Gippy Grewal: ਗਿੱਪੀ ਗਰੇਵਾਲ ਸੋਸ਼ਲ ਮੀਡੀਆ ਤੋਂ ਹੋਏ ਗਾਇਬ, ਕੈਨੇਡਾ ਵਾਲੇ ਘਰ 'ਤੇ 2 ਹਫਤੇ ਪਹਿਲਾਂ ਹੋਇਆ ਸੀ ਹਮਲਾ, ਇਸ ਦਿਨ ਪਾਈ ਸੀ ਆਖਰੀ ਪੋਸਟ
Gippy Grewal Attack : ਪਿਛਲੇ ਤਕਰੀਬਨ ਦੋ ਹਫਤਿਆਂ ਤੋਂ ਹੀ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹਨ ਅਤੇ ਨਾ ਕੋਈ ਪੋਸਟ ਸ਼ੇਅਰ ਕਰ ਅਪਡੇਟ ਦਿੱਤੀ ਹੈ।
ਅਮੈਲੀਆ ਪੰਜਾਬੀ ਦੀ ਰਿਪੋਰਟ
Gippy Grewal News: ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਅਕਸਰ ਹੀ ਸੁਰਖੀਆਂ 'ਚ ਬਣੇ ਰਹਿੰਦੇ ਹਨ। ਦੋ ਹਫਤੇ ਪਹਿਲਾਂ 26 ਨਵੰਬਰ ਨੂੰ ਗਿੱਪੀ ਦੇ ਕੈਨੇਡਾ ਵਾਲੇ ਘਰ 'ਤੇ ਗੋਲੀਬਾਰੀ ਹੋਈ ਸੀ। ਇਸ ਤੋਂ ਕੁੱਝ ਦਿਨਾਂ ਬਾਅਦ ਗਿੱਪੀ ਨੇ ਮੀਡੀਆ ਨੂੰ ਦੱਸਿਆ ਸੀ ਕਿ ਉਨ੍ਹਾਂ ਨੂੰ ਕੋਈ ਆਈਡੀਆ ਨਹੀਂ ਹੈ ਕਿ ਇਸ ਦੇ ਪਿੱਛੇ ਕੀ ਕਾਰਨ ਹੈ। ਇਸ ਦੇ ਨਾਲ ਨਾਲ ਗਿੱਪੀ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਦੀ ਸਲਮਾਨ ਖਾਨ ਨਾਲ ਕੋਈ ਦੋਸਤੀ ਨਹੀਂ ਹੈ।
ਗਿੱਪੀ ਗਰੇਵਾਲ 'ਤੇ ਹਮਲੇ ਦੀ ਜ਼ਿੰਮੇਵਾਰੀ ਲਾਰੈਂਸ ਬਿਸ਼ਨੋਈ ਤੇ ਉਸ ਦੇ ਗੈਂਗ ਨੇ ਲਈ ਸੀ। ਲਾਰੈਂਸ ਦੇ ਨਾਮ ;'ਤੇ ਫੇਸਬੁੱਕ 'ਤੇ ਇੱਕ ਪੋਸਟ ਵਾਇਰਲ ਹੋਈ ਸੀ, ਜਿਸ ਵਿੱਚ ਇਹ ਕਿਹਾ ਗਿਆ ਸੀ ਕਿ ਸਲਮਾਨ ਨਾਲ ਗਿੱਪੀ ਦੀ ਕਾਫੀ ਨੇੜਤਾ ਹੈ, ਇਸ ਲਈ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਸ ਸਭ ਤੋਂ ਬਾਅਦ ਗਿੱਪੀ ਅਤੇ ਉਨ੍ਹਾਂ ਦਾ ਪਰਿਵਾਰ ਖੌਫ 'ਚ ਨਜ਼ਰ ਆ ਰਿਹਾ ਹੈ। ਗਿੱਪੀ ਗਰੇਵਾਲ ਅਕਸਰ ਹੀ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਂਦਾ ਐਕਟਿਵ ਰਹਿੰਦੇ ਹਨ ਅਤੇ ਆਪਣੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਫੈਨਜ਼ ਦੇ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਪਰ ਪਿਛਲੇ ਤਕਰੀਬਨ ਦੋ ਹਫਤਿਆਂ ਤੋਂ ਹੀ ਗਿੱਪੀ ਗਰੇਵਾਲ ਸੋਸ਼ਲ ਮੀਡੀਆ 'ਤੇ ਐਕਟਿਵ ਨਹੀਂ ਹਨ ਅਤੇ ਨਾ ਕੋਈ ਪੋਸਟ ਸ਼ੇਅਰ ਕਰ ਅਪਡੇਟ ਦਿੱਤੀ ਹੈ।
ਗੀਤ ਵੀ ਨਹੀਂ ਕੀਤਾ ਰਿਲੀਜ਼
ਗਿੱਪੀ ਗਰੇਵਾਲ ਨੇ ਹਾਲ ਹੀ 'ਚ ਐਲਾਨ ਕੀਤਾ ਸੀ ਕਿ ਉਹ ਜਲਦ ਹੀ ਆਪਣੀ ਐਲਬਮ ਦਾ ਨਵਾਂ ਗਾਣਾ 'ਗੈਂਗ ਗੈਂਗ' ਰਿਲੀਜ਼ ਕਰਨ ਜਾ ਰਹੇ ਹਨ। ਉਸ ਤੋਂ ਪਹਿਲਾਂ ਹੀ ਗਿੱਪੀ ਦੇ ਘਰ 'ਤੇ ਗੋਲੀਬਾਰੀ ਹੋਈ ਅਤੇ ਜੋ ਗੀਤ 29 ਨਵੰਬਰ ਨੂੰ ਰਿਲੀਜ਼ ਕੀਤਾ ਜਾਣਾ ਸੀ ਉਹ ਹਾਲੇ ਤੱਕ ਰਿਲੀਜ਼ ਨਹੀਂ ਹੋਇਆ ਅਤੇ ਨਾ ਗਿੱਪੀ ਨੇ ਗੀਤ ਦੀ ਰਿਲੀਜ਼ ਮੁਲਤਵੀ ਕਰਨ ਬਾਰੇ ਫੈਨਜ਼ ਨੂੰ ਕੋਈ ਜਾਣਕਾਰੀ ਦਿੱਤੀ ਹੈ।
ਇਸ ਦਿਨ ਪਾਈ ਸੀ ਆਖਰੀ ਪੋਸਟ
ਦੱਸ ਦਈਏ ਕਿ ਗਿੱਪੀ ਗਰੇਵਾਲ ਨੇ ਆਖਰੀ ਪੋਸਟ ਇੰਸਟਾਗ੍ਰਾਮ 'ਤੇ 25 ਨਵੰਬਰ ਨੂੰ ਪਾਈ ਸੀ। ਜਿਸ ਵਿੱਚ ਉਨ੍ਹਾਂ ਨੇ ਐਲਾਨ ਕੀਤਾ ਸੀ ਕਿ ਉਹ 29 ਨਵੰਬਰ ਨੂੰ ਆਪਣੀ ਐਲਬਮ ਦਾ ਪਹਿਲਾ ਗਾਣਾ 'ਗੈਂਗ ਗੈਂਗ' ਰਿਲੀਜ਼ ਕਰਨਗੇ। ਇਸ ਤੋਂ ਬਾਅਦ ਗਿੱਪੀ ਦੇ ਘਰ 'ਤੇ ਫਾਇਰਿੰਗ ਹੋਈ। ਉਹ ਨਾ ਤਾਂ ਸੋਸ਼ਲ ਮੀਡੀਆ 'ਤੇ ਐਕਟਿਵ ਹੋਏ ਤੇ ਨਾ ਹੀ ਕੋਈ ਪੋਸਟ ਸ਼ੇਅਰ ਕੀਤੀ।
View this post on Instagram
ਕਾਬਿਲੇਗ਼ੌਰ ਹੈ ਕਿ ਗਿੱਪੀ ਗਰੇਵਾਲ ਪੰਜਾਬੀ ਇੰਡਸਟਰੀ ਦੇ ਟੌਪ ਕਲਾਕਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਦਾ ਕਦੇ ਵੀ ਕਿਸੇ ਦੇ ਨਾਲ ਕੋਈ ਵਿਵਾਦ ਨਹੀਂ ਸੁਣਿਆ ਗਿਆ। ਅਜਿਹੇ 'ਚ ਉਨ੍ਹਾਂ 'ਤੇ ਹੋਏ ਇਸ ਹਮਲੇ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ।