ਪੜਚੋਲ ਕਰੋ

Nimrat Khaira: ਨਿਮਰਤ ਖਹਿਰਾ ਨੇ ਕੀਤੀ ਹੈ ਡਾਕਟਰੀ ਦੀ ਪੜ੍ਹਾਈ, ਪਰ ਜਨੂੰਨ ਨੇ ਬਣਾਇਆ ਸਿੰਗਰ, ਜਾਣੋ ਉਸ ਦੇ ਸੰਘਰਸ਼ ਦੀ ਕਹਾਣੀ

Nimrat Khaira Struggle: ਨਿਮਰਤ ਖਹਿਰਾ ਦੀ ਗਾਇਕੀ ਦਾ ਸਫਰ ਇੱਕ ਗਾਇਕੀ ਰਿਐਲਟੀ ਸ਼ੋਅ 'ਵਾਇਸ ਆਫ ਪੰਜਾਬ' ਤੋਂ ਹੋਇਆ ਸੀ। ਉਸ ਨੇ ਸਾਲ 2012 'ਚ ਵਾਇਸ ਆਫ ਪੰਜਾਬ ਦੇ ਤੀਜੇ ਸੀਜ਼ਨ 'ਚ ਭਾਗ ਲਿਆ। ਇਹ ਸੀਜ਼ਨ ਦੀ ਜੇਤੂ ਨਿਮਰਤ ਹੀ ਸੀ

Nimrat Khaira Success Story: ਨਿਮਰਤ ਖਹਿਰਾ ਉਹ ਨਾਮ ਹੈ ਜੋ ਕਿਸੇ ਪਛਾਣ ਦਾ ਮੋਹਤਾਜ ਨਹੀਂ ਹੈ। ਨਿਮਰਤ ਖਹਿਰਾ ਦੀ ਗਿਣਤੀ ਅੱਜ ਪੰਜਾਬੀ ਇੰਡਸਟਰੀ ਦੀਆਂ ਟੌਪ ਦੀਆਂ ਮਹਿਲਾ ਕਲਾਕਾਰਾਂ 'ਚ ਹੁੰਦੀ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਨਿਮਰਤ ਲਈ ਇਕ ਸਫਲ ਗਾਇਕ ਵਜੋਂ ਉੱਭਰਨਾ ਅਸਾਨ ਨਹੀਂ ਸੀ। ਨਿਮਰਤ ਅੱਜ ਜਿਸ ਮੁਕਾਮ 'ਤੇ ਹੈ, ਉੱਥੇ ਤੱਕ ਪਹੁੰਚਣ ਲਈ ਉਸ ਨੇ ਖੂਬ ਸੰਘਰਸ਼ ਕੀਤਾ ਹੈ।

ਇਹ ਵੀ ਪੜ੍ਹੋ: ਜਦੋਂ ਪਰਿਣੀਤੀ ਚੋਪੜਾ ਨੇ ਕਿਹਾ ਸੀ, 'ਮੈਂ ਕਦੇ ਸਿਆਸਤਦਾਨ ਨਾਲ ਵਿਆਹ ਨਹੀਂ ਕਰਾਂਗੀ', ਮੰਗਣੀ ਤੋਂ ਬਾਅਦ ਵੀਡੀਓ ਵਾਇਰਲ

ਨਿਮਰਤ ਖਹਿਰਾ ਦਾ ਅਸਲੀ ਨਾਮ ਨਿਮਰਤਪਾਲ ਕੌਰ ਖਹਿਰਾ ਹੈ। ਉਸ ਦਾ ਜਨਮ 8 ਅਗਸਤ 1992 ਨੂੰ ਗੁਰਦਾਸਪੁਰ ਵਿਖੇ ਹੋਇਆ ਸੀ। ਉਸ ਨੂੰ ਬਚਪਨ ਤੋਂ ਹੀ ਗਾਇਕੀ ਦਾ ਕਾਫੀ ਸ਼ੌਕ ਸੀ। ਦੱਸ ਦਈਏ ਕਿ ਨਿਮਰਤ ਖਹਿਰਾ ਆਪਣੇ ਮਾਪਿਆਂ ਦੀ ਇਕਲੌਤੀ ਔਲਾਦ ਹੈ। 

