪਣੇ ਨਵੇਂ ਸ਼ੋਅ ਦੀ ਸ਼ੂਟਿੰਗ ਦੇ ਚੱਲਦਿਆਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਨੀਆ ਦੇ ਸ਼ੋਅ 'ਸੁਹਾਗਨ ਚੂੜੈਲ' ਲਈ ਦਰਸ਼ਕਾਂ 'ਚ ਉਤਸ਼ਾਹ ਵਧਦਾ ਜਾ ਰਿਹਾ ਹੈ।

Read More: Nia Sharma: ਨਿਆ ਸ਼ਰਮਾ ਦਾ 50 ਡਿਗਰੀ ਤਾਪਮਾਨ 'ਚ ਹੋਇਆ ਬੁਰਾ ਹਾਲ, ਗਰਮੀ ਨਾਲ ਬੁਰੀ ਤਰ੍ਹਾਂ ਝੁਲਸੀ ਅਦਾਕਾਰਾ

Entertainment Live: Gurucharan Singh: 'ਤਾਰਕ ਮਹਿਤਾ' ਦਾ ਸੋਢੀ 25 ਦਿਨਾਂ ਬਾਅਦ ਪਰਤਿਆ ਘਰ, ਗੁਰਚਰਨ ਨੇ ਖੁਲਾਸਾ ਕਰ ਦੱਸਿਆ ਅਚਾਨਕ ਕਿਉਂ ਹੋਇਆ ਗਾਇਬ

Gurucharan Singh: ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਉਰਫ਼ ਗੁਰਚਰਨ ਸਿੰਘ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਫੈਨਜ਼ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਸੋਢੀ ਆਪਣੇ ਘਰ ਪਰਤ ਆਏ ਹਨ। ਉਹ 25 ਦਿਨਾਂ ਤੋਂ ਲਾਪਤਾ ਚੱਲ ਰਹੇ ਸੀ। ਇਸ ਦੌਰਾਨ ਉਨ੍ਹਾਂ ਦੇ ਪਿਤਾ ਨੇ ਦਿੱਲੀ ਪੁਲਿਸ ਕੋਲ ਗੁੰਮਸ਼ੁਦਗੀ ਦੀ ਐਫਆਈਆਰ ਦਰਜ ਕਰਵਾਈ ਸੀ। ਗੁਰਚਰਨ ਖੁਦ ਕਈ ਦਿਨਾਂ ਤੋਂ ਲਾਪਤਾ ਰਹਿਣ ਤੋਂ ਬਾਅਦ ਘਰ ਪਰਤਿਆ। ਉਨ੍ਹਾਂ ਦਾ ਅਚਾਨਕ ਗਾਇਬ ਹੋਣਾ ਹੈਰਾਨ ਕਰਨ ਵਾਲਾ ਸੀ। ਆਖਿਰ ਉਹ ਅਚਾਨਕ ਕਿਉਂ ਗਾਇਬ ਹੋਏ, ਇਸਦਾ ਸੋਢੀ ਵੱਲੋਂ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ। 

Read MOre: Gurucharan Singh: 'ਤਾਰਕ ਮਹਿਤਾ' ਦਾ ਸੋਢੀ 25 ਦਿਨਾਂ ਬਾਅਦ ਪਰਤਿਆ ਘਰ, ਗੁਰਚਰਨ ਨੇ ਖੁਲਾਸਾ ਕਰ ਦੱਸਿਆ ਅਚਾਨਕ ਕਿਉਂ ਹੋਇਆ ਗਾਇਬ

Entertainment Live Today: Sunanda Sharma: ਸੁਨੰਦਾ ਸ਼ਰਮਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕਾਨਸ ਫਿਲਮ ਫੈਸਟੀਵਲ ਦਾ ਬਣੀ ਹਿੱਸਾ

