ਜੈਨੇਲੀਆ ਡਿਸੂਜਾ ਦੀ ਪਤੀ ਨੂੰ ਖੂਬਸੂਰਤ ਮੁਬਾਰਕਬਾਦ, ਮੋਹ ਭਰੇ ਅਲਫ਼ਾਜ਼ਾਂ ਨਾਲ ਰਿਤੇਸ਼ ਨੂੰ ਕਿਹਾ ਜਨਮ ਦਿਨ ਮੁਬਾਰਕ
ਰਿਤੇਸ਼ ਦੇਸ਼ਮੁਖ ਤੇ ਜੈਨੇਲੀਆ ਪਹਿਲੀ ਵਾਰ ਫ਼ਿਲਮ 'ਤੁਝੇ ਮੇਰੀ ਕਸਮ' ਦੀ ਸ਼ੂਟਿੰਗ ਦੌਰਾਨ ਮਿਲੇ ਸੀ। ਇਹ ਦੋਵਾਂ ਦੀ ਪਹਿਲੀ ਫ਼ਿਲਮ ਸੀ।
ਬਾਲੀਵੁੱਡ ਅਦਾਕਾਰ ਰਿਤੇਸ਼ ਦੇਸ਼ਮੁਖ ਅੱਜ 42 ਸਾਲਾਂ ਦੇ ਹੋ ਗਏ ਹਨ। ਉਨ੍ਹਾਂ ਦੇ ਇਸ ਖਾਸ ਦਿਨ ਨੂੰ ਉਨ੍ਹਾਂ ਦੀ ਪਤਨੀ ਜੈਨੇਲੀਆ ਦੇਸ਼ਮੁਖ ਨੇ ਹੋਰ ਵੀ ਖ਼ਾਸ ਬਣਾ ਦਿੱਤਾ ਹੈ। ਜੈਨੇਲੀਆ ਨੇ ਰਿਤੇਸ਼ ਦੇਸ਼ਮੁਖ ਨਾਲ ਆਪਣੇ ਸਫ਼ਰ ਦੀ ਇਕ ਵੀਡੀਓ ਸ਼ੇਅਰ ਕੀਤੀ ਹੈ ਤੇ ਇਕ ਖ਼ਾਸ ਕੈਪਸ਼ਨ ਆਪਣੇ ਪਤੀ ਲਈ ਲਿਖੀ।
"ਜ਼ਿੰਦਗੀ ਵਿਚ ਕਈਂ ਵਾਰ ਤੁਸੀਂ ਕਿਸੀ ਪਰਫੈਕਟ ਲਈ ਸਰਚ ਕਰਦੇ ਹੋ,ਤੇ ਕਦੇ-ਕਦੇ ਤੁਹਾਨੂੰ ਅਸਲ ਵਿਚ ਉਹ ਵਿਅਕਤੀ ਕਦੇ ਨਹੀਂ ਮਿਲਦਾ,ਮੈਂ ਤੁਹਾਡੀ ਭਾਲ ਕਦੇ ਨਹੀਂ ਕੀਤੀ, ਜਦ ਮੈਂ ਤੁਹਾਨੂੰ ਮਿਲੀ, ਪਰ ਤੁਹਾਡੇ ਵਰਗਾ ਵਿਅਕਤੀ ਹੋਣ ਦੇ ਵਿਚਾਰ ਨਾਲ ਮੈਨੂੰ ਪਿਆਰ ਸੀ। ਉਸ ਤੋਂ ਬਾਅਦ ਅਸਲ ਡੀਲ ਵਾਪਰੀ, ਤੁਸੀਂ ਮੇਰੇ ਹੋਏ ਰਿਤੇਸ਼'।
View this post on Instagram
'ਅਸੀਂ ਜ਼ਿੰਦਗੀ ਦੇ ਸਾਰੇ ਪੜਾਵਾਂ ਇਕੱਠੇ ਗੁਜ਼ਾਰੇ ਹਨ, ਜਵਾਨੀ ਤੋਂ ਲੈ ਕੇ ਪਤੀ-ਪਤਨੀ ਅਤੇ ਹੁਣ ਮਾਂ-ਬਾਪ ਤੱਕ ਇਹ ਸਭ ਸੁੰਦਰ ਰਿਹਾ ਹੈ ਪਰ ਮੇਰੀ ਜ਼ਿੰਦਗੀ ਦਾ ਸਭ ਤੋਂ ਵਧੀਆ ਪਾਰਟ ਤੁਹਾਡੇ ਨਾਲ ਰਿਹਾ ਹੈ ਅਤੇ ਇਹ ਨਹੀਂ ਬਦਲੇਗਾ, ਚਾਹੇ ਕਿੰਨਾ ਵੀ ਸਮਾਂ ਲੰਘੇ'।
ਇਸ ਖੂਬਸੂਰਤ ਕੈਪਸ਼ਨ ਦੇ ਨਾਲ ਜੈਨੇਲੀਆ ਨੇ ਆਪਣੇ ਲਾਈਫ ਪਾਰਟਨਰ ਰਿਤੇਸ਼ ਨੂੰ ਵਿਸ਼ ਕੀਤਾ। ਰਿਤੇਸ਼ ਦੇਸ਼ਮੁਖ ਤੇ ਜੈਨੇਲੀਆ ਪਹਿਲੀ ਵਾਰ ਫ਼ਿਲਮ 'ਤੁਝੇ ਮੇਰੀ ਕਸਮ' ਦੀ ਸ਼ੂਟਿੰਗ ਦੌਰਾਨ ਮਿਲੇ ਸੀ। ਇਹ ਦੋਵਾਂ ਦੀ ਪਹਿਲੀ ਫ਼ਿਲਮ ਸੀ। ਪਰ ਕਿਸੇ ਨੂੰ ਤਦ ਨਹੀਂ ਪਤਾ ਸੀ, ਕਿ ON ਸਕ੍ਰੀਨ ਜੋੜੀ ਅਸਲ ਜ਼ਿੰਦਗੀ ਦੀ ਜੋੜੀ ਬਣ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