ਪੜਚੋਲ ਕਰੋ
Singer Death: ਸੰਗੀਤ ਜਗਤ ਚ ਮਾਤਮ ਦਾ ਮਾਹੌਲ, ਮਸ਼ਹੂਰ ਗਾਇਕ ਨੂੰ ਆਇਆ ਹਾਰਟ ਅਟੈਕ; ਹੋਈ ਮੌਤ...
Singer Death: ਸੰਗੀਤ ਜਗਤ ਤੋਂ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਹੈ। ਮਸ਼ਹੂਰ ਗਾਇਕ ਅਤੇ ਅਦਾਕਾਰ ਰਿਸ਼ਭ ਟੰਡਨ ਦਾ ਦੇਹਾਂਤ ਹੋ ਗਿਆ ਹੈ।
Singer Death:
1/4

ਰਿਸ਼ਭ ਟੰਡਨ ਦੇ ਇੱਕ ਕਰੀਬੀ ਦੋਸਤ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਸਾਂਝੀ ਕਰਦਿਆਂ ਕਿਹਾ ਕਿ ਉਨ੍ਹਾਂ ਦਾ ਦਿਲ ਦਾ ਦੌਰਾ ਪੈਣ ਨਾਲ ਦੇਹਾਂਤ ਹੋ ਗਿਆ। ਰਿਸ਼ਭ ਦੇ ਦੇਹਾਂਤ ਨਾਲ ਇੰਡਸਟਰੀ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਗਾਇਕ ਦੇ ਕਰੀਬੀ ਦੋਸਤ ਨੇ ਖੁਲਾਸਾ ਕੀਤਾ ਕਿ ਰਿਸ਼ਭ ਦਾ ਦਿੱਲੀ ਵਿੱਚ ਦੇਹਾਂਤ ਹੋਇਆ। ਉਨ੍ਹਾਂ ਦੇ ਪ੍ਰਸ਼ੰਸਕ ਵੀ ਸਦਮੇ ਵਿੱਚ ਹਨ। ਪ੍ਰਸ਼ੰਸਕ ਸ਼ਰਧਾਂਜਲੀ ਦੇਣ ਲਈ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਫੋਟੋਆਂ ਸਾਂਝੀਆਂ ਕਰ ਰਹੇ ਹਨ।
2/4

ਪਾਲਤੂ ਜਾਨਵਰਾਂ ਨਾਲ ਸੀ ਪਿਆਰ ਰਿਸ਼ਭ ਟੰਡਨ ਨੂੰ ਪਾਲਤੂ ਜਾਨਵਰਾਂ ਨਾਲ ਬਹੁਤ ਪਿਆਰ ਸੀ। ਉਹ ਆਪਣੀ ਪਤਨੀ ਅਤੇ ਕਈ ਪਾਲਤੂ ਜਾਨਵਰਾਂ ਨਾਲ ਮੁੰਬਈ ਵਿੱਚ ਰਹਿੰਦੇ ਸੀ। ਉਨ੍ਹਾਂ ਦੇ ਬਹੁਤ ਸਾਰੇ ਗਾਣੇ ਸੋਸ਼ਲ ਮੀਡੀਆ 'ਤੇ ਮਸ਼ਹੂਰ ਹੋਏ, ਜਦੋਂ ਕਿ ਉਨ੍ਹਾਂ ਦੇ ਕੁਝ ਰਿਕਾਰਡ ਕੀਤੇ ਗਾਣੇ ਅਜੇ ਰਿਲੀਜ਼ ਵੀ ਨਹੀਂ ਹੋਏ ਹਨ। ਉਨ੍ਹਾਂ ਦਾ ਇੱਕ ਗਾਣਾ, "ਫਕੀਰ", ਬਹੁਤ ਮਸ਼ਹੂਰ ਹੋਇਆ, ਜਿਸ ਨਾਲ ਰਿਸ਼ਭ ਟੰਡਨ ਨੂੰ ਇੰਡਸਟਰੀ ਵਿੱਚ "ਫਕੀਰ ਗਾਇਕ" ਦਾ ਨਾਮ ਮਿਲਿਆ।
Published at : 24 Oct 2025 10:44 AM (IST)
ਹੋਰ ਵੇਖੋ
Advertisement
Advertisement





















