Entertainment News Live: ਅੱਲੂ ਅਰਜੁਨ ਦੀ 'ਪੁਸ਼ਪਾ 2' ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਐਲਾਨ, ਸ਼੍ਰੀ ਬਰਾੜ ਦੀ ਸਾਬਕਾ ਪਤਨੀ ਨੇ ਲਾਈਵ ਆ ਕੱਢੀਆਂ ਗਾਲ੍ਹਾਂ ਸਣੇ ਅਹਿਮ ਖਬਰਾਂ
Entertainment News Live Today : ਬਾਲੀਵੁੱਡ ਤੋਂ ਪਾਲੀਵੁੱਡ ਅਤੇ ਹਾਲੀਵੁੱਡ ਤੱਕ ਸਾਰੀਆਂ ਤਾਜ਼ਾ ਖਬਰਾਂ ਲਈ ਸਾਡੇ ਨਾਲ ਜੁੜੋ। ਮਨੋਰੰਜਨ ਜਗਤ ਦੀਆਂ ਹਰ ਖਬਰਾਂ ਅਤੇ ਮਸ਼ਹੂਰ ਹਸਤੀਆਂ ਨਾਲ ਸਬੰਧਤ ਲਾਈਵ ਅਪਡੇਟਸ ਲਈ ਜੁੜੇ ਰਹੋ ।
LIVE
Background
Entertainment News Live Today : 'ਪੁਸ਼ਪਾ ਦਾ ਨਾਮ ਸੁਣ ਕੇ ਫਲਾਵਰ ਸਮਝੀ ਕਿਯਾ ? ਫਾਇਰ ਹੈ ਮੈਂ... ਸਾਲ 2021 'ਚ ਅੱਲੂ ਅਰਜੁਨ ਦੇ ਇਸ ਡਾਇਲਾਗ ਨੇ ਵੱਡੇ ਪਰਦੇ 'ਤੇ ਹਲਚਲ ਮਚਾ ਦਿੱਤੀ ਸੀ। ਹੁਣ ਇਕ ਵਾਰ ਫਿਰ ਇਸ ਨੈਸ਼ਨਲ ਐਵਾਰਡ ਜੇਤੂ ਅਦਾਕਾਰ ਦਾ ਜਾਦੂ ਵੱਡੇ ਪਰਦੇ 'ਤੇ ਚਮਕਣ ਜਾ ਰਿਹਾ ਹੈ। ਕਿਉਂਕਿ ਅਭਿਨੇਤਾ ਦੀ ਬਹੁਤ ਉਡੀਕੀ ਜਾ ਰਹੀ ਸੀਕਵਲ ਫਿਲਮ 'ਪੁਸ਼ਪਾ : ਦ ਰੂਲ' ਦਾ ਟੀਜ਼ਰ ਰਿਲੀਜ਼ ਦਾ ਐਲਾਨ ਹੋ ਗਿਆ ਹੈ।
ਇਸ ਦਿਨ ਟੀਜ਼ਰ ਰਿਲੀਜ਼ ਕੀਤਾ ਜਾਵੇਗਾ
ਦੱਸ ਦੇਈਏ ਕਿ ਪ੍ਰਸ਼ੰਸਕਾਂ ਦੇ ਨਾਲ-ਨਾਲ ਫਿਲਮ ਮੇਕਰਸ ਵੀ ਇਸ ਬਹੁਤ ਹੀ ਉਡੀਕੀ ਜਾ ਰਹੀ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ, ਅਜਿਹੇ 'ਚ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੀ ਦਿਲਚਸਪੀ ਵਧਾਉਣ ਲਈ ਉਨ੍ਹਾਂ ਨੇ ਇਸ ਫਿਲਮ ਦੀ ਰਿਲੀਜ਼ ਲਈ ਖਾਸ ਤਰੀਕ ਚੁਣੀ ਹੈ। ਮੇਕਰਸ ਮੁਤਾਬਕ ਫਿਲਮ ਦਾ ਟੀਜ਼ਰ ਅੱਲੂ ਅਰਜੁਨ ਦੇ ਜਨਮਦਿਨ 'ਤੇ ਰਿਲੀਜ਼ ਕੀਤਾ ਜਾਵੇਗਾ। ਅੱਲੂ ਅਰਜੁਨ 8 ਅਪ੍ਰੈਲ ਨੂੰ ਆਪਣਾ 42ਵਾਂ ਜਨਮਦਿਨ ਸੈਲੀਬ੍ਰੇਟ ਕਰਨਗੇ। ਉਸੇ ਦਿਨ, ਨਿਰਮਾਤਾਵਾਂ ਨੇ 'ਪੁਸ਼ਪਾ: ਦ ਰੂਲ' ਦਾ ਟੀਜ਼ਰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ।
