ਪੜਚੋਲ ਕਰੋ

YouTuber Death: ਮਸ਼ਹੂਰ ਯੂਟਿਊਬਰ ਨੇ ਕੀਤੀ ਖ਼ੁਦਕੁਸ਼ੀ, ਜਾਣੋ ਕਿਉਂ ਬੁਰੀ ਤਰ੍ਹਾਂ ਟੁੱਟੀ? ਮਾਂ ਨੂੰ ਲਿਖਿਆ ਆਖਰੀ ਸੁਨੇਹਾ: ਬੋਲੀ- 'ਮੈਂ ਤੁਹਾਨੂੰ ਬਹੁਤ...'

YouTuber Death: ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਕਾਰਨ ਸੋਸ਼ਲ ਮੀਡੀਆ ਯੂਟਿਊਬਰ ਸਣੇ ਇੰਨਫਲੂਇੰਸਰਾਂ ਵਿਚਾਲੇ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਮਸ਼ਹੂਰ ਯੂਟਿਊਬਰ ਦੀ ਮੌਤ ਦੀ ਖਬਰ ਨੇ ਕਈ ਹਸਤੀਆਂ...

YouTuber Death: ਮਨੋਰੰਜਨ ਜਗਤ ਤੋਂ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਜਿਸ ਕਾਰਨ ਸੋਸ਼ਲ ਮੀਡੀਆ ਯੂਟਿਊਬਰ ਸਣੇ ਇੰਨਫਲੂਇੰਸਰਾਂ ਵਿਚਾਲੇ ਸੋਗ ਦਾ ਮਾਹੌਲ ਹੈ। ਦੱਸ ਦੇਈਏ ਕਿ ਮਸ਼ਹੂਰ ਯੂਟਿਊਬਰ ਦੀ ਮੌਤ ਦੀ ਖਬਰ ਨੇ ਕਈ ਹਸਤੀਆਂ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਦਰਅਸਲ, ਮਸ਼ਹੂਰ ਯੂਟਿਊਬਰ ਅਤੇ ਵਿਦਿਆਰਥਣ ਕੋਮਾਲੀ ਨੇ ਮਾਨਸਿਕ ਤਣਾਅ ਦੇ ਚਲਦਿਆਂ ਮੌਤ ਨੂੰ ਗਲੇ ਲਗਾ ਲਿਆ। ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਕੋਮਾਲੀ ਨੇ ਕੁਵੈਤ ਵਿੱਚ ਰਹਿ ਰਹੀ ਆਪਣੀ ਮਾਂ ਨੂੰ ਇੱਕ ਭਾਵੁਕ ਆਖਰੀ ਮੈਸੇਜ ਵੀ ਭੇਜਿਆ ਸੀ। ਉਸਨੇ ਲਿਖਿਆ ਸੀ, 'ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਮੰਮੀ।' ਇਸ ਭਾਵੁਕ ਸੁਨੇਹੇ ਵਿੱਚ, ਉਸਨੇ ਆਪਣੀ ਮਾਂ ਨੂੰ ਆਪਣੇ ਛੋਟੇ ਭਰਾ ਦਾ ਧਿਆਨ ਰੱਖਣ ਦੀ ਬੇਨਤੀ ਵੀ ਕੀਤੀ ਸੀ।

