Outlaw: ਗਿੱਪੀ ਗਰੇਵਾਲ ਦੀ ਵੈੱਬ ਸੀਰੀਜ਼ 'ਆਊਟਲਾਅ' ਦਾ ਧਮਾਕੇਦਾਰ ਟਰੇਲਰ ਰਿਲੀਜ਼, ਜਾਣੋ ਕਦੋਂ ਤੇ ਕਿੱਥੇ ਹੋਵੇਗੀ ਰਿਲੀਜ਼
Outlaw Official Trailer: ਗਿੱਪੀ ਗਰੇਵਾਲ ਇਸ ਵੈੱਬ ਸੀਰੀਜ਼ ਦੇ ਨਾਲ ਓਟੀਟੀ ਦੀ ਦੁਨੀਆ 'ਚ ਕਦਮ ਰੱਖ ਰਹੇ ਹਨ। ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ 'ਆਊਟਲਾਅ' 28 ਜੁਲਾਈ ਨੂੰ ਚੌਪਾਲ ਟੀਵੀ 'ਤੇ ਸਟਰੀਮ ਕਰੇਗੀ। ਦੇਖੋ ਇਹ ਟਰੇਲਰ:
ਅਮੈਲੀਆ ਪੰਜਾਬੀ ਦੀ ਰਿਪੋਰਟ
Gippy Grewal Outlaw Trailer: ਪੰਜਾਬੀ ਸਿੰਗਰ ਐਕਟਰ ਗਿੱਪੀ ਗਰੇਵਾਲ ਇੰਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਦੀ ਫਿਲਮ 'ਕੈਰੀ ਆਨ ਜੱਟਾ 3' ਖੂਬ ਧਮਾਲਾਂ ਪਾ ਰਹੀ ਹੈ। ਫਿਲਮ 100 ਕਰੋੜ ਦੀ ਕਮਾਈ ਕਰਨ ਤੋਂ ਬੱਸ ਕੁੱਝ ਹੀ ਦੂਰੀ 'ਤੇ ਰਹਿ ਗਈ ਹੈ। ਇਸ ਦਰਮਿਆਨ ਗਿੱਪੀ ਗਰੇਵਾਲ ਨੂੰ ਲੈਕੇ ਇੱਕ ਹੋਰ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ।
ਗਿੱਪੀ ਗਰੇਵਾਲ ਦੀ ਵੈੱਬ ਸੀਰੀਜ਼ 'ਆਊਟਲਾਅ' ਟਰੇਲਰ ਰਿਲੀਜ਼ ਹੋ ਗਿਆ ਹੈ। ਵੈੱਬ ਸੀਰੀਜ਼ 'ਚ ਗਿੱਪੀ ਗਰੇਵਾਲ ਗੈਂਗਸਟਰ ਬਣੇ ਨਜ਼ਰ ਆ ਰਹੇ ਹਨ ਅਤੇ ਜੁਰਮ ਦੀ ਦੁਨੀਆ ਦੇ ਬਾਦਸ਼ਾਹ ਬਣਨ ਦਾ ਸੁਪਨਾ ਦੇਖਦੇ ਹਨ। ਇਸ ਦਰਮਿਆਨ ਉਨ੍ਹਾਂ ਦੇ ਕਈ ਸਾਰੇ ਵਿਰੋਧੀ ਵੀ ਉੱਠ ਖੜੇ ਹੋਏ ਹਨ। ਗਿੱਪੀ ਗਰੇਵਾਲ ਟਰੇਲਰ 'ਚ ਕਮਾਲ ਦੇ ਲੱਗ ਰਹੇ ਹਨ। ਇਸ ਦੇ ਨਾਲ ਨਾਲ ਉਨ੍ਹਾਂ ਦੀ ਐਕਟਿੰਗ ਵੀ ਕਾਫੀ ਵਧੀਆ ਹੈ।
ਦੂਜੇ ਪਾਸੇ, ਪ੍ਰਿੰਸ ਕੰਵਲਜੀਤ ਸਿੰਘ ਵੀ ਆਪਣੇ ਕਿਰਦਾਰ 'ਚ ਬਾਕਮਾਲ ਹਨ। ਉਨ੍ਹਾਂ ਦੇ ਬਾਰੇ ਤਾਂ ਪਤਾ ਹੀ ਹੈ ਕਿ ਉਹ ਰਫ ਐਂਡ ਟਫ ਭੂਮਿਕਾ 'ਚ ਕਿੰਨਾ ਜੱਚਦੇ ਹਨ। 'ਆਊਟਲਾਅ' 'ਚ ਪ੍ਰਿੰਸ ਕੰਵਲਜੀਤ ਦਾ ਕਿਰਦਾਰ ਕਾਫੀ ਦਮਦਾਰ ਲੱਗ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਡਾਇਲੌਗ ਵੀ ਕਾਫੀ ਕਮਾਲ ਦੇ ਹਨ।
ਦੱਸ ਦਈਏ ਕਿ ਗਿੱਪੀ ਗਰੇਵਾਲ ਇਸ ਵੈੱਬ ਸੀਰੀਜ਼ ਦੇ ਨਾਲ ਓਟੀਟੀ ਦੀ ਦੁਨੀਆ 'ਚ ਕਦਮ ਰੱਖ ਰਹੇ ਹਨ। ਰਿਲੀਜ਼ ਡੇਟ ਦੀ ਗੱਲ ਕਰੀਏ ਤਾਂ 'ਆਊਟਲਾਅ' 28 ਜੁਲਾਈ ਨੂੰ ਚੌਪਾਲ ਟੀਵੀ 'ਤੇ ਸਟਰੀਮ ਕਰੇਗੀ। ਦੇਖੋ ਇਹ ਟਰੇਲਰ:
View this post on Instagram
ਕਾਬਿਲੇਗ਼ੌਰ ਹੈ ਕਿ ਫੈਨਜ਼ ਗਿੱਪੀ ਗਰੇਵਾਲ ਦੀ ਵੈੱਬ ਸੀਰੀਜ਼ ਦਾ ਬੇਸਵਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸੇ ਸਾਲ ਗਿੱਪੀ ਨੇ ਐਲਾਨ ਕੀਤਾ ਸੀ ਕਿ ਉਹ 'ਆਊਟਲਾਅ' ਦੇ ਨਾਲ ਓਟੀਟੀ ਡੈਬਿਊ ਕਰਨ ਜਾ ਰਹੇ ਹਨ। ਵਰਕਫਰੰਟ ਦੀ ਗੱਲ ਕਰੀਏ ਤਾਂ ਗਿੱਪੀ ਦੀ ਫਿਲਮ 'ਕੈਰੀ ਆਨ...' ਹਾਲ ਹੀ 'ਚ ਰਿਲੀਜ਼ ਹੋਈ ਹੈ ਅਤੇ ਬਾਕਸ ਆਫਿਸ 'ਤੇ ਵੱਡੇ ਧਮਾਕੇ ਕਰ ਰਹੀ ਹੈ।