ਪੜਚੋਲ ਕਰੋ
(Source: ECI/ABP News)
ਕੀਕੂ ਸ਼ਾਰਦਾ ‘ਤੇ 50 ਲੱਖ ਦੀ ਧੋਖਾਧੜੀ ਦਾ ਇਲਜ਼ਾਮ
ਕੀਕੂ ਸ਼ਾਰਦਾ ‘ਤੇ ਬਾਲੀਵੁੱਡ ਆਰਟ ਡਾਇਰੈਕਟਰ ਨਿਤਿਨ ਕੁਲਕਰਨੀ ਨੇ 50.70 ਲੱਖ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਲਾਏ ਹਨ। ਮੁੰਬਈ ਦੀ ਅਮਬੋਲੀ ਪੁਲਿਸ ਮੁਤਾਬਕ, ਕੁਲਕਰਨੀ ਨੂੰ ਪਿਛਲੇ ਸਾਲ ਤਿੰਨ ਦਿਨ ਦੇ ਇਵੈਂਟ ਲਈ ਸਟੇਜ ਡਿਜ਼ਾਇਨ ਦਾ ਕੰਮ ਮਿਲਿਆ ਸੀ।
![ਕੀਕੂ ਸ਼ਾਰਦਾ ‘ਤੇ 50 ਲੱਖ ਦੀ ਧੋਖਾਧੜੀ ਦਾ ਇਲਜ਼ਾਮ FIR Against The Kapil Sharma Show Actor Kiku Sharda In An Alleged Cheating Case ਕੀਕੂ ਸ਼ਾਰਦਾ ‘ਤੇ 50 ਲੱਖ ਦੀ ਧੋਖਾਧੜੀ ਦਾ ਇਲਜ਼ਾਮ](https://static.abplive.com/wp-content/uploads/sites/5/2019/08/06174011/kiku-sharda.jpg?impolicy=abp_cdn&imwidth=1200&height=675)
ਮੁੰਬਈ: ਕੀਕੂ ਸ਼ਾਰਦਾ ‘ਤੇ ਬਾਲੀਵੁੱਡ ਆਰਟ ਡਾਇਰੈਕਟਰ ਨਿਤਿਨ ਕੁਲਕਰਨੀ ਨੇ 50.70 ਲੱਖ ਰੁਪਏ ਦੀ ਧੋਖਾਧੜੀ ਦੇ ਇਲਜ਼ਾਮ ਲਾਏ ਹਨ। ਮੁੰਬਈ ਦੀ ਅਮਬੋਲੀ ਪੁਲਿਸ ਮੁਤਾਬਕ, ਕੁਲਕਰਨੀ ਨੂੰ ਪਿਛਲੇ ਸਾਲ ਤਿੰਨ ਦਿਨ ਦੇ ਇਵੈਂਟ ਲਈ ਸਟੇਜ ਡਿਜ਼ਾਇਨ ਦਾ ਕੰਮ ਮਿਲਿਆ ਸੀ। ਇਸ ਲਈ ਕੰਪਨੀ ਨੇ ਕੁਲਕਰਨੀ ਨੂੰ ਚੈੱਕ ਦਿੱਤੇ ਜੋ ਬਾਉਂਸ ਹੋ ਗਏ। ਇਸ ਲਈ ਉਸ ਨੇ ਉਸ ਚੈਰੀਟੇਬਲ ਆਰਗੇਨਾਈਜੇਸ਼ਨ ਖਿਲਾਫ ਕੇਸ ਦਰਜ ਕੀਤਾ। ਜਦਕਿ ਕੀਕੂ ਨੇ ਇਨ੍ਹਾਂ ਇਲਜ਼ਾਮਾਂ ਨੂੰ ਗਲਤ ਕਰਾਰ ਦਿੱਤਾ ਹੈ।