ਬ੍ਰੇਕਅੱਪ ਤੋਂ ਬਾਅਦ ਬੁਰੀ ਤਰ੍ਹਾਂ ਟੁੱਟੀ ਯੂਟਿਊਬਰ 

ਮਿਲੀ ਜਾਣਕਾਰੀ ਅਨੁਸਾਰ, ਕੋਮਾਲੀ ਇੱਕ ਹੋਰ ਵਲੌਗਰ (Vlogger) ਨਾਲ ਪਿਛਲੇ 3 ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸੀ। ਦੋਵੇਂ ਵਿਸ਼ਾਖਾਪਟਨਮ ਦੇ ਹੀ ਰਹਿਣ ਵਾਲੇ ਸਨ। ਪਰ ਇੱਕ ਸਾਲ ਪਹਿਲਾਂ ਕੁਝ ਮੱਤਭੇਦਾਂ ਕਾਰਨ ਦੋਵਾਂ ਦਾ ਬ੍ਰੇਕਅੱਪ ਹੋ ਗਿਆ ਸੀ, ਜਿਸ ਕਾਰਨ ਉਹ ਕਾਫੀ ਤਣਾਅ ਵਿਚ ਸੀ। ਦੱਸਿਆ ਜਾ ਰਿਹਾ ਹੈ ਕਿ ਦੋ ਦਿਨ ਪਹਿਲਾਂ ਉਸ ਦੇ ਪ੍ਰੇਮੀ ਨੇ ਕੋਮਾਲੀ ਨੂੰ ਫੋਨ ਕੀਤਾ ਸੀ, ਜਿਸ ਦੌਰਾਨ ਦੋਵਾਂ ਵਿਚਾਲੇ ਕਾਫੀ ਬਹਿਸ ਹੋਈ ਸੀ। ਇਹ ਵੀ ਸਾਹਮਣੇ ਆਇਆ ਹੈ ਕਿ 6 ਮਹੀਨੇ ਪਹਿਲਾਂ ਵੀ ਕੋਮਾਲੀ ਨੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਪਤਾ ਲੱਗਦਾ ਹੈ ਕਿ ਕੋਮਾਲੀ ਇਸ ਬ੍ਰੇਕਅੱਪ ਕਾਰਨ ਲਗਾਤਾਰ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਹੀ ਸੀ। 

ਘਟਨਾ ਦਾ ਉਦੋਂ ਪਤਾ ਲੱਗਾ, ਜਦੋਂ ਮਾਂ ਨੇ ਕੁਵੈਤ ਤੋਂ ਆਪਣੀ ਧੀ ਨੂੰ ਵਾਰ-ਵਾਰ ਫ਼ੋਨ ਕੀਤਾ, ਪਰ ਫ਼ੋਨ ਬੰਦ ਆ ਰਿਹਾ ਸੀ। ਘਬਰਾ ਕੇ, ਉਸਨੇ ਹੈਦਰਾਬਾਦ ਵਿੱਚ ਇੱਕ ਜਾਣਕਾਰ ਨੂੰ ਘਰ ਵਿਚ ਭੇਜਿਆ। ਦਰਵਾਜ਼ਾ ਖੜਕਾਉਣ 'ਤੇ ਕੋਈ ਜਵਾਬ ਨਾ ਮਿਲਣ 'ਤੇ ਜਦੋਂ ਦਰਵਾਜ਼ਾ ਤੋੜਿਆ ਗਿਆ ਤਾਂ ਕੋਮਾਲੀ ਦੀ ਲਾਸ਼ ਅੰਦਰੋਂ ਮਿਲੀ।

ਸਾੜੀ ਨਾਲ ਫਾਹਾ ਲਗਾਇਆ

ਪੁਲਿਸ ਮੁਤਾਬਕ, ਵਿਸ਼ਾਖਾਪਟਨਮ ਦੀ ਰਹਿਣ ਵਾਲੀ ਕੋਮਾਲੀ ਇੱਥੇ ਮਣੀਕੋਂਡਾ ਸਥਿਤ ਚਿਤਰਪੁਰੀ ਕਲੋਨੀ ਵਿੱਚ ਆਪਣੇ ਚਾਚੇ ਦੇ ਘਰ ਰਹਿ ਰਹੀ ਸੀ। ਬੁੱਧਵਾਰ ਨੂੰ ਜਦੋਂ ਪਰਿਵਾਰਕ ਮੈਂਬਰ ਘਰ ਵਿੱਚ ਨਹੀਂ ਸਨ, ਤਾਂ ਕੋਮਾਲੀ ਨੇ ਸਾੜੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਕੋਮਾਲੀ ਮੱਲਾਰੈੱਡੀ ਯੂਨੀਵਰਸਿਟੀ ਵਿੱਚ ਬੀ.ਐੱਸ.ਸੀ (B.Sc) ਦੀ ਵਿਦਿਆਰਥਣ ਸੀ ਅਤੇ ਪੜ੍ਹਾਈ ਦੇ ਨਾਲ-ਨਾਲ ਪਾਰਟ-ਟਾਈਮ ਯੂਟਿਊਬ ਵੀਡੀਓਜ਼ ਬਣਾਉਂਦੀ ਸੀ। ਉਸ ਦੇ ਸੋਸ਼ਲ ਮੀਡੀਆ 'ਤੇ ਚੰਗੇ ਫਾਲੋਅਰਜ਼ ਸਨ। ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਕੋਮਾਲੀ ਦੀ ਮੌਤ ਨਾਲ ਉਸ ਦੇ ਚਾਹੁਣ ਵਾਲਿਆਂ ਅਤੇ ਸੋਸ਼ਲ ਮੀਡੀਆ ਜਗਤ ਵਿੱਚ ਸੋਗ ਦੀ ਲਹਿਰ ਹੈ।

