ਜਿੱਤ ਮਗਰੋਂ ਬੀਜੇਪੀ ਹਮਾਇਤੀ ਬੇਲਗਾਮ, ਅਨੁਰਾਗ ਕਸ਼ਅਪ ਦੀ ਧੀ ਨੂੰ ਰੇਪ ਦੀ ਧਮਕੀ
ਫ਼ਿਲਮ ਮੇਕਰ ਅਨੁਰਾਗ ਕਸ਼ਅਪ ਦੀ ਧੀ ਆਲਿਆ ਕਸ਼ਅਪ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਬੀਜੇਪੀ ਹਮਾਇਤੀ ਕਿਹਾ ਜਾ ਰਿਹਾ ਸਖ਼ਸ਼ ਸੋਸ਼ਲ ਮੀਡੀਆ ‘ਤੇ ਬਲਾਤਕਾਰ ਦੀਆਂ ਧਮਕੀਆਂ ਦੇ ਰਿਹਾ ਸੀ। ਇਸ ਤੋਂ ਬਾਅਦ ਹੁਣ ਮੁੰਬਈ ਪੁਲਿਸ ਨੇ ਇਸ ਮਾਮਲੇ ‘ਚ ਐਫਆਈਆਰ ਦਰਜ ਕੀਤੀ ਹੈ।
ਮੁੰਬਈ: ਫ਼ਿਲਮ ਮੇਕਰ ਅਨੁਰਾਗ ਕਸ਼ਅਪ ਦੀ ਧੀ ਆਲਿਆ ਕਸ਼ਅਪ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਬੀਜੇਪੀ ਹਮਾਇਤੀ ਕਿਹਾ ਜਾ ਰਿਹਾ ਸਖ਼ਸ਼ ਸੋਸ਼ਲ ਮੀਡੀਆ ‘ਤੇ ਬਲਾਤਕਾਰ ਦੀਆਂ ਧਮਕੀਆਂ ਦੇ ਰਿਹਾ ਸੀ। ਇਸ ਤੋਂ ਬਾਅਦ ਹੁਣ ਮੁੰਬਈ ਪੁਲਿਸ ਨੇ ਇਸ ਮਾਮਲੇ ‘ਚ ਐਫਆਈਆਰ ਦਰਜ ਕੀਤੀ ਹੈ।
Dear @narendramodi sir. Congratulations on your victory and thank you for the message of inclusiveness. Sir please also tell us how do we deal with these followers of yours who celebrate your victory by threatening my daughter with messages like this for me being your dissenter. pic.twitter.com/jC7jYVBCi8
— Anurag Kashyap (@anuragkashyap72) 23 May 2019
ਖੁਦ ਅਨੁਰਾਗ ਕਸ਼ਅਪ ਨੇ ਇਸ ਐਫਆਈਆਰ ਦੀ ਜਾਣਕਾਰੀ ਸੋਸ਼ਲ ਮੀਡੀਆ ‘ਤੇ ਟਵੀਟ ਕਰਕੇ ਦਿੱਤੀ ਹੈ। ਅਨੁਰਾਗ ਕਸ਼ਅਪ ਨੇ ਟਵੀਟ ਕਰਦਿਆਂ ਲਿਖਿਆ, “ਮੈਂ @MumbaiPolice @MahaCyber1 @Brijeshbsingh ਦਾ ਐਫਆਈਆਰ ਦਰਜ ਕਰ ਮੇਰੀ ਮਦਦ ਕਰਨ ਲਈ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਹਾਂ। ਇਸ ਸਪੋਰਟ ਤੇ ਜਲਦੀ ਕਾਰਵਾਈ ਸ਼ੁਰੂ ਕਰਨ ਲਈ ਤੁਹਾਡਾ ਧੰਨਵਾਦ। ਦੇਵੇਂਦਰ ਫਡਨਵੀਸ ਤੇ ਨਰੇਂਦਰ ਮੋਦੀ ਸਰ ਦਾ ਵੀ ਸ਼ੁਕਰੀਆ। ਇੱਕ ਪਿਓ ਹੋਣ ਦੇ ਨਾਤੇ ਮੈਂ ਹੁਣ ਸੰਤੁਸ਼ਟ ਹਾਂ।”
ਮੁੰਬਈ ਪੁਲਿਸ ਨੇ ਟਵੀਟਰ ਹੈਂਡਲ ਚੌਕੀਦਾਰ ਸੰਘੀ ਖਿਲਾਫ ਐਫਆਈਆਰ ਦਰਜ ਕੀਤੀ ਹੈ। ਇਹ ਸ਼ਖਸ ਬੀਜੇਪੀ ਹਮਾਇਤੀ ਦੱਸਿਆ ਜਾ ਰਿਹਾ ਹੈ। ਪੁਲਿਸ ਨੇ ਆਈਪੀਸੀ ਦੀ ਧਾਰਾ 504, 509 ਤਹਿਤ ਐਫਆਈਆਰ ਦਰਜ ਕੀਤੀ ਹੈ। ਇਸ ਤੋਂ ਇਲਾਵਾ ਆਈਟੀ ਐਕਟ ਦੇ ਸੈਕਸ਼ਨ 67 ਤਹਿਤ ਵੀ ਮਾਮਲਾ ਦਰਜ ਕੀਤਾ ਗਿਆ ਹੈ।The irony with social media is when I say vote for your constituent so one can take there problems to them, they say Vote for the PM. When you tag PM to the the tweet they say it’s not his responsibility go to the constituent.
— Anurag Kashyap (@anuragkashyap72) 26 May 2019