ਪੜਚੋਲ ਕਰੋ
Advertisement
ਸੁਸ਼ਾਂਤ ਸਿੰਘ ਰਾਜਪੂਤ 'ਤੇ ਬਣੇਗੀ ਫ਼ਿਲਮ- 'Suicide Or Murder?'
ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਇਕ ਰਾਜ਼ ਬਣ ਕੇ ਰਹਿ ਗਈ ਹੈ। ਪਰ ਉਸਦੀ ਜ਼ਿੰਦਗੀ ਦੇ ਆਖ਼ਿਰੀ ਪਲਾਂ, ਉਸਦੀਆਂ ਪ੍ਰੇਸ਼ਾਨੀਆਂ ਨੂੰ ਜਲਦ ਹੀ ਵੱਡੇ ਪਰਦੇ 'ਤੇ ਲਿਆਇਆ ਜਾਵੇਗਾ। ਜੀ ਹਾਂ, ਸੁਸ਼ਾਂਤ ਦੀ ਮੌਤ ਦੇ 4 ਦਿਨ ਬਾਅਦ ਹੀ ਉਸ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਐਕਟਰ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਇਕ ਰਾਜ਼ ਬਣ ਕੇ ਰਹਿ ਗਈ ਹੈ। ਪਰ ਉਸਦੀ ਜ਼ਿੰਦਗੀ ਦੇ ਆਖ਼ਿਰੀ ਪਲਾਂ, ਉਸਦੀਆਂ ਪ੍ਰੇਸ਼ਾਨੀਆਂ ਨੂੰ ਜਲਦ ਹੀ ਵੱਡੇ ਪਰਦੇ 'ਤੇ ਲਿਆਇਆ ਜਾਵੇਗਾ। ਜੀ ਹਾਂ, ਸੁਸ਼ਾਂਤ ਦੀ ਮੌਤ ਦੇ 4 ਦਿਨ ਬਾਅਦ ਹੀ ਉਸ 'ਤੇ ਫ਼ਿਲਮ ਬਣਾਉਣ ਦਾ ਐਲਾਨ ਕੀਤਾ ਗਿਆ ਹੈ।
ਦੁਨੀਆ ਅਜੇ ਵੀ ਇਸ ਬਹਿਸ ਵਿੱਚ ਹੈ ਕਿ ਸੁਸ਼ਾਂਤ ਸਿੰਘ ਰਾਜਪੂਤ ਨੇ ਇੰਨਾ ਵੱਡਾ ਕਦਮ ਕਿਉਂ ਚੁੱਕਿਆ ਅਤੇ ਪੁਲਿਸ ਸੁਸ਼ਾਂਤ ਦੀ ਖ਼ੁਦਕੁਸ਼ੀ ਦੀ ਜਾਂਚ ਕਰ ਹੀ ਰਹੀ ਸੀ ,ਕਿ ਇਸ ਵਿਚਾਲੇ ਇਕ ਸੰਗੀਤ ਕੰਪਨੀ ਦੇ ਮਾਲਕ ਵਿਜੇ ਸ਼ੇਖਰ ਗੁਪਤਾ ਨੇ ਉਸ 'ਤੇ ਫ਼ਿਲਮ ਬਣਾਉਣ ਦਾ ਫੈਂਸਲਾ ਕੀਤਾ ਹੈ। ਫਿਲਮ ਦੇ ਨਾਮ ਦਾ ਐਲਾਨ ਤੇ ਉਸ ਦਾ ਪੋਸਟਰ ਰਿਲੀਜ਼ ਹੋ ਚੁੱਕਾ ਹੈ ਤੇ ਜਲਦ ਇਸਦੀ ਸ਼ੂਟਿੰਗ ਵੀ ਕੀਤਾ ਸ਼ੁਰੂ ਕੀਤੀ ਜਾਏਗੀ।
Suicide or Murder ਦੇ ਨਾਮ ਨਾਲ ਐਲਾਨੀ ਗਈ ਫ਼ਿਲਮ ਦੀ ਕਹਾਣੀ ਸੁਸ਼ਾਂਤ ਦੀ ਜ਼ਿੰਦਗੀ 'ਤੇ ਅਧਾਰਤ ਨਹੀਂ, ਬਲਕਿ ਖੁਦਕੁਸ਼ੀ ਦੀ ਘਟਨਾ ਤੇ ਉਸ ਦੀਆਂ ਪ੍ਰੇਸ਼ਾਨੀਆਂ ਤੋਂ ਪ੍ਰੇਰਿਤ ਹੈ। ਵਿਜੇ ਸ਼ੇਖਰ ਗੁਪਤਾ ਨੇ ਦੱਸਿਆ ਕੀ ਅਜਿਹੀ ਸਥਿਤੀ 'ਚ ਉਹਨਾਂ ਨੂੰ ਫਿਲਮ ਬਣਾਉਣ ਲਈ ਕਿਸੇ ਤੋਂ ਇਜਾਜ਼ਤ ਲੈਣ ਦੀ ਜ਼ਰੂਰਤ ਵੀ ਨਹੀਂ ਹੈ।