2012 'ਚ ਜਿੱਤਿਆ ਵਾਇਸ ਆਫ ਪੰਜਾਬ ਦਾ ਖਿਤਾਬ
ਦੱਸ ਦਈਏ ਕਿ ਨਿਮਰਤ ਖਹਿਰਾ ਦੀ ਗਾਇਕੀ ਦਾ ਸਫਰ ਇੱਕ ਗਾਇਕੀ ਰਿਐਲਟੀ ਸ਼ੋਅ 'ਵਾਇਸ ਆਫ ਪੰਜਾਬ' ਤੋਂ ਹੋਇਆ ਸੀ। ਉਸ ਨੇ ਸਾਲ 2012 'ਚ ਵਾਇਸ ਆਫ ਪੰਜਾਬ ਦੇ ਤੀਜੇ ਸੀਜ਼ਨ 'ਚ ਭਾਗ ਲਿਆ। ਇਹ ਸੀਜ਼ਨ ਦੀ ਜੇਤੂ ਨਿਮਰਤ ਹੀ ਸੀ। ਪਰ ਇਹ ਤਾਂ ਨਿਮਰਤ ਦੇ ਸੰਘਰਸ਼ ਦੀ ਸ਼ੁਰੂਆਤ ਹੀ ਸੀ।

ਅਸਾਨ ਨਹੀਂ ਸੀ ਗਾਇਕ ਬਣਨ ਦਾ ਸਫਰ
ਆਪਣੀ ਗਾਇਕੀ ਦੇ ਸਫਰ ਬਾਰੇ ਗੱਲ ਕਰਦਿਆਂ ਨਿਮਰਤ ਕਹਿੰਦੀ ਹੈ ਕਿ 2012 'ਚ ਗਾਇਕੀ ਰਿਐਲਟੀ ਸ਼ੋਅ ਜਿੱਤਣ ਦੇ ਬਾਵਜੂਦ ਉਸ ਨੂੰ 2 ਸਾਲ ਕੰਮ ਨਹੀਂ ਮਿਿਲਿਆ ਸੀ। ਕਿਉਂਕਿ ਉਹ ਚੰਗੇ ਪ੍ਰੋਜੈਕਟਸ ਨਾਲ ਜੁੜਨਾ ਚਾਹੁੰਦੀ ਸੀ। ਇਸ ਕਰਕੇ ਉਸ ਨੇ ਗਾਇਕੀ ਦੀ ਦੁਨੀਆ 'ਚ ਕਦਮ ਰੱਖਣ ਲਈ ਕਾਹਲੀ ਨਹੀਂ ਕੀਤੀ। 

