(Source: ECI/ABP News)
Gippy Grewal: ਆਮਿਰ ਖਾਨ ਦੀ ਧੀ ਈਰਾ ਦੀ ਰਿਸੈਪਸ਼ਨ 'ਚ ਇਸ ਅੰਦਾਜ਼ 'ਚ ਨਜ਼ਰ ਆਏ ਗਿੱਪੀ ਗਰੇਵਾਲ, ਡੇਢ ਲੱਖ ਦੀ ਜੈਕਟ ਚਰਚਾ 'ਚ ,ਦੇਖੋ ਵੀਡੀਓ
Ira Khan Nupur Shikhare Wedding Reception: ਗਿੱਪੀ ਗਰੇਵਾਲ ਈਰਾ ਦੀ ਰਿਸੈਪਸ਼ਨ 'ਚ ਕੂਲ ਲੁੱਕ 'ਚ ਨਜ਼ਰ ਆਏ। ਗਿੱਪੀ ਦਾ ਡੇਢ ਲੱਖ ਦਾ ਕੋਟ ਚਰਚਾ ਦਾ ਵਿਸ਼ਾ ਬਣਿਆ ਰਿਹਾ। ਗਿੱਪੀ ਗਰੇਵਾਲ ਆਲ ਬਲੈਕ ਲੁੱਕ 'ਚ ਕਾਫੀ ਹੈਂਡਸਮ ਲੱਗ ਰਹੇ ਸੀ।
![Gippy Grewal: ਆਮਿਰ ਖਾਨ ਦੀ ਧੀ ਈਰਾ ਦੀ ਰਿਸੈਪਸ਼ਨ 'ਚ ਇਸ ਅੰਦਾਜ਼ 'ਚ ਨਜ਼ਰ ਆਏ ਗਿੱਪੀ ਗਰੇਵਾਲ, ਡੇਢ ਲੱਖ ਦੀ ਜੈਕਟ ਚਰਚਾ 'ਚ ,ਦੇਖੋ ਵੀਡੀਓ gippy grewal attends aamir khan daughter ira and nupur wedding reception watch video Gippy Grewal: ਆਮਿਰ ਖਾਨ ਦੀ ਧੀ ਈਰਾ ਦੀ ਰਿਸੈਪਸ਼ਨ 'ਚ ਇਸ ਅੰਦਾਜ਼ 'ਚ ਨਜ਼ਰ ਆਏ ਗਿੱਪੀ ਗਰੇਵਾਲ, ਡੇਢ ਲੱਖ ਦੀ ਜੈਕਟ ਚਰਚਾ 'ਚ ,ਦੇਖੋ ਵੀਡੀਓ](https://feeds.abplive.com/onecms/images/uploaded-images/2024/01/15/adaa6d795965cf68002eb81c0cbbbec51705313737652469_original.png?impolicy=abp_cdn&imwidth=1200&height=675)
ਅਮੈਲੀਆ ਪੰਜਾਬੀ ਦੀ ਰਿਪੋਰਟ
Gippy Grewal At Ira Khan Nupur Shikhare Wedding Reception: ਆਮਿਰ ਖਾਨ ਇੰਨੀਂ ਦਿਨੀਂ ਕਾਫੀ ਸੁਰਖੀਆਂ 'ਚ ਬਣੇ ਹੋਏ ਹਨ। 13 ਜਨਵਰੀ ਨੂੰ ਆਮਿਰ ਨੇ ਆਪਣੀ ਧੀ ਦੇ ਵਿਆਹ ਦੀ ਮੁੰਬਈ 'ਚ ਸ਼ਾਨਦਾਰ ਰਿਸੈਪਸ਼ਨ ਦਿੱਤੀ ਸੀ, ਜਿਸ ਵਿੱਚ ਬਾਲੀਵੁੱਡ ਤੇ ਪੰਜਾਬੀ ਇੰਡਸਟਰੀ ਨੂੰ ਮਿਲਾ ਕੇ ਕੁੱਲ 2500 ਮਹਿਮਾਨ ਸ਼ਰੀਕ ਹੋਏ ਸੀ। ਪੰਜਾਬੀ ਇੰਡਸਟਰੀ ਤੋਂ ਗਿੱਪੀ ਗਰੇਵਾਲ, ਕਪਿਲ ਸ਼ਰਮਾ ਤੇ ਸ਼ਹਿਨਾਜ਼ ਗਿੱਲ ਨੇ ਈਰਾ-ਨੁਪੁਰ ਦੀ ਵੈਡਿੰਗ ਰਿਸੈਪਸ਼ਨ 'ਚ ਹਾਜ਼ਰੀ ਲਵਾਈ। ਇਸ ਦਰਮਿਆਨ ਗਿੱਪੀ ਗਰੇਵਾਲ ਦਾ ਕੂਲ ਲੁੱਕ ਚਰਚਾ 'ਚ ਬਣਿਆ ਹੋਇਆ ਹੈ।