Sunanda Sharma: ਪੰਜਾਬ ਦੀ ਮਸ਼ਹੂਰ ਗਾਇਕਾ ਸੁਨੰਦਾ ਸ਼ਰਮਾ ਇਨ੍ਹੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ। ਇਸਦੀ ਵਜ੍ਹਾ ਉਨ੍ਹਾਂ ਦਾ ਕੋਈ ਗੀਤ ਨਹੀਂ ਬਲਕਿ ਕਾਨਸ ਦੇ ਰੈੱਡ ਕਾਰਪੇਟ 'ਤੇ ਵਾੱਕ ਕਰਨਾ ਹੈ।

Read More: Sunanda Sharma: ਸੁਨੰਦਾ ਸ਼ਰਮਾ ਨੇ ਵਧਾਇਆ ਪੰਜਾਬੀਆਂ ਦਾ ਮਾਣ, ਕਾਨਸ ਫਿਲਮ ਫੈਸਟੀਵਲ ਦਾ ਬਣੀ ਹਿੱਸਾ

Entertainment Live: Balkaur Singh: ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ

Balkaur Singh Gulab Sidhu Raule Song: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਲਗਾਤਾਰ ਸੁਰਖੀਆਂ ਦਾ ਵਿਸ਼ਾ ਬਣੇ ਰਹਿੰਦੇ ਹਨ। ਮਾਤਾ ਚਰਨ ਕੌਰ ਅਤੇ ਬਲਕੌਰ ਸਿੰਘ ਵੱਲੋਂ ਲਗਾਤਾਰ ਆਪਣੇ ਪੁੱਤਰ ਦੇ ਇਨਸਾਫ ਦੀ ਜੰਗ ਲੜ੍ਹੀ ਜਾ ਰਹੀ ਹੈ। ਦੱਸ ਦੇਈਏ ਕਿ ਪਿਛਲੇ ਕਈ ਦਿਨਾਂ ਤੋਂ ਉਨ੍ਹਾਂ ਦੇ ਲੋਕ ਸਭਾ ਚੋਣਾਂ ਲੜ੍ਹਨ ਨੂੰ ਲੈ ਚਰਚਾ ਹੋ ਰਹੀ ਸੀ। ਹਾਲਾਂਕਿ ਉਨ੍ਹਾਂ ਖਬਰਾਂ ਉੱਪਰ ਪੂਰੀ ਤਰ੍ਹਾਂ ਨਾਲ ਵਿਰਾਮ ਲਗਾ ਦਿੱਤਾ। ਫਿਲਹਾਲ ਇੱਕ ਵਾਰ ਫਿਰ ਤੋਂ ਬਲਕੌਰ ਸਿੰਘ ਚਰਚਾ ਵਿੱਚ ਆ ਗਏ ਹਨ, ਇਸਦੀ ਵਜ੍ਹਾਂ ਹਾਲ ਹੀ ਵਿੱਚ ਰਿਲੀਜ਼ ਹੋਇਆ ਨਵਾਂ ਗੀਤ ਰੌਲੇ ਹੈ। 

Read More: Balkaur Singh: ਲੋਕ ਸਭਾ ਚੋਣਾਂ ਵਿਚਾਲੇ ਬਲਕੌਰ ਸਿੰਘ ਦਾ ਫੈਨਜ਼ ਨੂੰ ਖਾਸ ਤੋਹਫ਼ਾ, ਗੁਲਾਬ ਸਿੱਧੂ ਨਾਲ ਗੀਤ 'Raule' 'ਚ ਆਏ ਨਜ਼ਰ 