2014 'ਚ ਮਿਲਿਆ ਸੀ ਪਹਿਲਾ ਬਰੇਕ
ਨਿਮਰਤ ਖਹਿਰਾ ਦਾ ਪਹਿਲਾ ਗਾਣਾ 2014 'ਚ ਰਿਲੀਜ਼ ਹੋਇਆ ਸੀ। ਨਿਮਰਤ ਕਹਿੰਦੀ ਹੈ ਕਿ ਉਸ ਦਾ ਗਾਇਕਾ ਬਣਨ ਦਾ ਸਫਰ ਅਸਾਨ ਨਹੀਂ ਸੀ। ਉਸ ਨੂੰ ਬਹੁਤ ਉਤਰਾਅ ਚੜ੍ਹਾਅ ਦਾ ਸਾਹਮਣਾ ਕਰਨਾ ਪਿਆ। ਪਰ ਉਸ ਨੂੰ ਹਮੇਸ਼ਾ ਪਤਾ ਸੀ ਕਿ ਉਹ ਜ਼ਿੰਦਗੀ 'ਚ ਕੀ ਕਰਨਾ ਚਾਹੁੰਦੀ ਹੈ ਤੇ ਉਹ ਆਪਣੇ ਮਕਸਦ ਵੱਲ ਡਟੀ ਰਹੀ। ਇਸ ਦੇ ਨਾਲ ਨਾਲ ਨਿਮਰਤ ਕਹਿੰਦੀ ਹੈ ਕਿ ਉਸ ਨੂੰ ਹਮੇਸ਼ਾ ਹੀ ਪਰਮਾਤਮਾ 'ਚ ਪੂਰਾ ਵਿਸ਼ਵਾਸ ਸੀ। ਇਸ ਦੇ ਨਾਲ ਹੀ ਉਸ ਦੇ ਮਾਪਿਆਂ ਤੇ ਟੀਮ ਬਰਾਊਨ ਸਟੂਡੀਓਜ਼ ਹਮੇਸ਼ਾ ਉਸ ਨਾਲ ਡਟ ਕੇ ਖੜੇ ਰਹੇ। ਇਸ ਲਈ ਉਹ ਉਸ ਜਗ੍ਹਾ 'ਤੇ ਪਹੁੰਚ ਪਾਈ, ਜਿੱਥੇ ਉਹ ਅੱਜ ਹੈ।

ਇਸ ਗਾਣੇ ਨੇ ਬਦਲੀ ਜ਼ਿੰਦਗੀ
ਨਿਮਰਤ ਖਹਿਰਾ ਨੇ ਗਾਇਕੀ ਦਾ ਸਫਰ 2014 'ਚ ਸ਼ੁਰੂ ਕੀਤਾ ਸੀ, ਪਰ ਉਸ ਨੂੰ 2014 'ਚ ਸਫਲਤਾ ਨਹੀਂ ਮਿਲੀ। ਉਸ ਨੇ 2015 'ਚ ਨਿਸ਼ਾਨ ਭੁੱਲਰ ਨਾਲ 'ਰੱਬ ਕਰਕੇ' ਗਾਣੇ ਨੂੰ ਆਪਣੀ ਅਵਾਜ਼ ਦਿੱਤੀ, ਪਰ ਇਸ ਗਾਣੇ 'ਚ ਲਾਈਮਲਾਈਟ ਨਿਸ਼ਾਨ ਲੈ ਗਿਆ। ਇਸ ਤੋਂ ਬਾਅਦ ਨਿਮਰਤ ਦਾ ਗਾਣਾ 'ਇਸ਼ਕ ਕਚਿਹਰੀ' ਆਇਆ। ਇਹੀ ਉਹ ਗਾਣਾ ਸੀ ਜਿਸ ਨੇ ਨਿਮਰਤ ਦੀ ਜ਼ਿੰਦਗੀ ਬਦਲ ਦਿੱਤੀ। ਨਿਮਰਤ ਪੰਜਾਬੀ ਇੰਡਸਟਰੀ ਦੀ ਸਟਾਰ ਗਾਇਕਾ ਬਣ ਗਈ। ਇਸ ਤੋਂ ਬਾਅਦ ਉਸ ਨੇ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ

ਕਿੰਨੀ ਪੜ੍ਹੀ ਲਿਖੀ ਹੈ ਨਿਮਰਤ ਖਹਿਰਾ?
ਦੱਸ ਦਈਏ ਕਿ ਨਿਮਰਤ ਖਹਿਰਾ ਦੇ ਪਿਤਾ ਜੰਗਲਾਤ ਵਿਭਾਗ 'ਚ ਅਫਸਰ ਹਨ, ਜਦਕਿ ਉਸ ਦੀ ਮਾਂ ਵੀ ਸਰਕਾਰੀ ਟੀਚਰ ਹੈ। ਨਿਮਰਤ ਦੇ ਘਰ ਹਮੇਸ਼ਾ ਹੀ ਪੜ੍ਹਾਈ ਲਿਖਾਈ ਦਾ ਮਾਹੌਲ ਰਿਹਾ ਸੀ। ਇਸ ਕਰਕੇ ਉਸ ਨੇ ਵੀ ਡਾਕਟਰੀ ਦੀ ਪੜ੍ਹਾਈ ਕੀਤੀ ਹੈ। ਪਰ ਗਾਇਕੀ 'ਚ ਦਿਲਚਸਪੀ ਹੋਣ ਕਾਰਨ ਉਸ ਨੇ ਡਾਕਟਰੀ ਦੇ ਖੇਤਰ 'ਚ ਕਰੀਅਰ ਬਣਾਉਣ ਦਾ ਨਹੀਂ ਸੋਚਿਆ।