ਕਿਹਾ ਜਾ ਰਿਹਾ ਹੈ ਕੀ ਸੁਸ਼ਾਂਤ ਦੇ ਹੱਥੋਂ 6 ਤੋਂ 7 ਫ਼ਿਲਮ ਜਾਨ ਕਾਰਨ ਉਹ ਕਾਫੀ ਡਿਪ੍ਰੈਸ਼ਨ 'ਚ ਚਲਾ ਗਿਆ ਸੀ, ਜਿਸ ਕਾਰਨ ਉਸ ਨੇ ਅਜਿਹਾ ਕਦਮ ਚੁੱਕਿਆ। ਤੇ ਫ਼ਿਲਮ ਨਿਰਮਾਤਾ ਵਿਜੇ ਦਾ ਵੀ ਇਹੀ ਮਨਣਾ ਹੈ। ਸੁਸ਼ਾਂਤ ਨੂੰ ਬਾਲੀਵੁੱਡ 'ਚ ਕੋਈ ਸਪੋਟ ਨਾ ਮਿਲਣ ਦੀ ਕਹਾਣੀ ਨਿਰਦੇਸ਼ਕ ਸ਼ੇਖਰ ਕਪੂਰ ਨੇ ਸੁਸ਼ਾਂਤ ਦੀ ਮੌਤ ਤੋਂ ਬਾਅਦ ਟਵੀਟ ਕਰ ਦੱਸੀ ਸੀ। ਇਸ ਤੋਂ ਇਲਾਵਾ ਹਾਲ ਹੀ 'ਚ ਅਦਾਕਾਰ ਮਨੋਜ ਬਾਜਪਾਈ ਨਾਲ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਸ਼ੇਖਰ ਕਪੂਰ ਨੇ ਇਸ ਗੱਲ ਦਾ ਖੁਲਾਸਾ ਕੀਤਾ ਕਿ ਉਹ ਸੁਸ਼ਾਂਤ ਨਾਲ ਇਕ ਫ਼ਿਲਮ ਬਣਾ ਰਹੇ ਸੀ ਪਾਣੀ, ਜਿਸਦੀ ਤਿਆਰੀ ਲਗਭਗ ਹੋ ਚੁੱਕੀ ਸੀ, ਤੇ ਸੁਸ਼ਾਂਤ ਨੇ ਵੀ ਉਸ ਫ਼ਿਲਮ ਲਈ ਕਾਫੀ ਮਿਹਨਤ ਕੀਤੀ, ਪਰ ਉਹ ਫ਼ਿਲਮ ਬੰਦ ਹੋ ਗਈ ਤੇ ਸੁਸ਼ਾਂਤ ਕਾਫੀ ਰੋਇਆ।
ਸੁਸ਼ਾਂਤ ਦੀ ਮੌਤ ਤੋਂ ਬਾਅਦ Nepotism ਦਾ ਮੁਦਾ ਕਾਫੀ ਛਿੜਿਆ ਹੋਇਆ ਹੈ, ਕਿ ਕੀ ਬੋਲੀਵੁੱਡ ਵਿੱਚ ਸਿਰਫ ਸਟਾਰ ਕਿਡ੍ਸ ਨੂੰ ਹੀ ਮੌਕਾ ਮਿਲਦਾ ਹੈ , ਜੋ ਇੰਡਸਟਰੀ ਨਾਲ ਸਬੰਧਤ ਨਹੀਂ ਹੁੰਦੇ ਅਤੇ ਬਾਹਰੋਂ ਆਉਂਦੇ ਹਨ, ਉਨ੍ਹਾਂ ਨੂੰ ਜ਼ਿਆਦਾ ਕੰਮ ਨਹੀਂ ਮਿਲਦਾ , ਅਤੇ ਉਨ੍ਹਾਂ ਨੂੰ ਸਟਾਰ ਕਿਡਜ਼ ਨਾਲੋਂ ਜਿਆਦਾ ਸੰਘਰਸ਼ ਕਰਨਾ ਪੈਂਦਾ ਹੈ।
