ਪੜਚੋਲ ਕਰੋ
ਪਤਨੀ ਦੇ ਕਤਲ ਕੇਸ 'ਚੋਂ ਟੀਵੀ ਐਂਕਰ ਇਲੀਆਸੀ ਬਰੀ

ਮੁੰਬਈ: ਦਿੱਲੀ ਹਾਈਕੋਰਟ ਨੇ ਸ਼ੁੱਕਰਵਾਰ ਨੂੰ ਸਾਬਕਾ ਟੀਵੀ ਸ਼ੋਅ ‘ਇੰਡੀਆਜ਼ ਮੋਸਟ ਵਾਂਟੇਡ’ ਦੇ ਐਕਟਰ ਤੇ ਪ੍ਰੋਡਿਊਸਰ ਸੁਹੈਬ ਇਲੀਆਸੀ ਨੂੰ ਬਰੀ ਕਰ ਦਿੱਤਾ ਹੈ। ਸੁਹੈਬ ਨੂੰ ਆਪਣੀ ਪਤਨੀ ਦੇ ਕਤਲ ਦੇ ਇਲਜ਼ਾਮ ‘ਚ ਗ੍ਰਿਫਤਾਰ ਕੀਤਾ ਗਿਆ ਸੀ। ਇਲੀਆਸੀ ਪਤਨੀ ਅੰਜੂ ਦੇ 18 ਸਾਲ ਪਹਿਲਾਂ ਕਤਲ ਮਾਮਲੇ ‘ਚ ਦੋਸ਼ੀ ਸਾਬਤ ਹੋਇਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਮਿਲੀ ਸੀ। ਇਸ ਨੂੰ ਉਨ੍ਹਾਂ ਨੇ ਚੁਣੌਤੀ ਦਿੱਤੀ ਸੀ ਤੇ ਸੁਹੈਬ ਦੀ ਇਸ ਅਪੀਲ ਨੂੰ ਜੱਜ ਐਸ ਮੁਰਲੀਧਰ ਤੇ ਵਿਨੋਦ ਗੋਇਲ ਨੇ ਮਨਜ਼ੂਰ ਕਰ ਲਿਆ ਹੈ। ਹੇਠਲੀ ਅਦਾਲਤ ਨੇ 20 ਦਸੰਬਰ, 2017 ਨੂੰ ਇਲੀਆਸੀ ਨੂੰ ਆਪਣੀ ਪਤਨੀ ਦੇ ਕਤਲ ਦੇ ਇਲਜ਼ਾਮ ‘ਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਤੇ ਕਿਹਾ ਸੀ ਕਿ ਉਨ੍ਹਾਂ ‘ਕਤਲ ਕੀਤਾ ਤੇ ਉਸ ਨੂੰ ਖੁਸਕੁਸ਼ੀ ਦੀ ਤਰ੍ਹਾਂ ਵਿਖਾਉਣ ਦੀ ਕੋਸ਼ਿਸ਼ ਕੀਤੀ। ਇਸੇ ਕ੍ਰਾਈਮ ਕਰਕੇ ਇਲੀਆਸੀ ਸੁਰਖੀਆਂ ‘ਚ ਆਏ ਸੀ।
ਸੁਹੈਬ ਇਲੀਆਸੀ ਆਪਣੀ ਪਤਨੀ ਅੰਜੂ ਦੀ ਦਹੇਜ ਤੇ ਕਤਲ ਮਾਮਲੇ ਦਾ ਮੁਕੱਦਮਾ 17 ਸਾਲ ਤੋਂ ਲੜ ਰਹੇ ਸੀ। ਅੰਜੂ ਨੂੰ ਮਯੂਰ ਵਿਹਾਰ ਉਸ ਦੇ ਘਰ ਹੀ ਮ੍ਰਿਤਕ ਪਾਇਆ ਗਿਆ ਸੀ। ਇਸ ਤੋਂ ਬਾਅਦ ਅੰਜੂ ਦੀ ਭੈਣ ਤੇ ਸੱਸ ਨੇ ਇਲੀਆਸੀ ‘ਤੇ ਦਹੇਜ ਲਈ ਉਸ ਨੂੰ ਤੰਗ ਕਰਨ ਦਾ ਇਲਜ਼ਾਮ ਲਾਇਆ ਸੀ।
ਸੁਹੈਬ ਇਲੀਆਸੀ ਆਪਣੀ ਪਤਨੀ ਅੰਜੂ ਦੀ ਦਹੇਜ ਤੇ ਕਤਲ ਮਾਮਲੇ ਦਾ ਮੁਕੱਦਮਾ 17 ਸਾਲ ਤੋਂ ਲੜ ਰਹੇ ਸੀ। ਅੰਜੂ ਨੂੰ ਮਯੂਰ ਵਿਹਾਰ ਉਸ ਦੇ ਘਰ ਹੀ ਮ੍ਰਿਤਕ ਪਾਇਆ ਗਿਆ ਸੀ। ਇਸ ਤੋਂ ਬਾਅਦ ਅੰਜੂ ਦੀ ਭੈਣ ਤੇ ਸੱਸ ਨੇ ਇਲੀਆਸੀ ‘ਤੇ ਦਹੇਜ ਲਈ ਉਸ ਨੂੰ ਤੰਗ ਕਰਨ ਦਾ ਇਲਜ਼ਾਮ ਲਾਇਆ ਸੀ। ਹੋਰ ਪੜ੍ਹੋ