View this post on Instagram
ਅੱਲੂ ਅਰਜੁਨ ਨੇ ਦੂਜਾ ਪੋਸਟਰ ਸਾਂਝਾ ਕੀਤਾ
ਇੰਨਾ ਹੀ ਨਹੀਂ ਅਲਲੂ ਅਰਜੁਨ ਨੇ ਆਪਣੀ ਆਉਣ ਵਾਲੀ ਫਿਲਮ 'ਪੁਸ਼ਪਾ 2' ਦਾ ਨਵਾਂ ਪੋਸਟਰ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕੀਤਾ ਹੈ। ਅਭਿਨੇਤਾ ਨੇ ਪੋਸਟਰ ਦੇ ਨਾਲ ਕੈਪਸ਼ਨ 'ਚ ਪ੍ਰਸ਼ੰਸਕਾਂ ਨੂੰ ਟੀਜ਼ਰ ਰਿਲੀਜ਼ ਦੀ ਤਰੀਕ ਦੱਸੀ ਹੈ। ਇਸ ਪੋਸਟਰ ਦੀ ਗੱਲ ਕਰੀਏ ਤਾਂ ਇਸ ਵਿੱਚ ਅਦਾਕਾਰ ਦੇ ਪੈਰ ਨਜ਼ਰ ਆ ਰਹੇ ਹਨ। ਇਸ ਪੋਸਟਰ 'ਚ ਲਾਲ ਰੰਗ ਚਾਰੇ ਪਾਸੇ ਖਿਲਰਿਆ ਨਜ਼ਰ ਆ ਰਿਹਾ ਹੈ। ਅਤੇ ਇੱਕ ਦੀਵਾ ਬਲ ਰਿਹਾ ਹੈ। ਅਭਿਨੇਤਾ ਦਾ ਇੱਕ ਪੈਰ ਪੋਸਟਰ ਦੇ ਵਿਚਕਾਰ ਨਜ਼ਰ ਆ ਰਿਹਾ ਹੈ ਜਿਸ ਵਿੱਚ ਉਸਨੇ ਘੁੰਗਰੂ ਪਾਏ ਹੋਏ ਹਨ।
ਇੰਨਾ ਹੀ ਨਹੀਂ, ਮਿਰਾਸਲੋ ਕੁਬਾ ਬ੍ਰੋਜ਼ੇਕ ਦੁਆਰਾ ਕੈਪਚਰ ਕੀਤੇ ਗਏ ਵਿਜ਼ੂਅਲ ਫਿਲਮ ਨੂੰ ਮਜ਼ਬੂਤ ਬਣਾਉਣਗੇ। ਨਾਲ ਹੀ, ਰਾਮਾ ਕ੍ਰਿਸ਼ਨਾ ਅਤੇ ਐਨ ਮੋਨਿਕਾ ਪ੍ਰੋਡਕਸ਼ਨ ਡਿਜ਼ਾਈਨ ਟੀਮ ਨੇ ਇਸ ਫਿਲਮ ਨੂੰ ਪ੍ਰਸ਼ੰਸਕਾਂ ਲਈ 'ਵਨਸ ਇਨ ਅ ਲਾਈਫ ਟਾਈਮ ਐਕਸਪੀਰੀਅੰਸ' ਬਣਾਉਣ ਦਾ ਵਾਅਦਾ ਕੀਤਾ ਹੈ। ਇਹ ਫਿਲਮ ਇਸ ਸਾਲ 15 ਅਗਸਤ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸੇ ਤਰੀਕ 'ਤੇ ਅਜੇ ਦੇਵਗਨ ਦੀ ਫ੍ਰੈਂਚਾਇਜ਼ੀ 'ਸਿੰਘਮ' ਦਾ ਸੀਕਵਲ ਵੀ ਵੱਡੇ ਪਰਦੇ 'ਤੇ ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ 'ਚ ਅਜੇ ਦੇਵਗਨ ਦੇ ਨਾਲ-ਨਾਲ ਕਰੀਨਾ ਕਪੂਰ, ਦੀਪਿਕਾ ਪਾਦੂਕੋਣ, ਟਾਈਗਰ ਸ਼ਰਾਫ, ਰਣਵੀਰ ਸਿੰਘ ਅਤੇ ਅਕਸ਼ੈ ਕੁਮਾਰ ਵੀ ਮੁੱਖ ਭੂਮਿਕਾਵਾਂ 'ਚ ਨਜ਼ਰ ਆਉਣਗੇ।
Entertainment News Live: Sridevi: ਸ਼੍ਰੀਦੇਵੀ ਕਾਰਨ ਬੋਨੀ ਕਪੂਰ ਨੂੰ ਸੁਣਨੇ ਪਏ ਲੋਕਾਂ ਦੇ ਤਾਅਨੇ, ਜਾਣੋ ਅਨਿਲ ਨਾਲ ਰੋਮਾਂਸ ਕਰਨਾ ਕਿਉਂ ਪਿਆ ਭਾਰੀ ?