‘ਸੁਸਾਈਡ ਜਾਂ ਮਾਰਡਰ’ ਫ਼ਿਲਮ ਇੰਡਸਟਰੀ ਦੇ ਉਹਨਾਂ ਕਲਾਕਾਰਾਂ ਦੀ ਕਹਾਣੀ ਬਿਆਨ ਕਰੇਗੀ , ਜੋ ਕੁਝ ਬਣਨ ਦਾ ਸੁਪਨਾ ਲੈ ਕੇ ਬਾਲੀਵੁੱਡ ਵਿੱਚ ਆਉਂਦੇ ਹਨ ਪਰ ਮੋਨੋਪੋਲੀ ਤੇ ਨੈਪੋਟੀਜ਼ਮ ਦਾ ਸ਼ਿਕਾਰ ਹੋ ਜਾਂਦੇ ਹਨ। ਵਿਜੇ ਮੁਤਾਬਕ ਇੰਡਸਟਰੀ ਵਿੱਚ ਆਉਣ ਵਾਲੇ ਅਜਿਹੇ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਜੋ ਸੰਘਰਸ਼ ਕਰਦੇ ਕਰਦੇ ਹਾਰ ਜਾਂਦੇ ਹਨ ਤੇ ਖੁਦਕੁਸ਼ੀ ਵਰਗਾ ਫੈਸਲਾ ਲੈਣ ਲਈ ਮਜਬੂਰ ਹੋ ਜਾਂਦੇ ਹਨ।
ਸੁਸ਼ਾਂਤ ਦੇ ਘਰੋਂ ਮਿਲੀਆਂ ਹੱਥ ਲਿਖਤ ਪੰਜ ਡਾਇਰੀਆਂ ਨੇ ਖੋਲ੍ਹੇ ਕਈ ਰਾਜ
ਹੁਣ ਸੁਸ਼ਾਂਤ ਦੀ ਮੌਤ ਦੇ 4 ਦਿਨ ਬਾਅਦ ਹੀ ਉਸਦੀ ਫ਼ਿਲਮ ਦਾ ਐਲਾਨ ਹੋ ਗਿਆ ਹੈ। ਪੁਲਿਸ ਫਿਲਹਾਲ ਜਾਂਚ ਕਰ ਰਹੀ ਹੈ। ਜਾਂਚ ਦੌਰਾਨ ਪੁਲਿਸ ਨੇ ਸੁਸ਼ਾਂਤ ਦੀ ਗਰਲ ਫ੍ਰੇਂਡ ਰਿਆ ਚੋਕਰਬਰਤੀ ਤੋਂ ਲਗਬਗ 11 ਘੰਟੇ ਪੁੱਛ ਗਿੱਛ ਕੀਤੀ ਹੈ। ਇਨਵੈਸਟੀਗੇਸ਼ਨ ਮੁਤਾਬਕ ਹੀ ਫ਼ਿਲਮ ਵਿੱਚ ਅਸਲ ਤੱਥ ਦਿਖਾਏ ਜਾਣਗੇ ਤੇ ਕੋਈ ਛੇੜਛਾੜ ਨਹੀਂ ਕੀਤੀ ਜਾਏਗੀ।
ਸੁਸ਼ਾਂਤ ਦੀ ਮੌਤ ਤੋਂ ਬਾਅਦ ਕੰਗਨਾ ਨੇ ਕੀਤਾ ਵੱਡਾ ਖੁਲਾਸਾ, ਕਰਨਾ ਪਿਆ ਸੀ ਸੁਸ਼ਾਂਤ ਵਰਗੇ ਹਾਲਾਤ ਦਾ ਸਾਹਮਣਾ
ਇਸਦੇ ਨਾਲ ਵਿਜੇ ਸ਼ੇਖਰ ਗੁਪਤਾ ਨੇ ਇਹ ਵੀ ਦੱਸਿਆ ਕਿ ਸੁਸ਼ਾਂਤ ਸਿੰਘ ਰਾਜਪੂਤ ਦੀ ਭੂਮਿਕਾ ਲਈ ਨਵਾਂ ਲੜਕਾ ਕਾਸਟ ਕੀਤਾ ਗਿਆ ਹੈ ਅਤੇ ਫਿਲਮ ਦੀ ਬਾਕੀ ਕਾਸਟ ਵੀ ਨਵੀਂ ਹੋਵੇਗੀ। ਉਸ ਨੇ ਕਿਹਾ ਕਿ ਫਿਲਮ ਦੀ ਸ਼ੂਟਿੰਗ 15 ਜੁਲਾਈ ਤੋਂ ਸ਼ੁਰੂ ਹੋਵੇਗੀ ਅਤੇ ਫਿਲਮ ਸਤੰਬਰ ਮਹੀਨੇ ਵਿੱਚ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤਾ ਜਾਏਗੀ। ਜੇ ਸਿਨੇਮਾਘਰ ਉਦੋਂ ਤੱਕ ਨਹੀਂ ਖੁਲਦੇ ਤਾਂ ਫ਼ਿਲਮ ਨੂੰ ਆਪਣੇ ਹੀ ਡਿਜੀਟਲ ਪਲੇਟਫਾਰਮ 'ਤੇ ਰਿਲੀਜ਼ ਕੀਤਾ ਜਾਏਗਾ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਪੰਜਾਬ
ਦੇਸ਼
ਪੰਜਾਬ
Advertisement