ਇਹ ਵੀ ਪੜ੍ਹੋ: ਜੈਸਮੀਨ ਸੈਂਡਲਾਸ ਵੱਲੋਂ ਨਵੇਂ ਗਾਣੇ 'ਪਤਲੋ' ਦਾ ਐਲਾਨ, ਇਸ ਦਿਨ ਹੋ ਰਿਹਾ ਰਿਲੀਜ਼

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
Punjab Politics: ਭਾਜਪਾ 'ਚ ਜਾਂਦਿਆ ਹੀ ਅੰਗੂਰਾਲ ਫਸੇ ਕਸੂਤੇ! ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਕਰਨ ਜਾ ਰਹੀ ਨਾਮਜ਼ਦ, ਜਾਣੋ ਮਾਮਲਾ
Punjab Politics: ਭਾਜਪਾ 'ਚ ਜਾਂਦਿਆ ਹੀ ਅੰਗੂਰਾਲ ਫਸੇ ਕਸੂਤੇ! ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਕਰਨ ਜਾ ਰਹੀ ਨਾਮਜ਼ਦ, ਜਾਣੋ ਮਾਮਲਾ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
Gas: ਗੈਸ ਦੇ ਬਰਨਰ ‘ਚ ਜੰਮੇ ਹੋਏ ਤੇਲ ਤੇ ਕਾਰਬਨ ਨਾਲ ਸੇਕ ਹੋ ਗਿਆ ਘੱਟ, ਤਾਂ ਅਪਣਾਓ ਆਹ ਸੌਖੇ ਤਰੀਕੇ, ਹੋ ਜਾਵੇਗਾ ਸਾਫ
Gas: ਗੈਸ ਦੇ ਬਰਨਰ ‘ਚ ਜੰਮੇ ਹੋਏ ਤੇਲ ਤੇ ਕਾਰਬਨ ਨਾਲ ਸੇਕ ਹੋ ਗਿਆ ਘੱਟ, ਤਾਂ ਅਪਣਾਓ ਆਹ ਸੌਖੇ ਤਰੀਕੇ, ਹੋ ਜਾਵੇਗਾ ਸਾਫ
Advertisement
for smartphones
and tablets

ਵੀਡੀਓਜ਼

CCTV | ਸੰਗਰੂਰ 'ਚ ਦਿਨ ਦਿਹਾੜੇ ਲੁੱਟਿਆ ਗਿਆ ਦੁਕਾਨਦਾਰRajinder Kaur Bhattal| BJP 'ਚ ਜਾਣ ਦੇ ਸਵਾਲ 'ਤੇ ਕੀ ਬੋਲੇ ਰਜਿੰਦਰ ਕੌਰ ਭੱਠਲ ?SGPC Budget| ਸ਼੍ਰੋਮਣੀ ਕਮੇਟੀ ਨੇ 12 ਅਰਬ 60 ਕਰੋੜ ਦਾ ਬਜਟ ਪਾਸ ਕੀਤਾNavdeep singh arrested | ਪੁਲਿਸ ਨੇ ਚੁੱਕਿਆ ਵਾਟਰ ਕੈਨਨ ਵਾਲਾ ਨਵਦੀਪ | Water Cannon Boy