ਕੀਕੂ ਨੇ ਕਿਹਾ, ‘ਸੱਚਾਈ ਇਹ ਹੈ ਕਿ ਪਿਛਲੇ ਸਾਲ ਇੱਕ ਫੈਸਟਿਵ ਦਾ ਪ੍ਰਬੰਧ ਕੀਤਾ ਗਿਆ ਸੀ ਜਿਸ ‘ਚ ਮੇਰੇ ਪਿਤਾ ਟਰੱਸਟੀ ਦੇ ਤੌਰ ‘ਤੇ ਸ਼ਾਮਲ ਹਨ। ਕੁੱਲ ਪੰਜ ਟਰੱਸਟੀ ਹਨ ਜਿਸ ਦਾ ਹਿੱਸਾ ਮੈਂ ਨਹੀਂ ਹਾਂ। ਮੈਂ ਇਵੈਂਟ ‘ਚ ਸ਼ਾਮਲ ਜ਼ਰੂਰ ਹੋਇਆ। ਮੇਰੇ ਪਿਤਾ ਮੇਰੇ ਨਾਂ ਦਾ ਇਸਤੇਮਾਲ ਕਰਨਾ ਚਾਹੁੰਦੇ ਸੀ ਤਾਂ ਜੋ ਇਸ ਸਮਾਗਮ ਦਾ ਪ੍ਰਬੰਧ ਕਰਨ ‘ਚ ਮਦਦ ਮਿਲੇ।”
ਕੀਕੂ ਨੇ ਅੱਗੇ ਕਿਹਾ, “ਮੈਂ ਆਪਣੇ ਪਿਤਾ ਜੀ ਤੋਂ ਜੋ ਵੀ ਸੁਣਿਆ ਹੈ, ਉਹ ਹੈ ਕਿ ਉਸ ਵਿਅਕਤੀ ਨੇ ਕੰਮ ਨਹੀਂ ਕੀਤਾ ਜਿਵੇਂ ਦਾ ਉਸ ਨੇ ਵਾਅਦਾ ਕੀਤਾ ਸੀ। ਇਸ ਕਰਕੇ ਉਨ੍ਹਾਂ ਨੇ ਉਸ ਨੂੰ ਪੈਸੇ ਦੇਣ ਤੋਂ ਮਨਾ ਕਰ ਦਿੱਤਾ। ਕੰਪਨੀ ਚੈੱਕ ਬਾਉਂਸ ਹੋਣ ਤੋਂ ਬਾਅਦ 3-4 ਮਹੀਨੇ ਤੋਂ ਕੋਰਟ ਦੇ ਚੱਕਰ ਕੱਟ ਰਹੀ ਹੈ। ਕੀਕੂ ਨੇ ਕਿਹਾ ਮੈਂ ਟਰੱਸਟ ਤੋਂ ਨਾ ਪੈਸਾ ਲੈਂਦਾ ਹਾਂ ਤੇ ਨਾ ਪੈਸੇ ਦਿੰਦਾ ਹਾਂ, ਮੇਰਾ ਇਸ ਨਾਲ ਕੋਈ ਲੈਣ-ਦੇਣ ਨਹੀਂ।
ਇਸ ਤੋਂ ਪਹਿਲਾਂ ਵੀ ਕੀਕੂ ਦਾ ਨਾਂ ਵਿਵਾਦਾਂ ‘ਚ ਆ ਚੁੱਕਿਆ ਹੈ। ਤਿੰਨ ਸਾਲ ਪਹਿਲਾਂ ਉਨ੍ਹਾਂ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਨਕਲ ਆਪਣੇ ਸ਼ੋਅ ‘ਦ ਕਪਿਲ ਸ਼ਰਮਾ ਸ਼ੋਅ’ ‘ਚ ਕੀਤੀ ਸੀ। ਇਸ ਕਰਕੇ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਤੋਂ ਬਾਅਦ ਕੀਕੂ ਨੇ ਮਾਫੀ ਮੰਗ ਵਿਵਾਦ ਨੂੰ ਸੁਲਝਾਇਆ ਸੀ।
Follow ਮਨੋਰੰਜਨ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)