ਪੜਚੋਲ ਕਰੋ
Nia Sharma: ਨਿਆ ਸ਼ਰਮਾ ਦਾ 50 ਡਿਗਰੀ ਤਾਪਮਾਨ 'ਚ ਹੋਇਆ ਬੁਰਾ ਹਾਲ, ਗਰਮੀ ਨਾਲ ਬੁਰੀ ਤਰ੍ਹਾਂ ਝੁਲਸੀ ਅਦਾਕਾਰਾ
Nia Sharma: ਟੈਲੀਵਿਜ਼ਨ ਅਦਾਕਾਰਾ ਨੀਆ ਸ਼ਰਮਾ ਆਪਣੇ ਨਵੇਂ ਸ਼ੋਅ ਦੀ ਸ਼ੂਟਿੰਗ ਦੇ ਚੱਲਦਿਆਂ ਖੂਬ ਸੁਰਖੀਆਂ ਬਟੋਰ ਰਹੀ ਹੈ। ਦੱਸ ਦੇਈਏ ਕਿ ਨੀਆ ਦੇ ਸ਼ੋਅ 'ਸੁਹਾਗਨ ਚੂੜੈਲ' ਲਈ ਦਰਸ਼ਕਾਂ 'ਚ ਉਤਸ਼ਾਹ ਵਧਦਾ ਜਾ ਰਿਹਾ ਹੈ।
Nia sharma 50 degree temperature
1/6

ਇਸ ਵਿੱਚ ਨੀਆ ਸ਼ਰਮਾ ਆਪਣੀ ਅਦਾਕਾਰੀ ਦਾ ਕਹਿਰ ਮਚਾਉਂਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ ਵਿੱਚ ਅਦਾਕਾਰਾ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਸ਼ੋਅ ਦਾ ਟੀਜ਼ਰ ਪੋਸਟ ਕੀਤਾ ਗਿਆ ਹੈ। ਇਸ ਨੂੰ ਵੇਖ ਪ੍ਰਸ਼ੰਸਕ ਖੂਬ ਹੈਰਾਨ ਹੋ ਰਹੇ ਹਨ। ਆਖਿਰ ਇਸ ਵਿੱਚ ਅਜਿਹਾ ਕੀ ਹੈ, ਇਹ ਜਾਣਨ ਲਈ ਪੜ੍ਹੋ ਪੂਰੀ ਖਬਰ...
2/6

ਦਰਅਸਲ, ਨੀਆ ਇਸ ਸ਼ੋਅ ਵਿੱਚ ਇੱਕ ਮਨਮੋਹਕ ਚੂੜੈਲ ਦੀ ਭੂਮਿਕਾ ਨਿਭਾ ਰਹੀ ਹੈ, ਜੋ ਕਾਲੇ ਜਾਦੂ ਨਾਲ ਮਰਦਾਂ ਨੂੰ ਵਿਆਹ ਦੇ ਬੰਧਨ ਵਿੱਚ ਬੰਨ੍ਹਦੀ ਹੈ। ਉਸ ਦੀ ਭੂਮਿਕਾ ਨੂੰ ਪਹਿਲਾਂ ਹੀ ਪ੍ਰਸ਼ੰਸਾ ਮਿਲ ਚੁੱਕੀ ਹੈ। ਇੱਕ ਖਾਸ ਸੀਨ ਲਈ, ਉਸਨੇ ਰਾਜਸਥਾਨ ਵਿੱਚ 50 ਡਿਗਰੀ ਸੈਲਸੀਅਸ ਦੀ ਕਠੋਰ ਅਤੇ ਝੁਲਸਦੀ ਗਰਮੀ ਦਾ ਸਾਹਮਣਾ ਕਰਦੇ ਹੋਏ ਇਸਨੂੰ ਸ਼ੂਟ ਕੀਤਾ।
3/6

ਨੀਆ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਨਵੇਂ ਸ਼ੋਅ ਦਾ ਟੀਜ਼ਰ ਸ਼ੇਅਰ ਕੀਤਾ ਹੈ। ਨਿਆ ਨੇ ਆਪਣੇ ਨਵੇਂ ਸ਼ੋਅ ਦਾ ਟੀਜ਼ਰ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਅਤੇ ਕੈਪਸ਼ਨ 'ਚ ਲਿਖਿਆ, ''ਆ ਰਹੀ ਹੈ ਸੁਹਾਗਨ ਚੂੜੈਲ ਬਿਛਾਨੇ ਕਲਰਜ਼ ਪਰ ਖ਼ਤਰੇ ਦਾ ਸਾਇਆ''।
4/6

'ਸੁਹਾਗਨ ਚੂੜੈਲ' 27 ਮਈ ਨੂੰ ਰਾਤ 10:30 ਵਜੇ ਸੋਮਵਾਰ ਤੋਂ ਸ਼ੁੱਕਰਵਾਰ ਕਲਰਸ 'ਤੇ ਪ੍ਰਸਾਰਿਤ ਹੋਵੇਗੀ। ਨਿਆ ਸ਼ਰਮਾ ਦੇ ਨਵੇਂ ਸ਼ੋਅ ਦੇ ਰਿਲੀਜ਼ ਹੋਣ ਤੋਂ ਪਹਿਲਾਂ ਹੀ ਉਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਪ੍ਰਸ਼ੰਸਕ ਕਾਫੀ ਪਸੰਦ ਕਰ ਰਹੇ ਹਨ।
5/6

ਰਾਜਸਥਾਨ ਦੀ ਖੂਬਸੂਰਤੀ ਦੀ ਤਾਰੀਫ ਕਰਦੇ ਹੋਏ ਨਿਆ ਸ਼ਰਮਾ ਨੇ ਸ਼ੂਟਿੰਗ ਦੌਰਾਨ ਸਵਾਦਿਸ਼ਟ ਭੋਜਨ ਅਤੇ 50 ਡਿਗਰੀ ਤਾਪਮਾਨ ਦਾ ਸਾਹਮਣਾ ਕਰਨ ਬਾਰੇ ਗੱਲ ਕੀਤੀ।
6/6

ਉਸ ਨੇ ਟੀਮ ਦੇ ਸਹਿਯੋਗ ਅਤੇ ਦਰਸ਼ਕਾਂ ਦੇ ਪਿਆਰ ਦੀ ਸ਼ਲਾਘਾ ਕੀਤੀ, ਜੋ ਉਸ ਨੂੰ ਸ਼ੂਟਿੰਗ ਦੌਰਾਨ ਚੁਣੌਤੀਆਂ ਦੇ ਬਾਵਜੂਦ ਵਧੀਆ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕਰਦੇ ਹਨ।
Published at : 18 May 2024 08:16 AM (IST)
ਹੋਰ ਵੇਖੋ
Advertisement
Advertisement





















