Aishwarya Rai: ਜਯਾ ਬੱਚਨ-ਪ੍ਰੀਤੀ ਜ਼ਿੰਟਾ ਨੇ ਐਸ਼ਵਰਿਆ ਰਾਏ ਦਾ ਉਡਾਇਆ ਸੀ ਮਜ਼ਾਕ, ਜਾਣੋ ਥ੍ਰੋਬੈਕ ਵੀਡੀਓ ਵੇਖ ਕਿਉਂ ਭੜਕੇ ਲੋਕ
Aishwarya Rai, jaya bachchan, Preity zinta: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ 'ਕਾਨਸ ਫਿਲਮ ਫੈਸਟੀਵਲ'

Aishwarya Rai, jaya bachchan, Preity zinta: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਐਸ਼ਵਰਿਆ ਰਾਏ ਇਨ੍ਹੀਂ ਦਿਨੀਂ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ-ਨਾਲ 'ਕਾਨਸ ਫਿਲਮ ਫੈਸਟੀਵਲ' 'ਚ ਜਲਵਾ ਦਿਖਾਉਣ ਦੇ ਚੱਲਦਿਆਂ ਲਗਾਤਾਰ ਸੁਰਖੀਆਂ ਬਟੋਰ ਰਹੀ ਹੈ। ਉਹ ਪਹਿਲੀ ਵਾਰ ਰੈੱਡ ਕਾਰਪੇਟ 'ਤੇ ਕਾਲੇ ਰੰਗ ਦੇ ਗਾਊਨ 'ਚ ਨਜ਼ਰ ਆਈ। ਸੱਟ ਦੇ ਬਾਵਜੂਦ ਸ਼ਾਨਦਾਰ ਗਲੈਮਰ, ਐਸ਼ਵਰਿਆ ਨੇ ਰੈੱਡ ਕਾਰਪੇਟ 'ਤੇ ਫੈਸ਼ਨ ਗੋਲਜ਼ ਸੈੱਟ ਕੀਤੇ। ਇਸ ਵਿਚਾਲੇ ਅਦਾਕਾਰਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਪਰ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਨੂੰ ਵੇਖ ਪ੍ਰਸ਼ੰਸਕ ਲਗਾਤਾਰ ਆਪਣਾ ਗੁੱਸਾ ਜ਼ਾਹਿਰ ਕਰ ਰਹੇ ਹਨ। ਆਖਿਰ ਇਸ ਵੀਡੀਓ ਵਿੱਚ ਅਜਿਹਾ ਕੀ ਹੈ, ਇਹ ਜਾਣਨ ਲਈ ਪੜ੍ਹੋ ਖਬਰ...
ਦਰਅਸਲ, ਐਸ਼ਵਰਿਆ ਰਾਏ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਐਸ਼ਵਰਿਆ ਰਾਏ ਨਾਲ ਜਯਾ ਬੱਚਨ ਅਤੇ ਪ੍ਰੀਤੀ ਜ਼ਿੰਟਾ ਨਜ਼ਰ ਆ ਰਹੀਆਂ ਹਨ। ਇਸ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ ਯੂਜ਼ਰਸ ਪ੍ਰਿਟੀ ਜ਼ਿੰਟਾ ਅਤੇ ਜਯਾ ਬੱਚਨ 'ਤੇ ਗੁੱਸਾ ਜ਼ਾਹਿਰ ਕਰ ਰਹੇ ਹਨ। ਇਸ ਲਈ ਯੂਜ਼ਰਸ ਵੱਲੋਂ ਜਯਾ ਬੱਚਨ ਅਤੇ ਪ੍ਰਿਟੀ ਜ਼ਿੰਟਾ ਨੂੰ ਲਤਾੜ ਲਗਾਈ ਜਾ ਰਹੀ ਹੈ।
View this post on Instagram
ਐਸ਼ਵਰਿਆ ਰਾਏ ਦਾ ਥ੍ਰੋਬੈਕ ਵੀਡੀਓ ਵਾਇਰਲ
ਐਸ਼ਵਰਿਆ ਰਾਏ ਜਯਾ ਬੱਚਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿੱਚ ਜਯਾ ਬੱਚਨ ਅਤੇ ਪ੍ਰਿਟੀ ਜ਼ਿੰਟਾ ਐਸ਼ ਨੂੰ ਦੇਵਦਾਸ ਲਈ ਐਵਾਰਡ ਦਿੰਦੀਆਂ ਹਨ। ਜਿਸ ਤੋਂ ਬਾਅਦ ਐਸ਼ਵਰਿਆ ਉੱਥੇ ਖੜ੍ਹੀ ਹੋ ਜਾਂਦੀ ਹੈ ਅਤੇ ਭਾਸ਼ਣ ਦੇਣਾ ਸ਼ੁਰੂ ਕਰ ਦਿੰਦੀ ਹੈ ਜਦਕਿ ਪ੍ਰੀਤੀ ਅਤੇ ਜਯਾ ਗੱਲਾਂ ਕਰਨ ਲੱਗਦੀਆਂ ਹਨ। ਜਿੱਥੇ ਜਯਾ ਬੱਚਨ ਕਾਰਡ ਨਾਲ ਹਵਾ ਕਰਨ ਲੱਗਦੀ ਹੈ ਅਤੇ ਪ੍ਰਿਟੀ ਜ਼ਿੰਟਾ ਅਜੀਬ ਐਕਸਪ੍ਰੈਸ਼ਨ ਦੇਣ ਲੱਗਦੀ ਹੈ। ਉਨ੍ਹਾਂ ਦੇ ਅਜਿਹੇ ਵਿਵਹਾਰ ਕਾਰਨ ਐਸ਼ਵਰਿਆ ਰਾਏ ਡੀਮੋਟੀਵੇਟ ਹੁੰਦੇ ਨਜ਼ਰ ਆ ਰਹੀ ਹੈ। ਉਹ ਕਹਿ ਰਹੇ ਹਨ ਕਿ ਜੇਕਰ ਉਹ ਵਿਆਹ ਤੋਂ ਪਹਿਲਾਂ ਐਸ਼ਵਰਿਆ ਨਾਲ ਅਜਿਹਾ ਵਿਵਹਾਰ ਕਰ ਰਹੀ ਸੀ ਤਾਂ ਵਿਆਹ ਤੋਂ ਬਾਅਦ ਉਹ ਉਸ ਨਾਲ ਕਿਹੋ ਜਿਹਾ ਵਿਵਹਾਰ ਕਰਦੀ ਹੋਏਗੀ।





