ਪਿਛੋਕੜ

Entertainment News Live Today : ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਸੋਢੀ ਉਰਫ਼ ਗੁਰਚਰਨ ਸਿੰਘ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਫੈਨਜ਼ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ ਸੋਢੀ ਆਪਣੇ ਘਰ ਪਰਤ ਆਏ ਹਨ। ਉਹ 25 ਦਿਨਾਂ ਤੋਂ ਲਾਪਤਾ ਚੱਲ ਰਹੇ ਸੀ। ਇਸ ਦੌਰਾਨ ਉਨ੍ਹਾਂ ਦੇ ਪਿਤਾ ਨੇ ਦਿੱਲੀ ਪੁਲਿਸ ਕੋਲ ਗੁੰਮਸ਼ੁਦਗੀ ਦੀ ਐਫਆਈਆਰ ਦਰਜ ਕਰਵਾਈ ਸੀ। ਗੁਰਚਰਨ ਖੁਦ ਕਈ ਦਿਨਾਂ ਤੋਂ ਲਾਪਤਾ ਰਹਿਣ ਤੋਂ ਬਾਅਦ ਘਰ ਪਰਤਿਆ। ਉਨ੍ਹਾਂ ਦਾ ਅਚਾਨਕ ਗਾਇਬ ਹੋਣਾ ਹੈਰਾਨ ਕਰਨ ਵਾਲਾ ਸੀ। ਆਖਿਰ ਉਹ ਅਚਾਨਕ ਕਿਉਂ ਗਾਇਬ ਹੋਏ, ਇਸਦਾ ਸੋਢੀ ਵੱਲੋਂ ਹੈਰਾਨੀਜਨਕ ਖੁਲਾਸਾ ਕੀਤਾ ਗਿਆ ਹੈ। 


ਗੁਰਚਰਨ ਨੇ ਅਚਾਨਕ ਗਾਇਬ ਹੋਣ ਪਿੱਛੇ ਦੀ ਵਜ੍ਹਾ


ਵਾਪਸ ਆਉਣ 'ਤੇ ਪੁਲਿਸ ਨੇ ਗੁਰਚਰਨ ਤੋਂ ਪੁੱਛਗਿੱਛ ਕੀਤੀ। ਇਸ ਦੌਰਾਨ ਅਦਾਕਾਰ ਨੇ ਦੱਸਿਆ ਕਿ ਉਹ ਦੁਨਿਆਵੀ ਜੀਵਨ ਨੂੰ ਤਿਆਗ ਕੇ ਧਾਰਮਿਕ ਯਾਤਰਾ 'ਤੇ ਘਰੋਂ ਨਿਕਲਿਆ ਸੀ। ਇਸ ਦੌਰਾਨ ਉਹ ਅੰਮ੍ਰਿਤਸਰ, ਫਿਰ ਲੁਧਿਆਣਾ ਅਤੇ ਹੋਰ ਕਈ ਸ਼ਹਿਰਾਂ ਦੇ ਗੁਰਦੁਆਰਿਆਂ ਵਿੱਚ ਕਈ ਦਿਨ ਠਹਿਰੇ। ਫਿਰ ਉਸਨੂੰ ਅਹਿਸਾਸ ਹੋਇਆ ਕਿ ਉਸਨੂੰ ਘਰ ਵਾਪਸ ਜਾਣਾ ਚਾਹੀਦਾ ਹੈ। ਇਸ ਲਈ ਉਹ ਘਰ ਵਾਪਸ ਆ ਗਿਆ।