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
Amritsar news: SGPC ਦਾ 12 ਅਰਬ 60 ਕਰੋੜ 97 ਲੱਖ 38 ਹਜ਼ਾਰ ਰੁਪਏ ਦਾ ਬਜਟ ਜੈਕਾਰਿਆਂ ਦੀ ਗੂੰਜ ’ਚ ਹੋਇਆ ਪਾਸ
Punjab Politics: ਭਾਜਪਾ 'ਚ ਜਾਂਦਿਆ ਹੀ ਅੰਗੂਰਾਲ ਫਸੇ ਕਸੂਤੇ! ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਕਰਨ ਜਾ ਰਹੀ ਨਾਮਜ਼ਦ, ਜਾਣੋ ਮਾਮਲਾ
Punjab Politics: ਭਾਜਪਾ 'ਚ ਜਾਂਦਿਆ ਹੀ ਅੰਗੂਰਾਲ ਫਸੇ ਕਸੂਤੇ! ਨਸ਼ਾ ਤਸਕਰੀ ਮਾਮਲੇ 'ਚ ਪੁਲਿਸ ਕਰਨ ਜਾ ਰਹੀ ਨਾਮਜ਼ਦ, ਜਾਣੋ ਮਾਮਲਾ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
ਨਿਆਮਤ ਕੌਰ ਮਾਨ ਨੂੰ ਗੋਦ 'ਚ ਲੈ ਕੇ ਘਰ ਪਹੁੰਚੇ CM ਮਾਨ, ਫੁੱਲਾਂ ਤੇ ਢੋਲ ਨਾਲ ਸਵਾਗਤ
Gas: ਗੈਸ ਦੇ ਬਰਨਰ ‘ਚ ਜੰਮੇ ਹੋਏ ਤੇਲ ਤੇ ਕਾਰਬਨ ਨਾਲ ਸੇਕ ਹੋ ਗਿਆ ਘੱਟ, ਤਾਂ ਅਪਣਾਓ ਆਹ ਸੌਖੇ ਤਰੀਕੇ, ਹੋ ਜਾਵੇਗਾ ਸਾਫ
Gas: ਗੈਸ ਦੇ ਬਰਨਰ ‘ਚ ਜੰਮੇ ਹੋਏ ਤੇਲ ਤੇ ਕਾਰਬਨ ਨਾਲ ਸੇਕ ਹੋ ਗਿਆ ਘੱਟ, ਤਾਂ ਅਪਣਾਓ ਆਹ ਸੌਖੇ ਤਰੀਕੇ, ਹੋ ਜਾਵੇਗਾ ਸਾਫ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
Punjab News: CM ਭਗਵੰਤ ਮਾਨ ਨੇ ਖਿੱਚੀ ਤਿਆਰੀ; ਆਪ ਵਿਧਾਇਕਾਂ ਨਾਲ ਬੈਠ ਕੇ ਬਣਾਉਣਗੇ ਨਵੀਂ ਰਣਨੀਤੀ, 31 ਤੱਕ ਦਿੱਲੀ 'ਚ ਹੀ ਰਹਿਣਗੇ
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਅਮਰੀਕਾ 'ਚ ਖੁੱਲ੍ਹਣ ਵਾਲਾ ਹੈ H-1B ਵੀਜ਼ਿਆਂ ਦਾ ਪਿਟਾਰਾ, ਭਾਰਤੀਆਂ ਨੂੰ ਹੋਵੇਗਾ ਫਾਇਦਾ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
ਕੀ ਤੁਸੀਂ ਜਾਣਦੇ ਹੋ ਕਿ ਇਹ ਔਰਤ ਖੂਨ ਮਿਲਾ ਕੇ ਪੀਂਦੀ ਹੈ ਕੌਫੀ ?
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Tax Saving Tips: 31 ਮਾਰਚ ਤੋਂ ਪਹਿਲਾਂ ਟੈਕਸ ਛੋਟ ਆਖਰੀ ਮੌਕਾ, ਹੁਣੇ ਇਸ ਦਾ ਲੈ ਸਕਦੇ ਹੋ ਫਾਇਦਾ
Embed widget