ਟਾਪ ਹੈਡਲਾਈਨ

BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
BJP ਨੇ ਨਵੀਂ ਟੀਮ ਦਾ ਕੀਤਾ ਐਲਾਨ, ਮਨਪ੍ਰੀਤ ਬਾਦਲ ਨੂੰ ਬਣਾਇਆ ਗਿਆ ਭਾਜਪਾ ਦਾ ਕੌਮੀ ਮੀਤ ਪ੍ਰਧਾਨ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Bank Holiday :  ਅੱਜ ਨਾਗ ਪੰਚਮੀ ’ਤੇ ਬੈਂਕ ਬੰਦ ਹਨ ਜਾਂ ਖੁੱਲ੍ਹੇ? ਦੇਖੋ 17 ਤੋਂ 23 ਅਗਸਤ ਤੱਕ ਦੀ ਛੁੱਟੀਆਂ ਦੀ ਲਿਸਟ
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Twisha Sharma Death Case : ਮਾਡਲ-ਅਦਾਕਾਰਾ ਟਵਿਸ਼ਾ ਸ਼ਰਮਾ ਦੀ ਮੌਤ ਦਾ ਮਾਮਲਾ : ਚਾਰਜਸ਼ੀਟ 'ਚ ਸੱਚ ਆਇਆ ਸਾਹਮਣੇ    
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
Trending News : ਕੁੜੀਆਂ ਫੌਜੀਆਂ ਨਾਲ ਵਿਆਹ ਕਿਉਂ ਕਰਵਾਉਣਾ ਚਾਹੁੰਦੀਆਂ ਹਨ? ਸਾਹਮਣੇ ਆਈ ਅਸਲੀ ਵਜ੍ਹਾ 
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
FD Rates : ਆਮ ਲੋਕਾਂ ਨੂੰ 8.25%, ਸੀਨੀਅਰ ਸਿਟੀਜ਼ਨਾਂ ਨੂੰ ਮਿਲੇਗਾ 8.50% ਵਿਆਜ
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Punjab News: ਪੰਜਾਬ ਸਿਆਸਤ 'ਚ ਮੱਚਿਆ ਘਮਸਾਣ, ਕਾਂਗਰਸ ਨੂੰ ਵੱਡਾ ਝਟਕਾ! ਕਈ ਸੀਨੀਅਰ ਆਗੂ 'ਆਪ' 'ਚ ਹੋਏ ਸ਼ਾਮਲ...
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
Weekend ’ਤੇ ਨੀਂਦ ਪੂਰੀ ਕਰ ਲਵਾਂਗੇ , ਜੇ ਤੁਸੀਂ ਵੀ ਅਜਿਹਾ ਸੋਚਦੇ ਹੋ ਤਾਂ ਹੋ ਜਾਓ ਸਾਵਧਾਨ !
 Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Jalandhar 'ਚ ਕਿਰਾਏਦਾਰ ਨੇ ਮਕਾਨ ਮਾਲਕ ’ਤੇ ਕੀਤਾ ਹਮਲਾ, ਚਲਾਈਆਂ ਇੱਟਾਂ, ਇੱਕ ਸਾਲ ਤੋਂ ਨਹੀਂ ਦਿੱਤਾ ਕਿਰਾਇਆ
Embed widget