Sridevi Movie Kissa: ਬਾਲੀਵੁੱਡ ਸੁਪਰਸਟਾਰ ਸ਼੍ਰੀਦੇਵੀ ਨੇ ਕੁਝ ਸਾਲ ਪਹਿਲਾਂ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਪਰ ਪ੍ਰਸ਼ੰਸਕ ਅਜੇ ਵੀ ਉਸ ਬਾਰੇ ਛੋਟੀਆਂ-ਛੋਟੀਆਂ ਗੱਲਾਂ ਜਾਣਨ ਲਈ ਉਤਸੁਕ ਰਹਿੰਦੇ ਹਨ।
Read More: Sridevi: ਸ਼੍ਰੀਦੇਵੀ ਕਾਰਨ ਬੋਨੀ ਕਪੂਰ ਨੂੰ ਸੁਣਨੇ ਪਏ ਲੋਕਾਂ ਦੇ ਤਾਅਨੇ, ਜਾਣੋ ਅਨਿਲ ਨਾਲ ਰੋਮਾਂਸ ਕਰਨਾ ਕਿਉਂ ਪਿਆ ਭਾਰੀ ?
Entertainment News Live Today: Shree Brar: ਸ਼੍ਰੀ ਬਰਾੜ ਦੀ ਸਾਬਕਾ ਪਤਨੀ ਸੁੱਖਮਨ ਸੰਧੂ ਨੇ ਲਾਈਵ ਆ ਕੱਢੀਆਂ ਗਾਲ੍ਹਾਂ, ਜਾਣੋ ਕਿਸ ਗੱਲ ਤੋਂ ਹੋਈ ਅੱਗ ਬਬੂਲਾ ?
Shree Brar ex-wife Sukhman Sandhu Video: ਮਸ਼ਹੂਰ ਪੰਜਾਬੀ ਗਾਇਕ ਅਤੇ ਗੀਤਕਾਰ ਸ਼੍ਰੀ ਬਰਾੜ ਦੇ ਨਾਂਅ ਤੋਂ ਹਰ ਕੋਈ ਜਾਣੂ ਹੈ। ਉਹ ਆਪਣੀ ਪ੍ਰੋਫੈਸ਼ਨਲ ਦੇ ਨਾਲ-ਨਾਲ ਨਿੱਜੀ ਜ਼ਿੰਦਗੀ ਦੇ ਚੱਲਦੇ ਸੁਰਖੀਆਂ ਵਿੱਚ ਰਹੇ। ਦੱਸ ਦੇਈਏ ਕਿ ਕਲਾਕਾਰ ਦੀ ਸਾਬਕਾ ਪਤਨੀ ਸੁੱਖਮਨ ਸੰਧੂ ਨੇ ਹਾਲ ਹੀ ਵਿੱਚ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਇੱਕ ਵੀਡੀਓ ਸ਼ੇਅਰ ਕੀਤੀ ਹੈ। ਜਿਸ ਵਿੱਚ ਉਹ ਕਿਸੇ ਸ਼ਖਸ਼ ਨੂੰ ਗਾਲ੍ਹਾਂ ਕੱਢਦੇ ਹੋਏ ਨਜ਼ਰ ਆ ਰਹੀ ਹੈ। ਆਖਿਰ ਉਹ ਕਿਸ ਸ਼ਖਸ਼ ਨੂੰ ਗਾਲ੍ਹਾਂ ਕੱਢ ਰਹੀ ਹੈ। ਇਸ ਖਬਰ ਰਾਹੀ ਜਾਣੋ...