ਗਿੱਪੀ ਗਰੇਵਾਲ ਈਰਾ ਨੁਪੁਰ ਦੀ ਵੈਡਿੰਗ ਰਿਸੈਪਸ਼ਨ 'ਚ ਕੂਲ ਲੁੱਕ 'ਚ ਨਜ਼ਰ ਆਏ। ਇਸ ਦਰਮਿਆਨ ਗਿੱਪੀ ਦਾ ਡੇਢ ਲੱਖ ਦਾ ਕੋਟ ਚਰਚਾ ਦਾ ਵਿਸ਼ਾ ਬਣਿਆ ਰਿਹਾ। ਗਿੱਪੀ ਗਰੇਵਾਲ ਆਲ ਬਲੈਕ ਲੁੱਕ 'ਚ ਕਾਫੀ ਹੈਂਡਸਮ ਲੱਗ ਰਹੇ ਸੀ। ਈਰਾ-ਨੁਪੁਰ ਦੀ ਵੈਡਿੰਗ ਰਿਸੈਪਸ਼ਨ 'ਚ ਗਿੱਪੀ ਆਪਣੀ ਪਤਨੀ ਨਾਲ ਨਹੀਂ, ਸਗੋਂ ਇਕੱਲੇ ਹੀ ਪਹੁੰਚੇ ਸੀ। ਗਿੱਪੀ ਨੇ ਮਸ਼ਹੂਰ 'ਬੈਲੇਂਸਿਆਗਾ' ਬਰਾਂਡ ਦੇ ਕੱਪੜੇ ਪਹਿਨੇ ਹੋਏ ਸੀ। ਇਸ ਦਰਮਿਆਨ ਉਨ੍ਹਾਂ ਨੇ ਪਾਪਰਾਜ਼ੀ ਯਾਨਿ ਫੋਟੋ ਪੱਤਰਕਾਰਾਂ ਨੂੰ ਕਈ ਪੋਜ਼ ਦਿੱਤੇ ਅਤੇ ਡੇਢ ਲੱਖ ਦੀ ਜੈਕੇਟ ਫਲੌਂਟ ਕਰਦੇ ਨਜ਼ਰ ਆਏ। ਦੇਖੋ ਇਹ ਵੀਡੀਓ:
View this post on Instagram
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਦੀ ਆਮਿਰ ਖਾਨ ਨਾਲ ਕਾਫੀ ਨੇੜਤਾ ਹੈ। ਗਿੱਪੀ ਨੇ ਇੱਕ ਇੰਟਰਵਿਊ 'ਚ ਦੱਸਿਆ ਸੀ ਕਿ ਉਹ ਲੰਬੇ ਸਮੇਂ ਤੋਂ ਆਮਿਰ ਨੂੰ ਜਾਣਦੇ ਹਨ। ਲਾਲ ਸਿੰਘ ਚੱਢਾ ਦੇ ਸਮੇਂ ਵੀ ਗਿੱਪੀ ਦਾ ਨਾਮ ਆਮਿਰ ਨਾਲ ਜੁੜਿਆ ਸੀ, ਕਿਉਂਕਿ ਗਿੱਪੀ ਦੇ ਪੁੱਤਰ ਸ਼ਿੰਦੇ ਨੇ 'ਲਾਲ ਸਿੰਘ ਚੱਢਾ' 'ਚ ਆਮਿਰ ਦੇ ਬਚਪਨ ਦਾ ਕਿਰਦਾਰ ਨਿਭਾਉਣਾ ਸੀ। ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਗਰੇਵਾਲ ਦੀ ਫਿਲਮ 'ਵਾਰਨਿੰਗ 2' ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ। ਇਹ ਫਿਲਮ 2 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)