26 ਅਪ੍ਰੈਲ ਨੂੰ ਸਾਹਮਣੇ ਆਈ ਸੀ ਲਾਪਤਾ ਹੋਣ ਦੀ ਖ਼ਬਰ 


ਦੱਸ ਦੇਈਏ ਕਿ 22 ਅਪ੍ਰੈਲ ਨੂੰ ਗੁਰਚਰਨ ਸਿੰਘ ਮੁੰਬਈ ਜਾਣ ਲਈ ਘਰੋਂ ਨਿਕਲੇ ਸਨ। ਪਰ ਉਸ ਦੇ ਲਾਪਤਾ ਹੋਣ ਦੀ ਖ਼ਬਰ 26 ਅਪ੍ਰੈਲ ਨੂੰ ਸਾਹਮਣੇ ਆਈ ਸੀ। ਪਿਤਾ ਨੇ ਆਪਣੇ ਬੇਟੇ ਬਾਰੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੁਲਿਸ ਨੇ ਇਸ ਨੂੰ ਅਗਵਾ ਮੰਨਦਿਆਂ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਗੁਰੂਚਰਨ 24 ਅਪ੍ਰੈਲ ਤੱਕ ਦਿੱਲੀ 'ਚ ਮੌਜੂਦ ਸੀ। ਇਸ ਤੋਂ ਬਾਅਦ ਉਸ ਦਾ ਮੋਬਾਈਲ ਬੰਦ ਹੋ ਗਿਆ। ਇਹ ਵੀ ਪਤਾ ਲੱਗਾ ਹੈ ਕਿ ਉਹ ਜਲਦੀ ਹੀ ਵਿਆਹ ਕਰਨ ਵਾਲੇ ਸਨ। ਇਸ ਦੌਰਾਨ ਉਹ ਆਰਥਿਕ ਤੰਗੀ 'ਚੋਂ ਵੀ ਲੰਘ ਰਿਹਾ ਸੀ।


ਪੁਲਿਸ ਦੇ ਹੱਥ ਲੱਗੇ ਕਈ ਸਬੂਤ


ਜਾਂਚ ਦੌਰਾਨ ਪੁਲਿਸ ਨੂੰ ਗੁਰਚਰਨ ਦੇ ਦੱਸ ਤੋਂ ਵੱਧ ਵਿੱਤੀ ਖਾਤੇ ਮਿਲੇ ਹਨ। ਇੰਨਾ ਹੀ ਨਹੀਂ ਉਸਦੇ ਇੱਕ ਤੋਂ ਵੱਧ ਜੀਮੇਲ ਖਾਤੇ ਵੀ ਪਾਏ ਗਏ ਸਨ। ਪੁਲਿਸ ਨੂੰ ਨਜ਼ਦੀਕੀ ਲੋਕਾਂ ਅਤੇ ਡਿਜੀਟਲ ਜਾਂਚ ਤੋਂ ਬਾਅਦ ਮਿਲੇ ਤੱਥਾਂ ਤੋਂ ਪਤਾ ਲੱਗਾ ਹੈ ਕਿ ਗੁਰੂਚਰਨ ਦਾ ਝੁਕਾਅ ਧਰਮ ਵੱਲ ਵੱਧ ਰਿਹਾ ਸੀ। ਉਸ ਨੇ ਆਪਣੇ ਕਿਸੇ ਖਾਸ ਦੋਸਤ ਕੋਲ ਪਹਾੜਾਂ 'ਤੇ ਜਾਣ ਦੀ ਇੱਛਾ ਪ੍ਰਗਟਾਈ ਸੀ। ਪਿਛਲੇ ਸੀਸੀਟੀਵੀ ਫੁਟੇਜ ਵਿੱਚ ਉਸ ਨੂੰ ਈ-ਰਿਕਸ਼ਾ ਤੋਂ ਬਾਅਦ ਪੈਦਲ ਜਾਂਦੇ ਹੋਏ ਦੇਖਿਆ ਗਿਆ ਸੀ।


'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਸ਼ੋਅ ਦਾ ਬਣੇ ਹਿੱਸਾ


ਗੁਰਚਰਨ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਪ੍ਰਸਿੱਧ ਟੀਵੀ ਸਿਟਕਾਮ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾਉਂਦੇ ਨਜ਼ਰ ਆ ਚੁੱਕੇ ਹਨ। ਉਹ 2008-2013 ਤੱਕ ਸ਼ੋਅ ਦਾ ਹਿੱਸਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ। ਖਬਰ ਸੀ ਕਿ ਗੁਰਚਰਨ ਦਾ ਸ਼ੋਅ ਦੇ ਮੇਕਰ ਅਸਿਤ ਕੁਮਾਰ ਮੋਦੀ ਨਾਲ ਝਗੜਾ ਹੋ ਗਿਆ ਸੀ। ਦੋਵਾਂ ਵਿਚਕਾਰ ਰਚਨਾਤਮਕ ਮੁੱਦੇ ਪੈਦਾ ਹੋ ਗਏ ਹਨ।

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.