Read More: Shree Brar: ਸ਼੍ਰੀ ਬਰਾੜ ਦੀ ਸਾਬਕਾ ਪਤਨੀ ਸੁੱਖਮਨ ਸੰਧੂ ਨੇ ਲਾਈਵ ਆ ਕੱਢੀਆਂ ਗਾਲ੍ਹਾਂ, ਜਾਣੋ ਕਿਸ ਗੱਲ ਤੋਂ ਹੋਈ ਅੱਗ ਬਬੂਲਾ ?
Entertainment News Live: Pusha 2 Teaser: 'ਪੁਸ਼ਪਾ 2' ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਅੱਲੂ ਅਰਜੁਨ ਜਨਮਦਿਨ ਮੌਕੇ ਫੈਨਜ਼ ਨੂੰ ਦੇਣਗੇ ਤੋਹਫਾ
Pusha 2 Teaser Release Announcement: 'ਪੁਸ਼ਪਾ ਦਾ ਨਾਮ ਸੁਣ ਕੇ ਫਲਾਵਰ ਸਮਝੀ ਕਿਯਾ ? ਫਾਇਰ ਹੈ ਮੈਂ... ਸਾਲ 2021 'ਚ ਅੱਲੂ ਅਰਜੁਨ ਦੇ ਇਸ ਡਾਇਲਾਗ ਨੇ ਵੱਡੇ ਪਰਦੇ 'ਤੇ ਹਲਚਲ ਮਚਾ ਦਿੱਤੀ ਸੀ। ਹੁਣ ਇਕ ਵਾਰ ਫਿਰ ਇਸ ਨੈਸ਼ਨਲ ਐਵਾਰਡ ਜੇਤੂ ਅਦਾਕਾਰ ਦਾ ਜਾਦੂ ਵੱਡੇ ਪਰਦੇ 'ਤੇ ਚਮਕਣ ਜਾ ਰਿਹਾ ਹੈ। ਕਿਉਂਕਿ ਅਭਿਨੇਤਾ ਦੀ ਬਹੁਤ ਉਡੀਕੀ ਜਾ ਰਹੀ ਸੀਕਵਲ ਫਿਲਮ 'ਪੁਸ਼ਪਾ : ਦ ਰੂਲ' ਦਾ ਟੀਜ਼ਰ ਰਿਲੀਜ਼ ਦਾ ਐਲਾਨ ਹੋ ਗਿਆ ਹੈ।
Read More: Pusha 2 Teaser: 'ਪੁਸ਼ਪਾ 2' ਦੇ ਟੀਜ਼ਰ ਦੀ ਰਿਲੀਜ਼ ਡੇਟ ਦਾ ਹੋਇਆ ਐਲਾਨ, ਅੱਲੂ ਅਰਜੁਨ ਜਨਮਦਿਨ ਮੌਕੇ ਫੈਨਜ਼ ਨੂੰ ਦੇਣਗੇ ਤੋਹਫਾ
Entertainment News Live Today: Punjabi Singer: ਪੰਜਾਬੀ ਗਾਇਕ ਦੇ ਘਰ ਬਾਹਰ ਚੱਲੀਆਂ ਗੋਲੀਆਂ; ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਹੋਏ ਫਾਇਰ
Fire outside punjabi singer's house: ਪੰਜਾਬੀ ਗਾਇਕ ਸਾਹਿਲ ਸ਼ਾਹ ਨੂੰ ਲੈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦੱਸ ਦੇਈਏ ਕਿ ਜਲੰਧਰ ਦੇ ਬੂਟਾ ਮੰਡੀ 'ਚ ਗਾਇਕ ਦੇ ਘਰ 'ਤੇ ਕੁੱਝ ਬਦਮਾਸ਼ਾਂ ਵੱਲੋਂ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਾਹਿਲ ਨੂੰ ਕੁੱਝ ਦਿਨਾਂ ਤੋਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਵਿਦੇਸ਼ੀ ਨੰਬਰਾਂ ਤੋਂ ਫ਼ੋਨ ਕਰ ਗੈਂਗਸਟਰ ਉਸ 'ਤੇ ਅਪਣੇ ਨਾਲ ਕੰਮ ਕਰਨ ਲਈ ਦਬਾਅ ਪਾ ਰਹੇ ਹਨ। ਸਾਹਿਲ ਨੇ ਦਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕਿਸੇ ਪ੍ਰੋਗਰਾਮ ਲਈ ਚੰਡੀਗੜ੍ਹ ਗਿਆ ਹੋਇਆ ਸੀ। ਹਾਲਾਂਕਿ ਜਦੋਂ ਉਹ ਘਰ ਪਰਤਿਆਂ ਤਾਂ ਉਸ ਨਾਲ ਅਜਿਹੀ ਘਟਨਾ ਵਾਪਰੀ।
Read More: Punjabi Singer: ਪੰਜਾਬੀ ਗਾਇਕ ਦੇ ਘਰ ਬਾਹਰ ਚੱਲੀਆਂ ਗੋਲੀਆਂ; ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਹੋਏ ਫਾਇਰ
Entertainment News Live: Parineeti Chopra: ਪਰਿਣੀਤੀ ਚੋਪੜਾ ਦੀ ਪ੍ਰੈਗਨੈਂਸੀ ਨੂੰ ਲੈ ਚਰਚਾ ਤੇਜ਼, ਹੁਣ ਅਦਾਕਾਰਾ ਨੇ ਵੀਡੀਓ ਸਾਂਝੀ ਕਰ ਦੱਸਿਆ ਗਰਭਵਤੀ ਹੈ ਜਾਂ ਨਹੀਂ?
Parineeti Chopra: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਚਮਕੀਲਾ' ਲਈ ਕਈ ਇਵੈਂਟਸ 'ਚ ਸ਼ਾਮਲ ਹੋ ਰਹੀ ਹੈ। ਹਾਲ ਹੀ 'ਚ ਅਭਿਨੇਤਰੀ ਨੂੰ ਫਿਲਮ ਦੇ ਟ੍ਰੇਲਰ ਲਾਂਚ ਈਵੈਂਟ 'ਚ ਦੇਖਿਆ ਗਿਆ ਸੀ, ਜਿੱਥੇ ਉਸ ਨੇ ਕਾਲੇ ਰੰਗ ਦੀ ਕਫਤਾਨ ਡਰੈੱਸ ਪਾਈ ਹੋਈ ਸੀ। ਜਿੱਥੇ ਉਸ ਨੂੰ ਦੇਖਣ ਤੋਂ ਬਾਅਦ ਗਰਭਵਤੀ ਹੋਣ ਦੀਆਂ ਅਫਵਾਹਾਂ ਉੱਡਣ ਲੱਗੀਆਂ। ਸੋਸ਼ਲ ਮੀਡੀਆ 'ਤੇ ਕਈ ਯੂਜ਼ਰਸ ਨੇ ਇਹ ਵੀ ਕਿਹਾ ਕਿ ਪਰਿਣੀਤੀ ਢਿੱਲੇ ਕੱਪੜਿਆਂ 'ਚ ਆਪਣੇ ਬੇਬੀ ਬੰਪ ਨੂੰ ਲੁਕਾਉਣ ਦੀ ਕੋਸ਼ਿਸ਼ ਕਰ ਰਹੀ ਸੀ।
Read More: Parineeti Chopra: ਪਰਿਣੀਤੀ ਚੋਪੜਾ ਦੀ ਪ੍ਰੈਗਨੈਂਸੀ ਨੂੰ ਲੈ ਚਰਚਾ ਤੇਜ਼, ਹੁਣ ਅਦਾਕਾਰਾ ਨੇ ਵੀਡੀਓ ਸਾਂਝੀ ਕਰ ਦੱਸਿਆ ਗਰਭਵਤੀ ਹੈ ਜਾਂ ਨਹੀਂ?