Sidhu Moose Wala: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ 21 ਦੋਸ਼ੀਆਂ ਦੀ ਅਦਾਲਤ 'ਚ ਪੇਸ਼ੀ, ਕੋਰਟ ਨੇ 5 ਜਨਵਰੀ ਤੱਕ ਟਾਲੀ ਸੁਣਵਾਈ, ਜਾਣੋ ਵਜ੍ਹਾ
Justice For Sidhu Moose Wala: 21 ਮੁਲਜ਼ਮਾਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਦੁਆਰਾ ਹੋਈ ਤੇ ਬਾਕੀ ਦੇ ਤਿੰਨ ਦੋਸ਼ੀ ਖੁਦ ਅਦਾਲਤ ;ਚ ਪੇਸ਼ ਹੋਏ। ਜਦਕਿ ਅਹਿਮ ਦੋਸ਼ੀਆਂ 'ਚੋਂ ਇੱਕ ਮਨੂ ਡਾਂਗਰ ਨੂੰ ਕਿਸੇ ਵੀ ਤਰ੍ਹਾਂ ਅਦਾਲਤ 'ਚ ਪੇਸ਼ ਨਹੀਂ ਜਾ ਸਕਿਆ।
Sidhu Moose Wala Murder Case: ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਅੱਜ ਯਾਨਿ 12 ਦਸੰਬਰ ਨੂੰ ਮਾਨਸਾ ਦੀ ਅਦਾਲਤ ਵਿੱਚ 21 ਦੋਸ਼ੀਆ ਨੂੰ ਪੇਸ਼ ਕੀਤਾ ਗਿਆ। ਦੱਸ ਦਈਏ ਕਿ ਸਾਰੇ 21 ਮੁਲਜ਼ਮਾਂ ਦੀ ਪੇਸ਼ੀ ਵੀਡੀਓ ਕਾਨਫਰੰਸਿੰਗ ਦੁਆਰਾ ਹੋਈ ਸੀ ਅਤੇ ਬਾਕੀ ਦੇ ਤਿੰਨ ਦੋਸ਼ੀ ਖੁਦ ਅਦਾਲਤ ;ਚ ਪੇਸ਼ ਹੋਏ ਸੀ। ਜਦਕਿ ਅਹਿਮ ਦੋਸ਼ੀਆਂ 'ਚੋਂ ਇੱਕ ਮਨੂ ਡਾਂਗਰ ਨੂੰ ਕਿਸੇ ਵੀ ਤਰ੍ਹਾਂ ਅਦਾਲਤ 'ਚ ਪੇਸ਼ ਨਹੀਂ ਜਾ ਸਕਿਆ। ਇਸ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਮਾਨਸਾ ਦੀ ਅਦਾਲਤ 'ਚ ਪਹੁੰਚੇ ਅਤੇ ਮਰਹੂਮ ਪੁੱਤਰ ਦੇ ਲਈ ਇਨਸਾਫ ਦੀ ਗੁਹਾਰ ਲਗਾਈ। ਦੱਸ ਦਈਏ ਕਿ ਦੋਵੇਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਦਾਲਤ ਨੇ ਅਗਲੀ ਪੇਸ਼ੀ ਦੀ ਤਰੀਕ 5 ਜਨਵਰੀ ਤੈਅ ਕੀਤੀ ਹੈ।
View this post on Instagram
ਉੱਧਰ, ਲੋਕਸਭਾ ਚੋਣਾਂ ਨੂੰ ਲੈਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਬਿਆਨ 'ਤੇ ਬੋਲਦਿਆਂ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੇ ਬਾਰੇ ਕੁੱਝ ਵੀ ਨਹੀਂ ਪਤਾ ਹੈ। ਉਨ੍ਹਾਂ ਨੂੰ ਲੋਕਸਭਾ ਚੋਣਾਂ ਲੜਨ ਨੂੰ ਲੈਕੇ ਹਾਲੇ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ। ਹਾਲੇ ਇਸ ਵਿੱਚ ਕਾਫੀ ਸਮਾਂ ਬਾਕੀ ਹੈ।
ਦੂਜੇ ਪਾਸੇ, ਸਿੱਧੂ ਮੂਸੇਵਾਲਾ ਦੇ ਵਕੀਲ ਸਤਿੰਦਰ ਪਾਲ ਮਿੱਤਲ ਨੇ ਦੱਸਿਆ ਕਿ ਅੱਜ 21 ਦੋਸ਼ੀਆਂ ਨੂੰ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਅਦਾਲਤ 'ਚ ਪੇਸ਼ ਕੀਤਾ ਗਿਆ, ਜਦਕਿ ਕਪਿਲ ਪੰਡਿਤ, ਅਰਸ਼ਦ ਖਾਨ, ਸਚਿਨ ਭਿਵਾਨੀ ਨੂੰ ਅਜਮੇਰ ਜੇਲ੍ਹ ਤੋਂ ਲਿਆ ਕੇ ਅਦਾਲਤ 'ਚ ਪੇਸ਼ ਕੀਤਾ ਗਿਆ। ਉੱਧਰ ਹੀ ਮਨੂ ਡਾਂਗਰ ਨੂੰ ਕਿਸੇ ਵੀ ਤਰ੍ਹਾਂ ਅਦਾਲਤ 'ਚ ਪੇਸ਼ ਨਹੀਂ ਕੀਤਾ ਜਾ ਸਕਿਆ।
ਇਸ ਮੌਕੇ 'ਤੇ ਲਾਰੈਂਸ ਬਿਸ਼ਨੋਈ ਤੇ ਜੱਗੂ ਭਗਵਾਨਪੁਰੀਆ ਦੇ ਵਕੀਲਾਂ ਨੇ ਮਾਣਯੋਗ ਅਦਾਲਤ 'ਚ ਜੱਗੂ ਤੇ ਲਾਰੈਂਸ ਬਿਸ਼ਨੋਈ ਨੂੰ ਬੇਕਸੂਰ ਦੱਸਦੇ ਹੋਏ ਡਿਸਚਾਰਜ ਕਰਨ ਦੀ ਅਰਜ਼ੀ ਦਿੱਤੀ ਹੈ, ਜਿਸ 'ਤੇ ਅਦਾਲਤ ਨੇ 56 ਜਨਵਰੀ ਦੀ ਤਰੀਕ ਤੈਅ ਕੀਤੀ ਹੈ।